ਹਰਿਆਣਾ ਨਿਊਜ਼

ਚੰਡੀਗੜ੍ਹ (ਜਸਟਿਸ ਨਿਊਜ਼ ) ਹਰਿਆਣਾ ਵਿਚ ਸੰਤਾਂ ਤੇ ਮਹਾਪੁਰਖਾਂ ਦੇ ਸੰਦੇਸ਼ ਨੂੰ ਲੋਕਾਂ ਤਕ ਪਹੁੰਚਾਉਣ ਲਈ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੰਤ-ਮਹਾਪੁਰਖ ਵਿਚਾਰ ਸਨਮਾਨ ਤੇ ਪ੍ਰਸਾਰ ਯੋਜਨਾ ਦੇ ਤਹਿਤ ਅੱਜ ਜਿਲਾ ਕੈਥਲ ਵਿਚ ਮਹਾਰਾਜਾ ਸ਼ੂਰਸੈਨੀ ਜੈਯੰਤੀ ਦੇ ਮੌਕੇ ‘ਤੇ ਸੂਬਾ ਪੱਧਰੀ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ਿਰਕਤ ਕੀਤੀ। ਮੁੱਖ ਮੰਤਰੀ ਨੇ ਮਹਾਰਾਜਾ ਸ਼ੂਰ ਸੈਨੀ ਨੂੰ ਨਮਕ ਕਰਦੇ ਹੋਏ ਕਿਹਾ ਕਿ ਮਹਾਰਾਜਾ ਸ਼ੂਰਸੈਨੀ ਦੇ ਵਿਖਾਏ ਰਸਤੇ ‘ਤੇ ਚਲਦੇ ਹੋਏ ਸਮਾਜ ਦੇ ਸਾਰੇ ਵਰਗਾਂ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ।

            ਉਨ੍ਹਾਂ ਕਿਹਾ ਕਿ ਮਹਾਰਾਜਾ ਸ਼ੂਰ ਸੈਨੀ ਜੀ ਬਹੁਤ ਹੀ ਬਹਾਦਰ ਅਤੇ ਧਾਰਮਿਕ ਰਾਜਾ ਸਨ। ਉਨ੍ਹਾਂ ਦੇ ਸੂਬੇ ਵਿਚ ਸਾਰੀਆਂ ਨੂੰ ਬਰਾਬਰ ਅਧਿਕਾਰ ਪ੍ਰਾਪਤ ਸਨ। ਉਨ੍ਹਾਂ ਦੇ ਨਾਂਅ ‘ਤੇ ਮਥੂਰਾ ਦੇ ਨੇੜਲੇ ਇਲਾਕੇ ਸ਼ੂਰ ਸੈਨੀ ਸੂਬਾ ਕਹਿਲਾਇਆ। ਉਨ੍ਹਾਂ ਕਿਹਾ ਕਿ ਸੈਣੀ ਸਮਾਜ ਦਾ ਇਤਿਹਾਸ ਪੁਰਾਣਾ ਤੇ ਮਾਣ ਵਾਲਾ ਹੈ। ਉਨ੍ਹਾਂ ਕਿਹਾ ਕਿ ਸੰਤਾਂ ਤੇ ਮਹਾਪੁਰਖਾਂ ਦੇ ਸੰਦੇਸ਼ ਨੂੰ ਲੋਕਾਂ ਤਕ ਪਹੁੰਚਾਉਣ ਲਈ ਸੂਬਾ ਸਰਕਾਰ ਵੱਲੋਂ ਸੰਤ-ਮਹਾਪੁਰਖ ਵਿਚਾਰ ਸਨਮਾਨ ਤੇ ਪ੍ਰਸਾਰ ਯੋਜਨਾ ਦੇ ਤਹਿਤ ਸੰਤਾਂ ਤੇ ਮਹਾਪੁਰਖਾਂ ਦੀਆਂ ਜੈਯੰਤੀਆਂ ਨੂੰ ਸੂਬਾ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਅੱਜ ਮਹਾਰਾਜਾ ਸ਼ੂਰ ਸੈਨੀ ਜੈਯੰਤੀ ਸਮਾਰੋਹ ਨੂੰ ਮਨਾਉਣਾ ਵੀ ਇਸ ਯੋਜਨਾ ਦੇ ਤਹਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਹਾਪੁਰਖਾਂ ਵੱਲੋਂ ਵਿਖਾਏ ਗਏ ਰਸਤੇ ‘ਤੇ ਚਲਦੇ ਹੋਏ ਸੂਬਾ ਸਰਕਾਰ ਹਰਿਆਣਾ ਇਕ-ਹਰਿਆਣਵੀ ਇਕ ਦੀ ਭਾਵਨਾ ਨਾਲ ਸਾਰੇ ਵਰਗਾਂ ਦੀ ਭਲਾਈ ਤੇ ਵਿਕਾਸ ਲਈ ਲਗਾਤਾਰ ਕਦਮ ਚੁੱਕ ਰਹੀ ਹੈ।

            ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਪਣੇ ਮਨੋਰਥ ਪੱਤਰ ਵਿਚ ਦੇਸ਼ ਦੇ ਕਿਸੇ ਵੀ ਸਰਕਾਰੀ ਕਾਲਜ ਵਿਚ ਮੈਡੀਕਲ ਤੇ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਵਾਲੇ ਹੋਰ ਪਿਛੜਾ ਵਰਗ ਤੇ ਅਨੁਸੂਚਿਤ ਜਾਤੀ ਦੇ ਹਰਿਆਣਾ ਦੇ ਵਿਦਿਆਰਥੀਆਂ ਨੂੰ ਵਜੀਫਾ ਦੇਣ ਦਾ ਵਾਅਦੇ ਕੀਤਾ ਹੈ। ਇਸ ਵਾਅਦੇ ਨੂੰ ਪੂਰਾ ਕਰਨ ਲਈ ਵਿਦਿਅਕ ਸੈਸ਼ਨ 2025-26 ਵਿਚ ਅਨੁਸੂਚਿਤ ਜਾਤੀ ਤੇ ਓਬੀਸੀ ਦੇ ਸਾਰੇ ਵਿਦਿਆਰਥੀਆਂ ਨੂੰ ਵਜੀਫਾ ਦੇਣ ਲਈ ਇਕ ਪੋਟਰਲ ਬਣਾਇਆ ਜਾਵੇਗਾ। ਇਸ ਪੋਟਰਲ ‘ਤੇ ਦੇਸ਼ ਦੇ ਕਿਸੇ ਵੀ ਸਰਕਾਰੀ ਮੈਡੀਕਲ ਤੇ ਇੰਜੀਨੀਅਰਿੰਗ ਕਾਲਜ ਵਿਚ ਪੜ੍ਹਣ ਵਾਲੇ ਹਰਿਆਣਾ ਦੇ ਅਨੁਸੂਚਿਤ ਜਾਤੀ ਤੇ ਓਬੀਸੀ ਦੇ ਸਾਰੇ ਵਿਦਿਆਰਥੀ ਰਜਿਸਟਰੇਸ਼ਨ ਕਰਵਾ ਸਕਣਗੇ।

            ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛੜਾ ਵਰਗਾਂ ਨੂੰ ਵਿਦਿਅਕ ਸੰਸਥਾਵਾਂ ਅਤੇ ਨੌਕਰੀਆਂ ਵਿਚ ਦਾਖਲੇ ਵਿਚ 27 ਫੀਸਦੀ ਦਾ ਰਾਂਖਵਾ ਦਿੱਤਾ ਹੈ। ਇਸ ਤੋਂ ਇਲਾਵਾ, ਪਿਛੜੇ ਵਰਗਾਂ ਦੇ 3 ਲੱਖ ਰੁਪਏ ਤਕ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ ਦੀ ਦੇਸ਼ ਵਿਚ ਪੜ੍ਹਾਈ ਲਈ 15 ਲੱਖ ਰੁਪਏ ਤਕ ਅਤੇ ਵਿਦੇਸ਼ ਵਿਚ ਪੜ੍ਹਾਈ ਲਈ 20 ਲੱਖ ਰੁਪਏ ਤਕ ਦਾ ਕਰਜ਼ਾ 4 ਫੀਸਦੀ ਸਾਲਾਨਾ ਵਿਆਜ ‘ ਦਿੱਤਾ ਜਾਂਦਾ ਹੈ।

            ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁਸ਼ਲ ਅਗਵਾਈ ਵਿਚ ਸੱਭ ਦਾ ਸਾਥ – ਸੱਭ ਕਾ ਵਿਕਾਸ – ਸੱਭ ਕਾ ਵਿਸ਼ਵਾਸ – ਸੱਭ ਕਾ ਪ੍ਰਯਾਸ ਦੀ ਨੀਤੀ ‘ਤੇ ਅਸੀਂ ਅੱਗੇ ਵੱਧ ਰਹੇ ਹਾਂ। ਗਰੀਬਾਂ ਦੀ ਭਲਾਈ-ਵਿਕਾਸ ਸਾਡਾ ਵਾਅਦਾ ਸੀ, ਵਾਅਦਾ ਹੈ, ਵਾਅਦਾ ਰਹੇਗਾ। ਸਾਡੇ ਲਈ ਵਿਕਾਸ ਦਾ ਆਧਾਰ ਗਰੀਬ ਦਾ ਸਸ਼ਕਤੀਕਰਣ ਹੈ। ਵਾਂਝਿਆਂ ਦੀ ਸੇਵਾ ਦਾ ਇਹ ਵਾਅਦਾ ਹੀ ਸੱਚਾ ਸਮਾਜਿਕ ਨਿਆਂ ਹੈ। ਇਸ ਦਿਸ਼ਾ ਵਿਚ ਸੂਬਾ ਸਰਕਾਰ ਨੇ ਪਿਛੜੇ ਵਰਗਾਂ ਲਈ ਕ੍ਰੀਮੀਲੇਅਰ ਦੀ ਆਮਦਨ ਸੀਮਾ 6 ਲੱਖ ਰੁਪਏ ਤੋਂ ਵੱਧਾ ਕੇ 8 ਲੱਖ ਰੁਪਏ ਸਾਲਾਨਾ ਕੀਤੀ ਹੈ। ਪਿਛੜਾ ਵਰਗ ਬੀ ਨੂੰ ਪੰਚਾਇਤੀ ਰਾਜ ਸੰਸਥਾਨਾਂ ਤੇ ਸਥਾਨਕ ਸਰਕਾਰਾਂ ਵਿਚ ਰਾਂਖਵਾ ਦਿੱਤਾ ਹੈ। ਸਰਪੰਚ ਲਈ 5 ਫੀਸਦੀ ਅਤੇ ਹੋਰ ਅਹੁੱਦਿਆਂ ਲਈ ਉਨ੍ਹਾਂ ਦੀ ਆਬਾਦੀ ਦਾ 50 ਫੀਸਦੀ ਰਾਂਖਵਾ ਦਿੱਤਾ ਗਿਆ ਹੈ।

            ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਵਿਚ 5 ਲੱਖ ਮਹਿਲਾਵਾਂ ਨੂੰ ਲੱਖਪਤੀ ਦੀਦੀ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਹੁਣ ਤਕ 1.50 ਲੱਖ ਮਹਿਲਾਵਾਂ ਨੂੰ ਲੱਖਪਤੀ ਦੀਦੀ ਬਣਾਇਆ ਜਾ ਚੁੱਕਿਆ ਹੈ। ਡ੍ਰੋਨ ਦੀਦੀ ਯੋਜਨਾ ਵਿਚ 500 ਸਵੈਸਹਾਇਤਾ ਸਮੂਹਾਂ ਦੀ 5,000 ਮਹਿਲਾਵਾਂ ਨੂੰ ਡ੍ਰੋਨ ਪਾਇਲਟ ਦੀ ਮੁਫਤ ਸਿਖਲਾਈ ਦੇਵੇਗੀ। ਹੁਣ ਤਕ 100 ਮਹਿਲਾਵਾਂ ਨੂੰ ਡ੍ਰੋਨ ਉਡਣ ਦੀ ਸਿਖਲਾਈ ਦੇਕੇ, ਉਨ੍ਹਾਂ ਨੂੰ ਮੁਫਤ ਡ੍ਰੋਨ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਆਉਣ-ਜਾਣ ਦੀ ਸਹੂਲਤ ਲਈ ਹੁਣ ਤਕ 15 ਲੱਖ ਹੈਪੀ ਕਾਰਡ ਜਾਰੀ ਕੀਤੇ ਗਏ ਹਨ। 15 ਦਸੰਬਰ ਤਕ 5 ਲੱਖ ਕਾਰਡ ਹੋਰ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼ਹਿਰੀ ਰਿਹਾਇਸ਼ ਯੋਜਨਾ ਦੇ ਤਹਤ 15,250 ਗਰੀਬ ਪਰਿਵਾਰਾਂ ਨੂੰ 30-30 ਵਰਗ ਗਜ ਦੇ ਪਲਾਟ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਸੂਰਜ ਘਰ-ਮੁਫਤ ਬਿਜਲੀ ਯੋਜਨਾ ਦੇ ਤਹਿਤ ਇਕ ਲੱਖ ਗਰੀਬ ਪਰਿਵਾਰਾਂ ਦੇ ਘਰਾਂ ‘ਤੇ ਮੁਫਤ ਸੋਲਰ ਸਿਸਟਮ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

            ਇਸ ਮੌਕੇ ‘ਤੇ ਸਮਾਜਿਕ ਨਿਆਂ, ਅਧਿਕਾਰਤਾ, ਅਨੁਸੂਚਿਤ ਜਾਤੀ ਤੇ ਪਿਛੜਾ ਵਰਗ ਭਲਾਈ ਅਤੇ ਅੰਤਯੋਦਯ (ਸੇਵਾ) ਮੰਤਰੀ ਕ੍ਰਿਸ਼ਸ਼ ਕੁਮਾਰ ਬੇਦੀ ਨੇ ਕਿਹਾ ਕਿ ਸੈਨੀ ਸਮਾਜ ਨੇ ਖੇਤੀਬਾੜੀ, ਸਿਖਿਆ, ਮੈਡਕਲ ਖੇਤਰਾਂ ਸਮੇਤ ਹਰੇਕ ਖੇਤਰ ਵਿਚ ਆਪਣਾ ਯੋਗਦਾਨ ਦਿੱਤਾ ਹੈ ਅਤੇ ਹਰਿਆਣਾ ਨੂੰ ਲਗਾਤਰ ਅੱਗੇ ਵੱਧਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਜਨਤਾ ਦੇ ਸਹਿਯੋਗ ਨਾਲ ਹੀ ਹਰਿਆਣਾ ਵਿਚ ਲਗਾਤਾਰ ਤੀਜੀ ਵਾਰ ਇਮਾਨਦਾਰ ਸਰਕਾਰ ਬਣੀ ਹੈ, ਜਿਸ ਵਿਚ ਨੌਜੁਆਨਾਂ ਨੂੰ ਬਿਨਾਂ ਪਰਚੀ-ਖਰਚੀ ਦੇ ਸਰਕਾਰੀ ਨੌਕਰੀਆਂ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇਤਾ ਭੁਪਿੰਦਰ ਹੁੱਡਾ ਵਿਧਾਨ ਸਭਾ ਵਿਚ ਕਹਿੰਦੇ ਹਨ ਕਿ ਇਹ ਲੋਕਤੰਤਰ ਦੀ ਜਿੱਤ ਨਹੀਂ, ਸਗੋਂ ਇਹ ਯੰਤਰ ਅਤੇ ਤੰਤਰ ਦੀ ਜਿੱਤ ਹੈ। ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਹਰਿਆਣਾ ਵਿਚ ਤੀਜੀ ਵਾਰ ਭਾਜਪਾ ਸਰਕਾਰ ਦੀ ਜਿੱਤ ਮਿਹਨਤ ਵਾਲੇ ਕਿਸਾਨ ਅਤੇ ਮਜਦੂਰ ਦੀ ਜਿੱਤ ਹੈ।

            ਇਸ ਮੌਕੇ ‘ਤੇ ਲੋਕਸਭਾ ਸਾਂਸਦ ਨਵੀਨ ਜਿੰਦਰ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਰੋਹ ਵਿਚ ਵਿਧਾਨ ਸਭਾ ਡਿਪਟੀ ਸਪੀਕਰ ਡਾ. ਕ੍ਰਿਸ਼ਣ ਲਾਲ ਮਿੱਢਾ, ਵਿਧਾਇਕ ਸਤਪਾਲ ਜੰਬਾ, ਸਾਬਕਾ ਰਾਜ ਮੰਤਰੀ ਕਮਲੇਸ਼ ਢਾਡਾ, ਸਮੇਤ ਸੂਬਾ ਭਰ ਤੋਂ ਆਏ ਸਮਾਜ ਦੇ ਲੋਕ ਹਾਜਿਰ ਸਨ।

ਚੰਡੀਗੜ੍ਹ (ਜਸਟਿਸ ਨਿਊਜ਼ )ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿਰੋਧੀਆਂ ਨੂੰ ਬੋਲਦੇ ਹੋਏ ਕਿਹਾ ਕਿ ਸਾਲ 2014 ਤੋਂ ਪਹਿਲਾਂ ਹਰਿਆਣਾ ਵਿਚ ਵਿਕਾਸ ਦੇ ਮਾਮਲੇ ਵਿਚ ਖੇਤਰਵਾਦ ਅਤੇ ਭਾਈ-ਭਤੀਜਵਾਦ ਦਾ ਬੋਲਬਾਲਾ ਸੀ। ਪਿਛਲੇ 10 ਸਾਲਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਨੇ ਹਰਿਆਣਾ ਵਿਚ ਇਕ ਪ੍ਰਥਾ ਨੂੰ ਖਤਮ ਕਰਕੇ ਹਰੇਕ ਵਰਗ ਦੀ ਭਲਾਈ ਅਤੇ ਸਾਰੇ ਖੇਰਤਾਂ ਦਾ ਬਰਾਬਰ ਵਿਕਾਸ ਕੀਤਾ ਹੈ। ਸਾਡੀ ਸਰਕਾਰ ਦੀਆਂ ਨੀਤੀਆਂ ‘ਤੇ ਜਨਤਾ ਨੇ ਭਰੋਸਾ ਵਿਖਾਇਆ ਅਤੇ ਉਸ ਦਾ ਨਤੀਜਾ ਹੈ ਕਿ ਹਰਿਆਣਾ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਪਾਰਟੀ ਨੇ ਲਗਾਤਾਰ ਤੀਜੀ ਵਾਰ ਸਰਕਾਰ ਬਣਾਈ ਹੈ।

            ਮੁੱਖ ਮੰਤਰੀ ਅੱਜ ਜਿਲਾ ਕੈਥਲ ਵਿਚ ਮਹਾਰਾਜਾ ਸ਼ੂਰ ਸੈਨੀ ਜੈਯੰਤੀ ਦੇ ਮੌਕੇ ‘ ਆਯੋਜਿਤ ਸੂਬਾ ਪੱਧਰੀ ਸਮਾਰੋਹ ਨੂੰ ਸੰਬੋਧਤ ਕਰ ਰਹੇ ਸਨ।

            ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਨਤਾ ਦੇ ਸਹਿਯੋਗ ਨਾਲ ਇੰਨ੍ਹੇ ਵੱਡੇ ਫਤਵੇ ਨਾਲ ਸਾਡੀ ਸਰਕਾਰ ਨੂੰ ਜਨਤਾ ਦੀ ਸੇਵਾ ਕਰਨ ਦਾ ਜੋ ਮੌਕਾ ਮਿਲਿਆ ਹੈ ਅਤੇ ਸਾਡੀ ਸਰਕਾਰ ਜਨਤਾ ਦੇ ਸਹਿਯੋਗ ਨਾਲ ਹਰਿਆਣਾ ਨੂੰ ਤੇਜ ਗਤੀ ਨਾਲ ਵਿਕਾਸ ਦੇ ਰਸਤੇ ‘ਤੇ ਅੱਗੇ ਵੱਧਣ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਭ ਕਾ ਸਾਥ-ਸੱਭ ਕਾ ਵਿਕਾਸ-ਸੱਭ ਦਾ ਵਿਸ਼ਵਾਸ ਅਤੇ ਸੱਭ ਦਾ ਪ੍ਰਯਾਸ ਦੇ ਚਲਦੇ ਹੋਏ ਸੂਬਾ ਸਰਕਾਰ 36 ਬਿਰਾਦਰੀ ਦਾ ਬਰਾਬਰ ਭਲਾਈ ਕਰੇਗੀ।

            ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਨੇਤਾ ਲਗਾਤਾਰ ਈਵੀਐਮ ‘ਤੇ ਸੁਆਲ ਚੁੱਕਦੇ ਰਹਿੰਦੇ ਹਨ। ਕਾਂਗਰਸ ਦੇ ਨੇਤਾ ਆਪਣੇ ਅੰਦਰ ਵੇਖਣ ਤਾਂ ਉਨ੍ਹਾਂ ਨੂੰ ਪਤਾ ਲਗੇਗਾ ਕਿ ਕੌਣ ਗਲਤ ਹੈ। ਕਾਂਗਰਸ  ਦਾ ਕੰਮ ਸਿਰਫ ਝੂਠ ਬੋਲਣਾ ਅਤੇ ਝੂਠ ਬੋਲ ਕੇ ਲੋਕਾਂ ਵਿਚ ਭਰਮ ਦੀ ਸਥਿਤੀ ਪੈਦਾ ਕਰਨਾ ਹੈ। ਕਾਂਗਰਸ ਨੇ ਝੂਠ ਬੋਲ ਕੇ ਹਿਮਾਚਲ ਪ੍ਰਦੇਸ਼, ਕਰਨਾਟਕ ਅਤੇ ਤੇਲੰਗਾਨਾ ਵਿਚ ਸੱਤਾ ਤਾਂ ਹਥਿਾਈ ਸੀ, ਪਰ ਉਨ੍ਹਾਂ ਦੀ ਸਰਕਾਰ ਨੇ ਕਿਸੇ ਨੂੰ ਵੀ ਫਾਇਦਾ ਨਹੀਂ ਹੋਇਆ ਅਤੇ ਉਨ੍ਹਾਂ ਦੇ ਝੂਠ ਦਾ ਪਰਦਾਫਾਸ਼ ਹੋ ਗਿਆ।

            ਸ੍ਰੀ ਨਾਇਬ ਸਿੰਘ ਸੈਣੀ ਨੇ ਵਿਰੋਧੀ ਨੇਤਾਵਾਂ ਦੇ ਬਿਆਨਾਂ ‘ਤੇ ਬੋਲਦੇ ਹੋਏ ਕਿਹਾ ਕਿ ਇਹ ਈਵੀਐਮ ਦੀ ਖਰਾਬੀ ਨਹੀਂ ਹੈ, ਸਗੋਂ ਲੋਕਾਂ ਨੇ ਆਪਣਾ ਸਹਿਯੋਗ ਭਾਜਪਾ ਨੂੰ ਦੇਕੇ ਨਰਿੰਦਰ ਮੋਦੀ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵੱਧਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਜੋ ਕਿਹਾ, ਉਸ ਨੂੰ ਪੂਰਾ ਕੀਤਾ ਹੈ।

            ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਬਣਾਉਣ ਤੋਂ ਬਾਅਦ ਪਹਿਲੇ ਵਿਧਾਨ ਸਭਾ ਸੈਸ਼ਸ਼ ਵਿਚ ਹੀ ਕਿਸਾਨ ਹਿੱਤ ਵਿਚ 3 ਨਵੇਂ ਕਾਨੂੰਨ ਬਣਾਏ ਹਨ। ਹਰਿਆਣਾ ਖੇਤੀਬਾੜੀ ਪੱਟਾ ਬਿਲ, 2024 ਪਾਸ ਕਰਕੇ ਪੱਟੇਦਾਰ ਕਿਸਾਨਾਂ ਅਤੇ ਜਮੀਨ ਮਾਲਕਾਂ ਵਿਚਕਾਰ ਭਰੋਸਾ ਪੈਦਾ ਕਰਨ ਦਾ ਕੰਮ ਕੀਤਾ ਹੈ। ਸ਼ਾਮਲਾਤ ਜਮੀਨ ”ੇ 20 ਸਾਲਾਂ ਤੋਂ ਕਾਬਜ ਕਿਸਾਨ ਪੱਟੇਦਾਰਾਂ ਨੂੰ ਉਸ ਜਮੀਨ ਦਾ ਮਾਲਕਾਨਾ ਹੱਕ ਦਿੱਤਾ ਹੈ। ਇਸ ਤੋਂ ਇਲਾਪਾ, ਪਿੰਡਾਂ ਵਿਚ 20 ਸਾਲ ਤੋਂ ਵੱਧ ਸਮੇਂ ਤੋਂ 500 ਗਜ ਤਕ ਖੇਤਰ ਵਿਚ ਬਣੇ ਮਕਾਨਾਂ ਦਾ ਮਾਲਕਨਾ ਹੱਕ ਦਿੱਤਾ ਹੈ।

            ਉਨ੍ਹਾਂ ਕਿਹਾ ਕਿ ਸਰਕਾਰ ਦਾ ਤੀਜਾ ਕਾਰਜਕਾਲ ਸ਼ੁਰੂ ਹੁੰਦੇ ਹੀ ਬਿਨਾਂ ਪਰਚੀ-ਖਰਚੀ ਦੇ 26,000 ਨੌਜੁਆਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਕੁਲ ਮਿਲਾ ਕੇ ਹੁਣ ਤਕ 1.71 ਲੱਖ ਨੌਜੁਆਨਾਂ ਨੂੰ ਨੌਕਰੀਆਂ ਦਿੱਤੀਆਂ ਹਨ। ਇਸ ਤੋਂ ਇਲਾਵਾ, ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਦੇ ਤਹਿਤ ਕੰਮ ਕਰ ਰਹੇ 1.20 ਲੱਖ ਠੇਕੇ ‘ਤੇ ਕੰਮ ਕਰਦੇ ਕਰਮਚਾਰੀਆਂ ਨੂੰ ਸੇਵਾ ਸੁਰੱਖਿਆ ਦਿੱਤੀ ਹੈ। ਕਰਮਚਾਰੀਆਂ ਦੀ ਦੁਰਘਟਨਾ ਬੀਮਾ ਰਕਮ ਨੂੰ 30 ਲੱਖ ਰੁਪਏ ਤੋਂ ਵੱਧਾ ਕੇ 50 ਲੱਖ ਰੁਪਏ ਅਤੇ ਪਰਮਾਨੇਂਟ ਟਰਮ ਬੀਮਾ ਨੂੰ 2 ਲੱਖ ਰੁਪਏ ਤੋਂ ਵੱਧਾ ਕੇ 4 ਲੱਖ ਰੁਪਏ ਕੀਤਾ ਹੈ। ਹਰਕੇ ਘਰ ਗ੍ਰਹਿਣੀ ਯੋਜਨਾ ਵਿਚ 13 ਲੱਖ ਗਰੀਬ ਪਰਿਵਾਰਾਂ ਨੂੰ ਹਰੇਕ ਮਹੀਨੇ ਸਿਰਫ 500 ਰੁਪਏ ਵਿਚ ਗੈਸ ਸਿਲੈਂਡਰ ਦਿੱਤਾ ਜਾ ਰਿਹਾ ਹੈ।

            ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਮਾਜ ਦੇ ਹਰੇਕ ਵਰਗ ਦੀ ਭਲਾਈ-ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਦਿਸ਼ਾ ਵਿਚ, ਵਿਧਾਨ ਸਭਾ ਚੋਣ ਦੌਰਾਨ ਕਈ ਨਵੇਂ ਵਾਅਦੇ ਕੀਤੇ ਸਨ, ਉਨ੍ਹਾਂ ਵਿਚੋਂ ਕਈ ਪੂਰੇ ਵੀ ਕੀਤੇ ਜਾ ਚੁੱਕੇ ਹਨ। ਵਿਧਾਨ ਸਭਾ ਚੋਣ ਵਿਚ ਕੀਤੇ ਗਏ ਆਪਣੇ ਵਾਅਦੇ ਅਨੁਸਾਰ 29 ਅਕਤੂਬਰ ਤੋਂ 70 ਸਾਲ ਤੋਂ ਵੱਧ ਉਮਰ ਵਰਗ ਦੇ ਬਜੁਰਗਾਂ ਲਈ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਮੁਫਤ ਇਲਾਜ ਸਹੂਲਤ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ, ਕਿਡਨੀ ਰੋਗੀਆਂ ਨੂੰ ਮੁਫਤ ਡਾਇਲਿਸਿਸ ਦੀ ਸੇਵਾਵਾਂ 18 ਅਕਤੂਬਰ ਤੋਂ ਸ਼ੁਰੂ ਕੀਤੀ ਹੈ। ਇਸ ਨਾਲ ਸੂਬੇ ਦੇ ਲਗਭਗ 20,000 ਮਰੀਜ ਲਾਭਵੰਦ ਹੋਣਗੇ।

            ਉਨ੍ਹਾਂ ਕਿਹਾ ਕਿ ਮਨੋਹਰ ਪੱਤਰ ਵਿਚ ਸਾਰੀਆਂ ਫਸਲਾਂ ਦੇ ਦਾਣੇ-ਦਾਣੇ ਦੀ ਖਰੀਦ ਦਾ ਵਾਅਦਾ ਕੀਤਾ ਸੀ। ਅਸੀਂ ਚਾਲੂ ਖਰੀਦ ਮੌਸਮ ਵਿਚ ਝੌਨੇ, ਬਾਜਰਾ ਤੇ ਮੂੰਗ ਦੇ ਹਰੇਕ ਦਾਨੇ ਦੀ ਖਰੀਦ ਐਮਐਸਪੀ ‘ਤੇ ਕੀਤੀ ਹੈ। ਵਰਖਾ ਘੱਟ ਹੋਣ ‘ਤੇ ਕਿਸਾਨਾਂ ਦੇ ਆਰਥਿਕ ਬੋਝ ਨੂੰ ਘੱਟ ਕਰਨ ਲਈ ਖਰੀਫ ਫਸਲਾਂ ਲਈ 2,000 ਰੁਪਏ ਪ੍ਰਤੀ ਏਕੜ ਦੀ ਦਰ ਨਾਲ 825 ਕਰੋੜ ਰੁਪਏ ਦੀ ਬੋਨਸ ਰਕਮ ਜਾਰੀ ਕੀਤੀ ਹੈ।

Leave a Reply

Your email address will not be published.


*