ਸੀ.ਆਈ.ਏ ਸਟਾਫ਼-1 ਅੰਮ੍ਰਿਤਸਰ ਵੱਲੋਂ ਸੰਗਠਿਤ ਅਪਰਾਧ ਦਾ ਪਰਦਾਪਾਸ਼

ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ
ਅੰਮ੍ਰਿਤਸਰ
ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਉਹਨਾਂ ਦੀਆਂ ਹਦਾਇਤਾਂ ਤੇ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਏਰੀਆ ਵਿੱਚ ਨਜਾਇਜ਼ ਅਸਲਾ ਸਪਲਾਈ ਕਰਨ ਵਾਲੇ ਗੈਂਗਸਟਰਾਂ/ਮਾੜੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਹਰਪ੍ਰੀਤ ਸਿੰਘ ਮੰਡੇਰ, ਡੀ.ਸੀ.ਪੀ ਇੰਨਵੈਸਟੀਗੇਸ਼ਨ ਅਤੇ ਨਵਜ਼ੋਤ ਸਿੰਘ ਏ.ਡੀ.ਸੀ.ਪੀ ਇੰਨਵੈਸਟੀਗੇਸ਼ਨ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਕੁਲਦੀਪ ਸਿੰਘ ਏ.ਸੀ.ਪੀ ਡਿਟੈਕਟਿਵ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਅਮੋਲਕਦੀਪ ਸਿੰਘ ਇੰਚਾਰਜ਼ ਸੀ.ਆਈ.ਏ ਸਟਾਫ਼-। ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਮਨਜਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਪੁਖ਼ਤਾ ਸੂਚਨਾਂ ਦੇ ਅਧਾਰ ਤੇ ਯੋਜਨਾਬੰਦ ਤਰੀਕੇ ਨਾਲ 6 ਮੁਲਜ਼ਮ ਬਲਰਾਮ ਸ਼ਰਮਾਂ ਪੁੱਤਰ ਚਮਨ ਲਾਲ ਵਾਸੀ ਮਕਾਨ ਨੰਬਰ 52, ਗਲੀ ਨੰਬਰ 1, ਆਨੰਦ ਨਗਰ ਬੈਕਸਾਈਡ ਸੈਲੀਬ੍ਰੇਸ਼ਨ ਮਾਲ, ਬਟਾਲਾ ਰੋਡ ਅੰਮਿਤਸਰ (ਉਮਰ ਕਰੀਬ 35 ਸਾਲ ਤੇ ਕਾਰੋਬਾਰ ਆਪਣੇ ਜਿੰਮ ਤੇ ਟਰੇਨਿੰਗ ਦਿੰਦਾ ਹੈ, ਇਸ ਨੂੰ ਮਿਤੀ 29-10-24 ਨੂੰ ਗ੍ਰਿਫ਼ਤਾਰ ਕੀਤਾ ਗਿਆ), ਮਾਨਸੂ ਗਿੱਲ ਉਰਫ਼ ਹਿਮਾਸੂ ਉਰਫ਼ ਮਾਨਸ ਪੁੱਤਰ ਮਨੋਜ਼ ਕੁਮਾਰ ਵਾਸੀ ਮਕਾਨ ਨੰਬਰ 1 ਨੇੜੇ ਸਾਈ ਬਿਲਡਿੰਗ ਮਟੀਰੀਅਲ, ਸ੍ਰੀ ਰਾਮ ਐਵੀਨਿਊ ਮਜੀਠਾ ਰੋਡ ਅੰਮਿਤਸਰ (ਉਮਰ ਕਰੀਬ 19 ਸਾਲ ਅਤੇ ਕਾਰੋਬਾਰ – ਜਿੰਮ ਵਿੱਚ ਟਰੇਨਿੰਗ ਦਿੰਦਾ ਹੈ, ਇਸ ਨੂੰ ਮਿਤੀ 31-10-24 ਗ੍ਰਿਫ਼ਤਾਰ ਕੀਤਾ ਗਿਆ, ਰਾਜਬੀਰ ਸਿੰਘ ਪੁੱਤਰ ਜਗਤਜੀਤ ਸਿੰਘ ਵਾਸੀ ਮਕਾਨ ਨੰਬਰ 36, ਸਿਲਵਰ ਅਸਟੇਟ, ਥਾਣਾ ਸੁਲਤਾਨਵਿੰਡ ਅੰਮ੍ਰਿਤਸਰ, (ਉਮਰ ਕਰੀਬ 30 ਸਾਲ, ਕਾਰੋਬਾਰ ਆਪਣੇ ਜਿੰਮ ਤੇ ਟਰੇਨਿੰਗ ਦਿੰਦਾ ਹੈ ਅਤੇ ਇਸ ਨੂੰ ਮਿਤੀ 2-11-24 ਨੂੰ ਗ੍ਰਿਫ਼ਤਾਰ ਕੀਤਾ ਗਿਆ), ਬਲਨਾਜ਼ ਦੀਪ ਸਿੰਘ ਪੁੱਤਰ ਮੇਜ਼ਰ ਸਿੰਘ ਵਾਸੀ ਮਾਤਾ ਗੰਗਾ ਜੀ ਨਗਰ, ਭਾਈ ਮੰਝ ਰੋਡ, ਥਾਣਾ ਸੁਲਤਾਨਵਿੰਡ ਅੰਮਿਤਸਰ, (ਉਮਰ ਕਰੀਬ 24 ਸਾਲ, ਕਾਰੋਬਾਰ ਕਰਿਆਨੇ ਦੀ ਦੁਕਾਨ ਕਰਦਾ ਹੈ, ਇਸ ਨੂੰ ਮਿਤੀ 3-11-24 ਨੂੰ ਗ੍ਰਿਫ਼ਤਾਰ ਕੀਤਾ ਗਿਆ), ਗੁਰਸੇਵਕ ਸਿੰਘ ਉਰਫ਼ ਮਾਸੀ ਪੁੱਤਰ ਲਖਬੀਰ ਸਿੰਘ ਵਾਸੀ ਬਗੀਚੀ ਭਗਤਾ ਵਾਲੀ ਮਿੱਤ ਸਿੰਘ ਨਗਰ, (ਉਮਰ ਕਰੀਬ 24 ਸਾਲ, ਕਾਰੋਬਾਰ-ਮੀਟ ਦੀ ਦੁਕਾਨ ਤੇ ਕੰਮ ਕਰਦਾ ਹੈ, ਇਸ ਨੂੰ ਮਿਤੀ 3-11-24 ਨੂੰ ਗ੍ਰਿਫ਼ਤਾਰ ਕੀਤਾ ਗਿਆ) ਅਤੇ ਕਹਨਾ ਮਹਿਤਾ ਪੁੱਤਰ ਸੁਰੇਸ਼ ਮਹਿਤਾ ਵਾਸੀ ਮਕਾਨ ਨੰਬਰ 781, ਬਜ਼ਾਰ ਗੰਡਾ ਵਾਲਾ, ਨੇੜੇ ਮਜੀਠ ਮੰਡੀ, ਅੰਮ੍ਰਿਤਸਰ (ਉਮਰ 20 ਸਾਲ, ਪੜਾਈ 10+2 ਪਾਸ,  ਵਿਹਲਾ ਹੈ ਅਤੇ ਇਸ ਨੂੰ ਮਿਤੀ 5-11-24 ਨੂੰ ਗ੍ਰਿਫ਼ਤਾਰ ਕੀਤਾ ਗਿਆ) ਨੂੰ ਕਾਬੂ ਕਰਕੇ ਇਹਨਾਂ ਪਾਸੋਂ ਨਜ਼ਾਇਜ਼ 5 ਪਿਸਟਲ ਬ੍ਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਹਨਾਂ ਤੇ ਮੁਕੱਦਮਾਂ ਨੰਬਰ 241 ਮਿਤੀ 29-10-2024 ਜੁਰਮ 25-54-59  ਅਸਲ੍ਹਾ ਐਕਟ, 111 ਬੀ.ਐਨ.ਐਸ ਐਕਟ ਅਧੀਨ ਥਾਣਾ ਸਦਰ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਹੈ।
  ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਬਲਰਾਮ ਸ਼ਰਮਾਂ ਨੇ ਆਪਣੇ ਸਾਥੀਆ ਨਾਲ ਮਿਲਕੇ ਸੰਗਠਿਤ ਅਪਰਾਧ ਗਰੁੱਪ (Organized Crime Group) ਬਣਾਇਆ ਹੋਇਆ ਸੀ ਜੋ ਬਾਹਰਲੇ ਰਾਜਾਂ ਤੋਂ ਨਜ਼ਾਇਜ਼ ਅਸਲ੍ਹਾ ਮੰਗਵਾ ਕੇ ਅੱਗੇ ਵੱਖ-2 ਵਿਅਕਤੀਆਂ ਨੂੰ ਸਪਲਾਈ ਕਰਦੇ ਸਨ ਅਤੇ ਇਹ ਨਜ਼ਾਇਜ਼ ਹਥਿਆਰਾਂ ਦਾ ਇਸਤੇਮਾਲ ਆਮ ਪਬਲਿਕ ਨੂੰ ਡਰਾ ਧਮਕਾ ਕੇ ਉਹਨਾਂ ਪਾਸੋਂ ਪੈਸਿਆਂ ਦੀ ਵਸੂਲੀ ਕਰਦੇ ਸਨ।
ਦੋਸ਼ੀਆ ਨੂੰ ਮਾਨਯੋਗ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਦੇ ਬੈਕਵਰਡ/ਫਾਰਵਰਡ ਵਿਅਕਤੀਆਂ ਬਾਰੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਨਜਾਇਜ਼ ਅਸਲਾ ਕਿੱਥੋਂ ਲੈ ਕੇ ਆਉਂਦੇ ਹਨ ਅੱਗੇ ਕਿਹੜੇ-2 ਵਿਅਕਤੀਆਂ ਨੂੰ ਸਪਲਾਈ ਕਰਦੇ ਹਨ। ਇਹਨਾਂ ਪਾਸੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੁਕੱਦਮਾ ਵਿੱਚ ਹੋਰ ਵੀ ਗ੍ਰਿਫ਼ਤਾਰੀਆਂ ਅਤੇ ਰਿਕਵਰੀ ਹੁਣ ਦੀ ਸੰਭਵਨਾ ਹੈ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ।
ਗ੍ਰਿਫ਼ਤਾਰ ਦੋਸ਼ੀਆ ਖਿਲਾਫ਼ ਪਹਿਲਾਂ ਦਰਜ ਮੁਕੱਦਮਿਆਂ ਦਾ ਵੇਰਵਾ:-
ਦੋਸ਼ੀ ਬਲਰਾਮ ਸ਼ਰਮਾਂ ਦੇ ਖਿਲਾਫ਼ ਪਹਿਲਾਂ ਵੀ 3 ਮੁਕੱਦਮੇਂ ਇਰਾਦਾ ਕਤਲ ਅਤੇ ਅਸਲ੍ਹਾਂ ਐਕਟ ਦੇ ਦਰਜ਼ ਹਨ:-
1. ਮੁਕੱਦਮਾਂ ਨੰਬਰ 90 ਮਿਤੀ 3-5-2021 ਜੁਰਮ 307, 323, 506,148,149 ਭ:ਦ:, 25.54.59 ਅਸਲਾ ਐਕਟ ਥਾਣਾ ਏ-ਡਵੀਜ਼ਨ ਅੰਮ੍ਰਿਤਸਰ।
2. ਮੁਕੱਦਮਾਂ ਨੰਬਰ 73 ਮਿਤੀ 8-10-2023 ਜੁਰਮ 25,54,59 ਅਸਲਾ ਐਕਟ ਥਾਣਾ ਢਿੱਲਵਾ, ਜ਼ਿਲ੍ਹਾ ਕਪੂਰਥਲਾ।
3.ਮੁਕੱਦਮਾਂ ਨੰਬਰ 208 ਮਿਤੀ 11-9-2024 ਜੁਰਮ 125, 351 (2) ਬੀ ਭ:ਦ:, 25,27,54,59 ਅਸਲਾ ਐਕਟ, ਥਾਣਾ ਸਦਰ ਅੰਮ੍ਰਿਤਸਰ।

Leave a Reply

Your email address will not be published.


*