ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ
ਅੰਮ੍ਰਿਤਸਰ
ਰੇਲਵੇ ਸਟੇਸ਼ਨ ਅੰਮ੍ਰਿਤਸਰ ਦੇ ਬਾਹਰ ਡਿਊਟੀ ਦੇ ਰਹੇ ਟ੍ਰੈਫ਼ਿਕ ਪੁਲਿਸ ‘ਚ ਤੈਨਾਤ ਹੌਲਦਾਰ ਸੰਦੀਪ ਸਿੰਘ ਵੱਲੋਂ ਰਾਹਗੀਰ ਪਾਸੋਂ ਮੋਬਾਈਲ ਫ਼ੋਨ ਖੋਹ ਕਰਨ ਵਾਲੇ ਨੂੰ ਕਾਬੂ ਕੀਤਾ ਗਿਆ ਹੈ। ਇਸ ਮੌਕੇ ਸੰਦੀਪ ਸਿੰਘ ਹੌਲਦਾਰ ਨੇ ਦੱਸਿਆ ਕਿ ਮੋਬਾਈਲ ਖੋਹ ਕਰਨ ਵਾਲੇ 2 ਜਾਣੇ ਸਨ, ਇਹਨਾਂ ਵਿੱਚੋਂ ਇੱਕ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਹੈ ਜਦਕਿ ਦੂਜਾ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਕਾਬੂ ਕੀਤੇ ਗਏ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਖੋਹਿਆ ਹੋਇਆ ਮੋਬਾਈਲ ਦੂਜੇ ਸਾਥੀ ਕੋਲ ਹੈ। ਹੌਲਦਾਰ ਸੰਦੀਪ ਸਿੰਘ ਨੇ ਮੋਬਾਇਲ ਖੋਹ ਕਰਨ ਵਾਲੇ ਦੋਸ਼ੀ ਨੂੰ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਦੇ ਡਿਊਟੀ ਅਫ਼ਸਰ ਹਵਾਲੇ ਕਰ ਦਿੱਤਾ ਹੈ।
Leave a Reply