ਮਾਲੇਰਕੋਟਲਾ (ਕਿਮੀ ਅਰੋੜਾ,ਅਸਲਮ ਨਾਜ਼) ਸੇਵਾ ਟਰੱਸਟ ਯੂਕੇ (ਭਾਰਤ) ਨੇ ਸਰਕਾਰੀ ਕਾਲਜਾਂ-ਸਕੂਲਾਂ-ਧਾਰਮਿਕ ਸਥਾਨਾਂ ਵਿੱਚ “ਡਿਪ੍ਰੈਸ਼ਨ ਤੋਂ ਬਚਾਅ” ਸੈਮੀਨਾਰ-ਇਮਿਊਨਿਟੀ ਬੂਸਟਰ ਕਿੱਟਾ ਵੰਡਣ ਦੇ ਸਮਾਗਮ ਕੀਤੇ। ਇਸ ਮੌਕੇ ਇਸਲਾਮੀਆ ਗਰਲਜ਼ ਕਾਲਜ ਦੀ ਪ੍ਰਿੰਸੀਪਲ ਰੋਹੀਲਾ ਖਾਨ ਨੇ ਕਿਹਾ ਕਿ ਵਿਗਿਆਨਕ ਯੁੱਗ ਨੇ ਇਨਸਾਨ ਨੂੰ ਸੁਖ-ਸੁਵਿਧਾਵਾਂ ਨਾਲ ਲੈਸ ਤਾਂ ਕੀਤਾ ਪਰ ਅਸੀਂ ਦੋਸਤਾਂ-ਸਮਾਜ ਲਈ ਕੁਝ ਪਲ ਕੱਢਣ ਵਿੱਚ ਅਸਮਰਥ ਹੋ ਰਹੇ ਹਾਂ।
ਇਸ ਕਾਰਨ ਡਿਪ੍ਰੈਸ਼ਨ ਦੇ ਨੁਕਸਾਨਦੇਹ ਅਸਰਾਂ ਦਾ ਭਾਰ ਪਰਿਵਾਰਾਂ ਨੂੰ ਝੇਲਣਾ ਪੈ ਰਿਹਾ। ਕਿਉਂਕਿ ਡਿਪ੍ਰੈਸ਼ਨ ਕਾਰਨ ਵਿਅਕਤੀ ਹਮੇਸ਼ਾ ਨਕਾਰਾਤਮਕ ਵਿਚਾਰਾਂ ਨਾਲ ਘਿਰਿਆ ਰਹਿੰਦਾ ਹੈ। ਜਦਕਿ ਸਰੀਰਕ ਨਾਲ ਨਾਲ ਮਾਨਸਿਕ ਤੌਰ ‘ਤੇ ਸਿਹਤਮੰਦ ਬਣ ਕੇ ਪਰਿਵਾਰਕ ਸਾਂਝ ਨਾਲ ਇਸਦਾ ਹੱਲ ਮਮਕਿਨ ਹੈ। ਇਸ ਮੌਕੇ ਇਸਲਾਮੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸ਼ਬਾ ਸਲੀਮ ਨੇ ਕਿਹਾ ਕਿ ਸਦੀਵੀ ਸੋਚ ਵਾਲੇ ਸਮਝਦਾਰ ਦੋਸਤ ਬਣਾਓ ਜੋ ਤੁਹਾਡੀ ਗੱਲ ਨੂੰ ਸਮਝ ਸਕਣ। ਜਿੰਦਗੀ ਵਿੱਚ ਸਫਲਤਾ ਲਈ ਸੋਸ਼ਲ ਮੀਡੀਆ ਦੇ ਗਲਤ ਉਪਯੋਗ ਤੋਂ ਬਚੋ ਅਤੇ ਖੇਡਾਂ, ਜਨਸੇਵਾ,ਸਮਾਜਿਕ ਹਿਤ ਵਿੱਚ ਆਪ ਨੂੰ ਸਮਰਪਿਤ ਕਰੋ। ਇਸ ਮੌਕੇ ਸਰਕਾਰੀ ਐਜੂਕੇਸ਼ਨ ਕਾਲਜ ਦੇ ਪ੍ਰਿੰਸੀਪਲ ਮੁਹੰਮਦ ਇਰਫਾਨ ਨੇ ਕਿਹਾ ਕਿ ਆਧੁਨਿਕ ਜਗਤ ਵਿੱਚ ਆਪਣੇ ਸਵਾਰਥ ਕਾਰਨ ਪਰਿਵਾਰ ਛੋਟੇ ਹੋ ਰਹੇ ਹਨ ਅਤੇ ਬਜ਼ੁਰਗ ਬਿਨਾਂ ਬੱਚਿਆਂ ਦੇ ਅਕੇਲੇ ਹੋ ਜਾਂਦੇ ਹਨ ਜੋ ਉਨ੍ਹਾਂ ਨੂੰ ਡਿਪ੍ਰੈਸ਼ਨ ਵਿੱਚ ਲੈ ਜਾਂਦਾ ਹੈ। ਬੱਚਿਆਂ ਦੇ ਕੈਰੀਅਰ-ਭਵਿੱਖ ਨੂੰ ਹਾਈ ਪ੍ਰੋਫਾਈਲ ਰੁਝਾਨ ਬਣਾ ਕੇ ਦਿਮਾਗੀ ਪਰੇਸ਼ਾਨੀਆਂ-ਖੁਸ਼ੀ ਰਹਿਤ ਰੁਝਾਨ ਵਧ ਰਿਹਾ ਹੈ ਅਤੇ ਮਾਪੇ ਆਪਣੇ ਹੁਨਰਮੰਦ ਬੱਚੇ ਦੀ ਤੁਲਨਾ ਕਰਕੇ ਖੁੰਝ ਦਾ ਸ਼ਿਕਾਰ ਬਣਦੇ ਹਨ। ਇਸ ਲਈ ਤੁਲਨਾਤਮਕ ਖੋਜ ਤੋਂ ਹਟ ਕੇ ਆਪਣੇ ਸੁਪਨੇ ਬੱਚਿਆਂ ‘ਤੇ ਨਾ ਥੋਪੋ ਸਗੋਂ ਸਫਲ ਲੋਕਾਂ ਦੀਆਂ ਕਹਾਣੀਆਂ ਸੁਣਾਓ।
ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਥਨ ਦੀ ਪ੍ਰਿੰਸੀਪਲ ਰਮਨਦੀਪ ਕੌਰ,ਮੇਜਰ ਹਰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਵਾਰਾ ਦੇ ਇੰਚਾਰਜ ਅਬਦੁਲ ਸ਼ਕੂਰ ਨੇ ਕਿਹਾ ਕਿ ਬੱਚੇ ਵੀ ਪੜ੍ਹਾਈ ਨੂੰ ਬੋਝ ਨਾ ਸਮਝਣ, ਸਗੋਂ ਮਨ ਨਾਲ ਪੜ੍ਹਨ ਅਤੇ ਆਪਣੇ ਮਾਪਿਆਂ ਨਾਲ ਜ਼ਿੰਦਗੀ ਦੀ ਹਰ ਗੱਲ ਸਾਂਝੀ ਕਰਨ। ਮਾਪਿਆਂ ਦੀਆਂ ਦਲੀਲਾਂ ਨੂੰ ਸਮਝਣ ਪਰ ਕਦੇ ਵੀ ਬੇਅਦਬੀ ਨਾ ਕਰੋ। ਕੈਰੀਅਰ ਬਣਾਉਣ ਲਈ ਦਿਮਾਗ ਨੂੰ ਤਣਾਅ ਰਹਿਤ ਰੱਖ ਕੇ ਦਿਲੋਂ ਕੰਮ ‘ਤੇ ਧਿਆਨ ਦਿਓ। ਇਸ ਮੌਕੇ, ਸੇਵਾ ਟਰੱਸਟ ਦੇ ਰਾਸ਼ਟਰੀ ਚੇਅਰਮੈਨ ਨਰੇਸ਼ ਮਿੱਤਲ, ਰਾਸ਼ਟਰੀ ਉਪ-ਚੇਅਰਮੈਨ ਡਾ. ਵਰਿੰਦਰ ਜੈਨ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਪ੍ਰਭਾਰੀ ਸੌਰਭ ਸ਼ਰਮਾ, ਅਵਤਾਰ ਸਿੰਘ, ਸਜੀਵ ਸਿੰਗਲਾ, ਸਾਬਿਆ ਬਾਣੋ,ਸਾਹਿਲ ਜਿੰਦਲ,ਅਨਿਲ ਗੁਪਤਾ ਨੇ ਡਾਬਰ ਇੰਡੀਆ ਲਿਮਿਟਡ ਕੰਪਨੀ ਦੇ ਸਹਿਯੋਗ ਨਾਲ “ਭਾਰਤ ਸਵੱਛ-ਕਮਿਊਨਿਟੀ ਸਵੱਛ” ਮੁਹਿੰਮ ਤਹਿਤ 219 ਤੋਂ 225ਵੇਂ ਜ਼ਿਲ੍ਹਾ ਪ੍ਰਕਲਪ ਅਧੀਨ ਸ਼ਿਵ ਮੰਦਰ ਰੋਹੀੜਾ ਵਿੱਚ 360 ਭਕਤਾਂ ਨੂੰ 8 ਹਜ਼ਾਰ ਦਾ ਜੂਸ, ਮਾਤਾ ਸ਼੍ਰੀ ਨੈਨਾ ਦੇਵੀ ਭੰਡਾਰਾ ਕਮੇਟੀ ਦੇ ਕੈਂਪ ਵਿੱਚ 401 ਲੋਕਾਂ ਨੂੰ 10 ਹਜ਼ਾਰ ਦਾ ਜੂਸ, ਇਸਲਾਮੀਆ ਗਰਲਜ਼ ਕਾਲਜ-ਸਕੂਲ ਵਿੱਚ 724 ਕੁੜੀਆਂ-ਸਟਾਫ ਨੂੰ ਸਾਢੇ 5 ਲੱਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਥਨ ਵਿੱਚ 252 ਕੁੜੀਆਂ ਨੂੰ ਡੇਢ ਲੱਖ, ਸਰਕਾਰੀ ਐਜੂਕੇਸ਼ਨ ਕਾਲਜ ਵਿੱਚ 50 ਕੁੜੀਆਂ ਨੂੰ 30 ਹਜ਼ਾਰ,ਮੇਜਰ ਹਰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਵਾਰਾ ਵਿੱਚ 48 ਬੱਚੀਆਂ ਨੂੰ 30 ਹਜ਼ਾਰ ਦੇ ਬਿਊਟੀ ਪ੍ਰੋਡਕਟ-ਜੂਸ ਦੀਆਂ ਇਮਿਊਨਿਟੀ ਬੂਸਟਰ ਕਿੱਟਾਂ ਭੇਟ ਕੀਤੀਆਂ।
Leave a Reply