ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ) ਰਣਜੀਤ ਸਿੰਘ ਢਿੱਲੋਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਹਰਪਾਲ ਸਿੰਘ ਏ.ਡੀ.ਸੀ.ਪੀ ਸਿਟੀ-3 ਅੰਮ੍ਰਿਤਸਰ ਅਤੇ ਗੁਰਿੰਦਰਬੀਰ ਸਿੰਘ ਏ.ਸੀ.ਪੀ ਈਸਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਮੁੱਖ ਅਫ਼ਸਰ ਥਾਣਾ ਏ-ਡਵੀਜ਼ਨ, ਅੰਮ੍ਰਿਤਸਰ ਦੇ ਇੰਸਪੈਕਟਰ ਬਲਜਿੰਦਰ ਸਿੰਘ ਦੀ ਪੁਲਿਸ ਪਾਰਟੀ ਐਸ.ਆਈ ਪਰਸ਼ੋਤਮ ਲਾਲ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਕੱਦਮੇ ਵਿੱਚ 3 ਵਿਅਕਤੀਆਂ ਨੂੰ ਕਾਬੂ ਕਰਕੇ ਬ੍ਰਾਮਦੀ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਪੁਲਿਸ ਨੂੰ ਸੂਚਨਾਂ ਮਿਲੀ ਸੀ ਕਿ ਮਿਤੀ 7/8.9.2024 ਦੀ ਦਰਮਿਆਣੀ ਰਾਤ ਨੂੰ ਥਾਣਾ ਏ-ਡਵੀਜਨ ਦੇ ਇਲਾਕੇ ਵਿੱਚ ਪੈਂਦੇ ਇੱਕ ਹੋਟਲ Grand Park ਵਿੱਚ 7-8 ਨੌਜ਼ਵਾਨ ਜੁਆ ਖੇਡ ਰਹੇ ਸਨ। ਕੁੱਝ ਸਮੇਂ ਬਾਅਦ 4 ਨੌਜ਼ਵਾਨ ਸਮੇਤ ਹਥਿਆਰ ਨਾਲ ਹੋਟਲ ਅੰਦਰ ਦਾਖਲ ਹੁੰਦੇ ਹਨ ਅਤੇ ਜੁਆ ਖੇਡ ਰਹੇ ਨੌਜਵਾਨਾਂ ਤੋਂ ਜੁਆ ਲੁੱਟ ਕੇ ਲੈ ਜਾਂਦੇ ਹਨ।
ਜਿਸਤੇ ਮੁਕੱਦਮਾਂ ਦਰਜ਼ ਕਰਕੇ ਪੁਲਿਸ ਪਾਰਟੀ ਵੱਲੋਂ ਮੁਕੱਦਮੇ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਹੋਟਲ ਦੇ ਮਾਲਕ ਰਮਨ ਉੱਪਲ (Lease Owner) ਪੁੱਤਰ ਵੇਦ ਪ੍ਰਕਾਸ਼ ਉੱਪਲ ਵਾਸੀ ਗਲੀ ਨੰਬਰ 4, ਨਵਾਂ ਕੋਟ ਅੰਮ੍ਰਿਤਸਰ ਨੂੰ ਮਿਤੀ 10-9-2024 ਗ੍ਰਿਫ਼ਤਾਰ ਕੀਤਾ ਅਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇ ਵਾਲਿਆ ਵਿੱਚੋਂ 2 ਨੌਜ਼ਵਾਨ ਸੰਦੀਪ ਕੁਮਾਰ ਉਰਫ਼ ਤੋਤਾ
ਪੁੱਤਰ ਸਵਿੰਦਰ ਨਾਥ ਵਾਸੀ ਪਿੰਡ ਨੰਗਲੀ ਨੇੜੇ ਬਾਬਾ ਜੰਨਤ ਸਿੰਘ ਦਾ ਗੁਰਦੁਆਰਾ, ਥਾਣਾ ਕਬੋਅ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ ਦਵਿੰਦਰ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਮਕਾਨ ਨੰਬਰ 2, ਆਂਸੀਆਂਨਾ ਕਲੋਨੀ ਨੇੜੇ ਸਰਕਾਰੀ ਸਕੂਲ ਨੰਗਲੀ ਫ਼ਤਹਿਗੜ ਚੂੜੀਆਂ ਰੋਡ ਜ਼ਿਲਾਂ ਅੰਮ੍ਰਿਤਸਰ ਨੂੰ ਮਿਤੀ 11-9-2024 ਨੂੰ ਗ੍ਰਿਫ਼ਤਾਰ ਕਰਕੇ ਇਹਨਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਪਿਸਟਲ ਸਮੇਤ 5 ਰੋਂਦ ਜਿੰਦਾ, ਅਤੇ ਲੁੱਟ ਕੀਤੇ ਪੈਸਿਆਂ ਵਿੱਚੋਂ 8,000/-ਰੁਪਏ ਬ੍ਰਾਮਦ ਕੀਤੇ ਗਏ।
ਦੌਰਾਨੇ ਪੁੱਛਗਿੱਛ ਗ੍ਰਿਫ਼ਤਾਰ ਦੋਸ਼ੀ ਸੰਦੀਪ ਕੁਮਾਰ ਦੇ ਇੰਨਸਾਫ਼ ਪਰ ਉਸ ਪਾਸੋਂ 520 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ। ਇਹਨਾਂ ਤੇ ਮੁਕੱਦਮਾਂ ਨੰਬਰ 136 ਮਿਤੀ 10.9.2024 ਜੁਰਮ 13/03/67 Gambling Act, 309 (4) BNS, 25/54/59 Arms Act, ਥਾਣਾ ਏ-ਡਵੀਜ਼ਨ, ਅੰਮ੍ਰਿਤਸਰ ਵਾਧਾ ਜੁਰਮ 223 BNS, 22/61/85 ਐਨਡੀਪੀਸੀ ਐਕਟ ਅਧੀਨ ਦਰਜ ਕੀਤਾ ਗਿਆ। ਇਹਨਾਂ ਦੇ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਕੱਦਮਾਂ ਦੀ ਤਫ਼ਤੀਸ਼ ਜਾਰੀ ਹੈ।
Leave a Reply