ਸਾਰੀ ਨਹਿਰਾਂ, ਨਾਲਿਆਂ ਤੇ ਰਜਵਾਹਾਂ ਦੀ ਰਿਮਾਡਲਿੰਗ ਤੇ ਰਿਹੈਬਿਲਿਟੇਸ਼ਨ ਯੋਜਨਾ ਤਿਆਰ ਕੀਤੀ ਜਾਵੇ – ਸ਼ਰੂਤੀ ਚੌਧਰੀ
ਚੰਡੀਗੜ੍ਹ (ਜਸਟਿਸ ਨਿਊਜ਼ ) ਹਰਿਆਣਾ ਦੀ ਸਿੰਚਾਈ ਅਤੇ ਜਲ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਨਹਿਰੀ ਪਾਣੀ ਦੀ ਜਾਇਜ਼ ਵੰਡ ਤੇ ਹਰ ਟੇਲ ਤੱਕ ਪਾਣੀ ਪਹੁੰਚਾਉਣਾ ਉਨ੍ਹਾਂ ਦੀ ਪ੍ਰਾਥਮਿਕਤਾ ਹੈ, ਇਸ ਦੇ ਲਈ ਸੂਬੇ ਦੀ ਸਾਰੀ ਨਹਿਰਾਂ, ਨਾਲਿਆਂ ਤੇ ਰਜਵਾਹਾਂ ਦੀ ਰਿਮਾਡਲਿੰਗ ਤੇ ਰਿਹੈਬਿਲਿਟੇਸ਼ਨ ਦੀ ਯੋਜਨਾ ਤਿਆਰ ਕੀਤੀ ਜਾਵੇ। ਇਸ ਤੋਂ ਇਲਾਵਾ, ਨਹਿਰਾਂ ਵਿਚ ਸਤ੍ਹਾ ‘ਤੇ ਗਾਦ ਤੇ ਖਰਪਤਵਾਰ ਸਾਘ ਕਰਨ ਦੀ ਵੀ ਮੁਹਿੰਮ ਚਲਾਈ ਜਾਵੇ, ਜਿਨ੍ਹਾਂ ਮਾਮਲਿਆਂ ਵਿਚ ਕੇਂਦਰੀ ਵਾਤਾਵਰਣ ਅਤੇ ਵਨ ਮੰਤਰਾਲੇ ਦੀ ਮੰਜੂਰੀ ਦੀ ਜਰੂਰਤ ਹੋਵੇਗੀ। ਇਸ ਦੇ ਲਈ ਕੇਂਦਰੀ ਮੰਤਰਾਲੇ ਨੂੰ ਨੀਮ ਸਰਕਾਰੀ ਪੱਤਰ ਲਿਖਣ ਦੇ ਵੀ ਨਿਰਦੇਸ਼ ਦਿੱਤੇ।
ਸ੍ਰੀਮਤੀ ਸ਼ਰੂਤੀ ਚੌਧਰੀ ਅੱਜ ਇੱਥੇ ਆਪਣੇ ਦਫਤਰ ਵਿਚ ਸਿੰਚਾਈ ਅਤੇ ਜਲ੍ਹ ਸੰਸਾਧਨ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸੂਬੇ ਦੇ ਨਹਿਰੀ ਸਿਸਟਮ ਦੀ ਰੂਪਰੇਖਾ ਦੀ ਸਮੀਖਿਆ ਕਰਨ ਲਈ ਬੁਲਾਈ ਗਈ ਮੀਟਿੰਗ ਦੀ ਅਗਵਾਈ ਕਰ ਰਹੀ ਸੀ।
ਉਨ੍ਹਾਂ ਨੇ ਕਿਹਾ ਕਿ ਅਗਲੇ ਹਫਤੇ ਤੋਂ ਉਹ ਫੀਲਡ ਵਿਚ ਤੈਨਾਤ ਸਾਰੇ ਸੁਪਰੇਡੈਂਟ ਇੰਜੀਨੀਅਰ ਤੇ ਐਸਡੀਓ ਦੇ ਨਾਲ ਨਿਯਮਤ ਆਧਾਰ ‘ਤੇ ਵੀਡੀਓ ਕਾਨਫ੍ਰਂੈਸਿੰਗ ਦੇ ਨਾਲ ਗਲਬਾਤ ਕਰੇਗੀ ਤਾਂ ਜੋ ਧਰਾਤਲ ‘ਤੇ ਸਮਸਿਆਵਾਂ ਦੀ ਜਾਣਕਾਰੀ ਤੇ ਫੀਡਬੈਕ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਵਿਭਾਗ ਦੀ ਵਿਜੀਲੈਂਸ ਵਿੰਗ ਨੂੰ ਹੋਰ ਵੱਧ ਸਰਗਰਮ ਕੀਤਾ ਜਾਵੇ। ਉਨ੍ਹਾਂ ਨੇ ਹਰਿਆਣਾ ਰਾਜ ਏਨਫੋਰਸਮੈਂਟ ਬਿਊਰੋ ਦੇ ਅਧਿਕਾਰੀਆਂ ਦੇ ਨਾਲ ਵੀ ਤਾਲਮੇਲ ਵਧਾਉਣ ਦੇ ਨਿਰਦੇਸ਼ ਦਿੱਤੇ। ਜਿੱਥੇ ਨਹਿਰਾਂ ਦੀ ਰਿਮਾਡਲਿੰਗ ਤੇ ਰਿਹੈਬਿਲਿਟੇਸ਼ਨ ਦਾ ਨਿਰਮਾਣ ਕੰਮ ਚੱਲ ਰਿਹਾ ਹੈ ਉੱਥੇ ਗੁਣਵੱਤਾ ਨਾਲ ਕਿਸੇ ਤਰ੍ਹਾ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਵਿਭਾਗ ਦੇ ਮੈਨੂਯਲ ਕੋਡ ਅਨੁਸਾਰ ਨਿਰਮਾਣ ਸਮੱਗਰੀ ਦੀ ਨਿਯਮਤ ਸੈਂਪਲਿੰਗ ਕੀਤੀ ਜਾਵੇ ਅਤੇ ਉਸ ਦੀ ਲੈਬ ਵਿਚ ਜਾਂਚ ਕਰਵਾਈ ਜਾਵੇ।
ਮੀਟਿੰਗ ਵਿਚ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਕਿ ਰਿਮਾਡਲਿੰਗ ਵਿਚ ਪੂਰੀ ਨਹਿਰ ਦਾ ਮੁੜ ਨਿਰਮਾਣ ਹੁੰਦਾ ਹੈ ਜਦੋਂ ਕਿ ਰਿਹੈਬਿਲਿਟੇਸ਼ਨ ਵਿਚ ਵੱਡਾ ਬਦਲਾਅ ਨਹੀਂ ਹੁੰਦਾ, ਸਗੋ ਵਿਸ਼ੇਸ਼ ਮੁਰੰਮਤ ਕੀਤੀ ਜਾਂਦੀ ਹੈ।
ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਰਾਜ ਦੀ ਸਾਰੀ ਨਹਿਰਾਂ ਨੁੰ ਇੰਟਰਲਿੰਕ ਕਰਨ ਲਈ ਇਕ ਠੋਸ ਪ੍ਰਸਤਾਵ ਤਿਆਰ ਕੀਤਾ ਜਾਵੇ, ਜਿਸ ਨਾਲ ਪਾਣੀ ਦੀ ਉਪਲਬਧਤਾ ਵਿਚ ਵਾਧਾ ਤਾਂ ਹੋਵੇਗਾ ਹੀ, ਉੱਥੇ ਭੁਜਲ ਰਿਚਾਰਜ ਵਿਚ ਵੀ ਸੁਧਾਰ ਹੋਵੇਗਾ।
ਮੀਟਿੰਗ ਵਿਚ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।
ਹਰ ਅਧਿਕਾਰੀ ਫੀਲਡ ਵਿਚ ਜਾਵੇ ਅਤੇ ਉੱਥੇ ਦੀ ਸਮਸਿਆਵਾਂ ਨੂੰ ਖੁਦ ਸੁਣੇ – ਸ਼ਰੂਤੀ ਚੌਧਰੀ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਵਿਭਾਗ ਦਾ ਹਰ ਅਧਿਕਾਰੀ ਫੀਲਡ ਵਿਚ ਜਾਵੇ ਅਤੇ ਉੱਥੇ ਸਮਸਿਆਵਾਂ ਨੂੰ ਖੁਦ ਸੁਣੇ। ਨਾਲ ਹੀ ਉਨ੍ਹਾਂ ਨੇ ਅਧਿਕਾਰੀਆਂ ਦੀ ਡਿਊਟੀ ਚਾਰਟ ਬਨਾਉਣ ਨੂੰ ਕਿਹਾ ਜਿਸ ਵਿਚ ਕਿਸੇ ਅਧਿਕਾਰੀ ਦੀ ਕਿਸ ਦਿਨ ਕਿੱਥੇ ਡਿਊਟੀ ਲਗਾਈ ਗਈ, ਉਨ੍ਹਾਂ ਦੀ ਪੂਰੀ ਜਾਣਕਾਰੀ ਹੋਵੇ। ਉਨ੍ਹਾਂ ਨੇ ਕਿਹਾ ਕਿ ਜਿਸ ਅਧਿਕਾਰੀ ਦੀ ਡਿਊਟੀ ਫੀਲਡ ਵਿਚ ਲਗਾਈ ਗਈ ਹੈ ਜੇਕਰ ਊਹ ਫੀਲਡ ‘ਤੇ ਨਹੀਂ ਜਾਣਗੇ ਤਾਂ ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਊਹ ਖੁਦ ਵੀ ਜਮੀਨੀ ਪੱਧਰ ”ਤੇ ਯੋਜਨਾਵਾਂ ਦੇ ਲਾਗੂ ਕਰਨਾ ਦੇਖਣ ਲਈ ਦੌਰੇ ਕਰੇਗੀ।
ਇਹ ਗੱਲ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਮਹਿਲਾ ਅਤੇ ਬਾਲ ਵਿਕਾਸ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਦੌਰਾਨ ਕਹੀ।
ਸ੍ਰੀਮਤੀ ਸ਼ਰੂਤੀ ਚੌਧਰੀ ਨੇ ਪੋਸ਼ਣ ਯੋਜਨਾ ਤਹਿਤ ਮਹਿਲਾਵਾਂ, ਬੱਚਿਆਂ ਨੁੰ ਦਿੱਤੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਅਤੇ ਉਸ ਦੇ ਵੰਡ ਅਤੇ ਮਹਿਲਾਵਾਂ ਤੇ ਬੱਚਿਆਂ ਵਿਚ ਵੰਡ ਕੀਤੇ ਜਾਣ ਵਾਲੇ ਫੋਰਟੀਫਾਇਡ ਆਟਾ, ਚਾਵਲ, ਪੰਜੀਰੀ ਤੇ ਦੁੱਧ ਵੰਡ ਦੀ ਜਾਣਕਾਰੀ ਹਾਸਲ ਕੀਤੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਨਮ ਤੋਂ ਦੋ ਸਾਲ ਤਕ ਦੀ ਉਮਰ ਵਿਚ ਬੱਚੇ ਦੀ ਦਿਮਾਗ ਦਾ ਵਿਕਾਸ ਸੱਭ ਤੋਂ ਵੱਧ ਹੁੰਦਾ ਹੈ। ਇਸ ਲਈ ਉਨ੍ਹਾਂ ਨੂੰ ਚੰਗੀ ਡਾਇਟ ਦਿੱਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਅਧਿਕਾਰੀ ਇਹ ਯਕੀਨੀ ਕਰਨ ਕਿ ਆਂਗਨਵਾੜੀ ਵਿਚ ਪੋਸ਼ਟਿਕ ਭੋਜਨ ਸਮੇਂ ‘ਤੇ ਪਹੁੰਚੇ। ਉਨ੍ਹਾਂ ਨੇ ਪਾਰਟੀ ਦੇ ਸੰਕਲਪ ਪੱਤਰ ਵਿਚ ਸ਼ਾਮਿਲ ਮਹਿਲਾ ਚੌਪਾਲ ਬਨਾਉਣ ਤੇ ਨਵੇਂ ਆਂਗਨਵਾੜੀ ਕੇਂਦਰ ਬਨਾਉਣ ਦੇ ਸਬੰਧ ਵਿਚ ਵੀ ਅਧਿਕਾਰੀਆਂ ਨਾਲ ਚਰਚਾ ਕੀਤੀ। ਨਾਲ ਹੀ ਸੂਬੇ ਵਿਚ ਛੇ ਸਾਲ ਤਕ ਦੇ ਬੱਚਿਆਂ ਦੇ ਵਿਕਾਸ ਦੇ ਮਾਨਦੰਡਾਂ ਵਜਨ ਤੇ ਲੰਬਾਈ ਆਦਿ ਦੇ ਮਾਨਕਾਂ ਨੂੰ ਲੈ ਕੇ ਵੀ ਅਧਿਕਾਰੀਆਂ ਨੂੰ ਜਰੂਰੀਹਹ ਨਿਰਦੇਸ਼ ਦਿੱਤੇ।
ਸ੍ਰੀਮਤੀ ਸ਼ਰੂਤੀ ਚੌਧਰੀ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਜਿੰਨ੍ਹੀ ਵੀ ਯੋਜਨਾਵਾਂ ਬੇਟੀਆਂ ਲਈ ਚਲਾਈਆਂ ਜਾ ਰਹੀਆਂ ਹਨ, ਉਨ੍ਹਾਂ ਦੀ ਜਾਣਕਾਰੀ ਜਨਤਾ ਤੱਕ ਪਹੁੰਚਾਈ ਜਾਵੇ ਤਾਂ ਜੋ ਹਰ ਯੋਗ ਉਸ ਦਾ ਲਾਭ ਲੈ ਸਕਣ। ਮੀਟਿੰਗ ਵਿਚ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਜਾਣੁੰ ਕਰਵਾਇਆ ਗਿਆ ਕਿ ਵਿਭਾਗ ਵੱਲੋਂ ਇਕ ਟੋਲ ਫਰੀ ਨੰਬਰ ਲੋਕਾਂ ਨੁੰ ਦਿੱਤਾ ਗਿਆ ਹੈ ਜਿਸ ਵਿਚ ਜੇਕਰ ਉਹ ਭਰੂਣ ਹਤਿਆ ਜਾਂ ਭਰੂਣ ਲਿੰਗ ਦੀ ਜਾਂਚ ਦੇ ਬਾਰੇ ਵਿਚ ਕੋਈ ਵੀ ਜਾਣਕਾਰੀ ਦੇਣਗੇ ਤਾਂ ਉਨ੍ਹਾਂ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਮੀਟਿੰਗ ਵਿਚ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਅਮਨੀਤ ਪੀ ਕੁਮਾਰ, ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਮੋਨਿਕਾ ਮਲਿਕ ਸਮੇਤ ਸੀਨੀਅਰ ਅਧਿਕਾਰੀ ਮੌਜੂਦ ਰਹੇ। ੋ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਵਿਚ ਰਾਜਸਭਾ ਦੀ ਇਕ ਸੀਟ ਲਈ ਹੋਣ ਵਾਲੇ ਜਿਮਨੀ ਚੋਣ ਲਈ ਰਿਟਰਨਿੰਗ ਅਧਿਕਾਰੀ ਸ੍ਰੀ ਅਸ਼ੋਕ ਕੁਮਾਰ ਮੀਣਾ ਵੱਲੋਂ ਪ੍ਰੋਗ੍ਰਾਮ ਨੋਟੀਫਾਇਡ ਕੀਤਾ ਹੈ।
ਹਰਿਆਣਾ ਵਿਧਾਨਸਭਾ ਦੇ ਚੁਣੇ ਮੈਂਬਰਾਂ ਵੱਲੋਂ ਰਾਜਸਭਾ ਦੇ ਇਕ ਮੈਂਬਰ ਨੂੰ ਚੁਣਿਆ ਜਾਣਾ ਹੈ। ਨਾਮਜਦਗੀ ਪੱਤਰ ਰਿਟਰਨਿੰਗ ਅਧਿਕਾਰੀ ਨੂੰ ਜਾਂ ਸ੍ਰੀ ਗੌਰਵ ਗੋਇਲ ਉੱਪ ਸਕੱਤਰ (ਸਹਾਇਕ ਰਿਟਰਨਿੰਗ ਅਧਿਕਾਰੀ) ਨੂੰ ਉਮੀਦਵਾਰ ਜਾਂ ਉਸ ਦੇ ਕਿਸੇ ਪ੍ਰਸਤਾਵ ਵੱਲੋਂ 10 ਦਸੰਬਰ, 2024 ਤੋਂ ਹਰਿਆਣਾ ਵਿਧਾਨਸਭਾ ਸਕੱਤਰੇਤ ਵਿਚ ਛੁੱਟੀ ਨੂੰ ਛੱਡ ਕੇ ਕਿਸੇ ਵੀ ਦਿਨ ਸਵੇਰੇ 11 ਵਜੇ ਬਾਅਦ ਦੁਪਹਿਰ 3 ਵਜੇ ਤਕ ਜਮ੍ਹਾ ਕਰਾਏ ਜਾ ਸਕਦੇ ਹਨ। 11 ਦਸੰਬਰ ਨੂੰ ਸਵੇਰੇ 10 ਵਜੇ ਰਿਟਰਨਿੰਗ ਅਧਿਕਾਰੀ ਦਫਤਰ ਵੱਲੋਂ ਨਾਮਜਦਗੀ ਪੱਤਰਾਂ ਦੀ ਸਮੀਖਿਆ ਕੀਤੀ ਜਾਵੇਗੀ। 13 ਦਸੰਬਰ, 2024 ਨੁੰ ਬਾਅਦ ਦੁਪਹਿਰ 3 ਵਜੇ ਤਕ ਨਾਮਜਦਗੀ ਵਾਪਸ ਲਏ ਜਾ ਸਕਦੇ ਹਨ। ਜੇਕਰ ਚੋਣ ਹੋਇਆ ਤਾਂ 20 ਦਸੰਬਰ ਨੂੰ ਹਰਿਆਣਾ ਵਿਧਾਨਸਭਾ ਸਕੱਤਰੇਤ ਵਿਚ ਚੋਣ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਦੇ ਵਿੱਚ ਹੋਵੇਗਾ।
11 ਦਸੰਬਰ ਨੂੰ ਦੀਪ ਉਤਸਵ ਵਿਚ ਪਿੰਡ ਪੰਚਾਇਤਾਂ ਦੀ ਰਹੇਗੀ ਭਾਗੀਦਾਰੀ
ਚੰਡੀਗੜ੍ਹ (ਜਸਟਿਸ ਨਿਊਜ਼ ) ਮਹਾਭਾਰਤ ਧਰਤੀ ਦੇ 48 ਕੋਸ ਦੇ ਤੀਰਥਾਂ ‘ਤੇ ਗੀਤਾ ਮਹੋਤਸਵ ਦਾ ਰੰਗ ਜਾਵੇਗਾ। ਕੁਰੂਕਸ਼ੇਤਰ, ਕਰਨਾਲ, ਕੈਥਲ, ਪਾਣੀਪਤ ਤੇ ਜੀਂਦ ਜਿਲ੍ਹੇ ਦੇ ਸਾਰੀ 182 ਤੀਰਥਾਂ ‘ਤੇ ਗੀਤਾ ਵਾਣੀ ਦੀ ਗੂੰਜ ਸੁਣਾਈ ਦਵੇਗੀ। ਗੀਤਾ ਪਾਠ ਦੇ ਨਾਲ ਤੀਰਥਾਂ ‘ਤੇ ਸਵੱਛਤਾ ਮੁਹਿੰਮ ਚਲਾਈ ਜਾਵੇਗੀ। ਇਸ ਦੇ ਨਾਲ-ਨਾਲ 48 ਕੋਸ ਦੇ ਤੀਰਥਾਂ ‘ਤੇ ਸਭਿਆਚਾਰਕ ਪ੍ਰੋਗ੍ਰਾਮ, ਗੀਤਾ ਪਾਠ ਤੇ ਗੀਤਾ ਯੱਗ ਦਾ ਪ੍ਰਬੰਧ ਹੋਵੇਗਾ।
ਤੀਰਥਾਂ ‘ਤੇ ਗੀਤਾ ਮਹੋਤਸਵ ਦੇ ਪ੍ਰਬੰਧ ਦਾ ਉਦੇਸ਼ ਗੀਤਾ ਦੀ ਸਰਵਵਿਆਪਕਤਾ ਦੇ ਨਾਲ ਨੌਜੁਆਨਾਂ ਨੂੰ ਜੋੜਨਾ ਹੈ। ਇਸ ਦੇ ਨਾਲ ਹੀ ਬਜੁਰਗਾਂ ਤੇ ਮਹਿਲਾਵਾਂ ਦਾ ਗੀਤਾ ਦੇ ਨਾਲ ਜੁੜਾਵ ਵਧਾਉਣ ਦੇ ਲਈ ਗੀਤਾ ਪਾਠ ਦਾ ਪ੍ਰਬੰਧ ਕੀਤਾ ਜਾਵੇਗਾ। ਹਰਿਆਣਵੀਂ ਸਾਂਗ ਰਾਹੀਂ ਹਰਿਆਣਵੀਂ ਸਭਿਆਚਾਰ ਦੀ ਮੂਲ ਪੇਸ਼ਗੀਆਂ ਹੋਣਗੀਆਂ, ਸਾਂਗ ਦਾ ਥੀਮ ਭਗਵਾਨ ਸ੍ਰੀਕ੍ਰਿਸ਼ਣ ਨਾਂਲ ਜੁੜੇ ਵਿਸ਼ਿਆਂ ‘ਤੇ ਹੋਵੇਗਾ।
ਦੀਪ ਉਤਸਵ ਵਿਚ ਹੋਵੇਗੀ ਪਿੰਡ ਪੰਚਾਇਤ ਤੇ ਜਨਪ੍ਰਤੀਨਿਧੀਆਂ ਦੀ ਭਾਗੀਦਾਰੀ
48 ਕੋਸ ਦੇ ਸਾਰੇ ਤੀਰਥਾਂ ‘ਤੇ 11 ਦਸੰਬਰ ਨੂੰ ਦੀਪ ਉਤਸਵ ਦਾ ਪ੍ਰਬੰਧ ਹੋਵੇਗਾ। ਦੀਪ ਉਤਸਵ ਵਿਚ ਪਿੰਡ ਪੰਚਾਇਤਾਂ ਦੀ ਭਾਗੀਦਾਰੀ ਰਹੇਗੀ ਅਤੇ ਜਨਪ੍ਰਤੀਨਿਧੀ ਮਹਿਮਾਨ ਹੋਣਗੇ। ਇਸ ਵਿਚ ਬਲਾਕ ਸਮਿਤੀ, ਜਿਲ੍ਹਾ ਪਰਿਸ਼ਦ ਤੇ ਨਿਗਮਾਂ ਦੇ ਜਨਪ੍ਰਤੀਨਿਧੀਆਂ ਦੇ ਨਾਲ ਹੋਰ ਬੁੱਧੀਜੀਵੀ ਲੋਕਾਂ ਨੂੰ ਸੱਦਾ ਭੇਜਿਆ ਜਾ ਰਿਹਾ ਹੈ।
Leave a Reply