ਨਵੇਂ ਦਿਸਹੱਦੇ ਤਹਿਤ ਕਰਵਾਏ ਗਏ ਰਾਜ ਪੱਧਰੀ ਕਲਾ ਮੁਕਾਬਲੇ ਯਾਦਗਾਰੀ ਹੋ ਨਿਬੜੇ

ਮਾਨਸਾ :(ਡਾ ਸੰਦੀਪ ਘੰਡ ) ਸਿੱਖਿਆ ਅਤੇ ਕਲਾ ਮੰਚ ਪੰਜਾਬ ਵੱਲ੍ਹੋਂ ਕਰਵਾਏ ਗਏ ਦੋ ਰੋਜ਼ਾ ਰਾਜ ਪੱਧਰੀ ਕਲਾ ਮੁਕਾਬਲਿਆਂ ਦੌਰਾਨ ਪ੍ਰਾਇਮਰੀ ਵਰਗ ਵਿਚੋਂ ਸਰਕਾਰੀ ਪ੍ਰਾਇਮਰੀ ਸਕੂਲ ਰੱਤੋਕੇ,ਅੱਪਰ ਪ੍ਰਾਇਮਰੀ ਵਰਗ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹੀਆਂ ਅਤੇ ਪ੍ਰਾਈਵੇਟ ਵਰਗ ਚੋਂ ਜੰਡਿਆਲਾ ਸਕੂਲ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਓਵਰਆਲ ਟਰਾਫ਼ੀ ਜਿੱਤਦਿਆਂ 31000-31000
ਰੁਪਏ ਦੀ ਨਕਦ ਰਾਸ਼ੀ ਹਾਸਲ ਕੀਤੀ ਹੈ। ਕਲਾ ਮੁਕਾਬਲਿਆਂ ਦਾ ਉਦਘਾਟਨ ਕਰਦਿਆਂ ਪੰਜਾਬ ਆਰਟ ਕੌਂਸਲ ਦੇ ਪ੍ਰਧਾਨ ਸਵਰਨਜੀਤ ਸਿੰਘ ਸਵੀ ਅਤੇ ਰੰਗਕਰਮੀ ਤੇ ਫ਼ਿਲਮੀ ਅਦਾਕਾਰ ਮਨਜੀਤ ਕੌਰ ਔਲਖ ਨੇ ਵਿਦਿਆਰਥੀਆਂ ਦੀਆਂ ਰਵਾਇਤੀ ਕਲਾਵਾਂ ਨੂੰ ਉਭਾਰਨ, ਨਿਖਾਰਨ ਲਈ ਕੀਤੇ ਜਾ ਰਹੇ ਵਿਲੱਖਣ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਪੱਧਰ ਤੋਂ ਹੀ ਵਿਦਿਆਰਥੀਆਂ ਦੀ ਕਲਾ ਨੂੰ ਪਹਿਚਾਨਣ ਦੀ ਪਹਿਲ ਕਦਮੀਂ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਅਤੇ ਪੰਜਾਬ ਅੰਦਰ ਕਲਾ ਦੀ ਲਹਿਰ ਨੂੰ ਵੱਡਾ ਹੁਲਾਰਾ ਮਿਲੇਗਾ।
ਮੰਚ ਦੇ ਪ੍ਰਧਾਨ ਹਰਦੀਪ ਸਿੱਧੂ, ਸ੍ਰਪ੍ਰਸਤ ਬਲਦੀਪ ਕੌਰ ਸੰਧੂ, ਚੇਅਰਮੈਨ ਡਾ.ਸੰਦੀਪ ਘੰਡ ਨੇ ਦੱਸਿਆ ਕਿ ਪ੍ਰਾਇਮਰੀ ਵਰਗ ਚੋਂ ਓਵਰਆਲ ਟਰਾਫ਼ੀ ਪ੍ਰਾਪਤ ਕਰਨ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਰੱਤੋਕੇ ਦੇ ਵਿਦਿਆਰਥੀਆਂ ਨੇ ਹੈੱਡ ਟੀਚਰ ਸੁਰਿੰਦਰ ਕੁਮਾਰ ਦੀ ਅਗਵਾਈ ਵਿੱਚ ਕਵਿਤਾ, ਭੰਗੜਾ,ਸੋਲੋ ਡਾਂਸ ਲੜਕੀਆਂ ਮੁਕਾਬਲਿਆਂ ਚੋਂ ਪਹਿਲਾ ਸਥਾਨ, ਗਿੱਧਾ, ਚਿੱਤਰਕਾਰੀ,ਸੋਲੋ ਡਾਂਸ ਲੜਕੇ,ਚੋਂ ਦੂਜਾ ਸਥਾਨ ਅਤੇ ਕੋਰੀਓਗ੍ਰਾਫੀ ਵਿਚੋਂ  ਤੀਜਾ ਸਥਾਨ ਪ੍ਰਾਪਤ ਕਰਕੇ ਪ੍ਰਾਇਮਰੀ ਵਰਗ ‘ਚ ਆਪਣੀ ਚੜ੍ਹਤ ਕਾਇਮ ਰੱਖੀ,ਅੱਪਰ ਪ੍ਰਾਇਮਰੀ ਵਰਗ ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹੀਆਂ, ਲੁਧਿਆਣਾ ਨੇ ਕਵਿਤਾ, ਕਵੀਸ਼ਰੀ ਵਿਚੋਂ ਪਹਿਲਾ ਸਥਾਨ, ਚਿੱਤਰਕਾਰੀ, ਸੁੰਦਰ ਲਿਖਾਈ, ਗਿੱਧੇ ਵਿੱਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਗਾਈਡ ਅਧਿਆਪਕਾ ਰਾਜਿੰਦਰ ਕੌਰ ਅਤੇ ਵਿਦਿਆਰਥੀਆਂ ਨੇ ਆਪਣੀ ਮਿਹਨਤ ਦਾ ਲੋਹਾ ਮਨਵਾਇਆ।
ਪ੍ਰਾਈਵੇਟ ਵਰਗ ਦੌਰਾਨ ਬੇਅਰਿੰਗ ਮਿਹਨਤੀ ਅਧਿਆਪਕ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਸਕੂਲ (ਅੰਮ੍ਰਿਤਸਰ) ਵੱਲੋਂ ਸੋਲੋ ਡਾਂਸ ਲੜਕੀਆਂ ਵਿਚੋਂ ਪਹਿਲਾ ਸਥਾਨ,  ਗਿੱਧੇ ਮੁਕਾਬਲੇ ਵਿੱਚੋਂ ਦੂਜਾ ਸਥਾਨ  ਪ੍ਰਾਪਤ ਕਰਦਿਆਂ ਓਵਰਆਲ ਟਰਾਫ਼ੀ ਅਤੇ 31000 ਰੁਪਏ ਦੀ ਰਾਸ਼ੀ ਹਾਸਲ ਕੀਤੀ।
ਪ੍ਰੋਜੈਕਟ ਕੋਆਰਡੀਨੇਟਰ ਜੱਸ ਸ਼ੇਰਗਿੱਲ, ਮਨਦੀਪ ਕੌਰ ਜੱਸੀ,ਗੋਪਾਲ ਸਿੰਘ ਰਟੌਲਾਂ,ਅਵਤਾਰ ਸਿੰਘ ਹਰੀਕੇ ਕੰਟਰੋਲਰ ਸਤਪਾਲ ਸਿੰਘ ਜੰਡੂ, ਹਰਵਿੰਦਰ ਸਿੰਘ ਖਲਾਰਾ, ਜਗਜੀਤ ਸਿੰਘ ਧੂਰੀ, ਨਵਜੋਤ ਕੌਰ ਬਾਜਵਾ, ਪ੍ਰਵੀਨ ਕੌਰ ਸਿੱਧੂ ਦੀ ਅਗਵਾਈ ਚ ਵੱਖ-ਵੱਖ ਸਟੇਜਾਂ ‘ਤੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹਨਾਂ ਰਾਜ ਪੱਧਰੀ ਮੁਕਾਬਲਿਆਂ ਲਈ ਸਾਰੇ ਪੁਖਤਾ ਪ੍ਰਬੰਧ ਅਵਤਾਰ ਸਿੰਘ ਹਰੀਕੇ,ਨਰਿੰਦਰ ਸ਼ਰਮਾ ਅਤੇ ਹਰਜੀਵਨ ਸਿੰਘ ਸਰਾਂ ਵੱਲੋਂ ਬੜੇ ਹੀ ਸੋਹਣੇ ਤਰੀਕੇ ਨਾਲ ਕੀਤੇ ਗਏ
        ਇਨਾਮ ਵੰਡ ਸਮਾਰੋਹ ਦੇ ਵੱਖ-ਵੱਖ ਸ਼ੈਸ਼ਨਾਂ ਦੀ ਪ੍ਰਧਾਨਗੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਅਤੇ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਅਕਾਲ ਕਾਰਲ ਆਫ਼ ਕੌਂਸਲ ਮਸਤੂਆਣਾ ਸਾਹਿਬ, ਡਾ.ਨਿਰਪਜੀਤ ਸਿੰਘ,ਡਾ, ਹਰਵਿੰਦਰ ਕੌਰ,ਬਲਵਿੰਦਰ ਸਿੰਘ ਸੰਧੂ, ਜ਼ਿਲ੍ਹਾ ਭਾਸ਼ਾ ਤੇਜਿੰਦਰ ਕੌਰ,ਪ੍ਰਸਿੱਧ ਸ਼ਾਇਰ ਗੁਰਪ੍ਰੀਤ,ਸਹਾਇਕ ਡਾਇਰੈਕਟਰ ਅਤੇ ਡਾਇਟ ਪ੍ਰਿੰਸੀਪਲ ਡਾ.ਬੂਟਾ ਸਿੰਘ ਸੇਖੋਂ, ਸਾਬਕਾ ਸਪੋਰਟਸ ਅਫ਼ਸਰ ਵਰਿੰਦਰ ਸਿੰਘ,ਬੀ ਪੀ ਈ ਓ ਮਾਨਸਾ ਸੱਤਪਾਲ ਸਿੰਘ,ਬੀ ਪੀ ਈ ਓ ਗੁਰਮੀਤ ਸਿੰਘ ਈਸਾਪੁਰ ਸੰਗਰੂਰ -1,ਗੋਪਾਲ ਕ੍ਰਿਸ਼ਨ ਸ਼ਰਮਾ ਬੀ ਪੀ ਈ ਓ ਸੰਗਰੂਰ-2,ਪ੍ਰਿੰ.ਜਸਪਾਲ ਸਿੰਘ ਮੰਡੌੜ ਸਟੇਟ ਅਵਾਰਡੀ,ਗੁਰਪ੍ਰੀਤ ਸਿੰਘ ਨਾਮਧਾਰੀ ਨੈਸ਼ਨਲ ਅਵਾਰਡੀ,ਰੰਗਕਰਮੀ ਸੁਭਾਸ਼ ਬਿੱਟੂ, ਮਨਜੀਤ ਸਿੰਘ ਚਾਹਲ, ਚੇਅਰਮੈਨ ਘੁੱਲੀ, ਧਾਂਦਰਾ ਨੇ ਕੀਤੀ ।
ਮੁਕਾਬਲਿਆਂ ਦੌਰਾਨ ਮੰਚ ਸੰਚਾਲਨ ਸ਼ਹਿਬਾਜ਼ ਭੱਟੀ,ਜਸਪ੍ਰੀਤ ਕੌਰ ਬੱਬੂ,ਗੁਰਪ੍ਰੀਤ ਭੋਤਨਾ, ਬਲਰਾਜ ਸਿੰਘ, ਮੁਨੱਜਾ,ਸ਼ਸ਼ੀ ਬਾਲਾ,ਪ੍ਰਵੀਨ ਸ਼ਰਮਾਂ,ਜਗਸੀਰ ਸਿੰਘ ਢੱਡੇ, ਜਸਵੀਰ ਕੌਰ ਤੂਰ,ਮਮਤਾ ਕੰਬੋਜ,ਨੀਤੂ ਬਾਲਾ,ਸਰਬਜੀਤ ਸ਼ਰਮਾ ,ਨਿਹਮਤ ਕੌਰ ਨੇ ਬਾਖੂਬੀ ਨਿਭਾਇਆ।
ਮੁਕਾਬਲਿਆਂ ਦੌਰਾਨ ਵੱਖ-ਵੱਖ ਟੈਕਨੀਕਲ ਕਾਰਜਾਂ ਸਬੰਧੀ ਭੂਮਿਕਾ ਜਸਪ੍ਰੀਤ ਕੌਰ ਜਤਿੰਦਰਜੀਤ ਸਿੰਘ ਚੀਮਾਂ ਵੱਲੋਂ ਤਨਦੇਹੀ ਨਾਲ ਨਿਭਾਈ ਗਈ ਜਸਪ੍ਰੀਤ ਸਿੰਘ, ਗੁਰਵਿੰਦਰ ਕਾਕੜਾ,ਜਸਪ੍ਰੀਤ ਸਿੰਘ ਜਸਵਿੰਦਰ ਸਿੰਘ ਖਾਲਸਾ, ਹਰਦਿਆਲ ਕੌਰ ਬਾਜਵਾ, ਹਰਜਿੰਦਰ ਕੌਰ ਵੱਲੋਂ ਲੰਗਰ ਕਮੇਟੀ ਅਧੀਨ ਬੜੇ ਸੁਚੱਜੇ ਢੰਗ ਨਾਲ ਡਿਊਟੀ ਨਿਭਾਈ ਗਈ। ਮੈਡਮ ਰਿੰਪੀ,ਮਧੂ,ਨੀਤੂ, ਬਰਨਾਲਾ ਅਤੇ ਹਰਜਿੰਦਰ ਕੌਰ ਚੀਮਾਂ ਵੱਲੋਂ ਰਜਿਸਟਰੇਸ਼ਨ ਦੀ ਡਿਊਟੀ ਬੜੇ ਹੀ ਸੁਚਾਰੂ ਢੰਗ ਨਾਲ ਨਿਭਾਈ ਗਈ।ਸਵਾਗਤੀ ਕਮੇਟੀ ਵਿੱਚ ਸ਼ਾਮਿਲ ਮੈਡਮ ਗੁਰਵਿੰਦਰ ਕੌਰ ਰਚਨਾ ਪੁਰੀ, ਅਰਵਿੰਦਰ ਕੌਰ, ਜਸਬੀਰ ਕੌਰ, ਦਲਵਿੰਦਰ ਕੌਰ ਸੈਣੀ, ਹਰਮਿੰਦਰ ਸਿੰਘ ਜੋਸਨ, ਮਨਪ੍ਰੀਤ ਕੌਰ, ਆਰਤੀ,ਕੁਲਦੀਪ ਕੌਰ,ਪਾਲਵਿੰਦਰ ਸਿੰਘ ਵੱਲੋਂ ਬੜੇ ਸੋਹਣੇ ਤਰੀਕੇ ਨਾਲ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਮੀਡੀਆ ਟੀਮ ਵਿਚ ਇੰਦਰਪਾਲ ਸਿੰਘ ਨਾਭਾ ਅਤੇ ਜਗਰੂਪ ਸਿੰਘ ਜੀ ਧਾਂਦਰਾ ਨੇ। ਇਸ ਸਮਾਗਮ ਦੌਰਾਨ ਬੱਚਿਆਂ ਦੀ ਰਿਹਾਇਸ਼ ਸਬੰਧੀ ਸਾਰੇ ਪ੍ਰਬੰਧ ਵੀਰ ਮਨੂ ਬਡਰੁੱਖਾਂ, ਵਰਿੰਦਰ ਸਿੰਘ ਨੇ ਕੀਤੇ।

Leave a Reply

Your email address will not be published.


*