ਸ੍ਰੀ ਅਨਿਲ ਵਿਜ ਸਮੇਤ ਮੰਤਰੀਆਂ ਨੂੰ ਮੁੱਖ ਮੰਤਰੀ ਨੇ ਕਰਵਾਇਆ ਅਹੁਦਾ ਗ੍ਰਹਿਣ

ਚੰਡੀਗੜ੍ਹ ( ਜਸਟਿਸ ਨਿਊਜ਼  ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅੱਜ ਹਰਿਆਣਾ ਸਿਵਲ ਸਕੱਤਰੇਤ ਵਿਚ ਮੰਤਰੀਆਂ ਨੂੰ ਉਨ੍ਹਾਂ ਦੇ ਦਫਤਰ ਵਿਚ ਵਿਧੀਵਤ ਰੂਪ ਨਾਲ ਅਹੁਦਾ ਗ੍ਰਹਿਣ ਕਰਵਾਇਆ।

          ਮੁੱਖ ਮੰਤਰੀ ਨੇ ਸੱਭ ਤੋਂ ਪਹਿਲਾਂ ਸ੍ਰੀ ਅਨਿਲ ਵਿਜ ਨੂੰ ਅਹੁਦਾ ਗ੍ਰਹਿਣ ਕਰਾਇਆ ਅਤੇ ਉਨ੍ਹਾਂ ਨੂੰ ਗੁਲਦਸਤਾ ਭੇਂਟ ਕਰ ਤੇ ਲੱਡੂ ਖਿਲਾ ਕੇ ਮੁਬਾਰਕਬਾਦ ਦਿੱਤੀ। ਸ੍ਰੀ ਅਨਿਲ ਵਿਜ ਨੇ ਮੁੱਖ ਮੰਤਰੀ ਦੇ ਨਾਲ ਮੀਡੀਆ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਅੱਜ ਖੁਸ਼ੀ ਦਾ ਦਿਨ ਹੈ। ਮੌਜੂਦਾ ਸਰਕਾਰ ਪਹਿਲਾਂ ਦੇ ਦੋ ਕਾਰਜਕਾਲ ਦੀ ਤਰ੍ਹਾ ਸਿਰਫ ਨੌਨ-ਸਟਾਪ ਹੀ ਨਹੀਂ ਚੱਲੇਗੀ ਸਗੋ ਮੈਟਰੋ ਦੀ ਸਪੀਡ ਨਾਲ ਦੌੜੇਗੀ। ਇਕ ਸੁਆਲ ਦਾ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ੧ੋ ਵੀ ਜਿਮੇਵਾਰੀ ਦਿੱਤੀ ਜਾਂਦੀ ਹੈ ਉਸ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਆਏ ਹਨ ਅਤੇ ਅੱਗੇ ਵੀ ਇਸ ਨੂੰ ਨਿਭਾਉਂਦੇ ਰਹਿਣਗੇ।

          ਸ੍ਰੀ ਅਨਿਲ ਵਿਜ ਨੇ ਕਿਹਾ ਕਿ ਲਗਭਗ 25 ਹਜਾਰ ਨੌਕਰੀਆਂ ਦਾ ਜੋ ਰਿਜਲਟ ਕੱਢਿਆ ਹੈ ਉਸ ਨੂੰ ਲੈ ਕੇ ਸੂਬਾ ਹੀ ਨਹੀਂ ਦੇਸ਼ ਵਿਚ ਚਰਚਾ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਲੋਕ ਲਿਖ ਰਹੇ ਹਨ ਕਿ ਉਨ੍ਹਾਂ ਦੇ ਪਿੰਡ ਦੇ ਨੌਜੁਆਨ ਬਿਨ੍ਹਾਂ ਪੁਰਚੀ-ਖਰਚੀ ਦੇ ਨੌਕਰੀ ਲੱਗੇ ਹਨ। ਉਨ੍ਹਾਂ ਨੇ ਮੈਰਿਟ ਦੇ ਆਧਾਰ ‘ਤੇ ਦਿੱਤੀ ਜਾ ਰਹੀ ਨੌਕਰੀਆਂ ਨੁੰ ਦੇਸ਼ਸ਼ਵਿਚ ਮੈਰਿਟ-ਕ੍ਰਾਂਤੀ ਕਰਾਰ ਦਿੱਤਾ ਹੈ।

          ਮੀਡੀਆ ਨਾਲ ਗਲਬਾਤ ਕਰਦੇ ਹੋਏ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਸਾਡੀ ਸਰਕਾਰ ਨੇ ਕਾਰਜਭਾਰ ਸੰਭਾਲਦੇ ਹੀ ਨੌਜੁਆਨਾਂ ਨੂੰ ਰੁਜਗਾਰ ਪ੍ਰਦਾਨ ਕਰਨ ਦਾ ਆਪਣਾ ਵਾਇਦਾ ਪੂਰਾ ਕੀਤਾ ਹੈ। ਇਸ ਦੇ ਤਹਿਤ ਹੀ ਸਰਕਾਰ ਨੇ ਲਗਭਗ 25 ਹਜਾਰ ਨੌਜੁਆਨਾਂ ਨੂੰ ਨੋਕਰੀ ਦੇ ਕੇ ਦੀਵਾਲੀ ਦਾ ਤੋਹਫਾ ਦਿੱਤਾ ਹੈ। ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਸੰਵਿਧਾਨ ਅਨੁਰੂਪ ਕੰਮ ਕਰ ਰਹੀ ਹੈ ਅਤੇ ਸੰਵਿਧਾਨ ਸੁਰੱਖਿਅਤ ਹੱਥਾ ਵਿਚ ਹੈ।

          ਅਹੁਦਾ ਗ੍ਰਹਿਣ ਕਰਨ ਦੇ ਬਾਅਦ ਕੈਬੀਨੇਟ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਸੰਕਲਪ ਪੱਤਰ ਵਿਚ ਜੋ ਵਾਦੇ ਸੂਬੇ ਦੀ ਜਨਤਾ ਨਾਲ ਕੀਤੇ ਸਨ, ਉਨ੍ਹਾਂ ਨੁੰ ਪੂਰਾ ਕਰਨ ਦੀ ਪ੍ਰਾਥਮਿਕਤਾ ਰਹੇਗੀ। ਉੱਥੇ ਸੂਬੇ ਦੀ ਆਰਥਕ ਰਾਜਧਾਨੀ ਵਜੋ ਪਹਿਚਾਣੇ ਜਾਣ ਵਾਲੇ ਗੁਰੂਗ੍ਰਾਮ ਵਿਚ ਜਲਭਰਾਵ ਵਰਗੀ ਸਮਸਿਆ ਦਾ ਵੀ ਜਲਦੀ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਵਾਤਾਵਰਣ ਦਾ ਸਰੰਖਣ ਸਰਕਾਰ ਦਾ ਹੀ ਨਹੀਂ ਆਮ ਲੋਕਾਂ ਦੀ ਵੀ ਜਿਮੇਵਾਰੀ ਹੈ।

          ਕੈਬੀਨੇਟ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਸਾਡੀ ਸਰਕਾਰ ਦਾ ਟੀਚਾ ਜਰੂਰਤਮੰਦ, ਗਰੀਬ ਨੌਜੁਆਨਾਂ ਤੇ ਕਿਸਾਨਾਂ ਦੇ ਜੀਵਨ ਨੁੰ ਸਰਲ ਬਨਾਉਣਾ ਹੈ। ਨੌਜੁਆਨਾਂ ਨੂੰ ਬਿਨ੍ਹਾਂ ਪਰਚੀ-ਖਰਚੀ ਦੇ ਨੌਕਰੀਆਂ ਦਿੱਤੀਆਂ ਹਨ ਅਤੇ ਭਵਿੱਖ ਵਿਚ ਵੀ ਇਸੀ ਸੰਕਲਪ ਦੇ ਨਾਲ ਨੌਕਰੀਆਂ ਦਿੱਤੀਆਂ ਜਾਣਗੀਆਂ। ਕਿਸਾਨਾਂ ਦੀ ਫਸਲਾਂ ਦੀ ਐਮਐਸਪੀ ਦੇ ਤਹਿਤ ਖਰੀਦ ਕੀਤੀ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਰਾਹਤ ਮਿਲੀ ਹੈ।

          ਕੈਬਨਿੇਟ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਉਹ ਸੂਬੇ ਦੀ ਜਨਤਾ ਦੇ ਭਰੋਸੇ ‘ਤੇ ਖਰੇ ਸਾਬਿਤ ਹੋਣਗੇ। ਉਨ੍ਹਾਂ ਨੇ ਜਨਤਾ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਪ੍ਰਾਥਮਿਕਤਾ ਭਾਜਪਾ ਦੇ ਸੰਕਲਪ ਪੱਤਰ ਨੂੰ ਲਾਗੂ ਕਰਨਾ ਹੈ। ਉਹ ਸਿਰਫ ਵਿਕਾਸ ਦੀ ਨੀਤੀ ਵਿਚ ਭਰੋਸਾ ਰੱਖਦੇ ਹਨ। ਉਹ ਹੁਣ ਫਰੀਦਾਬਾਦ ਨੂੰ ਵਿਕਸਿਤ ਸ਼ਹਿਰ ਬਨਾਉਣ ਦਾ ਕੰਮ ਕਰਣਗੇ। ਨਾਲ ਹੀ ਵਿਕਾਸ ਦੇ ਕੰਮਾਂ ਨੂੰ ਵੀ ਪ੍ਰਾਥਮਿਕਤਾ ਨਾਲ ਪੂਰਾ ਕਰਣਗੇ।

          ਕੈਬਨਿਟ ਮੰਤਰੀ ਡਾ. ਅਰਵਿੰਦ ਕੁਮਾਰ ਸ਼ਰਮਾ ਨੇ ਅਹੁਦਾ ਅਹੁਦਾ ਗ੍ਰਹਿਣ ਕਰਨ ਬਾਅਦ ਕਿਹਾ ਕਿ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੀ ਨੀਤੀਆਂ ਵਿਚ ਭਰੋਸਾ ਵਿਅਕਤ ਕੀਤਾ ਹੈ। ਹੁਣ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਜਨਤਾ ਦੀ ਸੇਵਾ ਕਰਨ ਦਾ ਜੋ ਮੌਕਾ ਉਨ੍ਹਾਂ ਨੂੰ ਦਿੱਤਾ ਹੈ ਉਸ ਕਸੌਟੀ ‘ਤੇ ਉਹ ਖਰਰਾ ਉਤਰਣ ਦਾ ਯਤਨ ਕਰਣਗੇ।

          ਕੈਬੀਨੇਟ ਮੰਤਰੀ ਸ੍ਰੀ ਸ਼ਾਮ ਸਿੰਘ ਰਾਣਾ ਨੇ ਇਸ ਮੌਕੇ ‘ਤੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਨਾਂਅ ਪੂਰੇ ਵਿਸ਼ਸ਼ ਵਿਚ ਹੈ ਅਤੇ ਇਹੀ ਕਾਰਨ ਹੈ ਕਿ ਤੀਜੀ ਵਾਰ ਸੂਬੇ ਵਿਚ ਭਾਰਤੀ ਜਨਤਾ ਪਾਰਟੀ ਦਾ ਪਰਚਮ ਲਹਿਰਾਇਆ ਹੈ।

          ਕੈਬੀਨੇਟ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਬਰਵਾਲਾ ਹਲਕੇ ਦੀ ਮੁੱਖ ਸਮਸਿਆਵਾਂ ਨੂੰ ਹੱਲ ਕਰਵਾਉਣ ਤੋਂ ਇਲਾਵਾ ਪਾਰਟੀ ਦੇ ਸੰਕਲਪ ਪੱਤਰ ਵਿਚ ਕੀਤੇ ਗਏ ਐਲਾਨਾਂ ਨੂੰ ਪੂਰਾ ਕਰਵਾਉਣ ਉਨ੍ਹਾਂ ਦਾ ਪਹਿਲਾ ਉਦੇਸ਼ ਰਹੇਗਾ। ਸ੍ਰੀ ਰਣਬੀਰ ਗੰਗਵਾ ਨੇ ਇਸ ਦੌਰਾਨ ਕਿਹਾ ਕਿ ਤੀਜੀ ਵਾਰ ਸੂਬੇ ਵਿਚ ਬਣੀ ਬੀਜੇਪੀ ਸਰਕਾਰ ਵਿਕਾਸ ਦੇ ਨਵੇਂ ਮੁਕਾਮ ਲਿਖਣ ਦਾ ਕੰਮ ਕਰੇਗੀ। ਉਨ੍ਹਾਂ ਨੇ ਕਿਹਾ ਕਿ ਜਨਤਾ ਨੇ ਜੋ ਭਰੋਸਾ ਉਨ੍ਹਾਂ ‘ਤੇ ਜਤਾਇਆ ਹੈ, ਉਸ ‘ਤੇ ਪੂਰੀ ਤਰ੍ਹਾ ਖਰਾ ਉਤਰਣਗੇ।

          ਕੈਬੀਨੇਟ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਮਹਿਲਾ ਸ਼ਸ਼ਤੀਕਰਣ ਤੇ ਕਿਸਾਨ ਭਲਾਈ ਸਾਡੀ ਸਰਕਾਰ ਦੀ ਪ੍ਰਾਥਮਿਕਤਾਵਾਂ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਵਿਧਾਨਸਭਾ ਚੋਣ ਵਿਚ ਲੋਕਾਂ ਨੇ ਆਪਣੇ ਵੋਟ ਰਾਹੀਂ ਕਾਂਗਰਸ ਪਾਰਟੀ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਮੇਰੇ ਲਈ ਇਤਹਾਸਿਕ ਦਿਨ ਹੈ। ਕੈਬੀਨੇਟ ਵਿਚ ਸ਼ਾਮਿਲ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦਾ ਧੰਨਵਾਦ ਵਿਅਕਤ ਕਰਦੀ ਹਾਂ। ਉਨ੍ਹਾਂ ਨੇ ਕਿਹਾ ਕਿ ਤੋਸ਼ਸ਼ਮ ਦੇ ਲੋਕਾਂ ਨੂੰ ਊਹ ਆਪਣੇ ਪਰਿਵਾਰ ਮੰਨਦੇ ਹਨ ਅਤੇ ਸਾਰੀ ਜਰੂਰਤਾਂ ਨੂੰ ਪੂਰਾ ਕਰਨ ਤੇ ਉੱਥੇ ਦਾ ਵਿਕਾਸ ਕਰਵਾਉਣ ਦੀ ਪੂਰੀ ਕੋਸ਼ਿਸ਼ ਰਹੇਗੀ।

          ਕੈਬੀਨੇਟ ਮੰਤਰੀ ਕੁਮਾਰੀ ਆਰਤੀ ਰਾਓ ਨੇ ਕਿਹਾ ਕਿ ਮੈਨੂੰ ਹਰਿਆਣਾ ਦੀ ਜਨਤਾ ਦਾ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਜਿਸ ਨੂੰ ਮੈਂ ਬਖੂਬੀ ਨਿਭਾਉਗੀ। ਮੈਂ ਸੂਬੇ ਦੀ ਜਨਤਾ ਨੂੰ ਧੰਨਵਾਦ ਵੀ ਕਰਦੀ ਹਾਂ ਜਿਨ੍ਹਾਂ ਨੇ ਪਿਛਲੇ 10 ਸਾਲਾਂ ਤੋਂ ਇੰਨ੍ਹੀ ਮਿਹਨਤ ਕਰ ਮੈਨੁੰ ਇਸ ਮੁਕਾਮ ‘ਤੇ ਪਹੁੰਚਾਇਆ ਹੈ।

          ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਮੁੱਖ ਮੰਤਰੀ ਜੀ ਦੀ ਅਗਵਾਈ ਹੇਠ ਅਸੀਂ ਇਕ ਟੀਮ ਦੀ ਤਰ੍ਹਾ ਕੰਮ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਭਰੋਸਾ ਹੈ ਹਰਿਆਣਾ ਨੌਨ-ਸਟਾਪ ਅੱਗੇ ਵਧੇਗਾ ਅਤੇ ਸਾਡਾ ਸੂਬਾ ਦੇਸ਼ਸ਼ਦੇ ਮੋਹਰੀ ਸੂਬਿਆਂ ਵਿਚ ਆਪਣਾ ਨਾਂਅ ਸੁਨਹਿਰੇ ਅੱਖਰਾਂ ਵਿਚ ਦਰਜ ਕਰੇਗਾ।

          ਸਾਰੇ ਮੰਤਰੀਆਂ ਨ ਅਹੁਦਾ ਗ੍ਰਹਿਣ ਕਰਨ ਦੇ ਬਾਅਦ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦਾ ਧੰਨਵਾਦ ਵਿਅਕਤ ਕਰਦੇ ਹੋਏ ਕਿਹਾ ਕਿ ਜਨਤਾ ਨੇ ਜਿਸ ਆਸਾਂ ਤੇ ਉਮੀਦਾਂ ਨਾਲ ਭਾਰਤੀ ਜਨਤਾ ਪਾਰਟੀ ਨੂੰ ਤੀਜੀ ਵਾਰ ਸਰਕਾਰ ਬਨਾਉਣ ਦਾ ਮੌਕਾ ਦਿੱਤਾ ਹੈ, ਉਨ੍ਹਾਂ ਦੀ ਉਮੀਦਾਂ ‘ਤੇ ਅਸੀਂ ਖਰੇ ਉਤਰਾਂਗੇ। ਕੈਬੀਨੇਟ ਦੀ ਪਹਿਲੀ ਓਪਚਾਰਿਕ ਮੀਟਿੰਗ ਹੋਈ ਹੈ ਅਤੇ ਜਲਦੀ ਹੀ ਮੰਤਰੀਆਂ ਨੂੰ ਵਿਭਾਗ ਅਲਾਟ ਕੀਤੇ ਜਾਣਗੇ। ਇਸ ਦੇ ਬਾਅਦ ਵਿਭਾਗ ਅਨੁਸਾਰ ਅੱਗੇ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin