ਅਧਿਆਪਕ ਆਪ ਭਾਵੇਂ ਡੀਸੀ ਨਾ ਬਣ ਸਕੇ ਪਰ ਕਈ ਡੀਸੀ ਬਣਾਉਣ ਦੇ ਕਾਬੁਲ
ਵਿਿਦਆਰਥੀਆਂ ਦਾ ਸੱਚਾ ਮਾਰਗਦਰਸ਼ਕ ਅਧਿਆਪਕ
ਆਪਣੇ ਲੈਖ ਦੀ ਸ਼ੁਰੂਆਤ ਸਮੂਹ ਅਧਿਆਪਕਾਂ (ਗੁਰੂਆਂ) ਨੂੰ ਪ੍ਰਨਾਮ ਕਰਨ ਨਾਲ ਕਰਦਾਂ ਜਿੰਨਾਂ ਦੇ ਮਿੱਲੇ ਅਸ਼ੀਰਵਾਦ ਪਿਆਰ ਅਤੇ ਸਿੱਖਿਆ ਕਾਰਣ ਅੱਜ ਮੈਂ ਉਸ ਵਰਗ ਬਾਰੇ ਲਿੱਖ ਰਿਹਾ ਹਾਂ।
ਦੇਸ਼ ਦੇ ਦੂਜੇ ਰਾਸ਼ਟਰਪਤੀ ਸਰਵਪਾਲੀ ਰਾਧਾਕ੍ਰਿਸ਼ਨਨ ਜੀ ਦਾ ਜਨਮ ਦਿਨ ਦੇਸ਼ ਭਰ ਵਿੱਚ ਅਧਿਆਪਕ ਦਿਵਸ ਦੇ ਤੋਰ ਤੇ ਮਨਾਇਆ ਜਾਦਾਂ।ਅਧਿਆਪਕ ਦਿਵਸ ਵਾਲੇ ਦਿਨ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਚੰਗਾਂ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਅਵਾਰਡ ਦਿੱਤੇ ਜਾਦੇ ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਵਿਿਦਆਰਥੀਆਂ ਵੱਲੋਂ ਵੀ ਇਸ ਦਿਨ ਅਧਿਆਪਕਾਂ ਦਾ ਮਾਣ-ਸਨਮਾਨ ਕੀਤਾ ਜਾਦਾਂ ਹੈ।ਮਿੱਤੀ 5 ਸਤੰਬਰ 2024 ਨੂੰ ਮਨਾਏ ਜਾ ਰਹੇ ਅਧਿਆਪਕ ਦਿਵਸ ਦਾ ਥੀਮ “ ਅਧਿਆਪਕਾਂ ਦੀ ਮੁੱਲਵਾਨ ਭੂਮਿਕਾ ਰੱਖਿਆ ਗਿਆ ਹੈ।
ਅਧਿਆਪਕ ਆਪਣੇ ਵਿਿਦਆਰਥੀਆਂ ਨੂੰ ਸਮਝਣ ਅਤੇ ਉਸ ਦੇ ਨਿਸ਼ਾਨੇ ਦੀ ਪੂਰਤੀ ਅਤੇ ਉਸ ਦੇ ਚਰੱਿਤਰ ਨਿਰਮਾਣ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ।ਅਧਿਆਪਕ ਜਿਸ ਉਪਰ ਸਮਾਜ ਦੇ ਨਿਰਮਾਣ ਦੀ ਜਿੰਮੇਵਾਰੀ ਹੁੰਦੀ।ਉਹ ਵਿਿਦਆਰਥੀ ਦੇ ਬੋਧਿਕ ਅਤੇ ਸਿਰਜਨਾਤਿਮਕ ਮਨਾਂ ਨੂੰ ਅਕਾਰ ਦੇਣ ਦਾ ਕੰਮ ਕਰਦੇ ਜਿਸ ਨਾਲ ਉਹ ਸਮਾਜ ਦਾ ਭਵਿੱਖ ਬਣਦੇ ਹਨ।ਅਸੀ ਭਾਵੇਂ ਕਿੰਨੇ ਵੀ ਵੱਡੇ ਹੋ ਜਾਈਏ ਕੁਝ ਅਧਿਆਪਕ ਅਜਿਹੇ ਹੁੰਦੇ ਹਨ ਜਿੰਨਾਂ ਨਾਲ ਅਸੀ ਜਿੰਦਗੀ ਵਿੱਚ ਕੀਤੀ ਤਰੱਕੀ ਨੂੰ ਸਾਝਾਂ ਕਰਨਾ ਚਾਹੁੰਦੇ ਹਾਂ।ਕੁਝ ਅਧਿਆਪਕ ਅਜਿਹੇ ਹੁੰਦੇ ਜੋ ਸਾਡੇ ਮਾਪਿਆਂ ਨਾਲੋਂ ਵੀ ਸਾਨੂੰ ਜਿਆਦਾ ਸਮਝਦੇ ਹਨ।
ਅਧਿਆਪਕ ਆਪਣੇ ਨਿੱਜੀ ਹਿੱਤ ਤੋਂ ਉੱਪਰ ਉੱਠ ਕੇ ਬੱਚੇ ਦੀ ਪ੍ਰਾਇਮਰੀ ਸਿੱਖਿਆ ਤੋਂ ਸਕੂਲੀ,ਕਾਲਜ ਅਤੇ ਯੂਨੀਵਰਸਿਟੀ ਪੱਧਰ ਦੀ ਸਿੱਖਿਆ ਦਿੰਦਾ ਹੈ।5-6 ਸਾਲ ਤੋਂ ਲੇਕੇ 18-20 ਸਾਲ ਤੱਕ ਉਹ ਉਸ ਬੱਚੇ ਦਾ ਧਿਆਨ ਰੱਖਦਾ।ਇਸ ਲਈ ਕਿਹਾ ਜਾਦਾਂ ਕਿ ਅਧਿਆਪਕ ਆਪ ਭਾਵੇ ਡੀਸੀ ਨਹੀ ਬਣ ਸਕਿਆ ਪਰ ਕਈ ਡੀਸੀ ਬਣਾਉਣ ਵਿੱਚ ਉਸ ਦਾ ਵੱਡਾ ਯੋੋਗਦਾਨ ਹੁੰਦਾ।
ਗੁਰੁ ਨਾਨਕ ਦੇਵ ਜੀ ਜਿੰਨਾਂ ਨੂੰ ਸਿੱਖ ਧਰਮ ਦੀ ਨੀਹ ਰੱਖੀ ਉਹ ਸਾਡੇ ਪਹਿਲੇ ਧਾਰਿਮਕ ਗੁਰੁ ਸਨ ।ਉਹਨਾਂ ਦੀਆਂ ਸਿਿਖਆਵਾਂ ਦਾ ਜਿਕਰ ਗੁਰੁ ਗ੍ਰੰਥ ਸਾਹਿਬ ਵਿੱਚ ਕੀਤਾ ਗਿਆ ਜਿੰਨਾ ਨੇ ਕਿਹਾ ਸੀ ਕਿ ਰੱਬ ਇੱਕ ਹੈ।ਉਹਨਾਂ ਦੀਆਂ ਸਿੱਖਿਆਵਾਂ ਅੱਜ ਦੇ ਸਮੇਂ ਜਦੋਂ ਮਨੁੱਖਤਾ ਵਿਰੋਧਾਭਾਸ ਵਿੱਚੋਂ ਨਿਕਲ ਰਹੀ ਉਹ ਸਾਡੇ ਲਈ ਰਾਹ ਦਸੇਰਾ ਹਨ।ਗੁਰੁ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਕਿਰਤ ਕਰੋ ਭਾਵ ਆਪਣੇ,ਆਪਣੇ ਪ੍ਰੀਵਾਰ ਅਤੇ ਸਾਮਜ ਲਈ ਮਿਹਨਤ ਕਰੋ ਅਤੇ ਆਪਣੇ ਆਪ ਵਿੱਚ ਇਮਨਦਾਰੀ ਅਤੇ ਬਿੰਨਾ ਕਿਸੇ ਰਿਸ਼ਵਤ ਜਾਂ ਲਾਲਚ ਤੋਂ ਕੰਮ ਕਰਨਾ ਚਾਹੀਦਾ।
ਸੰਤ ਕਬੀਰ ਜੀ ਅਧਿਆਪਕ ਬਾਰੇ ਦੱਸਦੇ ਹੋਏ ਕਹਿੰਦੇ ਹਨ ਕਿ ਅਧਿਆਪਕ ਹਮੇਸ਼ਾ ਮਾਂ-ਬਾਪ ਭੈਣ-ਭਰਾ,ਦੋਸਤ ਤੋਂ ਵੀ ਵੱਧ ਕੇ ਆਪਣੇ ਨਾਲੋਂ ਚੰਗਾ ਬਣਾਉਣਾ ਚਾਹੁੰਦਾ ਹੈ।ਵਿਿਦਆਰਥੀਆਂ ਵਿੱਚ ਆਤਮ ਵਿਸ਼ਵਾਸ,ਦ੍ਰਿੜ ਇਰਾਦਾ,ਸ਼ਖਸ਼ੀਅਤ ਉਸਾਰੀ ਅਤੇ ਉਸ ਦੇ ਚਰਿੱਤਰ ਨਿਰਮਾਣ ਵਿੱਚ ਅਧਿਆਪਕ ਦੀ ਅਹਿਮ ਭੂਮਿਕਾ ਹੁੰਦੀ ਹੈ।ਅਧਿਆਪਕ ਵਿਿਦਆਰਥੀਆਂ ਨੂੰ ਮਨੁੱਖਤਾਂ ਦੇ ਸਿਧਾਂਤ ਦੀ ਪਾਲਣਾ ਕਰਨ ਲਈ ਪ੍ਰਰੇਤਿ ਕਰਦਾ ਹੈ।ਇਹ ਸਮਾਜ ਵਿੱਚ ਅਧਿਆਪਕਾਂ ਦੀ ਮਹੱਤਵਪੂਰਨ ਭੂਮਿਕਾ ਹੈ।ਪਰ ਅਸੀਂ ਦੇਖ ਰਹੇ ਹਾਂ ਕਿ ਅਧਿਆਪਕਾਂ ਦੇ ਸਬੰਧਾਂ ਵਿੱਚ ਪਿਛਲੇ ਕੁਝ ਵਰਿਆਂ ਵਿੱਚ ਬਹੁਤ ਵੱਡਾ ਬਦਲਾਅ ਆਇਆ ਹੈ।ਇਸ ਬਦਲਾਅ ਦੇ ਕਈ ਕਾਰਨ ਹਨ ਜਿਵੇਂ ਕਿ ਸਮਾਜਿਕ,ਆਰਿਥਕ,ਸਿੱਖਿਆ ਪ੍ਰਣਾਲੀ ਵਿੱਚ ਤਬਦੀਲੀਆਂ ਅਤੇ ਆਧੁਨਿਕ ਤਕਨੀਕ ਦਾ ਪ੍ਰਭਾਵ।ਕੁਝ ਅਧਿਆਪਕਾਂ ਦੀ ਨੇਤਿਕਤਾ ਅਤੇ ਪੇਸ਼ਾਵਰ ਜਿੰਮੇਵਾਰੀ ਤੇ ਸਵਾਲ ਉੱਠ ਰਹੇ ਹਨ।
ਇੱਕ ਅਧਿਆਪਕ ਕੌਮ ਦਾ ਸਰਮਾਇਆ ਹੈ ਜਿਹਨਾਂ ਤਿੰਨ ਵਿਅਕਤੀਆਂ ਦੇ ਮੌਢੇ ਤੇ ਵਿਕਾਸ ਦੀ ਜਿੰਮੇਵਾਰੀ ਬਾਰੇ ਕਿਹਾ ਜਾਦਾਂ ਉਹਨਾਂ ਵਿੱਚੋਂ ਪਿੰਡ ਦਾ ਮੁੱਖੀ ਸਰਪੰਚ,ਪਿੰਡ ਦੀ ਸਵੈਸੇਵੀ ਜਥੇਬੰਦੀ ਦਾ ਆਗੂ ਤੋਂ ਇਲਾਵਾ ਅਧਿਆਪਕ ਨੂੰ ਮੰਨਿਆ ਜਾਦਾਂ ਜਿਸ ਨੇ ਸਮੈ ਦੀ ਤਬਦੀਲੀ ਅੁਨਸਾਰ ਬੱਚਿਆਂ ਨੂੰ ਬੋਧਿਕ ਸਿੱਖਿਆ ਦੇ ਨਾਲ ਨਾਲ ਸਹੀ ਅਤੇ ਗਲਤ ਦੀ ਪਹਿਚਾਣ ਕਰਵਾਉਣੀ ਹੁੰਦੀ ਹੇ।ਇਸ ਕਾਰਣ ਹੀ ਕਿਹਾ ਜਾਦਾਂ ਕਿ ਅਧਿਆਪਕ ਸਰਕਾਰ ਦੇ ਆਮ ਅਧਿਕਾਰੀਆਂ ਜਾਂ ਕਰਮਚਾਰੀਆਂ ਵਾਂਗ ਨਹੀ ਹੁੰਦਾਂ ਉਹ ਕੋਮ ਦਾ ਨਿਰਮਾਤਾ ਹੈ ਇਸ ਲਈ ਜਿਥੇ ਉਸ ਦੀਆਂ ਜਿੰਮੇਵਾਰੀਆਂ ਵੱਧਦੀਆਂ ਹਨ ਉਥੇ ਹੀ ਸਮਾਜ ਵਿੱਚ ਉਸ ਨੂੰ ਵੱਖਰੀ ਇੱਜਤ ਮਿੱਲਣੀ ਚਾਹੀਦੀ ਹੈ।
ਅੱਜ ਅਸੀਂ ਦੇਖਦੇ ਹਾਂ ਕਿ ਕਿਸੇ ਇੱਕ ਜਾਂ ਦੋ ਅਧਿਆਪਕਾਂ ਵੱਲੋਂ ਕੀਤੇ ਗਲਤ ਕੰਮਾਂ ਨੂੰ ਮੀਡੀਆ ਵਿੱਚ ਜਿਆਦਾ ਪ੍ਰਚਾਰ ਕੀਤਾ ਜਾਦਾਂ ਜਿਸ ਨਾਲ ਸਮਾਜ ਵਿੱਚ ਨਾ ਕਦਰੀ ਵੱਧ ਜਾਦੀ ।ਬੱਚਿਆਂ ਤੇ ਵੀ ਇਸ ਦਾ ਬੁਰਾ ਪ੍ਰਭਾਵ ਪੈਂਦਾਂ ਅਤੇ ਉਹ ਅਧਿਆਪਕ ਦੀ ਇੱਜਤ ਕਰਨਾ ਬੰਦ ਕਰ ਦਿੰਦੇ ਹਨ।ਵਿਿਦਆਰਥੀ ਅਧਿਆਪਕ ਸਬੰਧਾਂ ਨੂੰ ਸੁਧਾਰਣ ਅਤੇ ਇੱਕ ਆਰਦਸ਼ ਅਧਿਆਪਕ ਦੀ ਭੁਮਿਕਾ ਸਬੰਧੀ ਗੁਰੁ ਨਾਨਕ ਦੇਵ ਜੀ ਨੇ ਕਿਹਾ ਸੀ
“ ਮੂਲ ਪੜੇ ਸੋ ਸਿੱਖ ਮਾਝ ਪੜੇ ਸੇ ਵਾਦੁ
ਭਾਵ ਕਿ ਅਧਿਆਪਕ ਦਾ ਫਰਜ ਕੇਵਲ ਵਿਿਦਆਰਥੀ ਨੂੰ ਸਿਰਫ ਪਾਠ ਪੜਾਉਣਾ ਹੀ ਕਾਫੀ ਨਹੀ ਸਗੋਂ ਉਸ ਨੂੰ ਆਦਰਸ਼ ਜਿੰਦਗੀ ਜਿਉਣ ਲਈ ਵੀ ਪ੍ਰਰੇਤਿ ਕਰਨਾ ਚਾਹੀਦਾ ਹੈ।ਇਸ ਤੋਂ ਇਲਾਵਾ ਜੋ ਨਸੀਹਤ ਉਹ ਆਪਣੇ ਵਿਿਦਆਰਥੀਆ ਨੂੰ ਦਿੰਦਾਂ ਉਹਨਾਂ ਨੂੰ ਪਹਿਲਾਂ ਆਪਣੇ ਤੇ ਲਾਗੂ ਕਰਨਾ ਚਾਹੀਦਾ ਹੈ। ਜਦੋਂ ਕਿਸੇ ਅਧਿਆਪਕ ਦੁਆਰਾ ਵਿਿਦਆਰਥੀ ਦੇ ਸ਼ੋਸ਼ਣ ਜਾਂ ਨੈਤਿਕ ਅਪਰਾਧ ਦਾ ਮਾਮਲਾ ਸਾਹਮਣੇ ਆਉਦਾਂ ਤਾਂ ਉਸ ਵਿਰੁੱਧ ਕੜੀ ਕਾਰਵਈ ਕੀਤੀ ਜਾਣੀ ਚਾਹੀਦੀ ਹੈ।ਅਜਿਹੇ ਮਾਮਲਿਆਂ ਨੂੰ ਅੱਣਡਿੱਠ ਕਰਨਾ ਵਿਿਦਆਰਥੀਆਂ ਵਿੱਚ ਅਧਿਆਪਕਾਂ ਪ੍ਰਤੀ ਆਦਰ ਨੂੰ ਠੇਸ ਪਹੁੰਚਾਉਣਾ ਹੈ।ਸਿੱਖਿਆਂ ਪ੍ਰਣਾਲੀ ਅਤੇ ਸਮਾਜ ਨੂੰ ਵੀ ਇਸ ਮੁੱਦੇ ਤੇ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ।
ਅਸੀ ਦੇਖਦੇ ਹਾਂ ਕਿ ਕਈ ਅਧਿਆਪਕ ਸਕੂਲ ਸਮੇਂ ਤੋਂ ਬਾਅਦ ਸਕੂਲ ਵਿੱਚ ਸ਼ਰਾਬ ਪੀਦੇਂ ਅਤੇ ਕਈ ਵਾਰ ਇਸ ਕੰਮ ਲਈ ਬੱਚਿਆਂ ਨੂੰ ਛੁੱਟੀ ਤੋਂ ਬਾਅਦ ਰਹਿਣ ਲਈ ਕਹਿ ਦਿੰਦੇ ਹਨ ਜਿਸ ਨਾਲ ਜਿਥੇ ਅਧਿਆਪਕਾਂ ਅਤੇ ਵਿਿਦਆਰਥੀਆ ਦੇ ਮਨ ਵਿੱਚ ਇੱਜਤ ਨਹੀ ਰਹਿੰਦੀ ਅਤੇ ਸਬ ਤੋਂ ਖਤਰਨਾਕ ਕਿ ਉਹਨਾਂ ਨੂੰ ਦੇਖੇ ਕੇ ਬੱਚੇ ਵੀ ਵਿਗੜ ਜਾਦੇਂ ਹਨ।
ਜਿਥੇ ਕਈ ਅਧਿਆਪਕ ਅਜਿਹੇ ਹਨ ਜੋ ਬੱਚਿਆਂ ਦੀ ਪੜਾਈ ਦਾ ਬੋਝ ਆਪਣੇ ਤੇ ਲੈਂਦੇ ਹਨ।ਮੈਂ ਅਜਿਹੇ ਕਈ ਅੀਧਆਪਕ ਦੇਖੇ ਜੋ ਪ੍ਰੀਖਆਵਾਂ ਦੇ ਸਮੇਂ ਬੱਚਿਆਂ ਨੂੰ ਫੋਨ ਕਰਕੇ ਉਠਾਉਦੇਂ ਹਨ ਜਾਂ ਆਪ ਨਿੱਜੀ ਤੋਰ ਤੇ ਬੱਚਿਆਂ ਦੇ ਘਰਾਂ ਵਿੱਚ ਜਾਕੇ ਉਹਨਾਂ ਦੀ ਮਦਦ ਕਰਦੇ ਹਨ।ਇੱਕ ਅਧਿਆਪਕ ਅਜਿਹਾ ਵੀ ਸੀ ਜਿਸ ਦਾ ਅਚਾਨਕ ਐਕਸੀਡੈਂਟ ਹੋ ਗਿਆ ਉਹ ਮੰਜੇ ਤੇ ਪੇ ਗਿਆ ਸਕੂਲ ਤੋਂ ਛੁੱਟੀ ਲੈਣੀ ਪਈ।ਪਰ ਉਸ ਨੇ ਉਸ ਸਮੇਂ ਵੀ ਬੱਚਿਆਂ ਨੂੰ ਆਪਣੇ ਘਰੇ ਬੁਲਾਕੇ ਪੜਾਉਣਾਂ ਸ਼ੁਰੂ ਕਰ ਦਿੱਤਾ ਤਾਂ ਜੋ ਬੱਚਿਆਂ ਦਾ ਨੁਕਸਾਨ ਨਾ ਹੋਵੇ।ਪਰ ਕਈ ਅਧਿਆਪਕ ਅਜਿਹੇ ਵੀ ਹਨ ਜੋ ਤਰੱਕੀ ਲੈਣ ਜਾਂ ਫੋਕੀ ਸ਼ੋਹਰਤ ਲਈ ਪ੍ਰਾਈਵੇਟ ਆਪ ਪੜਨਾ ਸ਼ੁਰੂ ਕਰ ਦਿੰਦੇ ਜਿਸ ਨਾਲ ਉਹਨਾਂ ਦਾ ਸਾਰਾ ਧਿਆਨ ਉਧਰ ਚਲਾ ਜਾਦਾਂ ਅਤੇ ਉਹ ਬੱਚਿਆਂ ਦੀ ਪੜਾਈ ਵੱਲ ਧਿਆਨ ਨਹੀ ਦਿੰਦੇ।ਮੈਂ ਦੇਖਿਆ ਕਿ ਇੱਕ ਅਧਿਆਪਕ ਨੇ ਆਪਣੀ ਵਾਹ ਵਾਹ ਲਈ 15 ਐਮ.ਏ,ਕੀਤੀਆਂ ਉਹ ਵੀ ਨੋਕਰੀ ਦੋਰਾਨ ਹੁਣ ਜਾਂ ਤਾਂ ਉਸ ਨੇ ਕਾਗਜਾਂ ਵਿੱਚ ਹੀ ਪ੍ਰੀਖੀਆ ਦੇਕੇ ਡਿਗਰੀਆਂ ਲੇ ਲਈਆਂ ਜੇਕਰ ਇਸ ਤਰਾਂ ਹੈ ਤਾਂ ਉਹ ਬੱਚਿਆਂ ਲਈ ਰੋਲ ਮਾਡਲ ਨਹੀ ਬਣ ਸਕਦਾ ਅਤੇ ਜੇਕਰ ਪੜ ਕੇ ਕਰੀਆ ਹਨ ਤਾਂ ਉਹ ਬੱਚਿਆਂ ਨੂੰ ਪੜਾ ਨਹੀ ਸਕਿਆ ਉਸ ਨੇ ਕਿੰਨੇ ਬੱਚਿਆਂ ਦਾ ਭਵਿੱਖ ਖਰਾਬ ਕਰ ਦਿੱਤਾ।ਇਸ ਤਰਾਂ ਬਹੁਤ ਅਧਿਆਪਕ ਅਜਿਹੇ ਵੀ ਹਨ ਜੋ ਆਪਣਾ ਜਿਆਦਾ ਸਮਾਂ ਕਵੀ ਸੰਮੇਲਨਾਂ ਜਾਂ ਨਾਟਕ ਖੇਡਣ ਵਿੱਚ ਬਿਤਾ ਦਿੰਦੇ।ਅਜਿਹੇ ਅਧਿਆਪਕ ਆਪਣੇ ਕਿੱਤੇ ਪ੍ਰਤੀ ਨਿਆਂ ਨਹੀ ਕਰ ਰਹੇ ਅਤੇ ਕਲਾਸਾਂ ਨਾ ਲੈਣ ਜਾਂ ਬਿੰਨਾਂ ਤਿਆਰੀ ਤੋਂ ਕਲਾਸਾਂ ਲੈਣ ਨਾਲ ਬੱਚਿਆਂ ਦਾ ਭਵਿੱਖ ਖਰਾਬ ਕਰ ਦਿੰਦੇ ਹਨ।
ਅਧਿਆਪਕ ਦਿਵਸ ਤੇ ਕੀ ਗਿਫਟ ਦਿੱਤਾ ਜਾ ਸਕਦਾ ਬਾਰੇ ਕਿਹਾ ਜਾਦਾਂ ਕਿ ਵਿਿਦਆਰਥੀਆਂ ਨੂੰ ਆਪਣੇ ਹੱਥ ਨਾਲ ਕੋਈ ਪੇਟਿੰਗ ਜਾਂ ਹੱਥ ਲਿਖਤ ਕੋਈ ਵਧਾਈ ਸੁਨੇਹਾ ਲਿਖ ਕੇ ਦਿੱਤਾ ਜਾ ਸਕਦਾ ਹੈ।ਡਾ ਸਰਵਪਾਲੀ ਰਾਧਾ ਕ੍ਰਿਸ਼ਨਨ ਜਿੰਨਾਂ ਦੀ ਯਾਦ ਵਿੱਚ ਅਧਿਆਪਕ ਦਿਵਸ ਮਨਾਇਆ ਜਾਦਾਂ ਉਹਨਾਂ ਦਾ ਕਹਿਣਾ ਸੀ ਕਿ ਜਿਸ ਵਿਅਕਤੀ ਕੋਲ ਸਿੱਖਿਆ ਦਾ ਖਜਾਨਾ ਉਹ ਹੀ ਅਸਲ ਜਿੰਦਗੀ ਦਾ ਆਨੰਦ ਲੇ ਸਕਦਾ।ਉਹਨਾਂ ਦਾ ਮੰਨਣਾ ਸੀ ਕਿ ਦੇਸ਼ ਦੇ ਸਕੂਲਾਂ ਵਿੱਚ ਸਰਬੋਤਮ ਅਧਿਆਪਕ ਹੋਣਾ ਚਾਹੀਦੇ ਹਨ।ਜੋ ਕੋਮਾਂ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਦੇ ਹਨ ਉਹ ਕੌਮਾਂ ਯਕੀਨਨ ਤਰੱਕੀ ਕਰਦੀਆਂ ਹਨ।
ਜਪਾਨ ਦੀ ੳਦਾਹਰਣ ਸਾਡੇ ਸਾਹਮਣੇ ਹੈ ਕਿਹਾ ਜਾਦਾਂ ਜਦੋਂ ਅਮਰੀਕਾ ਨੇ ਆਪਣੀ ਹਾਉਮੇ ਵਿੱਚ ਜਪਾਨ ਤੇ ਐਟਮੀ ਬੰਬਾਂ ਨਾਲ ਹੀਰੋਸ਼ੀਮਾ ਨਾਗਾਸਾਕੀ ਤੇ ਹਮਲਾ ਕੀਤਾ ਅਤੇ ਉਸ ਨੂੰ ਤਬਾਹ ਕਰ ਦਿੱਤਾ ਤਾਂ ਉਸ ਸਮੇ ਜਪਾਨ ਦੀ ਲੀਡਰਸ਼ਿਪ ਨੇ ਆਪਣੇ ਮੁਲਕ ਨੂੰ ਮੁੜ ਲੀਹਾਂ ਤੇ ਲਿਆਉਣ ਲਈ ਸਬ ਤੋਂ ਪਹਿਲਾਂ ਅਧਿਆਪਕ ਵਰਗ ਤੇ ਵਿਸ਼ਵਾਸ ਪ੍ਰਗਟ ਕੀਤਾ ਤਾਂ ਉਹਨਾਂ ਨੇ ਉਥੋਂ ਦੇ ਪ੍ਰਾਇਮਰੀ ਅਧਿਆਪਕਾਂ ਨਾਲ ਮੀਟਿੰਗ ਕੀਤੀ ਅਤੇ ਕਿਹਾ ਕਿ ਹੁਣ ਮੁਲਕ ਨੂੰ ਦੁਬਾਰਾਂ ਲੀਹ ਤੇ ਲਿਆਉਣ ਹਿੱਤ ਤੁਹਾਡੀ ਜਿੰਮੇਵਾਰੀ ਹੈ ।ਅਧਿਆਪਕਾਂ ਨੇ ਵੀ ਦੂਰ ਅੰਦੇਸ਼ੀ ਨੇ ਜਪਾਨ ਦੇ ਨੇਤਾਵਾਂ ਦੀ ਪਿੱਠ ਨਹੀ ਲੱਗਣ ਦਿੱਤੀ ਅਤੇ ਅੱਜ ਉਦਾਰਹਣ ਸਾਡੇ ਸਾਹਮਣੇ ਹੈ ਕਿ ਜਪਾਨ ਤਕਨੀਕ ਦੇ ਪੱਖ ਤੋਂ ਅਮਰੀਕਾ ਤੋਂ ਵੀ ਅੱਗੇ ਹੈ।ਇਸੇ ਤਰਾਂ ਨਿੱਜੀ ਤੋਰ ਤੇ ਵੀ ਜਿੰਨਾਂ ਵਿਅਕਤੀਆਂ ਨੇ ਆਪਣੇ ਅਧਿਆਪਕਾਂ ਦੀ ਇੱਜਤ ਕੀਤੀ ਉਸ ਨੇ ਦੁਨੀਆਂ ਵਿੱਚ ਚੰਗਾ ਨਾਮ ਖੱਟਿਆ।ਕਿਹਾ ਜਾਦਾਂ ਕਿ ਅੰਗਰੇਜਾ ਨੇ ਸਾਰੇ ਜਹਾਂ ਸੇ ਅੱਛਾ ਹਿੰਦੂਸਤਾਂ ਹਮਾਰਾ ਗੀਤ ਲਿੱਖਣ ਵਾਲੇ ਪ੍ਰਸਿੱਧ ਸ਼ਾਇਰ ਇਕਬਾਲ ਨੂੰ ਜਦੋਂ ਸਨਮਾਨਿਤ ਕਰਨ ਹਿੱਤ ਸਰ ਦੀ ਉਪਾਧੀ ਦੇਣੀ ਚਾਹੀ ਤਾਂ ਉਹਨਾਂ ਕਿਹਾ ਕਿ ਮੇਰੇ ਤੋਂ ਪਹਿਲਾਂ ਮੇਰੇ ਉਸਤਾਦ ਮੀਰ ਹਸਨ ਦਾ ਸਨਮਾਨ ਕੀਤਾ ਜਾਵੇ।ਜੂਡੀਸ਼ਰੀ ਦੇ ਮੈਬਰਾਂ ਨੇ ਕਿਹਾ ਕਿ ਤੁਸੀ ਮਹਾਨ ਸ਼ਾਇਰ ਹੋ ਕਈ ਰਚਨਾਵਾਂ ਲਿਖੀਆਂ ਹਨ ਪਰ ਤੁਹਾਡੇ ਉਸਤਾਦ ਦੀ ਅਜਿਹੀ ਕੋਈ ਰਚਨਾ ਨਹੀ ।ਇਕਬਾਲ ਨੇ ਕਿਹਾ ਮੀਰ ਹਸਨ ਦੀ ਰਚਨਾ ਮੈਂ ਖੁਦ ਹਾਂ।ਇਹ ਸੁਣ ਕੇ ਅੰਗਰੇਜ ਵੀ ਹੈਰਾਨ ਹੋ ਗਏ।
ਇਸੇ ਤਰਾਂ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਲਈ ਸਮਾਜ ਸੁਧਾਰਕਾਂ ਸਵਿੱਤਰੀ ਬਾਈ ਫੂਲੇ,ਬਾਬੂ ਮੰਗੂ ਰਾਮ ਮੂਗੋਵਾਲੀਆ ਆਦਿ ਨੇ ਵਿਿਦਅਕ ਅਦਾਰੇ ਖੋਲੇ ਅਤੇ ਅਨੇਕਾਂ ਮੁਸ਼ਕਲਾਂ ਦੇ ਬਾਵਜੂਦ ਪਛੜੇ ਵਰਗਾਂ ਨੂੰ ਸ਼ਮੇਂ ਦਾ ਹਾਣੀ ਬਣਾਉਣ ਹਿੱਤ ਉਪਰਾਲੇ ਕੀਤੇ।
ਅਧਿਆਪਕ ਅਤੇ ਵਿਿਦਆਰਥੀਆਂ ਦੇ ਰਿਸ਼ਤੇ ਨੂੰ ਮਜਬੂਤ ਬਣਾਉਣ ਵਿੱਚ ਸਰਕਾਰ ਨੂੰ ਅਜਿਹੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ ਜੋ ਅਧਿਆਕਾਂ ਨੂੰ ਪ੍ਰੋਤਸ਼ਾਹਿਤ ਕਰਨ ਅਤੇ ਵਿਿਦਆਰਥੀਆਂ ਨੂੰ ਉੱਚ ਸਿੱਖਿਆ ਦੇਣ ਵਿੱਚ ਮਦਦਗਾਰ ਸਾਬਤ ਹੋਣ।ਸਰਕਾਰ ਨੂੰ ਅਧਿਆਪਕਾਂ ਦੀ ਤਨਖਾਹ ਅਤੇ ਉਹਨਾਂ ਦੇ ਟ੍ਰੇਨਿੰਗ ਪ੍ਰੋਗਰਾਮਾਂ ਤੇ ਧਿਆਨ ਦੇਣ ਚਾਹੀਦਾ ਹੈ ਤਾਂ ਜੋ ਉਹ ਆਪਣੇ ਕੰਮਾਂ ਵਿੱਚ ਸੇਵਾਭਾਵ ਹੋ ਸਕਣ।ਸਰਕਾਰ ਨੂੰ ਵਿਿਦਆਂਰਥੀਆਂ ਨੂੰ ਆਧੁਨਿਕ ਸਿੱਖਿਆ ਸਹੂਲਤਾਂ੍ਹਂ ਅਤੇ ਅਧਿਆਕਾਂ ਨੂੰ ਨਵੀਆਂ ਨਵੀਆਂ ਤਕਨੀਕਾਂ ਸਿਖਾਉਣੀਆਂ ਚਾਹੀਦੀਆਂ।
ਗੁਰੁ ਨਾਨਕ ਦੇਵ ਜੀ ਨੇ ਦੱਸਿਆ ਕਿ ਸਿੱਖਿਆ ਦਾ ਮੁੱਖ ਮੰਤਵ ਮਨੁੱਖੀ ਜਿੰਦਗੀ ਨੂੰ ਸੁਧਾਰਨਾ ਹੈ।ਅਧਿਆਪਕ ਸਿਰਫ ਸਿਖਾਉਣ ਵਾਲੇ ਨਹੀ ਹੁੰਦੇਂ ਸਗੋਂ ਉਹ ਵਿਿਦਆਰਥੀਆਂ ਦੇ ਜੀਵਨ ਵਿੱਚ ਪ੍ਰਰੇਕ ਅਤੇ ਮਾਰਕਦਰਸ਼ਕ ਦੇ ਤੋਰ ਤੇ ਵੀ ਕੰਮ ਕਰਦੇ ਹਨ।ਵਿਿਦਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਉਹਨਾਂ ਦੇ ਸਵੇ-ਵਿਸ਼ਵਾਸ ਵਿੱਚ ਵਾਧਾ ਕਰਨਾ ਵੀ ਅਧਿਆਪਕ ਦਾ ਫਰਜ ਹੈ।ਇਸ ਲਈ ਅੱਜ ਅਧਿਆਪਕ ਦਿਵਸ ਤੇ ਅਧਿਆਪਕਾਂ ਅਤੇ ਵਿਿਦਆਰਥੀਆਂ ਨੂੰ ਸਕਲੰਪ ਲੈਣਾ ਚਾਹੀਦਾ ਕਿ ਜਰੂਰਤ ਪੈਣ ਤੇ ਉਹ ਵੀ ਜਪਾਨ ਦੇ ਅਧਿਆਪਕਾਂ ਵਾਂਗ ਆਪਣੀ ਪੂਰੀ ਜਿੰਦ-ਜਾਨ ਨਾਲ ਦੇਸ਼ ਲਈ ਕੰਮ ਕਰਨਗੇ।ਸਮਾਜ ਦੇ ਹਰ ਵਰਗ ਨੂੰ ਉਹਨਾਂ ਦਾ ਬਣਦਾ ਸਹਿਯੋਗ ਦੇਣਾ ਚਾਹੀਦਾ।
ਲੇਖਕ ਡਾ ਸੰਦੀਪ ਘੰਡ ਲਾਈਫ ਕੋਚ
ਸੇਵਾ ਮੁਕਤ ਅਧਿਕਾਰੀ-ਭਾਰਤ ਸਰਕਾਰ
ਮੌਬਾਈਲ 9815139576
Leave a Reply