ਮੋਗਾ (ਜਸਟਿਸ ਨਿਊਜ਼ )
ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਦਫਤਰ ਮੋਗਾ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਮੰਤਵ ਤਹਿਤ ਦਫਤਰ ਵੱਲੋਂ ਨੌਜਵਾਨਾਂ ਨੂੰ ਆਈ.ਏ.ਐਸ./ਪੀ.ਸੀ.ਐਸ ਦੀ ਪ੍ਰੀਖਿਆ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਮੋਗਾ ਸ਼੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਹੈ ਕਿ ਡਿਪਟੀ ਕਮਿਸ਼ਨਰ ਮੋਗਾ ਦੀ ਅਗਵਾਈ ਹੇਠ ਆਈ.ਏ.ਐਸ./ਪੀ.ਸੀ.ਐਸ ਦੀ ਪ੍ਰੀਖਿਆ ਦੀ ਮੁਫ਼ਤ ਤਿਆਰੀ ਲਈ ਜ਼ਿਲ੍ਹਾ ਮੋਗਾ ਵਿਖੇ ਮੁਫ਼ਤ ਕੋਚਿੰਗ ਕਲਾਸਾਂ ਚੱਲ ਰਹੀਆਂ ਹਨ। ਇਹਨਾਂ ਕਲਾਸਾਂ ਦਾ ਜਿਲ੍ਹੇ ਦੇ ਲੋੜਵੰਦ ਅਤੇ ਕਾਬਿਲ ਪ੍ਰਾਰਥੀਆਂ ਵੱਲੋਂ ਭਰਪੂਰ ਲਾਭ ਚੱਕਿਆ ਜਾ ਰਿਹਾ ਹੈ। ਇਹਨਾਂ ਕੋਚਿੰਗ ਕਲਾਂਸਾਂ ਦੇ ਪ੍ਰਾਰਥੀਆਂ ਵੱਲੋਂ ਵੱਖ-ਵੱਖ ਮੁਕਾਬਲਿਆਂ ਦੀ ਪ੍ਰੀਖਿਆ ਦੇ ਇਮਤਿਹਾਨ ਵੀ ਪਾਸ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਪ੍ਰਾਰਥੀਆਂ ਦੇ ਲਈ ਮੁਫਤ ਲਾਇਬਰੇਰੀ, ਇੰਟਰਨੈੱਟ ਅਤੇ ਏ.ਸੀ ਕਲਾਸ ਰੂਮ ਮੁਹੱਈਆ ਕਰਵਾਏ ਜਾ ਰਹੇ ਹਨ। ਇਹਨਾਂ ਕਲਾਸਾਂ ਵਿੱਚ ਪ੍ਰਾਰਥੀਆਂ ਨੂੰ ਸੀ.ਸੈਟ, ਜਨਰਲ ਸਟੱਡੀਜ਼ ਅਤੇ ਕਰੰਟ ਅਫੇਅਰਜ਼ ਆਦਿ ਵਿਸ਼ੇ ਪੜ੍ਹਾਏ ਜਾ ਰਹੇ ਹਨ।
ਉਹਨਾਂ ਜ਼ਿਲ੍ਹਾ ਮੋਗਾ ਦੇ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਜੋ/ਗੈ੍ਰਜੂਏਟ ਪਾਸ ਵਿਦਿਆਰਥੀ ਇਨ੍ਹਾਂਪ੍ਰੀਖਿਆਵਾਂ ਦੀ ਤਿਆਰੀ ਕਰਨਾ ਚਹੁੰਦੇ ਹਨ, ਉਹ ਵਧੇਰੇ ਜਾਣਕਾਰੀ ਲਈ ਇਸ ਦਫ਼ਤਰ ਦੇ ਸਹਾਇਤਾ ਨੰਬਰ 62392-66860 ਤੇ ਸੰਪਰਕ ਕਰ ਸਕਦੇ ਹਨ।
Leave a Reply