ਸੰਗਰੂਰ//////////////// ਪੁਲਿਸ ਲਾਈਨ ਸੰਗਰੂਰ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਥਾਣਾ ਸ਼ੇਰਪੁਰ ਦੇ ਏਰੀਏ ਵਿੱਚ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਇੱਕ ਕਿਲੋ 20 ਗ੍ਰਾਮ ਹੈਰੋਇਨ, 10 ਕਿਲੋ ਭੁੱਕੀ ਚੂਰਾ ਪੋਸਤ , 4.15 ਲੱਖ ਰੁਪਏ ਡਰੱਗ ਮਨੀ, ਇੱਕ ਕਾਰ ਅਤੇ ਇੱਕ ਸਕੂਟਰੀ ਬਰਾਮਦ ਕਰਵਾਈ ਗਈ ਹੈ। ਐਸ.ਐਸ.ਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਵੇਂ ਵਿਅਕਤੀਆਂ ਵਿੱਚੋਂ ਇੱਕ ਦੇ ਖਿਲਾਫ 9 ਮੁਕੱਦਮੇ ਦਰਜ ਹਨ ਜਦਕਿ ਦੂਜੇ ਵਿਅਕਤੀ ਖਿਲਾਫ 2 ਮੁਕੱਦਮੇ ਦਰਜ ਹਨ।
ਸ਼੍ਰੀ ਚਾਹਲ ਨੇ ਪ੍ਰੈਸ ਕਾਨਫਰੰਸ ਦੌਰਾਨ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਮਨਦੀਪ ਸਿੰਘ ਕਪਤਾਨ ਪੁਲਿਸ ਸਬ ਡਵੀਜ਼ਨ ਧੂਰੀ ਦੀ ਸੁਪਰਵੀਜ਼ਨ ਹੇਠ ਮਿਤੀ 22 ਨਵੰਬਰ 2024 ਨੂੰ ਇੰਸਪੈਕਟਰ ਬਲਵੰਤ ਸਿੰਘ ਮੁੱਖ ਅਫਸਰ ਥਾਣਾ ਸ਼ੇਰਪੁਰ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਤੇ ਚੈਕਿੰਗ ਸ਼ੱਕੀ ਪੁਰਸਾਂ ਦੇ ਸੰਬੰਧ ਵਿੱਚ ਟੀ-ਪੁਆਇੰਟ ਬੜੀ ਵਿਖੇ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦਵਿੰਦਰ ਸਿੰਘ ਉਰਫ ਗੱਗੀ ਪੁੱਤਰ ਰਜਿੰਦਰ ਸਿੰਘ ਵਾਸੀ ਟਿੱਬਾ (ਸ਼ੇਰਪੁਰ) ਅਤੇ ਹਰਦੀਪ ਸਿੰਘ ਪੁੱਤਰ ਪ੍ਰਮਾਤਮਾ ਸਿੰਘ ਵਾਸੀ ਸੁਨਾਮੀ ਪੱਤੀ (ਲੌਂਗੋਵਾਲ) ਕਾਰ ਨੰਬਰ ਪੀਬੀ 11 ਡਬਲਿਊ 4205 ਮਾਰਕਾ ਆਈ-20 ਵਿੱਚ ਸਵਾਰ ਹੋ ਕੇ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਭੁੱਕੀ ਚੂਰਾ ਪੋਸਤ ਪਿੰਡਾਂ ਵਿੱਚ ਗਾਹਕਾਂ ਨੂੰ ਸਪਲਾਈ ਕਰਨ ਲਈ ਜਾ ਰਹੇ ਹਨ। ਐਸ.ਐਸ.ਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਮੁਖਬਰ ਖਾਸ ਦੀ ਇਤਲਾਹ ਉੱਤੇ ਕਾਰਵਾਈ ਕਰਦਿਆਂ ਮੁਕੱਦਮਾ ਨੰਬਰ 88 ਮਿਤੀ 22 ਨਵੰਬਰ 2024 ਅ/ਧ 15, 21/61/85 ਐਨ.ਡੀ.ਪੀ.ਐਸ ਐਕਟ ਥਾਣਾ ਸ਼ੇਰਪੁਰ ਬਰਖਿਲਾਫ ਦਵਿੰਦਰ ਸਿੰਘ ਉਰਫ ਗੱਗੀ ਅਤੇ ਹਰਦੀਪ ਸਿੰਘ ਉਕਤਾਨ ਦਰਜ ਕਰਕੇ ਐਸ.ਟੀ.ਐਫ ਦੀ ਟੀਮ ਨਾਲ ਸਾਂਝੀ ਵਿਉਂਤਬੰਦੀ ਬਣਾ ਕੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਇੱਕ ਕਿਲੋ 20 ਗ੍ਰਾਮ ਹੈਰੋਇਨ, 10 ਕਿਲੋ ਭੁੱਕੀ ਚੂਰਾ ਪੋਸਤ, 4 ਲੱਖ 15 ਹਜ਼ਾਰ ਡਰੱਗ ਮਨੀ, ਇੱਕ ਕਾਰ ਮਾਰਕਾ ਆਈ 20 ਨੰਬਰ ਪੀਬੀ 11 ਡਬਲਿਊ 4205 ਅਤੇ ਇੱਕ ਸਕੂਟਰੀ ਬਰਾਮਦ ਕਰਵਾਈ ਗਈ।
ਐਸ.ਐਸ.ਪੀ ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਇੱਥੇ ਇਹ ਗੱਲ ਸਾਹਮਣੇ ਆਈ ਕਿ ਕਥਿਤ ਦੋਸ਼ੀਆਂ ਦਾ ਅਪਰਾਧਕ ਪਿਛੋਕੜ ਹੈ ਅਤੇ ਕਥਿਤ ਦੋਸ਼ੀ ਦਵਿੰਦਰ ਸਿੰਘ ਉਰਫ ਗੱਗੀ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਵੱਖ-ਵੱਖ ਜੁਰਮਾਂ ਤਹਿਤ 9 ਮੁਕੱਦਮੇ ਅਤੇ ਕਥਿਤ ਦੋਸ਼ੀ ਹਰਦੀਪ ਸਿੰਘ ਖਿਲਾਫ 2 ਮੁਕੱਦਮੇ ਦਰਜ ਹਨ। ਉਹਨਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਨਾਂ ਪਾਸੋਂ ਪੁੱਛਗਿਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
Leave a Reply