ਪੁਲੀਸ ਵਲੋਂ ਲੁੱਟਾਂ-ਖੋਹਾਂ ਕਰਨ ਵਾਲੇ ਅੰਤਰ-ਜ਼ਿਲ੍ਹਾ ਗਰੋਹ ਦਾ ਪਰਦਾਫਾਸ਼ ਕਰਦਿਆਂ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ

ਭਵਾਨੀਗੜ੍ਹ  (ਮਨਦੀਪ ਕੌਰ ਮਾਝੀ ) ਸੰਗਰੂਰ ਜ਼ਿਲ੍ਹਾ ਪੁਲੀਸ ਵਲੋਂ ਲੁੱਟਾਂ-ਖੋਹਾਂ ਕਰਨ ਵਾਲੇ ਅੰਤਰ-ਜ਼ਿਲ੍ਹਾ ਗਰੋਹ ਦਾ ਪਰਦਾਫਾਸ਼ ਕਰਦਿਆਂ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਵਾਰਦਾਤਾਂ ਸਮੇਂ ਵਰਤਿਆ ਮੋਟਰਸਾਈਕਲ ਅਤੇ ਖੋਹ ਕੀਤੀਆਂ 28 ਗ੍ਰਾਮ ਵਜ਼ਨ ਦੀਆਂ ਸੋਨੇ ਦੀਆਂ 2 ਚੈਨੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸੰਗਰੂਰ, ਨਾਭਾ ਅਤੇ ਖੰਨਾ ਦੇ ਇਲਾਕਿਆਂ ‘ਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਖੋਹ ਦੀਆਂ ਤਿੰਨ ਵਾਰਦਾਤਾਂ ਨੂੰ ਟਰੇਸ ਕੀਤਾ ਗਿਆ ਹੈ। ਇਹਨ੍ਹਾਂ ਕੋਲੋਂ ਖੋਹ ਸਮੇਂ ਵਰਤਿਆ ਸਪਲੈਂਡਰ ਮੋਟਰਸਾਈਕਲ ਅਤੇ ਖੋਹ ਕੀਤੀਆਂ 2 ਸੋਨੇ ਦੀਆਂ ਚੈਨੀਆਂ ਬਰਾਮਦ ਕੀਤੀਆਂ ਹਨ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹਰਮਨਜੀਤ ਸਿੰਘ ਉਰਫ਼ ਹਰਮਨ ਵਾਸੀ ਬੌੜਾਂ ਗੇਟ ਨਾਭਾ ਅਤੇ ਅਸ਼ਰਫ਼ ਮੁਹੰਮਦ ਉਰਫ਼ ਆਸਿਫ਼ ਵਾਸੀ ਕਰਤਾਰਪੁਰਾ ਮੁਹੱਲਾ ਨਾਭਾ ਵਜੋਂ ਕੀਤੀ ਗਈ ਹੈ।ਜਿੰਨ੍ਹਾਂ ਕੋਲੋਂ ਸੰਗਰੂਰ ਅਤੇ ਨਾਭਾ ਵਿਖੇ ਖੋਹ ਕੀਤੀਆਂ ਸੋਨੇ ਦੀਆਂ ਚੈਨੀਆਂ ਇੱਕ ਵਜ਼ਨੀ 15.7 ਗ੍ਰਾਮ ਅਤੇ ਇੱਕ 12.3 ਗ੍ਰਾਮ ਕੁੱਲ 28 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹਰਮਨਜੀਤ ਸਿੰਘ ਉਰਫ਼ ਹਰਮਨ ਖ਼ਿਲਾਫ਼ ਪਹਿਲਾਂ ਵੀ ਖੋਹ ਦੇ 7 ਕੇਸ ਦਰਜ ਹਨ ਜਿਸ ਨੇ ਆਪਣੇ ਨਵੇਂ ਬਣਾਏ ਦੋਸਤ ਅਸਰਫ਼ ਮੁਹੰਮਦ ਉਰਫ ਆਸਿਫ਼ ਨਾਲ ਮਿਲ ਕੇ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ। ਇਸ ਮੌਕੇ ਐਸ.ਪੀ. ਪਲਵਿੰਦਰ ਸਿੰਘ ਚੀਮਾਂ ਅਤੇ ਇੰਚਾਰਜ ਸੀ ਆਈ ਏ ਅਤੇ ਹੋਰ ਅਧਿਕਾਰੀ ਮੌਜੂਦਾ मठ।

Leave a Reply

Your email address will not be published.


*