ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਨੇੜੇ ਪੁਲਿਸ ਨੇ ਬੇਰਹਿਮੀ ਨਾਲ ਕੁੱਟੇ ਈ ਟੀ ਟੀ 5994 ਬੇਰੁਜ਼ਗਾਰ ਅਧਿਆਪਕ

ਭਵਾਨੀਗੜ੍ਹ  (ਮਨਦੀਪ ਕੌਰ ਮਾਝੀ) ਈ ਟੀ ਟੀ ਬੇਰੁਜ਼ਗਾਰ 2994 ਬੈਕਲਾਗ ਯੂਨੀਅਨ ਵੱਲੋਂ ਸੀਐਮ ਦੀ ਰਿਹਾਇਸ਼ ਸੰਗਰੂਰ ਵਿਖੇ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਜਿਸ ਤੇ ਕਿ ਪੁਲਿਸ ਤੇ ਜੋ ਈਟੀਟੀ ਬੇਰੋਜ਼ਗਾਰਾ ਤੇ ਹਲਕਾ ਲਾਠੀਚਾਰਜ ਕੀਤਾ ਤੇ ਕਾਫ਼ੀ ਅਧਿਆਪਕਾਂ ਦੀਆਂ ਪੱਗਾਂ ਤੇ ਕੁੜੀਆਂ ਦੀਆਂ ਚੁੰਨੀਆਂ ਉਤਾਰੀਆਂ ਗਈਆਂ ਅਤੇ ਕਈ ਸਾਥੀਆਂ ਦੇ ਸੱਟਾ ਵੀ ਲੱਗੀਆਂ ਇਹਨਾਂ ਦੀ ਭਰਤੀ ਦੀ ਪਹਿਲੀ ਲਿਸਟ 2468 ਜਾਰੀ ਕੀਤੀ ਗਈ ਹੈ ਤੇ ਉਹਨਾਂ ਨੂੰ ਵੀ ਹਾਲੇ ਤੱਕ ਜੁਆਇੰਨ ਨਹੀਂ ਕਰਵਾਇਆ ਗਿਆ ,5994 ਭਰਤੀ ਆ ਇਹਨਾਂ ਅਧਿਆਪਕਾਂ ਵਿਚ ਰੋਸ ਦੇਖਣ ਨੂੰ ਮਿਲਿਆ ਕਿਉਂਕਿ ਸਰਕਾਰ ਨਾ 5994 ਭਰਤੀ ਦਾ ਕਰਨਾ ਚਾਹੁੰਦੀ ਹੈ,ਪਰ 2994 ਬੈਕਲਾਗ ਦੀਆਂ ਲਿਸਟਾਂ ਜਾਰੀ ਨਹੀਂ ਕੀਤੀਆਂ, ਜਿਸ ਤੋਂ ਬਿਨਾਂ ਭਰਤੀ 5994 ਨਹੀਂ ਬਣਦੀ ਯੂਨੀਅਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ 2994 ਬੈਕਲਾਗ ਦੀਆਂ ਲਿਸਟਾਂ ਜਾਰੀ ਕਰਕੇ ਪੂਰੀ 5994 ਭਰਤੀ ਪੂਰੀ ਕੀਤੀ ਜਾਵੇ।
ਇਸ ਮੌਕੇ ਤੇ ਯੂਨੀਅਨ ਮੈਂਬਰ ਸੁਰਿੰਦਰਪਾਲ ਗੁਰਦਾਸਪੁਰ, ਮਨਦੀਪ ਫਾਜ਼ਿਲਕਾ, ਰਾਜਕੁਮਾਰ ਅਬੋਹਰ, ਬਲਿਹਾਰ ਬੱਲੀ, ਸੁਖਵਿੰਦਰ ਸੁੱਖੀ, ਕੁਲਵਿੰਦਰ ਸਾਮਾ, ਸਰਬਜੀਤ, ਗੁਰਪ੍ਰੀਤ ਬਾਜਵਾ,ਕਰਨ ਕੰਬੋਜ, ਰਿਤੇਸ਼ , ਦੀਪਕ ਅਬੋਹਰ, ਸੁਰਿੰਦਰ ਅਬੋਹਰ,ਜਗਪਾਲ ਸਿੰਘ, ਅਜੀਤ ਮਾਨਸਾ, ਆਦਰਸ਼ ਅਬੋਹਰ, ਲਵਪ੍ਰੀਤ, ਅਤੇ ਹੋਰ ਸਾਥੀ ਮੌਜੂਦ ਸਨ।ਸੱਤਾ ਵਿੱਚ ਆਉਣ ਤੋਂ ਪਹਿਲਾਂ ਮੌਜੂਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਖ-ਵੱਖ ਯੂਨੀਅਨਾਂ ਦੇ ਧਰਨਿਆਂ ਵਿੱਚ ਜਾ ਕੇ ਇਹ ਕਹਿੰਦੇ ਨਹੀ ਸਨ ਥੱਕਦੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਕਿਸੇ ਨੂੰ ਧਰਨਾ ਪ੍ਰਦਰਸ਼ਨ ਨਹੀ ਕਰਨਾ ਪਵੇਗਾ ਅਤੇ ਨੌਜਵਾਨਾਂ ਨੂੰ ਘਰ-ਘਰ ਜਾ ਕੇ ਨੌਕਰੀਆਂ ਦਿੱਤੀਆਂ ਜਾਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਦੇ ਇਹ ਦਾਅਵੇ ਹਵਾ ਹਵਾਈ ਸਿੱਧ ਹੋ ਰਹੇ ਹਨ। ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਵਾਂਗ ਅੱਜ ਆਮ ਆਦਮੀ ਦੀ ਸਰਕਾਰ ਵਿੱਚ ਵੀ ਪੜ੍ਹੇ ਲਿਖੇ ਤਬਕੇ ਨੂੰ ਵੀ ਸੜਕਾਂ ’ਤੇ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ

Leave a Reply

Your email address will not be published.


*