ਜ਼ਿਲਾ ਸਿਹਤ ਅਫਸਰ ਵਲੋਂ ਵੱਡੀ ਕਾਰਵਾਈ, ਛਾਪੇਮਾਰੀ ਦੌਰਾਨ 45 ਕੁਇੰਟਲ ਸੀਜ਼ਡ ਖੋਆ ਕੀਤਾ ਸੀਜ਼  

ਹੁਸ਼ਿਆਰਪੁਰ   (ਤਰਸੇਮ ਦੀਵਾਨਾ )
ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਡਾ ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਡਾ ਪਵਨ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲਾ ਸਿਹਤ ਅਫ਼ਸਰ ਡਾ ਜਤਿੰਦਰ ਭਾਟੀਆ ਦੀ ਅਗਵਾਈ ਵਿਚ ਫੂਡ ਸੇਫਟੀ ਅਫ਼ਸਰ ਵਿਵੇਕ ਕੁਮਾਰ ਅਤੇ ਅਭਿਨਵ ਕੁਮਾਰ ਵਲੋਂ ਸਸਪੈਕਟਿਡ ਸ਼ਿਕਾਇਤ ਜਿਸ ਵਿਚ ਇਹ ਦੱਸਿਆ ਗਿਆ ਸੀ ਕਿ ਗੜ੍ਹਸ਼ੰਕਰ ਵਿਖੇ ਖੋਆ ਪਨੀਰ ਅਤੇ ਦੁੱਧ ਤੋਂ ਬਣੀਆ ਹੋਰ ਵਸਤਾਂ ਜਿਹਨਾਂ ਦੀ ਸਪਲਾਈ ਫਗਵਾੜਾ ਤੋਂ ਕੀਤੀ ਜਾਂਦੀ ਹੈ ‘ਤੇ ਕਾਰਵਾਈ ਕਰਦਿਆਂ ਤਹਿਸੀਲ ਗੜ੍ਹਸ਼ੰਕਰ ਵਿਖੇ ਇਕ ਗੋਦਾਮ ਵਿਚ ਵਿਚ ਚੈਕਿੰਗ ਕੀਤੀ ਗਈ, ਜਿੱਥੇ  45 ਕੁਇੰਟਲ ਖੋਆ ਅੰਦਰ ਰੱਖਿਆ ਹੋਇਆ ਸੀ। ਜਿਸ ਦੀ ਪੈਕਿੰਗ ਤੇ ਦੁਕਾਨਦਾਰ ਵੱਲੋਂ ਆਪਣਾ ਬ੍ਰੈਂਡ ਲਗਾ ਰੱਖਿਆ ਸੀ ਤੇ ਕੁੱਝ ਖੋਆ ਬਿਨਾ ਬ੍ਰੈਂਡ ਤੋਂ ਸੀ। ਦੋਨੋ ਤਰਾਂ ਦੇ ਖੋਏ ਦੇ ਸੈਂਪਲ ਲੈ ਕੇ ਨਿਰੀਖਣ ਲਈ ਫੂਡ ਲੈਬ ਖਰੜ ਭੇਜ ਦਿੱਤਾ ਗਿਆ ਹੈ। ਖੋਏ ਨੂੰ ਸੀਜ਼ ਕਰ ਦਿੱਤਾ ਗਿਆ। ਇੱਥੇ ਚੈਕਿੰਗ ਦੌਰਾਨ ਸਾਫ਼ ਸਫ਼ਾਈ ਦੇ ਹਾਲਾਤ ਖ਼ਰਾਬ ਹੋਣ ਕਰਕੇ ਅਨਹਾਈਜ਼ਿਨਿਕ ਚਲਾਣ ਵੀ ਕੱਟਿਆ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਡਾ ਜਤਿੰਦਰ ਭਾਟੀਆ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਅਜਿਹਾ ਕਰਨ ਵਾਲਿਆਂ ਵਿਰੁੱਧ ਨਿਯਮਾਂ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਫੋਟੋ : ਅਜਮੇਰ ਦੀਵਾਨਾ

Leave a Reply

Your email address will not be published.


*