ਸੰਗਰੂਰ//////// ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਧੀਨ ਕੇਂਦਰੀ ਪ੍ਰਯੋਜਿਤ ਸਕੀਮ (ਆਤਮਾ) ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਪਿਛਲੇ ਤਿੰਨ ਮਹੀਨਿਆ ਤੋਂ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਸਮੂਹ ਆਤਮਾ ਸਟਾਫ ਪੰਜਾਬ ਰਾਜ ਵਿੱਚ ਜਿਲ੍ਹਾ ਪੱਧਰ ਤੇ ਭਾਰੀ ਰੋਸ ਵੱਜੋਂ 28 ਅਕਤੂਬਰ ਤੋਂ ਅਣਮਿਥੇ ਸਮੇਂ ਲਈ ਧਰਨਾ ਲਗਾ ਕੇ ਕਾਲੀ ਦਿਵਾਲੀ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।
ਕਿਉਂਕਿ ਪਿਛਲੇ ਕੁਝ ਮਹੀਨਿਆ ਦੌਰਾਨ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਮੁਲਾਜਮਾਂ ਨੂੰ ਵਾਰ ਵਾਰ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਹੈ ਕਿ ਤੁਹਾਡੀ ਬਣਦੀ ਸਾਰੀ ਤਨਖਾਹ ਦਿਵਾਲੀ ਤੋਂ ਪਹਿਲਾ ਤੁਹਾਨੂੰ ਦੇ ਦਿੱਤੀ ਜਾਵੇਗੀ ਪਰੰਤੂ ਅਜਿਹਾ ਕੁਝ ਵੀ ਨਹੀਂ ਹੋਇਆ, ਇਸ ਤੋਂ ਇਲਾਵਾ ਹੁਣ ਤੱਕ ਆਤਮਾ ਸਟਾਫ ਆਪਣੀ ਡਿਊਟੀ ਤੇ ਹਾਜਰ ਰਹਿ ਕੇ ਕਿਸਾਨਾਂ ਦੀ ਸੇਵਾ ਕਰ ਰਿਹਾ ਹੈ ਜੇਕਰ ਆਤਮਾ ਸਟਾਫ ਦੀ ਤਨਖਾਹ ਸਬੰਧੀ ਮੰਗ ਪੂਰੀ ਨਹੀਂ ਹੋਈ ਤਾਂ ਵਿਭਾਗ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਕੰਮਾਂ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਰੋਸ ਧਰਨੇ ਨੂੰ ਜਾਰੀ ਰੱਖਿਆ ਜਾਵੇਗਾ। ।
ਇਸ ਸਮੇਂ ਆਤਮਾ ਸਟਾਫ ਦੇ ਜਿਲ੍ਹਾ ਪ੍ਰਧਾਨ ਸ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਵਿਭਾਗ ਵੱਲੋਂ ਸਕੀਮ ਅਧੀਨ ਸਟਾਫ ਦੀ ਤਨਖਾਹ ਦਾ ਪੱਕਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਖੇਤੀ ਭਵਨ, ਮੁਹਾਲੀ ਵਿਖੇ ਰੋਸ ਮੁਜਾਹਰਾ ਕੀਤਾ ਜਾਵੇਗਾ। ਇਸ ਮੌਕੇ ਆਤਮਾ ਸਟਾਫ ਜਿਲ੍ਹਾ ਸੰਗਰੂਰ ਦੇ ਸਮੂਹ ਕਰਮਚਾਰੀਆਂ ਨੇ ਆਪਣੀ ਹਾਜਰੀ ਲਗਵਾਈ ਅਤੇ ਆਪਣੇ-ਆਪਣੇ ਵਿਚਾਰ ਯੂਨੀਅਨ ਦੇ ਨੁਮਾਇਦਿਆ ਨਾਲ ਸਾਂਝੇ ਕੀਤੇ।
Leave a Reply