ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਰਾਲੀ ਦੀਆਂ ਘਟਨਾਵਾਂ ਰੋਕਣ ਲਈ ਕਲੱਸਟਰ ਅਫਸਰ ਨਿਯੁਕਤ

ਮੋਗਾ  (ਗੁਰਜੀਤ ਸੰਧੂ  ) –
ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਪਰਾਲੀ ਦੀਆਂ ਘਟਨਾਵਾਂ ਨੂੰ ਘਟਾਉਣ ਲਈ ਹੁਣੇ ਤੋਂ ਹੀ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ਼ ਸਾਰੰਗਲ ਵੱਲੋਂ ਜ਼ਿਲ੍ਹੇ ਵਿੱਚ 22 ਕਲੱਸਟਰ ਅਫਸਰ ਅਤੇ 334 ਨੋਡਲ ਅਫਸਰ ਨਿਯੁਕਤ ਕਰ ਦਿੱਤੇ ਹਨ।

ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਪ੍ਰਤੀ ਕਿਸਨਾਂ ਨੂੰ ਜਾਗਰੂਕ ਕਰਨ ਲਈ ਕੈਂਪ ਵੀ ਆਯੋਜਿਤ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ 22 ਕਲੱਸਟਰਾਂ ਦੀਆਂ ਟੀਮਾਂ ਵਿੱਚ 400 ਦੇ ਕਰੀਬ ਟੀਮ ਮੈਂਬਰ ਇਹਨਾਂ ਘਟਨਾਵਾਂ ਉਪਰ ਆਪਣੀ ਅੱਖ ਰੱਖਣਗੇ ਅਤੇ ਸਰਕਾਰੀ ਹਦਾਇਤਾਂ ਅਨੁਸਾਰ ਕਾਰਵਾਈ ਕਰਨ ਨੂੰ ਯਕੀਨੀ ਬਣਾਉਣਗੇ। ਬਲਾਕ ਮੋਗਾ-1 ਵਿੱਚ 4, ਮੋਗਾ-2 ਵਿੱਚ 2, ਨਿਹਾਲ ਸਿੰਘ ਵਾਲਾ ਵਿੱਚ 4, ਧਰਮਕੋਟ ਵਿੱਚ 6, ਬਾਘਾਪੁਰਾਣਾ ਵਿੱਚ 6 ਟੀਮਾਂ ਨਿਯੁਕਤ ਕੀਤੀਆਂ ਗਈਆਂ ਹਨ।

ਡਿਪਟੀ ਕਮਿਸ਼ਨਰ ਨੇ 22 ਕਲੱਸਟਰ ਅਫਸਰਾਂ ਦੇ ਮੋਬਇਲ ਨੰਬਰਾਂ ਸਮੇਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੋਗਾ-1 ਬਲਾਕ ਵਿੱਚ ਯਸ਼ਪ੍ਰੀਤ ਕੌਰ ਮੋਬਾਇਲ 97810-25922, ਜਸਵਿੰਦਰਪਾਲ ਸਿੰਘ ਮੋਬਾਇਲ 70099-42037, ਪਰਮਪਾਲ ਸਿੰਘ ਮੋਬਾਇਲ 70877-23643 ਅਤੇ ਰਮਨਦੀਪ ਕੌਰ ਮੋਬਾਇਲ 62392-98170 ਹੈ, ਨੂੰ ਕਲੱਸਟਰ ਅਫਸਰ ਲਗਾਇਆ ਗਿਆ ਹੈ।  ਮੋਗਾ -2 ਬਲਾਕ ਵਿੱਚ ਜਤਿੰਦਰਪਾਲ ਸਿੰਘ ਮੋਬਾਇਲ 76965-33697 ਅਤੇ ਮਨਮੋਹਨ ਸਿੰਘ ਮੋਬਾਇਲ 97808-63503 ਕਲੱਸਟਰ ਅਫਸਰ ਲਗਾਏ ਗਏ ਹਨ।

ਇਸ ਤੋਂ ਇਲਾਵਾ ਨਿਹਾਲ ਸਿੰਘ ਵਾਲਾ ਵਿੱਚ ਤਰਨਦੀਪ ਸਿੰਘ ਮੋਬਾਇਲ 70099-42037, ਕੁਲਦੀਪ ਸਿੰਘ ਮੋਬਾਇਲ 80541-15904, ਰੁਪਿੰਦਰਜੀਤ ਕੌਰ ਮੋਬਾਇਲ 94172-22843.  ਵਿਨੋਦ ਕੁਮਾਰ ਮੋਬਾਇਲ 98887-6728 ਨੂੰ ਬਤੌਰ ਕਲੱਸਟਰ ਅਫਸਰ ਨਿਯੁਕਤ ਕੀਤਾ ਗਿਆ ਹੈ।  ਬਾਘਾਪੁਰਾਣਾ ਵਿੱਚ ਰਾਜਵੀਰ ਕੌਰ ਮੋਬਾਇਲ 99155-81067, ਰੁਪਿੰਦਰਜੀਤ ਕੌਰ ਮੋਬਾਇਲ 94172-22143, ਬਲਵਿੰਦਰ ਸਿੰਘ ਮੋਬਾਇਲ ਨੰਬਰ 97799-00763, ਮਨਦੀਪ ਸਿੰਘ ਮੋਬਾਇਲ 85679-66150, ਗੁਰਮੀਤ ਸਿੰਘ ਮੋਬਾਇਲ 98725-50069, ਅਮਨਦੀਪ ਸਿੰਘ ਮੋਬਾਇਲ 75089-38262 ਕਲਸਟਰ ਅਫਸਰ ਲਗਾਏ ਹੋਏ ਹਨ।  ਧਰਮਕੋਟ ਵਿੱਚ ਅਸ਼ਵਨੀ ਕੁਮਾਰ ਮੋਬਾਇਲ 76960-40505, ਅਵਤਾਰ ਸਿੰਘ ਮੋਬਾਇਲ 62398-46046, ਚਮਕੌਰ ਸਿੰਘ ਮੋਬਾਇਲ 94149-53500, ਹੀਰਾ ਸਿੰਘ ਮੋਬਾਇਲ 98148-10251, ਸੁਧੀਰ ਕੁਮਾਰ ਮੋਬਾਇਲ 99157-00243, ਸੁਖਵਿੰਦਰ ਸਿੰਘ ਮੋਬਾਇਲ 79739-66273 ਨਿਯੁਕਤ ਕੀਤੇ ਗਏ ਹਨ।
ਉਹਨਾਂ ਆਮ ਲੋਕਾਂ ਨੂੰ ਦੱਸਿਆ ਕਿ ਉਹ ਪਰਾਲੀ ਨੂੰ ਅੱਗ ਲੱਗਣ ਦੀ ਘਟਨਾ ਪਤਾ ਲੱਗਣ ਉਤੇ ਉਕਤ ਨੰਬਰਾਂ ਉਪਰ ਸੂਚਨਾ ਦੇ ਸਕਦੇ ਹਨ, ਜਿਸ ਉਪਰ ਤੁਰੰਤ ਪ੍ਰਭਾਵ ਨਾਲ ਕਾਰਵਾਈ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਵੇਂਕਿ ਜ਼ਿਲ੍ਹਾ ਮੋਗਾ ਵਿੱਚ ਝੋਨੇ ਦੀ ਕਟਾਈ ਸ਼ੁਰੂ ਹੋਣ ਨੂੰ ਹਲੇ ਇਕ ਮਹੀਨੇ ਤੋਂ ਵੀ ਜਿਆਦਾ ਦਾ ਸਮਾਂ ਪਿਆ ਹੈ। ਪਰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਕਰਨ ਲਈ ਹੁਣੇ ਤੋਂ ਹੀ ਯਤਨ ਆਰੰਭ ਦਿੱਤੇ ਹਨ।

ਇਹਨਾਂ ਕਲੱਸਟਰ ਅਧਿਕਾਰੀਆਂ ਅਤੇ ਨੋਡਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪਹਿਲ ਦੇ ਅਧਾਰ ਉਤੇ ਉਹਨਾਂ ਕਿਸਾਨਾਂ ਤੱਕ ਸਿੱਧਾ ਰਾਬਤਾ ਕਾਇਮ ਕਰਨ ਜਿਹਨਾਂ ਨੇ ਪਿਛਲੇ ਸਾਲਾਂ ਦੌਰਾਨ ਕਣਕ ਜਾਂ ਝੋਨੇ ਦੀ ਰਹਿੰਦ ਖੂਹੰਦ ਨੂੰ ਲੱਗ ਲਗਾਈ ਸੀ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਜਿਹੇ ਕਿਸਾਨਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਇਹ ਅਧਿਕਾਰੀ ਇਹਨਾਂ ਕਿਸਾਨਾਂ ਦੇ ਦਰਾਂ ਤੱਕ ਖੁਦ ਪਹੁੰਚ ਕਰਨਗੇ। ਜਾਗਰੂਕਤਾ ਦੇ ਨਾਲ ਨਾਲ ਕਿਸਾਨਾਂ ਨੂੰ ਪਰਾਲੀ ਦੇ ਉਚਿਤ ਪ੍ਰਬੰਧਨ ਲਈ ਜ਼ਿਲ੍ਹਾ ਮੋਗਾ ਵਿੱਚ ਉਪਲਬਧ ਮਸੀਨਰੀ ਬਾਰੇ ਵੀ ਦੱਸਣਗੇ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਉਕਤ ਅਧਿਕਾਰੀਆਂ ਨੂੰ ਸਹਿਯੋਗ ਕਰਨ ਅਤੇ ਕਿਸੇ ਵੀ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ।

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin