ਸੰਸਦ ਵਿੱਚ ਐਮਪੀ ਸੰਜੀਵ ਅਰੋੜਾ: ਪੰਜਾਬ ਵਿੱਚ ਟੈਕਸਟਾਈਲ ਬਰਾਮਦ ਵਿੱਚ ਗਿਰਾਵਟ

ਲੁਧਿਆਣਾ    ( ਗੁਰਵਿੰਦਰ ਸਿੱਧੂ ) ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਰਾਜ ਸਭਾ ਦੇ ਚੱਲ ਰਹੇ ਸਰਦ ਰੁੱਤ ਇਜਲਾਸ ਵਿੱਚ ਪੰਜਾਬ ਦੇ ਕੱਪੜਾ ਉਦਯੋਗ ਦੀ ਵਿਸ਼ਵ ਪੱਧਰੀ ਮੁਕਾਬਲੇਬਾਜ਼ੀ ‘ਤੇ ਸਵਾਲ ਉਠਾਏ ਹਨ। ਉਨ੍ਹਾਂ ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਤੋਂ ਟੈਕਸਟਾਈਲ ਨਿਰਯਾਤ ਬਾਰੇ ਪੁੱਛਿਆ, ਜਿਸ ਵਿੱਚ ਨਿਰਯਾਤ ਮੁੱਲ, ਸ਼ਾਮਲ ਉਦਯੋਗਾਂ ਦੀ ਗਿਣਤੀ ਅਤੇ ਅਮਰੀਕਾ, ਯੂਰਪੀ ਸੰਘ ਅਤੇ ਮੱਧ ਪੂਰਬ ਵਰਗੇ ਪ੍ਰਮੁੱਖ ਖੇਤਰਾਂ ਵਿੱਚ ਮਾਰਕੀਟ ਹਿੱਸੇਦਾਰੀ ਸ਼ਾਮਲ ਹੈ। ਉਨ੍ਹਾਂ ਨੇ ਪੰਜਾਬ ਦੇ ਟੈਕਸਟਾਈਲ ਉਦਯੋਗ ਲਈ ਮੰਡੀਆਂ ਵਿੱਚ ਵਿਭਿੰਨਤਾ ਲਿਆਉਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਵੀ ਪੁੱਛਿਆ, ਖਾਸ ਕਰਕੇ ਬਦਲ ਰਹੀ ਆਲਮੀ ਵਪਾਰਕ ਗਤੀਸ਼ੀਲਤਾ ਅਤੇ ਦੂਜੇ ਦੇਸ਼ਾਂ ਦੇ ਮੁਕਾਬਲੇ ਦੇ ਮੱਦੇਨਜ਼ਰ। ਇਸ ਤੋਂ ਇਲਾਵਾ, ਉਨ੍ਹਾਂ ਨੇ ਪੰਜਾਬ ਦੇ ਟੈਕਸਟਾਈਲ ਸੈਕਟਰ ਦੀ ਵਿਸ਼ਵ ਪੱਧਰੀ ਮੁਕਾਬਲੇਬਾਜ਼ੀ ਨੂੰ ਵਧਾਉਣ ਲਈ ਹੁਨਰਮੰਦ ਕਰਮਚਾਰੀਆਂ ਦੇ ਵਿਕਾਸ ਅਤੇ ਆਧੁਨਿਕ ਟੈਕਸਟਾਈਲ ਤਕਨਾਲੋਜੀ ਦੀ ਭੂਮਿਕਾ ਬਾਰੇ ਪੁੱਛਿਆ।

ਸੋਮਵਾਰ ਨੂੰ ਇੱਥੇ ਜਾਰੀ ਇੱਕ ਬਿਆਨ ਵਿੱਚ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੇਂਦਰੀ ਕੱਪੜਾ ਰਾਜ ਮੰਤਰੀ ਪਬਿਤ੍ਰਾ ਮਾਰਗਰਿਤਾ ਮਾਰਗੇਰੀਟਾ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਪੰਜਾਬ ਤੋਂ ਟੈਕਸਟਾਈਲ ਬਰਾਮਦ (ਕਪੜਾ ਅਤੇ ਕੱਪੜੇ ਸਮੇਤ ਹੈਂਡੀਕਰਾਫਟ) ਦੇ ਵੇਰਵੇ ਮੁਹੱਈਆ ਕਰਵਾਏ। ਇਸ ਅਸਥਾਈ ਅੰਕੜਿਆਂ (ਲਗਭਗ) ਦੇ ਅਨੁਸਾਰ, ਵਿੱਤੀ ਸਾਲ 2021-2022 ਦੌਰਾਨ ਪੰਜਾਬ ਤੋਂ ਨਿਰਯਾਤ ਅਮਰੀਕੀ ਡਾਲਰ 2,111.5 ਮਿਲੀਅਨ ਰਿਹਾ, ਇਸ ਤੋਂ ਬਾਅਦ ਵਿੱਤੀ ਸਾਲ 2022-23 ਦੌਰਾਨ  ਅਮਰੀਕੀ ਡਾਲਰ 1,502.2 ਮਿਲੀਅਨ ਅਤੇ ਵਿੱਤੀ ਸਾਲ 2023-24 ਦੌਰਾਨ  ਅਮਰੀਕੀ ਡਾਲਰ 1,500.4 ਮਿਲੀਅਨ ਰਿਹਾ।

ਮੰਤਰੀ ਦੇ ਜਵਾਬ ਵਿੱਚ ਕਿਹਾ ਗਿਆ ਹੈ ਕਿ ਟੈਕਸਟਾਈਲ ਮੰਤਰਾਲਾ (ਸਮਰਥ) – ਸਕੀਮ ਫਾਰ ਕੇਪੇਸਿਟੀ ਬਿਲਡਿੰਗ ਇਨ ਟੈਕਸਟਾਈਲ ਸੈਕਟਰ (ਐਸਸੀਬੀਟੀਐਸ) ਨੂੰ ਲਾਗੂ ਕਰ ਰਿਹਾ ਹੈ ਜਿਸਦਾ ਉਦੇਸ਼ ਮੰਗ ਸੰਚਾਲਿਤ, ਪਲੇਸਮੈਂਟ ਓਰੀਐਂਟਿਡ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ (ਐਨ.ਐਸ.ਕਿਉ.ਐਫ.) ਅਨੁਕੂਲ ਹੁਨਰ ਪ੍ਰੋਗਰਾਮ ਪ੍ਰਦਾਨ ਕਰਨਾ ਹੈ। ਇਸ ਤੋਂ ਇਲਾਵਾ, ਅਪ੍ਰੈਲ 2021 ਤੋਂ, ਪੰਜਾਬ ਤੋਂ ਸਮਰਥ ਸਕੀਮ ਅਧੀਨ ਲਗਭਗ 800 ਲਾਭਪਾਤਰੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ।

ਜਵਾਬ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਟੈਕਸਟਾਈਲ ਉਤਪਾਦਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ, ਸਰਕਾਰ ਇਨ੍ਹਾਂ ਸੈਕਟਰਾਂ ਦੀ ਮੁਕਾਬਲੇਬਾਜ਼ੀ ਨੂੰ ਸਮਰਥਨ ਅਤੇ ਵਧਾਉਣ ਲਈ ਆਪੇਰੇਲ /ਗਾਰਮੇੰਟ੍ਸ ਅਤੇ ਮੇਡ-ਅੱਪ ਦੇ ਨਿਰਯਾਤ ‘ਤੇ ਰੀਬੇਟ ਆਫ ਸਟੇਟ ਐਂਡ ਸੈਂਟ੍ਰਲ ਟੈਕਸੀਜ਼ ਐਂਡ ਲੇਵਿਸ (ਆਰੇਓਐਸਸੀਟੀਐਲ) ਦੀ ਸਕੀਮ ਨੂੰ ਲਾਗੂ ਕਰ ਰਹੀ ਹੈ। ਇਸ ਤੋਂ ਇਲਾਵਾ,

ਸਰਕਾਰ ਵਣਜ ਵਿਭਾਗ ਦੁਆਰਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵਪਾਰ ਮੇਲਿਆਂ, ਪ੍ਰਦਰਸ਼ਨੀਆਂ, ਖਰੀਦਦਾਰ-ਵਿਕਰੇਤਾ ਮੀਟਿੰਗਾਂ ਆਦਿ ਦੇ ਆਯੋਜਨ ਅਤੇ ਭਾਗ ਲੈਣ ਲਈ ਮਾਰਕੀਟ ਐਕਸੈਸ ਇਨੀਸ਼ੀਏਟਿਵ ਸਕੀਮ ਦੇ ਤਹਿਤ ਵੱਖ-ਵੱਖ ਨਿਰਯਾਤ ਪ੍ਰਮੋਸ਼ਨ ਕੌਂਸਲਾਂ ਅਤੇ ਵਪਾਰਕ ਸੰਸਥਾਵਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ, ਆਰੇਓਐਸਸੀਟੀਐਲ ਦੇ ਅਧੀਨ ਸ਼ਾਮਲ ਨਾ ਹੋਣ ਵਾਲੇ ਟੈਕਸਟਾਈਲ ਪ੍ਰੋਡਕਟਸ ਨੂੰ ਹੋਰਨਾਂ ਪ੍ਰੋਡਕਟਸ ਦੇ ਨਾਲ-ਆਰੇਓਐਸਸੀਟੀਐਲ ਦੇ ਅਧੀਨ ਕਵਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਸਰਕਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵਪਾਰ ਮੇਲਿਆਂ, ਪ੍ਰਦਰਸ਼ਨੀਆਂ, ਖਰੀਦਦਾਰ-ਵਿਕਰੇਤਾ ਮੀਟਿੰਗਾਂ ਆਦਿ ਦੇ ਆਯੋਜਨ ਅਤੇ ਉਨ੍ਹਾਂ ਵਿੱਚ ਭਾਗ ਲੈਣ ਲਈ ਵਣਜ ਵਿਭਾਗ ਵੱਲੋਂ ਮਾਰਕੀਟ ਐਕਸੈਸ ਇਨੀਸ਼ੀਏਟਿਵ ਸਕੀਮ ਦੇ ਤਹਿਤ ਵੱਖ-ਵੱਖ ਨਿਰਯਾਤ ਪ੍ਰਮੋਸ਼ਨ ਕੌਂਸਲਾਂ ਅਤੇ ਵਪਾਰਕ ਸੰਸਥਾਵਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ।

ਸਰਕਾਰ ਪੰਜਾਬ ਸਮੇਤ ਦੇਸ਼ ਵਿੱਚ ਭਾਰਤੀ ਟੈਕਸਟਾਈਲ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸਕੀਮਾਂ/ਪਹਿਲਾਂ ਨੂੰ ਲਾਗੂ ਕਰ ਰਹੀ ਹੈ। ਪ੍ਰਮੁੱਖ ਸਕੀਮਾਂ/ਪਹਿਲਾਂ ਵਿੱਚ ਆਧੁਨਿਕ, ਏਕੀਕ੍ਰਿਤ, ਵਿਸ਼ਵ ਪੱਧਰੀ ਟੈਕਸਟਾਈਲ ਬੁਨਿਆਦੀ ਢਾਂਚਾ ਬਣਾਉਣ ਲਈ ਪੀਐਮ ਮੇਗਾ ਇਨਟੈਗਰੇਟਿਡ ਰਿਜਨਸ ਐਂਡ ਆਪੇਰੇਲ (ਪੀਐਮ ਮਿਤ੍ਰਾ) ਪਾਰਕ ਸਕੀਮ;  ਐਮਐਮਐਫ ਫੈਬਰਿਕ ‘ਤੇ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ (ਪੀਐਲਆਈ) ਸਕੀਮ; ਐਮਐਮਐਫ ਅਪੇਰੇਲ ਐਂਡ ਟੈਕਨੀਕਲ ਟੈਕਸਟਾਈਲ ਦੇ ਵੱਡੇ ਪੱਧਰ ‘ਤੇ ਮੈਨੂਫੈਕਚਰਿੰਗ ਨੂੰ ਉਤਸ਼ਾਹਿਤ ਕਰਨ ਲਈ; ਰੀਸਰਚ, ਇਨੋਵੇਸ਼ਨ ਅਤੇ ਡਿਵੈਲਪਮੈਂਟ ਅਤੇ ਮਾਰਕੀਟ ਡਿਵੈਲਪਮੈਂਟ ‘ਤੇ ਧਿਆਨ ਕੇਂਦਰਿਤ ਕਰਨ ਵਾਲਾ ਨੈਸ਼ਨਲ ਟੈਕਸਟਟਾਈਲ ਮਿਸ਼ਨ; ਸੇਰੀਕਲਚਰ ਵੈਲਿਊ ਚੇਨ ਦੇ ਵਿਆਪਕ ਵਿਕਾਸ ਲਈ ਰੇਸ਼ਮ ਸਮਗਰ-2; ਹੈਂਡਲੂਮ ਸੈਕਟਰ ਨੂੰ ਸੰਪੂਰਨ ਸਹਾਇਤਾ ਪ੍ਰਦਾਨ ਕਰਨ ਲਈ ਰਾਸ਼ਟਰੀ ਹੈਂਡਲੂਮ ਡਿਵੈਲਪਮੈਂਟ ਪ੍ਰੋਗਰਾਮ ਸ਼ਾਮਲ ਕੀਤਾ ਗਿਆ ਹੈ।

ਕੱਪੜਾ ਮੰਤਰਾਲਾ ਦਸਤਕਾਰੀ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਦਸਤਕਾਰੀ ਵਿਕਾਸ ਪ੍ਰੋਗਰਾਮ ਅਤੇ ਵਿਆਪਕ ਹੈਂਡੀਕਰਾਫਟ ਕਲੱਸਟਰ ਵਿਕਾਸ ਯੋਜਨਾ ਨੂੰ ਵੀ ਲਾਗੂ ਕਰ ਰਿਹਾ ਹੈ।

Leave a Reply

Your email address will not be published.


*