ਜਿਲ੍ਹਾ ਪੱਧਰੀ ਟੀਮ ਵਲੋਂ ਖਾਦ ਤੇ ਕੀਟਨਾਸ਼ਕ ਵਿਕਰੇਤਾਵਾਂ ਦੀ ਜਾਚ

ਕਪੂਰਥਲਾ /ਨਡਾਲਾ , 1 ਨਵੰਬਰ (ਪੱਤਰ ਪ੍ਰੇਰਕ)
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀ ਜ਼ਿਲ੍ਹਾ ਪੱਧਰੀ ਟੀਮ ਵੱਲੋਂ ਅੱਜ ਭੁਲੱਥ ਤੇ ਨਡਾਲਾ ਵਿਖੇ ਖਾਦ ਤੇ ਕੀਟਨਾਸ਼ਕ ਡੀਲਰਾਂ ਦੀ ਜਾਂਚ ਕੀਤੀ ਗਈ ਤਾਂ ਜੋ ਜਿੱਥੇ ਖਾਦ ਦੀ ਜਮਾਂਖੋਰੀ ਤੇ ਕਾਲਾਬਾਜਾਰੀ ਨੂੰ ਸਖਤੀ ਨਾਲ ਰੋਕਿਆ ਜਾ ਸਕੇ ਉੱਥੇ ਹੀ ਕਿਸਾਨਾਂ ਲਈ ਖਾਦ ਦੀ ਉਪਲਬਧਤਾ ਯਕੀਨੀ ਬਣਾਈ ਜਾ ਸਕੇ ।
ਮੁੱਖ ਖੇਤੀਬਾੜੀ ਅਫਸਰ ਡਾ ਬਲਬੀਰ ਚੰਦ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਦੀ ਜ਼ਿਲ੍ਹਾ ਪੱਧਰੀ ਟੀਮ ਗਠਿਤ ਕੀਤੀ ਗਈ ਹੈ ।
ਇਸ ਟੀਮ ਦੇ ਇੰਚਾਰਜ ਵਿਸ਼ਾਲ ਕੌਸ਼ਲ ਖੇਤੀਬਾੜੀ ਅਫਸਰ ਹਨ ਜਦਕਿ ਟੀਮ ਵਿੱਚ ਗੁਰਵਿੰਦਰ ਸਿੰਘ ਖੇਤੀਬਾੜੀ ਅਫਸਰ ਤੇ ਗੁਰਜੋਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਸ਼ਾਮਿਲ ਹਨ ।
ਟੀਮ ਵੱਲੋਂ ਅੱਜ ਭੁਲੱਥ ਤੇ ਨਡਾਲਾ ਖੇਤਰ ਵਿਚ ਡੀਲਰਾਂ ਦੀ ਜਾਂਚ ਕੀਤੀ ਗਈ । ਡੀਲਰਾਂ ਦੇ ਸਟਾਕ ਰਜਿਸਟਰਾਂ ਦੀ ਵੀ ਸਮੀਖਿਆ ਕੀਤੀ ਗਈ ।
ਡੀਲਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਖਾਦ ਤੇ ਕੀਟਨਾਸ਼ਕਾਂ ਦੇ ਨਾਲ ਕਿਸੇ ਹੋਰ ਪਦਾਰਥ ਦੀ ਟੈਗਿੰਗ ਬਿਲਕੁਲ ਨਹੀਂ ਕਰ ਸਕਦੇ ਤੇ ਨਾ ਹੀ ਕਿਸਾਨਾਂ ਨੂੰ ਲੋੜ ਮੁਤਾਬਿਕ ਖਾਦ ਜਾਂ ਕੀਟਨਾਸ਼ਕ ਖਰੀਦਣ ਤੋਂ ਇਲਾਵਾ ਹੋਰ ਵਾਧੂ ਵਸਤੂ ਦੀ ਖਰੀਦ ਲਈ ਮਜਬੂਰ ਕੀਤਾ ਜਾ ਸਕਦਾ ਹੈ ।
ਕੈਪਸ਼ਨ – ਨਡਾਲਾ ਤੇ ਭੁਲੱਥ ਵਿਖੇ ਕੀਟਨਾਸ਼ਕ ਡੀਲਰਾਂ ਦੀ ਜਾਂਚ ਕਰਦੇ ਹੋਏ ਖੇਤੀਬਾੜੀ ਵਿਭਾਗ ਦੀ ਜ਼ਿਲ੍ਹਾ ਪੱਧਰੀ ਟੀਮ ਦੇ ਅਧਿਕਾਰੀ ।

Leave a Reply

Your email address will not be published.


*