ਰਾੜਾ ਸਾਹਿਬ/ਪਾਇਲ ( ਨਰਿੰਦਰ ਸ਼ਾਹਪੁਰ )-ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਲੁਧਿਆਣਾ ‘ਚ ਡਿਪਟੀ ਕਮਿਸ਼ਨਰ ਮੈਡਮ ਸੁਰਵੀ ਮਲਿਕ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ‘ਖੇਡਾਂ ਵਰਨ ਪੰਜਾਬ ਦੀਆਂ 2024″ ਦੇ ਸੀਜਨ ਤੀਜੇ ਤਹਿਤ ਬਲਾਕ ਪੱਧਰੀ ਟੂਰਨਾਮੈਂਟ ਦੋਰਾਹਾ ਦਾ ਆਗਾਜ਼ ਹੋ ਗਿਆ ਹੈ। ਇਸ ਤਹਿਤ ਐਥਲੈਟਿਕਸ, ਕਬੱਡੀ, ਫੁੱਟਬਾਲ, ਖੋ-ਖੋ ਦੇ ਮੁਕਾਬਲੇ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਦੇ ਖੇਡ ਸਟੇਡੀਅਮ ਵਿਖੇ ਹੋ ਰਹੇ ਹਨ।
ਖੇਡ ਕੋਚ ਗੁਰਪ੍ਰੀਤ ਸਿੰਘ ਖੱਟੜਾ ਅਤੇ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੋ-ਖੋ ਅੰਡਰ-14 ਲੜਕੀਆਂ ‘ਚ ਪਹਿਲੀ ਪੁਜ਼ੀਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ, ਕਬੱਡੀ ਅੰਡਰ-14 ਸਾਲ ਅਤੇ ਅੰਡਰ-17 ਸਾਲ ਲੜਕੀਆਂ ‘ਚ ਪਹਿਲਾ ਸਥਾਨ ਬੁਆਣੀ, ਅੰਡਰ-14 ਸਾਲ ਅਤੇ ਅੰਡਰ-17 ਸਾਲ ਲੜਕੇ ‘ਚ ਦੂਜਾ ਸਥਾਨ ਰਾਜਾ ਜਗਦੇਵ ਸਿੰਘ ਮਾਡਲ ਸਕੂਲ ਜਰਗ ਨੇ ਹਾਸਲ ਕੀਤਾ।
ਇਸੇ ਤਰ੍ਹਾਂ ਐਥਲੈਟਿਕਸ ਦੇ ਹੋਏ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕਸੂਦੜਾ ਦੀਆਂ ਲੜਕੀਆਂ ਦੀ 100 ਮੀਟਰ ਰੇਸ ‘ਚ ਦੂਜਾ ਸਥਾਨ, ਲੜਕਿਆਂ ਦੀ 100 ਮੀਟਰ ਰੇਸ ‘ਚ ਦੂਜਾ ਅਤੇ ਚੌਥਾ, ਲੜਕੀਆਂ ਦੀ 1500 ਮੀਟਰ ਰੇਸ ‘ਚ ਚੌਥਾ ਸਥਾਨ, ਸ਼ਾਟ ਪੱਟ ਅੰਡਰ – 17 ਲੜਕੇ ਦੂਜਾ ਸਥਾਨ ਅਤੇ ਸ਼ਾਟ ਪੱਟ ਅੰਡਰ-21 ਲੜਕੇ ਦੂਜਾ ਅਤੇ ਚੌਥਾ ਹਾਸਲ ਕੀਤਾ। ਖੇਡਾਂ ਨੂੰ ਸਫਲਤਾਪੂਰਵਕ ਕਰਵਾਉਣ ਵਿੱਚ ਜ਼ੋਨ ਕਨਵੀਨਰ ਹੈੱਡਮਾਸਟਰ ਜਰਨੈਲ ਸਿੰਘ, ਗਿਆਨ ਸਿੰਘ ਰਾਣੀ, ਰਵਿੰਦਰ ਕੌਰ ਬੁਟਾਹਰੀ, ਸ਼ਰਨਜੀਤ ਕੌਰ ਸੈਪੀ, ਸੁਖਵੰਤ ਕੌਰ ਮਲੌਦ, ਕਰਮਜੀਤ ਕੌਰ ਘੁਡਾਣੀ, ਲੈਕਚਰਾਰ ਮਨਦੀਪ ਕੌਰ ਮਲੌਦ, ਜਗਦੀਪ ਸਿੰਘ ਰੋਸੀਆਣਾ, ਜਗਦੇਵ ਸਿੰਘ, ਮਨਿੰਦਰ ਸਿੰਘ, ਮੁਬਾਰਕ ਸਿੰਘ, ਰਣਜੀਤ ਸਿੰਘ, ਅਮਰਿੰਦਰ ਸਿੰਘ ਕਟਾਹਰੀ, ਬਲਵਿੰਦਰ ਸਿੰਘ, ਮੋਹਣ ਸਿੰਘ ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਦੀ ਅਹਿਮ ਭੂਮਿਕਾ ਰਹੀ।
Leave a Reply