ਮਾਲੇਰਕੋਟਲਾ (ਅਸਲਮ ਨਾਜ਼, ਕਿੰਮੀ ਅਰੋੜਾ) ਤਿਉਹਾਰਾਂ ਦੇ ਦਿਨਾਂ ਵਿੱਚ ਮਠਿਆਇਆਂ, ਦੁੱਧ, ਪਨੀਰ, ਘੀ ਨਮਕੀਨ ਅਤੇ ਹੋਰ ਖਾਧ ਪਦਾਰਥਾਂ ਦੀ ਮੰਗ ਕਾਫੀ ਵੱਧ ਜਾਂਦੀ ਹੈ ਜਿਸ ਕਾਰਨ ਕਾਫੀ ਖਾਧ ਪਦਾਰਥ ਵਿਕਰੇਤਾ ਮਿਲਾਵਟੀ ਜਾਂ ਨਕਲੀ ਖਾਧ ਪਦਾਰਥ ਬਣਾਉਣ ਜਾਂ ਵੇਚਣ ਲੱਗ ਜਾਂਦੇ ਹਨ ਉਹਨਾਂ ਲੋਕਾਂ ਨੂੰ ਕਿਸੇ ਕੀਮਤ ਤੇ ਬਖਸ਼ਿਆਂ ਨਹੀਂ ਜਾਵੇਗਾ
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਸਿਸਟੈਂਟ ਫ਼ੂਡ ਕਮਿਸ਼ਨਰ ਜ਼ਿਲ੍ਹਾ ਮਾਲੇਰਕੋਟਲਾ ਮੈਡਮ ਹਰਪ੍ਰੀਤ ਕੌਰ ਨੇ ਸਾਡੇ ਨਾਲ ਗੱਲਬਾਤ ਦੌਰਾਨ ਕੀਤਾ ਉਹਨਾਂ ਦੱਸਿਆ ਕਿ ਖਾਧ ਪਦਾਰਥਾਂ ਦੀ ਲਗਾਤਾਰ ਸੈਂਪਲਿੰਗ ਕੀਤੀ ਜਾ ਰਹੀ ਹੈ ਜੋ ਅੱਗੇ ਵੀ ਇਸੇ ਜਾਰੀ ਰਹੇਗੀ ਉਹਨਾਂ ਖਾਧ ਪਦਾਰਥ ਬਣਾਉਣ ਵਾਲਿਆਂ ਨੂੰ ਸਾਫ-ਸਫਾਈ ਦਾ ਵਿਸ਼ੇਸ ਧਿਆਨ ਰੱਖਣ ਲਈ ਵੀ ਕਿਹਾ ਅਗਰ ਉਹਨਾਂ ਵੱਲੋ ਅਣਗਹਿਲੀ ਜਾਂ ਕਿਸੇ ਕਿਸਮ ਦੀ ਗੰਦਗੀ ਵੇਖਣ ਨੂੰ ਮਿਲਦੀ ਹੈ ਜਾਂ ਕੋਈ ਮਿਲਾਵਟੀ ਖਾਧ ਪਦਾਰਥ ਵੇਚਦਾ ਫੜਿਆ ਜਾਂਦਾ ਹੈ ਤਾਂ ਬਿਲਕੁੱਲ ਵੀ ਬਰਦਾਸਤ ਨਹੀਂ ਕੀਤਾ ਜਾਵੇਗਾ ਅਤੇ ਉਹਨਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਉਨ੍ਹਾਂ ਆਮ ਲੋਕਾਂ ਨੂੰ ਵੀ ਅਪਣੇ ਭਰੋਸੇਯੋਗ ਦੁਕਾਨਦਾਰਾਂ ਜਾਂ ਖਾਧ ਪਦਾਰਥ ਬਣਾਉਣ ਵਾਲਿਆਂ ਤੋਂ ਖਰੀਦ ਨੂੰ ਪਹਿਲ ਦੇਣ ਲਈ ਕਿਹਾ ਤਾਂ ਜੋ ਉਹਨਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ
Leave a Reply