ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਲਾਡਵਾ ਵਿਧਾਨਸਭਾ ਖੇਤਰ ਵਿਚ ਕੀਤਾ ਵੱਖ-ਵੱਖ ਪਿੰਡਾਂ ਦਾ ਦੌਰਾ
ਚੰਡੀਗੜ੍ਹ, 2 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਲਾਡਵਾ ਵਿਧਾਨਸਭਾ ਖੇਤਰ ਵਿਚ ਧੰਨਵਾਦੀ ਦੌਰੇ ਦੌਰਾਨ ਬੀੜ ਪਿਪਲੀ, ਖਾਨਪੁਰ, ਬਾਬੈਨ, ਮੰਗੌਲੀ ਜਾਟਾਨ, ਛਪਰਾ ਅਤੇ ਗੋਵਿੰਦਗੜ੍ਹ ਵਿਚ ਪ੍ਰਬੰਧਿਤ ਪ੍ਰੋਗ੍ਰਾਮਾਂ ਵਿਚ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਪਿੰਡ ਬੀੜ ਪਿਪਲੀ ਦੀ 12 ਮੰਗਾਂ ਨੂੰ ਵਿਭਾਗਾਂ ਰਾਹੀਂ ਪੂਰਾ ਕਰਵਾਉਣ ਅਤੇ 20 ਲੱਖ ਰੁਪਏ ਦੀ ਗ੍ਰਾਂਟ ਰਕਮ ਦੇਣ ਦਾ ਐਲਾਨ ਕੀਤਾ। ਨਾਲ ਹੀ ਪਿੰਡ ਖਾਨਪੁਰ ਵਿਚ 20 ਲੱਖ ਰੁਪਏ, ਪਿੰਡ ਛਪਰਾ ਨੂੰ 20 ਲੱਖ ਰੁਪਏ ਅਤੇ ਪਿੰਡ ਬਾਬੈਨ ਵਿਚ 30 ਲੱਖ ਰੁਪਏ ਦੀ ਗ੍ਰਾਂਟ ਰਕਮ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਬਾਬੈਨ ਪਿੰਡ ਦੀ ਗਲੀਆਂ ਦੇ ਨਿਰਮਾਣ ਲਈ ਏਸਟੀਮੇਟ ਬਨਾਉਣ ਦੇ ਵੀ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਪਿੰਡ ਵਿਚ ਸਰਕਾਰੀ ਕਾਲਜ ਬਨਾਉਣ ਦੀ ਮੰਗ ‘ਤੇ ਡਿਜੀਬਿਲਿਟੀ ਚੈਕ ਕਰਨ ਦੇ ਬਾਅਦ ਫੈਸਲਾ ਕੀਤਾ ਜਾਵੇਗਾ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਰਕਾਰ ਦੀ ਯੋਜਨਾਵਾਂ ਦਾ ਲਾਭ ਸਿੱਧੇ ਗਰੀਬ ਜਨਤਾ ਨੂੰ ਪਹੁੰਚਾਉਣ ਦਾ ਕੰਮ ਕੀਤਾ ਅਤੇ ਜਿਨ੍ਹਾਂ ਲੋਕਾਂ ਨੇ ਕਦੀ ਸਪਨੇ ਵਿਚ ਵੀ ਸਰਕਾਰੀ ਨੌਕਰੀ ਮਿਲਣ ਦੀ ਸਪਨਾ ਨਹੀਂ ਦੇਖਿਆ ਸੀ, ਉਸ ਸਪਨੇ ਨੁੰ ਸਾਡੀ ਸਰਕਾਰ ਨੇ ਪੂਰਾ ਕਰਨ ਦਾ ਕੰਮ ਕੀਤਾ। ਰਾਜ ਸਰਕਾਰ ਨੇ ਯੋਗ ਨੌਜੁਆਨਾਂ ਨੂੰ ਬਿਨ੍ਹਾਂ ਪਰਚੀ-ਖਰਚੀ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਸੂਬਾ ਸਰਕਾਰ ਦੀ ਭਲਾਈਕਾਰੀ ਯੋਜਨਾਵਾਂ ਦੇ ਚਲਦੇ ਹੀ ਅੱਜ ਗਰੀਬਾਂ ਦੇ ਚਿਹਰਿਆਂ ‘ਤੇ ਖਸ਼ਹਾਲੀ ਦੇਖਣ ਨੂੰ ਮਿਲੀ ਹੈ।
ਪੰਚਾਇਤਾਂ ਵਿਚ ਵਿਕਾਸ ਕੰਮਾਂ ਲਈ ਉਪਲਬਧ ਕਰਵਾਇਆ 900 ਕਰੋੜ ਰੁਪਏ ਦਾ ਬਜਟ
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਹਰ ਖੇਤਰ ਦੇ ਵਿਕਾਸ ਲਈ ਸਮਾਨ ਰੂਪ ਨਾਲ ਕੰਮ ਕੀਤਾ ਹੈ। ਕਿਸਾਨਾਂ ਦੇ ਹਿੱਤ ਵਿਚ ਸੂਬਾ ਸਰਕਾਰ ਨੇ ਸਾਰੀ ਫਸਲਾਂ ਦਾ ਐਮਐਸਪੀ ‘ਤੇ ਖਰੀਦਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਹਾਲ ਹੀ ਵਿਚ ਪੰਚਾਇਤਾਂ ਵਿਚ ਵਿਕਾਸ ਕੰਮਾਂ ਲਈ 900 ਕਰੋੜ ਰੁਪਏ ਦਾ ਬਜਟ ਉਪਲਬਧ ਕਰਵਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲਾਡਵਾ ਹਲਕਾ ਸਮੇਤ ਪੂਰੇ ਸੂਬੇ ਵਿਚ ਵਿਕਾਸ ਕੰਮਾਂ ਲਈ ਬਜਟ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਖੇਤਰ ਵਿਚ ਸੜਕਾਂ ਦੇ ਮਜਬੂਤੀਕਰਣ ਨੂੰ ਪ੍ਰਾਥਮਿਕਤਾ ਦਿੱਤੀ ਜਾਵੇ ਅਤੇ ਜਿੱਥੇ ਮੁਰੰਮਤ ਦੀ ਜਰੂਰਤ ਹੈ, ਉੱਥੇ ਜਲਦੀ ਤੋਂ ਜਲਦੀ ਰਿਪੇਅਰ ਦਾ ਕੰਮ ਕੀਤਾ ਜਾਵੇ । ਉੱਥੇ, ਜਰੂਰਤ ਅਨੂਸਾਰ ਨਵੀਂ ਸੜਕਾਂ ਦਾ ਵੀ ਨਿਰਮਾਣ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਆਵਾਜਾਈ ਦੀ ਬਿਹਤਰ ਸਹੂਲਤਾਂ ਮਿਲ ਸਕਣ।
ਗਰੀਬ ਲੋਕਾਂ ਨੂੰ ਜਲਦੀ ਦਿੱਤੇ ਜਾਣਗੇ 100-100 ਗਜ ਦੇ ਇਕ ਲੱਖ ਪਲਾਟ
ਮੁੱਖ ਮੰਤਰੀ ਨੇ ਕਿਹਾ ਕਿ ਗਰੀਬ ਲੋਕਾਂ ਦੇ ਸਿਰ ‘ਤੇ ਛੱਤ ਮਹੁਇਆ ਕਰਵਾਉਣ ਦੀ ਆਪਣੀ ਪ੍ਰਤੀਬੱਧਤਾ ਤਹਿਤ ਸੂਬਾ ਸਰਕਾਰ ਜਲਦੀ ਹੀ ਪਹਿਲੇ ਪੜਾਅ ਵਿਚ 100-100 ਗਜ ਦੇ ਇੱਕ ਲੱਖ ਪਲਾਟ ਉਪਲਬਧ ਕਰਵਾਏਗੀ ਅਤੇ ਇੰਨ੍ਹਾਂ ਪਲਾਟਾਂ ‘ਤੇ ਮਕਾਨ ਬਨਾਉਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਸੂਬੇ ਵਿਚ ਹਰ ਗਰੀਬ ਵਿਅਕਤੀ ਨੂੰ ਰਹਿਣ ਦੇ ਲਈ ਆਸ਼ਿਆਨਾ ਮਿਲੇ। ਇਸ ਤੋਂ ਪਹਿਲਾ ਵੀ ਸੂਬਾ ਸਰਕਾਰ ਵੱਲੋਂ 14 ਸ਼ਹਿਰਾਂ ਵਿਚ 30-30 ਗਜ ਦੇ 15,230 ਪਲਾਟ ਉਪਲਬਧ ਕਰਵਾਏ ਜਾ ਚੁੱਕੇ ਹਨ।
ਉਨ੍ਹਾਂ ਨੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਲਾਡਵਾ ਹਲਕਾ ਦੇ ਨਾਗਰਿਕਾਂ ਦੇ ਆਸ਼ੀਰਵਾਦ ਨਾਲ ਸੂਬੇ ਦੀ ਜਨਤਾ ਨੇ ਉਨ੍ਹਾਂ ਨੂੰ ਜਨਸੇਵਾ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਸੂਬੇ ਵਿਚ ਲਗਾਤਾਰ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੀ ਹੈ ਅਤੇ ਹੁਣ ਤਿੰਨ ਗੁਣਾ ਤਜੀ ਨਾਲ ਵਿਕਾਸ ਕੰਮ ਪੂਰੇ ਕੀਤਾ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸੁੰਹ ਲੈਣ ਤੋਂ ਪਹਿਲਾਂ ਹੀ 25 ਹਜਾਰ ਨੌਜੁਆਨਾਂ ਨੂੰ ਬਿਨ੍ਹਾਂ ਪਰਚੀ-ਬਿਨ੍ਹਾਂ ਖਰਚੀ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਅਤੇ ਇਸ ਫੈਸਲੇ ਨਾਲ ਹਜਾਰਾਂ ਗਰੀਬ ਪਰਿਵਾਰਾਂ ਵਿਚ ਖੁਸ਼ੀਆਂ ਦੇਖਣ ਨੁੰ ਮਿਲੀਆਂ। ਇਸ ਦੇ ਨਾਲ ਹੀ ਬੀਪੀਐਲ ਪਰਿਵਾਰਾਂ ਨੂੰ 500 ਰੁਪਏ ਵਿਚ ਗੈਸ ਸਿਲੇਂਡਰ ਉਪਲਬਧ ਕਰਵਾਉਣ ਦਾ ਕੰਮ ਕੀਤਾ ਅਤੇ ਕਿਡਨੀ ਰੋਗੀਆਂ ਨੂੰ ਮੁਫਤ ਡਾਇਲਸਿਸ ਦੀ ਸਹੂਲਤ ਦੇਣ ਦੇ ਨਾਲ-ਨਾਲ 70 ਸਾਲ ਤੋਂ ਵੱਧ ਉਮਰ ਵਰਗ ਦੇ ਬਜੁਰਗਾਂ ਨੂੰ ਆਯੂਸ਼ਮਾਨ ਯੋਜਨਾ ਦੇ ਤਹਿਤ ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਹੈ।
ਵਿਰੋਧੀ ਪੱਖ ਦੀ ਸਰਕਾਰਾਂ ਨੇ ਗਰੀਬਾਂ ਦਾ ਕੀਤਾ ਸ਼ੋਸ਼ਨ
ਮੁੱਖ ਮੰਤਰੀ ਨੇ ਵਿਰੋਧੀ ਧਿਰ ‘ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਅੱਜ ਵਿਰੋਧੀ ਪਾਰਟੀਆਂ ਦਾ ਭ੍ਰਮ ਹੁਣ ਟੁੱਟ ਚੁੱਕਾ ਹੈ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ, ਜੋ ਸੰਵਿਧਾਨ ਖਤਰੇ ਵਿਚ ਹੋਣ ਦੀ ਗੱਲ ਕਰ ਰਹੇ ਸਨ, ਉਨ੍ਹਾਂ ਨੁੰ ਵੀ ਹੁਣ ਲੋਕਾਂ ਨੇ ਸਪਸ਼ਟ ਕਰਵਾ ਦਿੱਤਾ ਹੈ ਕਿ ਖਤਰੇ ਦੀ ਗੱਲ ਕਰਨ ਵਾਲੀ ਪਾਰਟੀ ਅੱਜ ਖੁਦ ਖਤਰੇ ਵਿਚ ਹਨ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਦੀ ਸਰਕਾਰਾਂ ਨੇ ਹਮੇਸ਼ਾ ਗਰੀਬਾਂ ਦਾ ਸ਼ੋਸ਼ਨ ਕਰਨ ਦਾ ਕੰਮ ਕੀਤਾ। ਉਨ੍ਹਾਂ ਦੀ ਸਰਕਾਰਾਂ ਵਿਚ ਤਾਂ ਗਰੀਬਾਂ ਨੂੰ ਸਰਕਾਰ ਦੀ ਯੋਜਨਾਵਾਂ ਦਾ ਲਾਭ ਤਕ ਨਹੀਂ ਮਿਲਦਾ ਸੀ। ਜਦੋਂ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਹੀ ਸਮਾਜ ਦੇ ਆਖੀਰੀ ਵਿਅਕਤੀ ਤਕ ਯੋਜਨਾਵਾਂ ਦਾ ਲਾਭ ਪਹੁੰਚਾਉਣ ਦਾ ਕੰਮ ਕੀਤਾ ਹੈ।
ਉਨ੍ਹਾਂ ਨੇ ਲਾਡਵਾ ਦੇ ਨਾਗਰਿਕਾਂ ਨੂੰ 9 ਦਸੰਬਰ ਨੂੰ ਪਾਣੀਪਤ ਵਿਚ ਹੋਣ ਵਾਲੇ ਪ੍ਰਧਾਨ ਮੰਤਰੀ ਦੇ ਪ੍ਰੋਗ੍ਰਾਮ ਵਿਚ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ।
ਧੰਨਵਾਦੀ ਦੌਰੇ ਦੌਰਾਨ ਸਾਬਕਾ ਰਾਜਮੰਤਰੀ ਸੁਭਾਸ਼ ਸੁਧਾ, ਜਿਲ੍ਹਾ ਪਰਿਸ਼ਦ ਦੀ ਚੇਅਰਮੈਨ ਕਵਲਜੀਤ ਕੌਰ ਸਮੇਤ ਹੋਰ ਮਾਣਯੋਗ ਮਹਿਮਾਨ ਮੌਜੂਦ ਸਨ।
ਜਨਸਮਸਿਆਵਾਂ ਦਾ ਤੁਰੰਤ ਹੱਲ ਕਰਨਾ ਯਕੀਨੀ ਕਰਨ ਅਧਿਕਾਰੀ – ਸਿਹਤ ਮੰਤਰੀ ਆਰਤੀ ਸਿੰਘ ਰਾਓ
ਚੰਡੀਗੜ੍ਹ, 2 ਦਸੰਬਰ – ਹਰਿਆਣਾ ਦੀ ਸਿਹਤ, ਮੈਡੀਕਲ ਸਿਖਿਆ ਅਤੇ ਖੋਜ ਤੇ ਆਯੂ ਸ਼ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸਾਰੇ ਵਿਭਾਗਾਂ ਦੇ ਅਧਿਕਾਰੀ ਲੋਕਾਂ ਨੂੰ ਸਰਕਾਰ ਦੀ ਜਨਭਲਾਈਕਾਰੀ ਯੋਜਨਾਵਾਂ ਤੇ ਸਹੂਲਤਾਂ ਦਾ ਸਮੇਂਬੱਧ ਲਾਭ ਦੇਣ ਤੇ ਉਨ੍ਹਾਂ ਦੀ ਸਮਸਿਆਵਾਂ ਦਾ ਤੁਰੰਤ ਹੱਲ ਕਰਨਾ ਯਕੀਨੀ ਕਰਨ, ਤਾਂ ਜੋ ਸਰਕਾਰ ਦੀ ਸੁਸਾਸ਼ਨ ਦੀ ਨੀਤੀ ਦਾ ਲਾਭ ਆਮਜਨਤਾ ਤਕ ਸਹੂਲਤਜਨਕ ਢੰਗ ਨਾਲ ਪਹੁੰਚ ਸਕਣ।
ਇਹ ਨਿਰਦੇਸ਼ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੋਮਵਾਰ ਨੁੰ ਪਲਵਲ ਵਿਚ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੀ ਮਹੀਨਾ ਮੀਟਿੰਗ ਦੀ ਅਗਵਾਈ ਕਰਨ ਦੌਰਾਨ ਦਿੱਤੇ। ਇਸ ਮੀਟਿੰਗ ਵਿਚ ਏਜੰਡਾ ਵਿਚ ਕੁੱਲ 12 ਸ਼ਿਕਾਇਤਾਂ ਸ਼ਾਮਿਲ ਸਨ, ਜਿਨ੍ਹਾਂ ਵਿੱਚੋਂ 8 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ।
ਸਿਹਤ ਮੰਤਰੀ ਨੇ ਪਿੰਡ ਸੁਲਤਾਨਪੁਰ ਨਿਵਾਸੀ ਰਾਜੇਂਦਰ ਵੱਲੋਂ ਪਿੰਡ ਵਿਚ ਦੂਸ਼ਿਤ ਪਾਣੀ ਦੀ ਨਿਕਾਸੀ ਨਾ ਹੋਣ ਅਤੇ ਉਨ੍ਹਾਂ ਦੇ ਖੇਤ ਵਿਚ ਜਾਣ ਵਾਲੇ ਰਸਤੇ ਨੂੰ ਬੰਦ ਕਰਨ ਸਬੰਧੀ ਸ਼ਿਕਾਇਤ ਦੀ ਸੁਣਵਾਈ ਕਰਦੇ ਹੋਏ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਸਮੇਤ ਸਬੰਧਿਤ ਅਧਿਕਾਰੀਆਂ ਨੂੰ ਇਕ ਜਨਵਰੀ ਤਕ ਦੂਸ਼ਿਤ ਪਾਣੀ ਦੀ ਨਿਕਾਸੀ ਲਈ ਨਾਲੇ ਦੇ ਨਿਰਮਾਣ ਕੰਮ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ, ਖੇਤ ਦੇ ਰਸਤੇ ਨੂੰ ਵੀ ਖੁਲਵਾਉਣ ਤੇ ਅਗਲੀ ਮੀਟਿੰਗ ਵਿਚ ਸਬੰਧਿਤ ਅਧਿਕਾਰੀ ਵੱਲੋਂ ਸਕਾਰਾਤਮਕ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ। ਸ਼ਿਕਾਇਤਕਰਤਾ ਸਾਕਿਰ ਵੱਲੋਂ ਦਿੰਤੀ ਗਈ ਸ਼ਿਕਾਇਤ ‘ਤੇ ਸਿਹਤ ਮੰਤਰੀ ਨੇ ਪਿੰਡ ਮੀਠਾਕਾ ਵਿਚ ਆਂਗਨਵਾੜੀ ਭਵਨ ਦੇ ਅਧੂਰੇ ਨਿਰਮਾਣ ਕੰਮ ਨੂੰ ਪੰਚਾਇਤੀ ਰਾਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਵੱਲੋਂ 28 ਫਰਵਰੀ ਤਕ ਪੂਰਾ ਕਰਵਾਉਣ ਦੇ ਆਦੇਸ਼ ਦਿੱਤੇ।
ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਇਕ ਵਿਅਕਤੀ ਮਹੇਂਦਰ ਵੱਲੋਂ ਪਿੰਡ ਮਮੋਲਾਕਾ ਵਿਚ ਸ਼ਮਸ਼ਾਨ ਭੂਮੀ ਗੈਰ ਕਾਨੂੰਨੀ ਢੰਗ ਨਾਲ ਖੋਦ ਕੇ ਤਾਲਾਬ ਵਿਚ ਤਬਦੀਲ ਕਰਨ ਸਬੰਧੀ ਸ਼ਿਕਾਇਤ ‘ਤੇ ਸੁਣਵਾਈ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਕਮੇਟੀ ਬਣਾ ਕੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿਚ ਗੰਗਾਧਰ ਨਿਵਾਸੀ ਪਿੰਡ ਘਰਰੋਟ ਦੀ ਜਮੀਨ ਦਾ ਮੁਆਵਜਾ ਦਿਵਾਉਣ ਨਾਲ ਸਬੰਧਿਤ ਸ਼ਿਕਾਇਤ ‘ਤੇ ਜਨਸਿਹਤ ਇੰਜੀਨੀਅਰਿੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਵੱਲੋਂ ਦਸਿਆ ਕਿਆ ਕਿ ਇਹ ਮਾਮਲਾ ਕਾਫੀ ਪੁਰਾਣਾ ਹੈ ਅਤੇ ਜਮੀਨ ਦਾ ਮੁਆਵਜਾ ਸਬੰਧਿਤ ਭੁ ਭੂ ਅਧਿਕਰਣ ਅਧਿਕਾਰੀ, ਅੰਬਾਲਾ ਵੱਲੋਂ ਵੰਡ ਕੀਤਾ ਜਾਣਾ ਸੀ। ਜਮੀਨ ਦਾ ਮੁਆਵਜਾ ਵੰਡਣ ਦੇ ਸਬੰਧ ਵਿਚ ਉਨ੍ਹਾਂ ਦੇ ਦਫਤਰ ਦੀ ਕੋਈ ਭੂਕਿਮਾ ਨਹੀਂ ਹੈ। ਇਸ ‘ਤੇ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸਿਟੀ ਮੈਜੀਸਟ੍ਰੇਟ ਨੂੰ ਜਾਓ ਕਰਨ ਦੇ ਨਿਰਦੇਸ਼ ਦਿੰਦੇ ਹੋਏ ਮਾਮਲਾ ਅਗਲੀ ਮੀਟਿੰਗ ਤਕ ਦੇ ਲਈ ਪੈਂਡਿੰਗ ਰੱਖ ਲਿਆ ਗਿਆ।
ਇਸ ਤੋਂ ਇਲਾਵਾ ਗ੍ਰੀਵੇਂਸ ਕਮੇਟੀ ਦੀ ਮੀਟਿੰਗ ਵਿਚ ਪੈਂਸ਼ਨ ਨਾ ਬਨਣ ਨਾਲ ਸਬੰਧਿਤ ਮਾਮਲਿਆਂ ਵਿਚ ਸਬੰਧਿਤ ਅਧਿਕਾਰੀਆਂ ਨੂੰ ਲਾਭਕਾਰਾਂ ਦੀ ਪੈਂਸ਼ਨ ਬਨਾਉਣ ਵਿਚ ਲਾਪ੍ਰਵਾਹੀ ਨਾ ਵਰਤਣ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿਚ ਬਦਹਾਲ ਸੜਕਾਂ ਅਤੇ ਰੋਡ ‘ਤੇ ਲੱਗੇ ਕੂੜੇ ਦੇ ਢੇਰ ਸਬੰਧਿਤ ਮਾਮਲੇ ਵੀ ਮੌਜੂਦ ਲੋਕਾਂ ਵੱਲੋਂ ਚੁੱਕੇ ਗਏ। ਜਿਨ੍ਹਾਂ ‘ਤੇ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਇੰਨ੍ਹਾਂ ਸਮਸਿਆਵਾਂ ਦਾ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਭੂਮੀ ਪੂਜਨ ਦੇ ਨਾਲ ਓਪਨ ਏਅਰ ਥਇਏਟਰ ਤੇ ਓਡੀਟੋਰਿਅਮ ਦੇ ਨਿਰਮਾਣ ਦਾ ਖੇਤੀਬਾੜੀ ਮੰਤਰੀ ਨੇ ਕੀਤਾ ਉਦਘਾਟਨ
ਚੰਡੀਗੜ੍ਹ, 2 ਦਸੰਬਰ – ਯਮੁਨਾਨਗਰ ਵਿਚ ਨਗਰ ਨਿਗਮ ਵੱਲੋਂ ਸੈਕਟਰ-17 ਵਿਚ 52.87 ਕਰੋੜ ਦੀ ਲਾਗਤ ਤੋਂ ਬਨਣ ਵਾਲੇ ਓਡੀਟੋਰਿਅਮ ਵਿਚ ਆਪਣੇ ਏਅਰ ਥਇਏਟਰ ਦੇ ਨਿਰਮਾਣ ਨੂੰ ਲੈ ਕੇ ਸੋਮਵਾਰ ਨੂੰ ਭੂਮੀ ਪੂਜਨ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ।
ਇਸ ਮੌਕੇ ‘ਤੇ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਾਮ ਸਿੰਘ ਰਾਣਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਰਹੇ ਮਨੋਹਰ ਲਾਲ ਤੇ ਮੌਜੂਦਾ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਅਣਥੱਕ ਯਤਨਾਂ ਨਾਲ ਸਮੁਨਾਨਗਰ ਜਿਲ੍ਹੈ ਨੂੰ ਇਹ ਸੌਗਾਤ ਮਿਲੀ ਹੈ। ਉਨ੍ਹਾਂ ਨੇ ਦਸਿਆ ਕਿ ਦਿਵਯ ਨਗਰ ਯੋਜਨਾ ਦੇ ਤਹਿਤ ਹੋਣ ਵਾਲੇ ਇਸ ਵਿਕਾਸ ਕੰਮ ਦਾ ਨਿਰਮਾਣ 18 ਮਹੀਨੇ ਦੇ ਅੰਦਰ ਪੂਰਾ ਕੀਤਾ ਜਾਵੇਗਾ। ਇੰਡੌਰ ਓਡੀਟੋਰਿਅਮ ਵਿਚ ਇਕੱਠੇ 1000 ਦਰਸ਼ਕਾਂ ਦੇ ਏਅਰ ਕੰਡੀਸ਼ਨ ਵਿਚ ਬੈਠਣ ਦੀ ਵਿਵਸਥਾ ਹੋਵੇਗੀ। ਉੱਥੇ, ਓਪਨ ਏਅਰ ਥਇਏਟਰ ਵਿਚ ਇਕੱਠੇ 500 ਦਰਸ਼ਨ ਸਭਿਆਚਾਰਕ ਪ੍ਰੋਗ੍ਰਾਮ ਤੇ ਨੁੱਕੜ ਨਾਟਕ ਦਾ ਆਨੰਦ ਲੈ ਸਕਣਗੇ।
ਅੱਜ ਦੇ ਆਧੁਨਿਕ ਸਮੇਂ ਵਿਚ ਆਪਣੇ ਲੋਕ ਸਭਿਆਚਾਰ ਨੂੰ ਬਨਾਉਣ ਦਾ ਕੰਮ ਕਰ ਰਹੇ ਹਨ ਕਲਾਕਾਰ
ਚੰਡੀਗੜ੍ਹ, 2 ਦਸੰਬਰ – ਕੌਮਾਂਤਰੀ ਗੀਤਾ ਮਹੋਤਸਵ ਵਿਚ ਬ੍ਰਹਮਸਰੋਵਰ ਦੇ ਪਵਿੱਤਰ ਤੱਟ ‘ਤੇ ਜਿੱਥੇ ਇਕ ਪਾਸ ਸ਼ਿਲਪਕਾਰਾਂ ਦੀ ਅਨੋਖੀ ਸ਼ਿਲਪਕਲਾ ਨੂੰ ਦੇਖ ਕੇ ਸੈਨਾਨੀ ਹੈਰਾਨ ਹੋ ਰਹੇ ਹਨ, ਉੱਥੇ ਦੂਜੇ ਪਾਸ ਵੱਖ-ਵੱਖ ਸੂਬਿਆਂ ਦੇ ਨਾਚ ਦੇ ਲੰਮ੍ਹੇਂ ਨੂੰ ਸੈਰ-ਸਪਾਟਾ ਆਪਣੇ ਮੋਬਾਇਲ ਵਿਚ ਕੈਦ ਕਰਦੇ ਹੋਏ ਨਜਰ ਆ ਰਹੇ ਹਨ। ਇੰਨ੍ਹਾਂ ਸ਼ਿਕਾਇਤਕਰਤਾ ਨੇ ਮਹੋਤਸਵ ਵਿਚ ਪਹੁੰਚ ਕੇ ਬ੍ਰਹਮਸਰੋਵਰ ਦੇ ਪਵਿੱਤ ਤੱਟ ਦੀ ਫਿਜਾ ਨੂੰ ਬਦਲਣ ਦਾ ਕੰਮ ਕੀਤਾ ਹੈ। ਮਹੋਤਸਵ ਵਿਚ ਪਹੁੰਚਣ ਵਾਲਾ ਹਰ ਸੈਨਾਨੀ ਇਸ ਮਹੋਤਸਵ ਦੇ ਇੰਨ੍ਹਾਂ ਯਾਦਗਾਰ ਲੰੱਮ੍ਹੇਂ ਨੂੰ ਜੀਅ ਜਾ ਰਿਹਾ ਹੈ।
ਉੱਤਰ ਖੇਤਰ ਸਭਿਆਚਾਰਕ ਕੇਂਦਰ ਵੱਲੋਂ ਵੱਖ-ਵੱਖ ਸੂਬਿਆਂ ਦੀ ਲੋਕ ਸਭਿਆਚਾਰ ਨੁੰ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇੰਨ੍ਹਾਂ ਕਲਾਕਾਰਾਂ ਵੱਲੋਂ ਆਪਣੇ-ਆਪਣੇ ਸੂਬਿਆਂ ਦੀ ਲੋਕ ਸਭਿਆਚਾਰ ਨੂੰ ਆਪਣੇ-ਆਪਣੇ ਸੂਬਿਆਂ ਦੀ ਡਰੈਸ ਵਿਚ ਦਿਖਾਉਣ ਦਾ ਕੰਮ ਕੀਤਾ ੧ਾ ਰਿਹਾ ਹੈ। ਇੰਨ੍ਹਾਂ ਹੀ ਨਹੀਂ ਕਲਾਕਾਰਾਂ ਦੇ ਨਾਲ ਬ੍ਰਹਮਸਰੋਵਰ ਦੇ ਪਵਿੱਤਰ ਤੱਟ ‘ਤੇ ਸੈਨਾਨੀ ਨਾਚ ਕਰਦੇ ਹੋਏ ਨਜਰ ਆ ਰਹੇ ਹਨ। ਵੱਖ-ਵੱਖ ਸੂਬਿਆਂ ਦੀ ਕਲਾ ਦੇ ਸੰਗਮ ਦੇ ਵਿਚ ਕਲਾਕਾਰ ਆਪਣੇ-ਆਪਣੇ ਸੂਬੇ ਦੀ ਕਲਾ ਨੂੰ ਬਖੂਬੀ ਬਖਾਨ ਕਰ ਰਿਹਾ ਹੈ। ਕਲਾਕਾਰਾਂ ਦਾ ਕਹਿਣਾ ਹੈ ਕਿ ਅੱਜ ਦੇ ਆਧੁਨਿਕ ਜਮਾਨੇ ਵਿਚ ਵੀ ਉਨ੍ਹਾਂ ਨੇ ਆਪਣੀ ਕਲਾ ਨੂੰ ਜਿੰਦਾ ਰੱਖਿਆ ਹੈ, ਆਪਣੀ ਕਲਾ ਨੂੰ ਵਿਦੇਸ਼ੀ ਤਕ ਪਹੁੰਚਾ ਰਹੇ ਹਨ। ਵਿਦੇਸ਼ਾਂ ਦੀ ਧਰਤੀ ‘ਤੇ ਵੀ ਉਨ੍ਹਾਂ ਦੀ ਕਲਾ ਨੇ ਉਨ੍ਹਾਂ ਦਾ ਨਾਂਅ ਰੋਸ਼ਨ ਕੀਤਾ ਹੈ। ਮਹੋਤਸਵ ਵਿਚ ਕਲਾਕਾਰਾਂ ਵੱਲੋਂ ਉਤਰਾਖੰਡ ਦੇ ਛਪੇਲੀ, ਪੰਜਾਰ ਦੇ ਗਤਕਾ, ਹਿਮਾਚਲ ਪ੍ਰਦੇਸ਼ ਦੇ ਗੱਦੀ ਨਾਟੀ ਰਾਜਸਤਾਨ ਦੇ ਬਹਿਰੂਇਏ, ਪੰਜਾਬ ਦੇ ਬਾਜੀਗਰ, ਰਾਜਸਤਾਨ ਦੇ ਲਹਿੰਗਾ/ਮੰਗਨੀਯਾਰ ਤੇ ਦਿੱਤੀ ਦੇ ਭਵਈ ਨਾਚ ਦੀ ਸ਼ਾਨਦਾਰ ਪੇਸ਼ਗੀਆਂ ਦਿੱਤੀਆਂ ਜਾ ਰਹੀਆਂ ਹਨ।
ਇਹ ਕਲਾਕਾਰ ਕੌਮਾਂਤਰੀ ਗੀਤਾ ਮਹੋਤਸਵ ‘ਤੇ 15 ਦਸੰਬਰ ਤਕ ਲੋਕਾਂ ਨੁੰ ਆਪਣੇ-ਆਪਣੇ ਸੂਬਿਆਂ ਦੀ ਲੋਕ ਕਲਾ ਦੇ ਨਾਲ ਜੋੜਨ ਦਾ ਯਤਨ ਕਰਣਗੇ। ਇਸ ਮਹੋਤਸਵ ‘ਤੇ ਜਾਣ ਦੇ ਲਈ ਦੇਸ਼ ਦਾ ਹਰੇਕ ਕਲਾਕਾਰ ਜਾਣਾ ਚਾਹੁੰਦਾ ਹੈ। ਸੈਨਾਨੀਆਂ ਨੂੰ ਫਿਰ ਤੋਂ ਬ੍ਰਹਮਸਰੋਵਰ ਦੇ ਤੱਟ ‘ਤੇ ਲੋਕ ਸਭਿਆਚਾਰ ਨੂੰ ਦੇਖਣ ਦਾ ਮੌਕਾ ਮਿਲ ਰਿਹਾ ਹੈ। ਉੱਤਰ ਖੇਤਰ ਸਭਿਆਚਾਰਕ ਕਲਾ ਕੇਂਦਰ ਵੱਲੋਂ ਵੱਖ-ਵੱਖ ਸੂਬਿਆਂ ਦੇ ਕਲਾਕਾਰ ਕੌਮਾਂਤਰੀ ਗੀਤਾ ਮਹੋਤਸਵ ਵਿਚ ਪਹੁੰਚ ਚੁੱਕੇ ਹਨ। ਇਹ ਕਲਾਕਾਰ ਲਗਾਤਾਰ ਆਪਣੀ ਲੋਕ ਸਭਿਆਚਾਰ ਦੀ ਛਠਾ ਬਿਖੇਰਣ ਦਾ ਕੰਮ ਕਰਣਗੇ।
Leave a Reply