ਗਿਆਨੀ ਹਰਪ੍ਰੀਤ ਸਿੰਘ ਦਾ ਰਾਜਨੀਤਿਕ ਵਿਕਲਪ ਬਣਨ ਦਾ ਡਰ ਅਕਾਲੀ ਲੀਡਰਸ਼ਿਪ ਨੂੰ ਡਰ ਸਤਾ ਰਿਹਾ ਹੈ- ਪ੍ਰੋ. ਸਰਚਾਂਦ ਸਿੰਘ ।

ਅੰਮ੍ਰਿਤਸਰ //////////  ਪੰਜਾਬ ਭਾਜਪਾ ਦੇ ਬੁਲਾਰੇ  ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੰਥ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਕਾਰਨ ਅਕਾਲੀ ਲੀਡਰਸ਼ਿਪ ਨੂੰ ਇਹ ਡਰ ਸਤਾ ਰਿਹਾ ਕਿ  ਨੇੜੇ ਭਵਿਖ ’ਚ ਉਹ ਉਨ੍ਹਾਂ ਦਾ ਰਾਜਨੀਤਿਕ ਵਿਕਲਪ ਨਾ ਬਣ ਜਾਵੇ। ਇਸੇ ਲਈ ਉਹ ਜਥੇਦਾਰ ਦੀ ਬਹਾਨਿਆਂ ਨਾਲ ਲਗਾਤਾਰ ਕਿਰਦਾਰਕੁਸ਼ੀ ਕਰਕੇ ਬਦਨਾਮ ਕਰਨ ’ਤੇ ਤੁਲੇ ਹੋਏ ਹਨ। ਇਸ ਤੋਂ ਪਹਿਲਾਂ  ਅਕਾਲੀ ਲੀਡਰਸ਼ਿਪ ਦੇ ਇਕ ਹਿੱਸੇ ਨੇ ਮਹਾਰਾਸ਼ਟਰ ਦੀਆਂ ਚੋਣਾਂ ’ਚ ਭਾਜਪਾ ਅਗਵਾਈ ਵਾਲੀ ਮਹਾਯੁਤੀ ਨੂੰ ਸਮਰਥਨ ਦੇਣ ’ਤੇ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ  ਗਿਆਨੀ ਹਰਨਾਮ ਸਿੰਘ ਖ਼ਾਲਸਾ ਨੂੰ ਵੀ ਨਿਸ਼ਾਨੇ ’ਤੇ ਲੈਣ ਦੀ ਨਾਕਾਮ ਸਾਜ਼ਿਸ਼ ਕੀਤੀ ਸੀ।

ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਬਾਦਲ ਅਕਾਲੀ ਲੀਡਰਸ਼ਿਪ ਨੂੰ ਅਕਾਲ ਤਖ਼ਤ ਸਾਹਿਬ ਦੀ ਹਸਤੀ ਨੂੰ ਬੌਣਾ ਬਣਾਉਣ ਦੀ ਸੋਚ ਅਤੇ ਪਹੁੰਚ ਅਪਣਾਉਣ ਤੋਂ ਰੋਕਦਿਆਂ ਕਿਹਾ ਕਿ ਸਿੱਖ ਪਰੰਪਰਾ ਵਿਚ ਕਿਸੇ ਵੀ ਸਿੰਘ ਸਾਹਿਬ ਜਾਂ ਤਖ਼ਤ ਸਾਹਿਬ ਦੇ ਜਥੇਦਾਰ ’ਤੇ ਲੱਗੇ ਇਲਜ਼ਾਮਾਂ ਬਾਰੇ ਪੜਤਾਲ ਕਰਾਉਣ ਦਾ ਅਧਿਕਾਰ ਖੇਤਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਦਾ ਹੈ। ਬਾਦਲ ਦਲ ਨੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਦੇ ਖ਼ਿਲਾਫ਼ ਲੱਗੇ ਦੋਸ਼ਾਂ ਦੀ ਪੜਤਾਲ ਵਾਸਤੇ ਆਪਣੇ ਚਹੇਤਿਆਂ ਦੀ ਪੜਤਾਲੀਆ ਸਭ ਕਮੇਟੀ ਬਣਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਹੀ ਸਿੱਧਾ ਮੱਥਾ ਲਾਉਂਦਿਆਂ ਇਹ ਵੀ ਪ੍ਰਮਾਣ ਦੇ ਦਿੱਤਾ ਹੈ ਕਿ ਅਕਾਲੀ ਦਲ ਇਕ ਪ੍ਰਾਈਵੇਟ ਲਿਮਟਿਡ ਕੰਪਨੀ ਹੈ, ਜਿਸ ਨੂੰ  ਸ੍ਰੀ ਅਕਾਲ ਤਖ਼ਤ ਸਾਹਿਬ ਦੇ 2 ਦਸੰਬਰ ਦੇ ਆਦੇਸ਼ਾਂ ਨੂੰ ਪੂਰਾ ਨਾ ਕਰਨ ’ਚ ਵੀ ਕੋਈ ਡਰ ਭੈ ਨਹੀਂ ।

ਪ੍ਰੋ. ਸਰਚਾਂਦ ਸਿੰਘ ਨੇ ਹੈਰਾਨ ਹੁੰਦਿਆਂ ਕਿਹਾ ਕਿ ਅਕਾਲੀਆਂ ਦੀ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ’ਚ ਸਿੱਧੀ ਦਖ਼ਲ ਅੰਦਾਜ਼ੀ ਇਨ੍ਹੀਂ ਵੱਧ ਚੁੱਕੀ ਹੈ ਕਿ ਉਹ ਹੁਣ ਇਕ ਸਿੰਘ ਸਾਹਿਬ ਬਾਰੇ 17 ਸਾਲ ਪਹਿਲਾਂ ਨਿਬੇੜੇ ਗਏ ਮਾਮਲੇ ਨੂੰ ਮੁੜ ਦਰਖਾਸਤ ਦਿਵਾ ਕੇ ਖੁਲ੍ਹਵਾਉਣ ’ਤੇ ਆ ਗਏ ਹਨ। ਰਾਜਨੀਤੀ ਤੋਂ ਪ੍ਰੇਰਿਤ ਇਹ ਫ਼ੈਸਲਾ ਉਨ੍ਹਾਂ ਦੇ ਨੀਅਤ ’ਚ ਖੋਟ ਦਾ ਪਤਾ ਦੇ ਰਿਹਾ ਹੈ।
ਪ੍ਰੋ. ਸਰਚਾਂਦ ਸਿੰਘ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਜਥੇਦਾਰ ਨੂੰ ਅਹੁਦੇ ਤੋਂ ਹਟਾਉਣ ਪਿੱਛੇ ਪੰਜ ਸਿੰਘ ਸਾਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਲੀਡਰਸ਼ਿਪ ਖਿਲਾਫ 2 ਦਸੰਬਰ ਨੂੰ ਸੁਣਾਏ ਗਏ ਸਿਧਾਂਤਕ ਫ਼ੈਸਲਿਆਂ ਨੂੰ ਬਦਲਾਉਣ ਦੀ ਮਨਸ਼ਾ ਹੋ ਸਕਦੀ ਹੈ। ਜਿਨ੍ਹਾਂ ’ਚ ਫਖਰੇ ਕੌਮ ਦਾ ਖ਼ਿਤਾਬ ਵਾਪਸ ਲੈਣ, ਅਕਾਲੀ ਦਲ ਦੀ ਭਰਤੀ ਲਈ ਕਮੇਟੀ ਬਣਾਉਣੀ ਅਤੇ ਖ਼ਾਸ ਕਰਕੇ ਮੌਜੂਦਾ ਲੀਡਰਸ਼ਿਪ ਨੂੰ ਸਿਆਸੀ ਅਗਵਾਈ ਲਈ ਅਯੋਗ ਠਹਿਰਾਉਣ ਤੋਂ ਇਲਾਵਾ ਕਈ ਸਾਲਾਂ ਤੋਂ ਪੰਥ ਨਾਲ ਫ਼ਰੇਬ ਕੀਤੇ ਜਾ ਰਹੇ ਹੋਣ ਨੂੰ ਕਬੂਲ ਕਰਾਉਣਾ ਸ਼ਾਮਿਲ ਹੈ।  2 ਦਸੰਬਰ ਦੇ ਸਿਧਾਂਤਕ ਫ਼ੈਸਲਿਆਂ ਨੇ ਦੁਨੀਆ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਭਾ ਤੋਂ ਜਾਣੂ ਕਰਾਇਆ। ਇਹ ਸੱਚ ਹੈ ਤਾਂ ਗੁਰੂ ਪੰਥ ਅਜਿਹੇ ਕਿਸੇ ਵੀ ਫ਼ੈਸਲੇ ਨੂੰ ਬਦਲਣ ਪ੍ਰਤੀ ਚੌਕਸ ਹੈ ਜਿਨ੍ਹਾਂ ਨਾਲ ਪੰਥਕ ਜਜ਼ਬਾਤ ਜੁੜੇ ਹੋਏ ਹਨ।

ਗਿਆਨੀ ਹਰਪ੍ਰੀਤ ਸਿੰਘ ਇਹ ਕਹਿ ਚੁਕਾ ਹੈ ਕਿ ਉਨ੍ਹਾਂ ਨੂੰ ਸਮੁੱਚੇ ਰੂਪ ’ਚ ਰਾਜਸੀ ਅਗਵਾਈ ਦਾ ਮੌਕਾ ਮਿਲਦਾ ਹੈ ਤਾਂ ਉਹ ਜ਼ਰੂਰ ਇਸ ’ਤੇ ਵਿਚਾਰ ਕਰੇਗਾ। ਹੁਣ ਜਥੇਦਾਰ ਵੱਲੋਂ ਕੀਤੀ ਜਾ ਰਹੀ ਅਜ਼ਾਦ ਹਸਤੀ ਦੇ ਪ੍ਰਗਟਾਵੇ ਨੇ ਅਕਾਲੀ ਲੀਡਰਸ਼ਿਪ ਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ’’ ਇਹ ਬੰਦਾ ਹੁਣ ਕੰਮ ਦਾ ਨਹੀਂ ਰਿਹਾ’’ । ਸੋ ਉਨ੍ਹਾਂ ਦਾ ਜਾਣਾ ਤੈਅ ਸੀ।  ਉਨ੍ਹਾਂ ਕਿਹਾ ਕਿ ਵੋਟ ਰਾਜਨੀਤੀ ਦੇ ਅਮਲ ਨਾਲ ਪੰਥਕ ਸੁਰਤ ਵਿਚੋਂ ਜਥੇਦਾਰ ਨੂੰ ਚੁਣਨ ਦੀ ਪੰਥਕ ਵਿਧੀ ਖ਼ਤਮ ਕਰ ਦਿੱਤੀ ਗਈ, ਅੱਜ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ ਸ਼੍ਰੋਮਣੀ ਕਮੇਟੀ ਦੁਆਰਾ ਕੀਤੀ ਜਾਂਦੀ ਹੈ, ਜਿਸ ’ਤੇ ਅਕਾਲੀ ਦਲ ਦਾ ਚਿਰਾਂ ਤੋਂ ਗ਼ਲਬਾ ਚਲਿਆ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਕੰਮਾਂ ਨਾਲ ਚਾਹੇ ਹਰ ਕੋਈ ਸਹਿਮਤ ਨਾ ਹੋਵੇ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਦੀ ਦੂਰ ਅੰਦੇਸ਼ੀ ਅਤੇ ਸੁਹਿਰਦ ਕਾਰਗੁਜ਼ਾਰੀ ਨੇ ਜਥੇਦਾਰ ਦੇ ਪਦਵੀ ਦੀ ਗਰਿਮਾ ਨੂੰ ਮੁੜ ਬਹਾਲ ਕੀਤਾ ਹੈ। ਦੇਸ਼ ਵਿਦੇਸ਼ ਦੇ ਸਿੱਖਾਂ ਵਿਚ ਜਥੇਦਾਰਾਂ ਪ੍ਰਤੀ ਵਿਸ਼ਵਾਸ ਨੂੰ ਮੁੜ ਸੁਰਜੀਤ ਕੀਤਾ ਹੈ। ਆਪਣੇ ਵੱਲੋਂ ਥਾਪੇ ਹੋਏ ਜਥੇਦਾਰ ਦੀ ਉਨ੍ਹਾਂ ’ਤੇ ਹੀ ਸਵਾਲ ਕਰਨ ਦੀ ਦਲੇਰੀ ਅਕਾਲੀ ਲੀਡਰਸ਼ਿਪ ਨੂੰ ਕਿਵੇਂ ਬਰਦਾਸ਼ਤ ਕਰ ਸਕਦੀ ਸੀ। ਭਾਵੇਂ ਅਕਾਲੀ ਲੀਡਰਸ਼ਿਪ ਦੀਆਂ ਖਵਾਇਸ਼ ਦੀ ਪੂਰਤੀ ਕਰਨੀ ਜਥੇਦਾਰ ਲਈ ਮਜਬੂਰੀ ਰਹੀ ਹੋਵੇ, ਪਰ ਉਨ੍ਹਾਂ ਨੇ ’ਅਕਾਲੀ ਦਲ’ ਅਤੇ ਬਾਦਲ ਪਰਿਵਾਰ ਦੀਆਂ ਖ਼ਾਮੀਆਂ ਅਤੇ ਗ਼ਲਤੀਆਂ ਨੂੰ ਵੀ ਕਈ ਵਾਰ ਨਿਸ਼ਾਨੇ ਲਿਆ ਹੈ। ਜਿਨ੍ਹਾਂ ਗੱਲਾਂ ਨੇ ਅਕਾਲੀ ਲੀਡਰਸ਼ਿਪ ਨੂੰ ਆਪੇ ਤੋਂ ਬਾਹਰ ਕੀਤਾ ਉਨ੍ਹਾਂ ’ਚ ਅਕਾਲੀ ਦਲ ’ਤੇ ਕੀਤੀ ਗਈ ਇਹ ਸਖ਼ਤ ਟਿੱਪਣੀ ਕਿ ’’ਸ਼੍ਰੋਮਣੀ ਅਕਾਲੀ ਦਲ ਮਜ਼ਦੂਰਾਂ ਤੇ ਕਿਸਾਨਾਂ ਦੀ ਪਾਰਟੀ ਸੀ। ਹੁਣ ਇਹ ਸਰਮਾਏਦਾਰਾਂ ਦੀ ਪਾਰਟੀ ਬਣ ਗਈ ਹੈ।’’ ਇਹ ਅਕਾਲੀ ਲੀਡਰਸ਼ਿਪ ਲਈ ਇਕ ਵੱਡੀ ਵੰਗਾਰ ਅਤੇ ਚਿਤਾਵਨੀ ਸੀ। ਇਸ ਤੋਂ ਇਲਾਵਾ ਜਥੇਦਾਰ ਦਾ ਇਹ ਬਿਆਨ ਕਿ ’’50 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਏਜੰਡਾ ਸਿੱਖ ਪੰਥ ਅਤੇ ਗੁਰਦੁਆਰਿਆਂ ਦੀ ਚੜ੍ਹਦੀ ਕਲਾ ਸੀ, ਅੱਜ ਸਾਡੀ ਸੋਚ ’ਚੋਂ ਸਿੱਖ ਪੰਥ ਅਤੇ ਗੁਰਦੁਆਰੇ ਦੋਵੇਂ ਮਨਫ਼ੀ ਹੋ ਗਏ।’’ ਇਹ ਉਹ ਗੱਲਾਂ ਸਨ, ਜੋ ਅਕਾਲੀ ਲੀਡਰਸ਼ਿਪ ਤੋਂ ਬਰਦਾਸ਼ਤ ਨਹੀਂ ਸੀ ਹੋ ਰਹੀਆਂ। ਅਕਾਲੀ ਲੀਡਰਸ਼ਿਪ ਜਥੇਦਾਰ ’ਤੇ ਦਬਾਅ ਪਾਉਣ ਵਿਚ ਅਸਫਲ ਰਹੇ ਤਾਂ ਉਨ੍ਹਾਂ ਨੇ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰ ਦੇ ਅਹੁਦੇ ਤੋਂ ਉਨ੍ਹਾਂ ਨੂੰ ਹਟਾ ਦਿੱਤਾ। ਉਨ੍ਹਾਂ ਦਾ ਜਾਣਾ ਤੈਅ ਸੀ। ਜਥੇਦਾਰ ਨੂੰ ਮੌਜੂਦਾ ਸਮੇਂ ਅਸਲ ਮਾਰਗ ਤੋਂ ਭਟਕ ਚੁੱਕੀ ਅਕਾਲੀ ਲੀਡਰਸ਼ਿਪ ਨੂੰ ਆਪਣੀਆਂ ਸਿਆਸੀ ਇੱਛਾਵਾਂ ਤੋਂ ਦੂਰ ਰਹਿਣ ਅਤੇ ਪੰਥਕ ਏਜੰਡੇ ਵੱਲ ਮੁੜਨ ਲਈ ਆਪਣੀ ‘ਸਲਾਹ’ ਦੀ ਕੀਮਤ ਚੁਕਾਉਣੀ ਪਈ। ਬੇਸ਼ੱਕ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ।

ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਸਿਖਰਲੇ ਅਕਾਲੀ ਆਗੂਆਂ ਦੀ ਧੌਂਸਵਾਦੀ ਸਿਆਸਤ ਨੇ ਪੰਥਕ ਸੋਚ ਵਾਲੇ ਸਾਰੇ ਭਰਮ-ਭੁਲੇਖੇ ਕਾਫ਼ੂਰ ਕਰ ਦਿੱਤੇ ਹਨ। ਅੱਜ ਹਰ ਫ਼ਰੰਟ ’ਤੇ ਮੂੰਹ ਦੀ ਖਾਣ ਤੋਂ ਬਾਅਦ ਅਕਾਲੀ ਦਲ ਮੁੜ ਪੰਥਕ ਸਰੂਪ ਅਤੇ ਸਿਆਸਤ ਵਲ ਮੋੜਾ ਕੱਟਣ ਦਾ ਪੈਂਤੜਾ ਅਪਣਾਉਣ ਦੀ ਨਾਕਾਮ ਕੋਸ਼ਿਸ਼ ਵਿਚ ਹੈ। ਬੇਸ਼ੱਕ ਆਉਣ ਵਾਲੇ ਸਮੇਂ ਵਿਚ ਪੰਜਾਬ ਅਤੇ ਪੰਥਕ ਸਿਆਸਤ ਅੰਦਰ ਨਵੇਂ ਸਿਆਸੀ ਸਮੀਕਰਨ ਅਤੇ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin