ਮੋਗਾ ਪੁਲਿਸ ਵੱਲੋ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ 7 ਵਿਅਕਤੀ ਕਾਬੂ

ਮੋਗਾ  (ਮਨਪ੍ਰੀਤ ਸਿੰਘ )
ਮੋਗਾ ਪੁਲਿਸ ਵੱਲੋਂ ਮਾੜੇ ਅਨਸਰਾ ਖਿਲਾਫ ਚਲਾਈ ਮੁਹਿੰਮ ਤਹਿਤ ਐਸ.ਐਸ.ਪੀ ਮੋਗਾ ਸ਼੍ਰੀ ਅਜੈ ਗਾਂਧੀ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ ਐਸ.ਪੀ (ਆਈ) ਮੋਗਾ, ਲਵਦੀਪ ਸਿੰਘ ਡੀ.ਐਸ.ਪੀ (ਡੀ) ਮੋਗਾ ਦੀ ਸੁਪਰਵਿਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦ ਸੀ.ਆਈ.ਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਵੱਲੋ ਲੋਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ 7 ਵਿਅਕਤੀਆ ਨੂੰ ਕਾਬੂ ਕਰਕੇ ਇਹਨਾਂ ਪਾਸੋ 5 ਪਿਸਟਲ ਦੇਸੀ 32 ਬੋਰ ਸਮੇਤ 7 ਮੈਗਜੀਨ ਅਤੇ 6 ਰੋਂਦ 32 ਬੋਰ ਬਰਾਮਦ ਕੀਤੇ।

ਜਾਣਕਾਰੀ ਸਾਂਝੀ ਕਰਦਿਆਂ ਐਸ.ਐਸ.ਪੀ ਮੋਗਾ ਸ਼੍ਰੀ ਅਜੈ ਗਾਂਧੀ ਨੇ ਦੱਸਿਆ ਕਿ ਹਰਜਿੰਦਰ ਸਿੰਘ ਸੀ.ਆਈ.ਏ ਸਟਾਫ ਮੋਗਾ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾ ਤਲਾਸ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਪਿੰਡ ਮੈਹਿਣਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਹਾਜਰ ਆ ਕੇ ਇਤਲਾਹ ਦਿੱਤੀ ਕਿ ਜਗਦੀਪ ਸਿੰਘ ਉਰਫ ਜੱਗਾ ਧੂੜਕੋਟ ਪੁੱਤਰ ਜਤਿੰਦਰ ਸਿੰਘ ਵਾਸੀ ਧੂੜਕੋਟ ਰਣਸੀਹ ਜਿਲ੍ਹਾ ਮੋਗਾ ਜੋ ਕਿ ਇਸ ਵਕਤ ਵਿਦੇਸ਼ ਵਿਚ ਰਹਿੰਦਾ ਹੈ,ਜੋ ਲੋਰੈਂਸ ਬਿਸਨੋਈ ਗੁਰੱਪ ਨਾਲ ਸਬੰਧ ਰੱਖਦਾ ਹੈ,ਜਿਸ ਨੇ ਹਰਜੋਤ ਸਿੰਘ ਉਰਫ ਨੀਲਾ ਪੁੱਤਰ ਗੁਰਤੇਜ ਸਿੰਘ ਵਾਸੀ ਬੱਧਨੀ ਕਲਾਂ ਜਿਲਾ ਮੋਗਾ, ਸੁਖਦੀਪ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਧੂੜਕੋਟ ਰਣਸੀਹ, ਤੇਜਿੰਦਰ ਸਿੰਘ ਉਰਫ ਤੇਜੂ ਪੁੱਤਰ ਪਰਮਜੀਤ ਸਿੰਘ ਵਾਸੀ ਰਾਉਕੇ ਕਲਾਂ ਜਿਲ੍ਹਾ ਮੋਗਾ, ਗੋਬਿੰਦ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਸਿਉਣ ਜਿਲ੍ਹਾ ਪਟਿਆਲਾ, ਦਿਲਪ੍ਰੀਤ ਸਿੰਘ ਪੁੱਤਰ ਰਾਮ ਨਿਰਾਇਨ ਵਾਸੀ ਰਣਸੀਹ ਰੋਡ ਨਿਹਾਲ ਸਿੰਘ ਵਾਲਾ, ਲਵਪ੍ਰੀਤ ਸਿੰਘ ਉਰਫ ਲੱਬੂ ਪੁੱਤਰ ਲਖਵੀਰ ਸਿੰਘ ਵਾਸੀ ਰਣਸੀਹ ਰੋਡ ਨਿਹਾਲ ਸਿੰਘ ਵਾਲਾ, ਦਿਲਰਾਜ ਸਿੰਘ ਉਰਫ ਅਕਾਸੀ ਪੁੱਤਰ ਨਿਰਭੈ ਸਿੰਘ ਵਾਸੀ ਲੋਪੋ ਜਿਲ੍ਹਾ ਮੋਗਾ, ਕਮਲਦੀਪ ਸਿੰਘ ਉਰਫ ਕਮਲ ਪੁੱਤਰ ਲਖਵੀਰ ਸਿੰਘ ਵਾਸੀ ਬੱਧਨੀ ਕਲਾਂ, ਗੁਰਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਵਾਰਡ ਨੰਬਰ 10 ਬੱਧਨੀ ਕਲਾਂ ਨਾਲ ਰਲ ਕੇ ਇੱਕ ਗੈਂਗ ਬਣਾਇਆ ਹੋਇਆ ਹੈ, ਜੋ ਗੈਂਗ ਦੇ ਤੌਰ ਤੇ ਸੰਗਠਤ ਅਪਰਾਧ ਕਰਨ ਦੇ ਆਦੀ ਹਨ, ਜਗਦੀਪ ਸਿੰਘ ਉਰਫ ਜੱਗਾ ਧੂੜਕੋਟ ਜੋ ਕਿ ਵਿਦੇਸ਼ ਵਿੱਚੋਂ ਵਟਸਐਪ ਕਾਲ ਕਰਕੇ ਆਮ ਲੋਕਾਂ ਨੂੰ ਧਮਕੀਆਂ ਦੇ ਕੇ ਫਿਰੋਤੀਆ ਵਸੂਲਦਾ ਹੈ ਅਤੇ ਜਿਹੜਾ ਇਹਨਾਂ ਨੂੰ ਫਿਰੋਤੀ ਦੇਣ ਤੋ ਇੰਨਕਰ ਕਰਦਾ ਹੈ ਉਹਨਾਂ ਉਪਰ ਇਹ ਆਪਣੇ ਉਕਤ ਸ਼ੂਟਰਾਂ ਰਾਹੀ ਜਾਨਲੇਵਾ ਹਮਲਾ ਕਰਵਾ ਕੇ ਦਹਿਸ਼ਤ ਦਾ ਮਾਹੋਲ ਪੈਦਾ ਕਰਕੇ ਉਹਨਾਂ ਪਾਸੋ ਫਿਰੋਤੀਆ ਵਸੂਲ ਕਰਦਾ ਹੈ।

ਜੋ ਅੱਜ ਵੀ ਤੇਜਿੰਦਰ ਸਿੰਘ ਉਰਫ ਤੇਜੂ, ਗੋਬਿੰਦ ਸਿੰਘ, ਦਿਲਪ੍ਰੀਤ ਸਿੰਘ, ਲਵਪ੍ਰੀਤ ਸਿੰਘ ਉਰਫ ਲੱਬੂ, ਦਿਲਰਾਜ ਸਿੰਘ ਉਰਫ ਅਕਾਸੀ,ਕਮਲਦੀਪ ਸਿੰਘ ਉਰਫ ਕਮਲ ਅਤੇ ਗੁਰਦੀਪ ਸਿੰਘ ਉਕਤਾਨ ਜਗਦੀਪ ਸਿੰਘ ਉਰਫ ਜੱਗਾ ਧੂੜਕੋਟ ਵੱਲੋ ਮੁਹੱਈਆ ਕਰਵਾਏ ਨਜਾਇਜ ਅਸਲੇ ਲੈ ਕੇ ਬੱਸ ਅੱਡਾ ਮਹਿਣਾ ਬੈਠੇ, ਕੋਈ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਹਨ। ਪੁਲਿਸ ਵੱਲੋਂ ਰੇਡ ਕਰਕੇ ਦੋਸ਼ੀਆਂ ਤੇਜਿੰਦਰ ਸਿੰਘ ਉਰਫ ਤੇਜੂ, ਗੋਬਿੰਦ ਸਿੰਘ, ਦਿਲਪ੍ਰੀਤ ਸਿੰਘ,ਲਵਪ੍ਰੀਤ ਸਿੰਘ ਉਰਫ ਲੱਬੂ, ਦਲਰਾਜ ਸਿੰਘ ਉਰਫ ਅਕਾਸੀ, ਕਮਲਦੀਪ ਸਿੰਘ ਉਰਫ ਕਮਲ ਅਤੇ ਗੁਰਦੀਪ ਸਿੰਘ ਉਕਤਾਨ ਨੂੰ ਕਾਬੂ ਕਰਕੇ ਇਹਨਾਂ ਪਾਸੋ 6  ਪਿਸਟਲ ਦੇਸੀ 32 ਬੋਰ ਸਮੇਤ 7 ਮੈਗਜੀਨ ਅਤੇ 6 ਜਿੰਦਾ ਰੋਂਦ 32 ਬੋਰ ਬਰਾਮਦ ਕੀਤੇ ਅਤੇ ਦੋਸ਼ੀਆਂ ਵਿਰੁੱਧ ਮੁਕੱਦਮੇ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।
ਤੇਜਿੰਦਰ ਸਿੰਘ ਉਰਫ ਤੇਜੂ, ਗੋਬਿੰਦ ਸਿੰਘ, ਦਿਲਪ੍ਰੀਤ ਸਿੰਘ, ਲਵਪ੍ਰੀਤ ਸਿੰਘ ਉਰਫ ਲੱਬੂ, ਦਿਲਰਾਜ ਸਿੰਘ ਉਰਫ ਅਕਾਸੀ, ਕਮਲਦੀਪ ਸਿੰਘ ਉਰਫ ਕਮਲ ਅਤੇ ਗੁਰਦੀਪ ਸਿੰਘ ਪਾਸੋਂ ਮੁੱਢਲੀ ਪੁੱਛਗਿੱਛ ਦੌਰਾਨ ਪਾਇਆ ਗਿਆ ਹੈ ਕਿ ਇਹਨਾਂ ਪਾਸੋ ਬਰਾਮਦ ਨਜਾਇਜ ਅਸਲੇ ਇਹ ਜਗਦੀਪ ਸਿੰਘ ਉਰਫ ਜੱਗਾ ਧੂੜਕੋਟ, ਸੁਖਦੀਪ ਸਿੰਘ ਅਤੇ ਹਰਜੋਤ ਸਿੰਘ ਉਰਫ ਨੀਲਾ ਦੇ ਕਹਿਣ ਤੇ ਗੁਜਰਾਤ ਤੋਂ ਕਿਸੇ ਅਣਪਛਾਤੇ ਵਿਅਕਤੀ ਪਾਸੋਂ ਲੈ ਕੇ ਆਏ ਸਨ। ਐਸ.ਐਸ.ਪੀ. ਨੇ ਦੱਸਿਆ ਕਿ ਇਹਨਾਂ ਦੋਸ਼ੀਆਂ ਨੂੰ ਅੱਜ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਹਨਾਂ ਪਾਸੋ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹਨਾਂ ਨੇ ਪਹਿਲਾ ਕਿਹੜੀਆ ਕਿਹੜੀਆ ਵਾਰਦਾਤਾ ਕੀਤੀਆ ਸਨ ਅਤੇ ਅੱਗੇ ਇਹਨਾ ਨੇ ਕਿਹੜੀ ਕਿਹੜੀਆ ਵਾਰਦਾਤ ਕਰਨੀਆ ਸਨ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin