ਵਧੀਕ ਡਿਪਟੀ ਕਮਿਸ਼ਨਰ ਨੇ ਖੇਡ ਮੈਦਾਨਾਂ ‘ਚ ਖਿਡਾਰੀਆਂ ਦੀ ਕੀਤੀ ਹੌਂਸਲਾ ਅਫਜਾਈ*

ਲੁਧਿਆਣਾ  (ਗੁਰਵਿੰਦਰ ਸਿੱਧੂ  ) – ਖੇਡਾਂ ਵਤਨ ਪੰਜਾਬ ਦੀਆਂ ਸੀਜਨ 3 ਅਧੀਨ,  ਬਲਾਕ ਪੱਧਰੀ ਖੇਡਾਂ ਦੇ ਦੂਜੇ ਪੜਾਅ ਦੌਰਾਨ, ਵਧੀਕ ਡਿਪਟੀ ਕਮਿਸ਼ਨਰ(ਜ)-ਕਮ-ਨੋਡਲ ਅਫਸਰ ਮੇਜਰ ਅਮਿਤ ਸਰੀਨ ਵੱਲੋਂ ਵੱਖ-ਵੱਖ ਖੇਡ ਮੈਦਾਨਾਂ ਵਿੱਚ ਜਾ ਕੇ ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਗਈ।
ਮੇਜਰ ਅਮਿਤ ਸਰੀਨ ਵੱਲੋਂ ਖੇਡ ਵਿਭਾਗ ਅਤੇ ਸਿੱਖਿਆਂ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਵੀ ਸ਼ਲਾਘਾ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਕੁਲਦੀਪ ਚੁੱਘ, ਬਲਾਕ ਕਨਵੀਨਰ ਪ੍ਰਵੀਨ ਠਾਕੁਰ, ਖੇਡ ਕੁਆਡੀਨੇਟਰ ਕੁਲਵੀਰ ਸਿੰਘ, ਸੰਜੀਵ ਸ਼ਰਮਾ ਐਥਲੈਟਿਕਸ ਕੋਚ, ਰਾਜ ਕੁਮਾਰ ਸੀਨੀਅਰ ਸਹਾਇਕ ਵੀ ਮੌਜੂਦ ਰਹੇ।
14 ਬਲਾਕਾਂ ਵਿੱਚ ਹੋ ਰਹੀਆਂ ਬਲਾਕ ਪੱਧਰੀ ਖੇਡਾਂ ਦੇ ਦੂਜੇ ਪੜਾਅ ਦੇ 5 ਬਲਾਕ- ਮਲੌਦ, ਜਗਰਾਉਂ, ਮਾਛੀਵਾੜਾ ਪੱਖੋਵਾਲ ਅਤੇ ਐਮ਼ਸੀ਼ਐਲ ਸਹਿਰੀ ਵਿੱਚ ਖੇਡ ਮੁਕਾਬਲਿਆਂ ਦੇ ਦੂਜੇ ਦਿਨ ਦੇ ਵੱਖ ਵੱਖ ਬਲਾਕਾਂ ਦੇ ਨਤੀਜੇ ਸਾਂਝੇ ਕਰਦਿਆਂ ਜ਼ਿਲ੍ਹਾ ਖੇਡ ਅਫਸਰ ਕੁਲਦੀਪ ਚੁੱਘ  ਨੇ ਦੱਸਿਆ ਕਿ
1   ਬਲਾਕ ਮਿਊਂਸੀਪਲ ਕਾਰਪੋਰੇਸ਼ਲ – ਸਥਾਨ ਮਲਟੀਪਰਪਜ ਹਾਲ ਗੁਰੂ ਨਾਨਕ ਸਟੇਡੀਅਮ, ਲੁਧਿਆਣਾ
ਕਬੱਡੀ ਨੈਸਨਲ ਸਟਾਇਲ ਲੜਕਿਆਂ ਅੰ-14 ਵਿੱਚ ਅੰਮ੍ਰਿਤ ਇੰਡੋ ਕਨੇਡੀਅਨ ਸਕੂਲ ਦੀ ਟੀਮ ਨੇ ਪਹਿਲਾ ਸਥਾਨ, ਕ੍ਰਿਤਾ ਭਾਰਤੀ ਸਕੂਲ ਦੀ ਟੀਮ ਨੇ ਦੂਜਾ ਸਥਾਨ ਅਤੇ ਸੈਂਟ ਸੋਲਜਰ ਸਕੂਲ ਤੀਜਾ ਸਥਾਨ ਪ੍ਰਾਪਤ ਕੀਤਾ। ਅੰ-17 ਲੜਕਿਆਂ ਦੇ ਲਈ ਆਈ.ਪੀ.ਐਸ ਲੁਧਿਆਣਾ ਪਹਿਲਾਂ ਸਥਾਨ ਅਤੇ ਅੰਮ੍ਰਿਤ ਇੰਡੋ ਕਨੇਡੀਅਨ ਸਕੂਲ ਦੂਜਾ ਸਥਾਨ ਪ੍ਰਾਪਤ ਕੀਤਾ।
ਕਬੱਡੀ ਨੈਸਨਲ ਸਟਾਇਲ ਅੰ 14 ਲੜਕੀਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਇਯਾਲੀ ਕਲਾਂ ਦੀ ਟੀਮ ਨੇ ਪਹਿਲਾ ਸਥਾਨ ਅਤੇ ਬੀ਼ ਵੀ ਐਮ ਸਕੂਲ ਕਿਚਲੂ ਨਗਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਸਾਲ ਵਿੱਚ ਬੀ.ਵੀ.ਐਮ ਸਕੂਲ ਕਿਚਲੂ ਨਗਰ ਪਹਿਲਾਂ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਇਲ ਲੜਕਿਆਂ ਅੰ-17 ਸਾਲ ਵਿੱਚ ਸਰਕਾਰੀ ਹਾਈ ਸਕੂਲ ਅਯਾਲੀ ਕਲਾਂ ਪਹਿਲਾਂ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਇਲ ਲੜਕੀਆਂ ਅੰ-17 ਸਾਲ ਵਿੱਚ ਸਰਕਾਰੀ ਹਾਈ ਸਕੂਲ ਅਯਾਲੀ ਕਲਾਂ ਪਹਿਲਾਂ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ ਅੰਡਰ-17 ਲੜਕਿਆਂ ਦੇ 200 ਮੀ: ਵਿੱਚ ਹਰੀਨੰਦਨ ਪਹਿਲਾਂ ਸਥਾਨ ਸਕਸ਼ਮ ਸਿੰਘ ਦੂਜਾ ਅਤੇ ਉਤਕਰਸ਼ ਤੀਜਾ ਸਥਾਨ ਪ੍ਰਾਪਤ ਕੀਤਾ। 800 ਮੀ: ਲੜਕਿਆਂ ਦੇ ਵਿੱਚ ਵੈਭਵ ਭੋਲਾ ਪਹਿਲਾਂ ਸਥਾਨ ਹਿਮਾਂਸ਼ੂ ਚੌਧਰੀ ਦੂਜਾ ਸਥਾਨ ਅਤੇ ਨਿਖਿਲ ਸ਼ਰਮਾ ਤੀਜਾ ਸਥਾਨ ਪ੍ਰਾਪਤ ਕੀਤਾ। 3000 ਮੀ ਲੜਕਿਆਂ ਦੇ ਵਿੱਚ ਅੰਕਿਤ ਕੁਮਾਰ ਪਹਿਲਾਂ ਸਥਾਨ, ਬੋਬੀ ਕੁਮਾਰ ਦੂਜਾ ਸਥਾਨ ਅਤੇ ਵੰਸ਼ ਭਾਟੀਆ ਤੀਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਅੰਡਰ-17 ਸਾਲ ਹਰਨੂਰ ਸਿੰਘ ਪਹਿਲਾਂ ਸਥਾਨ, ਨਮਨ ਦੂਜਾ ਸਥਾਨ, ਦਿਵਿਕ ਤੀਜਾ ਸਥਾਨ ਅਤੇ ਕਨਿਸ਼ਕ ਚੌਥਾ ਸਥਾਨ ਪ੍ਰਾਪਤ ਕੀਤਾ।
ਐਥਲੈਟਿਕਸ ਅੰਡਰ-17 ਸਾਲ ਲੜਕੀਆਂ ਦੇ ਵਿੱਚ ਅਮਾਨਤ ਸਿੱਧੂ ਪਹਿਲਾਂ ਸਥਾਨ, ਪਹਿਲ ਦੂਜਾ ਸਥਾਨ ਹਨਆ ਸਾਰੰਗਲ ਤੀਜਾ ਸਥਾਨ ਪ੍ਰਾਪਤ ਕੀਤਾ, 800 ਮੀ: ਅੰਡਰ-17 ਸਾਲ ਲੜਕੀਆਂ ਵਿੱਚ ਨਰੋਇਸ਼ ਸੋਹੀ ਪਹਿਲਾਂ ਸਥਾਨ ਸੁਨੇਹਾ ਰਾਣੀ ਦੂਜਾ ਸਥਾਨ ਅਤੇ ਨਿਸਤੀ ਭਾਰਤੀ ਤੀਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਅੰਡਰ-17 ਸਾਲ ਵਰਗ ਦੇ ਵਿੱਚ ਪਹਿਲ ਨੇ ਪਹਿਲਾਂ ਸਥਾਨ ਜੈਸਮੀਨ ਕੌਰ ਦੂਜਾ ਸਥਾਨ ਗੁਨੀਤ ਕੌਰ ਤੀਜਾ ਸਥਾਨ ਅਤੇ ਨਮਯਾ ਵੱਲੋਂ ਚੌਥਾ ਸਥਾਨ ਪ੍ਰਾਪਤ ਕੀਤਾ।  ਅੰਡਰ-21 ਸਾਲ ਲੜਕੀਆਂ 200 ਮੀ: ਵਿੱਚ ਰੌਣਕਪ੍ਰੀਤ ਕੌਰ ਪਹਿਲਾਂ ਸਥਾਨ, ਧਰਿਤੀ ਜੈਨ ਦੂਜਾ ਸਥਾਨ, ਸਰਿਸ਼ਟੀ ਤੀਜਾ ਸਥਾਨ ਅਤੇ ਜੋਤੀ ਕੁਮਾਰ ਚੌਥਾ ਸਥਾਨ ਪ੍ਰਾਪਤ ਕੀਤਾ, 800 ਮੀ: ਲੜਕੀਆਂ ਦੇ ਵਿੱਚ ਵੀਰਪਾਲ ਕੌਰ ਪਹਿਲਾ ਸਥਾਨ, ਕਿਰਨਦੀਪ ਕੌਰ ਦੂਜਾ ਸਥਾਨ, ਸਮੀਖਸ਼ਾ ਤੀਜਾ ਸਥਾਨ ਪ੍ਰਾਪਤ ਕੀਤਾ। 5000 ਮੀ ਲੜਕੀਆਂ ਦੇ ਵਿੱਚ ਰਵੀਨਾ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਦੇ ਮੁਕਾਬਲਿਆਂ ਵਿੱਚ ਅੰ-21 ਸਾਲ ਲਈ ਅੰਜਲੀ ਪਹਿਲਾ ਸਥਾਨ ਕਾਜਲ ਦੂਜਾ ਸਥਾਨ ਜੋਤੀ ਕੁਮਾਰ ਤੀਜਾ ਸਥਾਨ ਅਤੇ ਕੋਮਲ ਨੇ ਚੌਥਾ ਸਥਾਨ ਪ੍ਰਾਪਤ ਕੀਤਾ।
2਼     ਬਲਾਕ ਮਲੌਦ – ਸਥਾਨ ਸ਼ਸ਼ਸ਼ਸ ਸਕੂਲ ਪਿੰਡ ਸਿਆੜ
ਐਥਲੈਟਿਕਸ ਲੜਕਿਆਂ ਦੇ 1500 ਮੀ: ਵਿੱਚ ਅਭੀਜੋਤ ਸਿੰਘ ਪਹਿਲਾਂ, ਹੁਸਨਪ੍ਰੀਤ ਸਿੰਘ ਦੂਜਾ ਅਤੇ ਅਤਰਦੀਪ ਸਿੰਘ ਤੀਜਾ ਸਕਾਨ ਹਾਸਿਲ ਕੀਤਾ। 100 ਮੀ: ਲੜਕਿਆਂ ਦੇ ਵਿੱਚ ਜਸ਼ਨਪ੍ਰੀਤ ਸਿੰਘ ਪਹਿਲਾਂ, ਜਸਨਦੀਪ ਸਿੰਘ ਦੂਜਾ ਅਤੇ ਅਰਮਾਨਜੋਤ ਸਿੰਘ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੁੱਟ ਲਈ ਬਲਰਾਜ ਸਿੰਘ ਪਹਿਲਾਂ ਸਥਾਨ, ਬਲਕਰਨ ਸਿੰਘ ਦੂਜਾ ਸਥਾਨ, ਹਰਜੋਬਨ ਸਿੰਘ ਤੀਜਾ ਸਥਾਨ ਪ੍ਰਾਪਤ ਕੀਤਾ। 800 ਮੀ: ਈਵੈੈੈਂਟ ਵਿੱਚ ਸੁਲਤਾਨ ਮੁਹੰਮਦ ਪਹਿਲਾਂ ਸਥਾਨ, ਹੁਸਨਪ੍ਰੀਤ ਸਿੰਘ ਦੂਜਾ ਸਥਾਨ ਅਤੇ ਅਵਨੀਤ ਸਿੰਘ ਤੀਜਾ ਸਥਾਨ ਪ੍ਰਾਪਤ ਕੀਤਾ।
ਐਥਲੈਟਿਕਸ ਲੜਕੀਆਂ ਦੇ ਵਿੱਚ 1500 ਮੀ: ਵਿੱਚ ਪਰਮਿੰਦਰ ਕੌਰ ਪਹਿਲਾਂ ਸਥਾਨ ਪ੍ਰਾਪਤ ਕੀਤਾ। 100 ਮੀ: ਵਿੱਚ ਰਸ਼ਮੀਤ ਕੌਰ ਪਹਿਲਾਂ ਸਥਾਨ, ਸੁਲਤਾਨਾ ਦੂਜਾ ਸਥਾਨ ਅਤੇ ਖੁਸ਼ਮੀਤ ਕੌਰ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ਵਿੱਚ ਰਸਮੀਤ ਕੌਰ ਪਹਿਲਾਂ ਸਥਾਨ, ਤੇਜਿੰਦਰਜੋਤ ਕੌਰ ਦੂਜਾ ਸਥਾਨ ਪ੍ਰਾਪਤ ਕੀਤਾ। 800 ਮੀ: ਦੇ ਮੁਕਾਬਲਿਆਂ ਦੇ ਵਿੱਚ ਗੁਰਲੀਨ ਸ਼ਰਮਾ ਪਹਿਲਾਂ ਸਥਾਨ ਅਤੇ ਹਰਨੂਰ ਗਿੱਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
3਼  ਬਲਾਕ ਜਗਰਾਉਂ – ਸਥਾਨ ਖੇਡ ਸਟੇਡੀਅਮ ਪਿੰਡ ਭੰਮੀਪੁਰਾ ਨੇੜੇ ਦਾਣਾ ਮੰਡੀ
ਇਸ ਬਲਾਕ ਦੇ ਦੂਜੇ ਦਿਨ ਦੇ ਨਤੀਜਿਆਂ ਵਿੱਚ ਐਥਲੈਟਿਕਸ ਲੜਕਿਆਂ ਦੇ ਮੁਕਾਬਲਿਆਂ ਵਿੱਚ 10,000 ਮੀਟਰ ਵਿੱਚ ਕੁਲਵਿੰਦਰ ਸਿੰਘ ਪਹਿਲਾਂ ਸਥਾਨ ਪ੍ਰਾਪਤ ਕੀਤਾ। 800 ਮੀ: ਵਿੱਚ ਬਲਜਿੰਦਰ ਸਿੰਘ ਪਹਿਲਾਂ ਸਥਾਨ, ਧਰਮ ਸਿੰਘ ਦੂਜਾ ਸਥਾਨ ਪ੍ਰਾਪਤ ਕੀਤਾ। 200 ਮੀ: ਚੇਤ ਰਾਮ ਪਹਿਲਾਂ ਸਥਾਨ ਪ੍ਰਾਪਤ ਕੀਤਾ।  ਲੰਬੀ ਛਾਲ ਵਿੱਚ ਲਵਪ੍ਰੀਤ ਸਿੰਘ ਪਹਿਲਾਂ ਸਥਾਨ ਅਤੇ ਕਰਨਵੀਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ ਲੜਕੀਆਂ ਦੇ ਮੁਕਾਬਲਿਆਂ ਦੇ ਵਿੱਚ 200 ਮੀ: ਵਿੱਚ ਸੁਮਨ ਰਾਣੀ ਪਹਿਲਾਂ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਦੇ ਵਿੱਚ ਸ਼ਾਂਤੀ ਦੇਵੀ ਪਹਿਲਾਂ ਸਥਾਨ ਪ੍ਰਾਪਤ ਕੀਤਾ ਅਤੇ ਹਰਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 800 ਮੀ: ਦੇ ਵਿੱਚ ਆਰਤੀ ਦੇਵੀ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ।
ਕਬੱਡੀ ਨੈਸ਼ਨਲ ਅੰਡਰ-17 ਵਿੱਚ ਬਾਬਾ ਬੰਦਾ ਸਿੰਘ ਬਹਾਦੁਰ ਸਕੂਲ ਪਹਿਲਾਂ ਸਥਾਨ ਅਤੇ ਕਾਨਵੈਂਟ ਸਕੂਲ ਚਕਰ ਪਿੰਡ ਮੱਲ ਦੂਜਾ ਸਥਾਨ ਪ੍ਰਾਪਤ ਕੀਤਾ। ਖੋ-ਖੋ 14 ਸਾਲ ਲੜਕੀਆਂ ਦੇ ਵਿੱਚ ਹਰਕ੍ਰਿਸ਼ਨ ਪਬਲਿਕ ਸਕੂਲ ਕਮਾਲਪੁਰਾ ਨੇ ਪਹਿਲਾਂ ਸਥਾਨ ਅਤੇ ਆਈਡੀਅਲ ਕਾਨਵੈਂਟ ਸਕੂਲ ਹਠੂਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਖੋ ਖੋ 14 ਸਾਲ ਲੜਕਿਆਂ ਦੇ ਵਿੱਚ ਪਹਿਲਾਂ ਸਥਾਨ ਹਰਕ੍ਰਿਸ਼ਨ ਪਬਲਿਕ ਸਕੂਲ ਕਮਾਲਪੁਰਾ ਪਹਿਲਾਂ ਸਥਾਨ ਅਤੇ ਕਾਨਵੈਂਟ ਸਕੂਲ ਹਠੂਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
4਼ ਬਲਾਕ ਮਾਛੀਵਾੜਾ – ਸਥਾਨ ਗੁਰੂ ਗੋਬਿੰਦ ਸਿੰਘ ਸਟੇਡੀਅਮ, ਮਾਛੀਵਾੜਾ
ਬਲਾਕ ਮਾਛੀਵਾੜਾ ਵਿੱਚ ਖੋ-ਖੋ ਲੜਕੀਆਂ ਅੰਡਰ-17 ਸਾਲ ਵਿੱਚ ਗਾਰਡਨ ਵੈਲ ਸਕੂਲ ਪਹਿਲਾਂ ਸਥਾਨ ਅਤੇ ਮਾਤਾ ਹਰਦੇਈ ਸੀ.ਸੈ.ਸੂਕਲ ਮਾਛੀਵਾੜਾ ਦੂਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰ 17 ਸਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ
ਸ.ਸ.ਸ.ਸ ਕੋਟਾਲਾ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ।
5  ਬਲਾਕ ਪੱਖੋਵਾਲ –
ਫੁੱਟਬਾਲ ਅੰਡਰ-14 ਸਾਲ ਲੜਕਿਆਂ ਵਿੱਗ ਪਿੰਡ ਗੁੱਜਰਵਾਲ ਪਹਿਲਾ ਸਥਾਨ, ਨੰਗਲ ਖੁਰਦ ਦੂਜਾ ਸਥਾਨ, ਪਿੰਡ ਸਰਾਭਾ ਤੀਜਾ ਸਥਾਨ ਅਤੇ ਲਤਾਲਾ ਚੌਥਾ ਸਥਾਨ ਪ੍ਰਾਪਤ ਕੀਤਾ, ਅੰਡਰ-17 ਸਾਲ ਵਿੱਚ ਪਿੰਡ ਗੁੱਜਰਵਾਲ ਪਹਿਲਾ ਸਥਾਨ, ਭੈਣੀ ਰੋੜਾ ਦੂਜਾ ਸਥਾਨ, ਲਤਾਲਾ ਤੀਜਾ ਸਥਾਨ ਅਤੇ ਸਰਾਭਾ ਤੀਜਾ ਸਥਾਨ ਪ੍ਰਾਪਤ ਕੀਤਾ। ਉਮਰ ਵਰਗ 31 ਤੋ 40 ਵਿੱਚ ਸਪੋਰਟਸ ਕਲੱਬ ਲਤਾਲਾ ਵਲੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ।
ਕਬੱਡੀ ਨੈਸ਼ਨਲ ਅੰਡਰ-17 ਸਾਲ ਲੜਕਿਆਂ ਵਿੱਚ ਸ਼ਹੀਦ ਅਜਮੇਰ ਸਿੰਘ ਸ.ਹ.ਸ ਧੂਲਕੋਟ ਪਹਿਲਾਂ ਸਥਾਨ ਅਤੇ ਪਿੰਡ ਖੰਡੂਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ 800 ਮੀ: ਵਿੱਚ ਹਰਸ਼ਦੀਪ ਸਿੰਘ ਪਹਿਲਾਂ ਸਥਾਨ ਅਤੇ ਗਗਨਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।  200 ਮੀ: ਲੜਕੀਆਂ ਦੇ ਵਿੱਚ ਕੁਲਦੀਪ ਕੌਰ ਨੇ ਪਹਿਲਾ ਸਥਾਨ ਅਤੇ ਮਨਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 800 ਮੀ: ਲੜਕੀਆਂ ਦੇ ਵਿੱਚ ਸੁਖਨੀਤ ਕੌਰ ਨੇ ਪਹਿਲਾ ਸਥਾਨ ਅਤੇ ਜਸਨਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

Leave a Reply

Your email address will not be published.


*