ਲੁਧਿਆਣਾ, ( ਰਾਹੁਲ ਘਈ/ ਹਰਜਿੰਦਰ ਸਿੰਘ) – ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵਲੋਂ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਅਧੀਨ
ਗਿਆਸਪੁਰਾ ਦੇ ਮਿੰਨੀ ਰੋਜ਼ ਗਾਰਡਨ ਵਿੱਚੋਂ ਪਲਾਸਟਿਕ ਦਾ ਕੂੜਾ ਚੁੱਕ ਕੇ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ।
ਉਨ੍ਹਾਂ ਦੇ ਨਾਲ ਸਮੂਹ ਮੈਂਬਰਾਂ ਅਤੇ ਨਗਰ ਨਿਗਮ ਦੀ ਟੀਮ ਨੇ ਪਲਾਸਟਿਕ ਚੁੱਕ ਕੇ ਪੂਰੇ ਪਾਰਕ ਦੀ ਸਫਾਈ ਕੀਤੀ।
ਵਿਧਾਇਕ ਛੀਨਾ ਞਲੋਂ ਸਵੱਛਤਾ ਦਾ ਸੰਦੇਸ਼ ਦਿੰਦਿਆ ਸਮੁੱਚੀ ਟੀਮ ਨੂੰ ਲੋੜ ਅਨੁਸਾਰ ਸਫ਼ਾਈ ਕਰਨ ਦੀ ਹਦਾਇਤ ਕੀਤੀ। ਵਿਧਾਇਕ ਛੀਨਾ ਨੇ ਕਿਹਾ ਕਿ ਮੁਹਿੰਮ ਦਾ ਮੁੱਖ ਮੰਤਵ ਸ਼ਹਿਰ ਵਿੱਚ ਸਾਫ਼-ਸਫ਼ਾਈ ਨੂੰ ਉਤਸ਼ਾਹਿਤ ਕਰਨਾ ਹੈ।
ਉਨ੍ਹਾਂ ਕਿਹਾ ਕਿ ਸਾਡੇ ਘਰਾਂ ਦੇ ਆਲੇ-ਦੁਆਲੇ ਜੇਕਰ ਸਫ਼ਾਈ ਨਹੀਂ ਹੋਵੇਗੀ ਤਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹੇਗਾ ਅਤੇ ਬਿਮਾਰੀਆਂ ਤੋਂ ਦੂਰ ਰਹਿਣ ਲਈ ਸਫ਼ਾਈ ਬਹੁਤ ਜ਼ਰੂਰੀ ਹੈ।
ਇਸ ਮੁਹਿੰਮ ਵਿੱਚ ਸੀ ਐਸ ਆਈ ਰਜਿੰਦਰ ਕੁਮਾਰ, ਐਸ ਆਈ ਸਤਿੰਦਰਜੀਤ ਬਾਵਾ, ਅਮਨਦੀਪ ਸਿੰਘ, ਸਥਾਨਕ ਮਾਰਕੀਟ ਮੈਂਬਰ ਸੀ ਐਫ ਪ੍ਰਦੀਪ ਕੁਮਾਰ ਸਮੇਤ ਨਗਰ ਨਿਗਮ ਦੀ ਸਮੁੱਚੀ ਟੀਮ ਨੇ ਭਾਗ ਲਿਆ।
Leave a Reply