ਖੇਡ ਖੇਤਰ ਨੇ ਖਿਡਾਰੀ ਨੂੰ ਦਿੱਤੀ ਨਵੀਂ ਜਿੰਦਗੀ 

ਅੰਮ੍ਰਿਤਸਰ  //// ਖੇਡ ਖੇਤਰ ਨਾਲ ਜੁੜ ਕੇ ਮਾਸੂਮੀਅਤ ਦੇ ਪੈਮਾਨੇ ਵਿੱਚ ਤਰਾਸ਼ੇ ਤੇ ਗਰਦਨ ਦੀ ਇੱਕ ਗੰਭੀਰ ਬੀਮਾਰੀ ਤੋਂ ਪੀੜਤ ਇੱਕ ਵਿਦਿਆਰਥੀ ਦੇ ਮੁਕੰਮਲ ਰੂਪ ਵਿੱਚ ਤੰਦਰੁਸਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨੂੰ ਲੈ ਕੇ ਵਿਦਿਆਰਥੀ ਦੇ ਮਾਪੇ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਕਰ ਰਹੇ ਹਨ ਤੇ ਕੋਚ ਨੂੰ ਅਸੀਸਾਂ ਦੇ ਰਹੇ ਹਨ।
ਜਿਕਰਯੋਗ ਹੈ ਕਿ ਜੀ.ਟੀ ਰੋਡ ਛੇਹਰਟਾ ਸਥਿਤ ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਵਿਖੇ 8ਵੀਂ ਜਮਾਤ ਵਿੱਚ ਪੜਣ ਵਾਲੇ ਵਿਦਿਆਰਥੀ ਕ੍ਰਿਸ਼ ਕੁਮਾਰ ਜੋ ਕਿ ਬਾਲ ਕਾਲ ਤੋਂ ਹੀ ਗਰਦਨ ਦੀ ਪੀੜਤ ਸੀ ਤੇ ਉਸ ਦੇ ਮਾਪੇ ਮਾਹਿਰ ਡਾਕਟਰਾਂ ਤੋਂ ਇਲਾਜ ਕਰਵਾ ਕਰਵਾ ਕੇ ਅੱਕ ਹਾਰ ਚੁੱਕੇ ਸਨ। ਪਰ ਅੱਜ ਤੋਂ 2 ਸਾਲ ਪਹਿਲਾਂ ਕਿੱਕ ਬਾਕਸਿੰਗ ਖੇਡ ਖੇਤਰ ਦੇ ਨਾਲ ਜੁੜਣ ਕਾਰਨ ਅੱਜ ਉਹ ਵਿਦਿਆਰਥੀ ਤੰਦਰੁਸਤ ਤੇ ਨਿਰੋਇਆ ਹੋਣ ਦੇ ਨਾਲ ਨਾਲ ਕਿੱਕ ਬਾਕਸਿੰਗ ਦਾ ਬੇਮਿਸਾਲ ਖਿਡਾਰੀ ਹੋ ਨਿਬੜਿਆ ਹੈ। ਜਿਸ ਦਾ ਸਿਹਰਾ ਜ਼ਿਲ੍ਹਾ ਕਿੱਕ ਬਾਕਸਿੰਗ ਐਸੋਸੀਏਸ਼ਨ ਦੇ ਸਕੱਤਰ ਤੇ ਕੋਚ ਬਲਦੇਵ ਰਾਜ ਦੇਵ ਨੂੰ ਜਾਂਦਾ ਹੈ। ਜਿਸ ਨੇ ਇਸ 2 ਸਾਲ ਦੇ ਅਰਸੇ ਦੌਰਾਨ ਕ੍ਰਿਸ਼ ਦੇ ਮੁਕੰਮਲ ਸਿਹਤਯਾਬ ਹੋਣ ਤੱਕ ਬਿਨ੍ਹਾਂ ਕਿਸੇ ਸੇਵਾ ਫ਼ਲ ਦੇ ਕੋਚਿੰਗ ਸੇਵਾਵਾਂ ਦਿੱਤੀਆਂ। ਇਸ ਗੱਲ ਦੀ ਪੁਸ਼ਟੀ ਕ੍ਰਿਸ਼ ਦੇ ਪਿਤਾ ਰੋਹਿਤ ਕੁਮਾਰ ਤੇ ਮਾਤਾ ਸੋਨੀਆ ਦੇ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਹੈ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਰੋਹਿਤ ਕੁਮਾਰ ਨੇ ਦੱਸਿਆ ਕਿ ਬਚਪਨ ਤੋਂ ਹੀ ਉਨ੍ਹਾਂ ਦੇ ਬੇਟੇ ਕ੍ਰਿਸ਼ ਕੁਮਾਰ ਦੀ ਗਰਦਨ ਦੇ ਵਿੱਚ ਕੋਈ ਅੰਦਰੂਨੀ ਨੁਕਸ ਪੈ ਗਿਆ ਤੇ ਉਸ ਦਾ ਚੇਹਰਾ ਹੇਠਾਂ ਵੱਲ ਨੂੰ ਝੁਕਣਾ ਸ਼ੁਰੂ ਹੋ ਗਿਆ।
ਜਿਸਦੇ ਚੱਲਦਿਆਂ ਉਹ ਕਾਫੀ ਪਰੇਸ਼ਾਨ ਤੇ ਇਲਾਜ ਲਈ ਇੱਧਰ ਉੱਧਰ ਭਟਕਣ ਦੇ ਬਾਵਜ਼ੂਦ ਵੀ ਕੋਈ ਸਫ਼ਲਤਾ ਹਾਂਸਲ ਨਹੀਂ ਹੋਈ। ਇਸੇ ਦੌਰਾਨ ਹੀ 6ਵੀਂ ਜਮਾਤ ਵਿੱਚ ਪੜ੍ਹਦਿਆਂ ਕ੍ਰਿਸ਼ ਨੇ ਹੋਰਨਾਂ ਵਿਦਿਆਰਥੀਆਂ ਨੂੰ ਖੇਡ ਮੈਦਾਨ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਖੇਡਾਂ ਖੇਡਦੇ ਵੇਖਿਆ ਤੇ ਫ਼ਿਰ ਕਿੱਕ ਬਾਕਸਿੰਗ ਕੋਚ ਬਲਦੇਵ ਰਾਜ ਦੇਵ ਦਾ ਸ਼ਗਿਰਦ ਪੈ ਗਿਆ ਤੇ ਫ਼ਿਰ ਕਰੜੇ ਅਭਿਆਸ ਦੇ ਬਦਲੇ ਪ੍ਰਾਪਤੀਆਂ ਦਰ ਪ੍ਰਾਪਤੀਆਂ ਕਰਦਿਆਂ ਪਿੱਛੇ ਮੁੜ ਕੇ ਨਹੀਂ ਵੇਖਿਆ। ਉਨ੍ਹਾਂ ਦੱਸਿਆ ਕਿ ਜਿੱਥੇ ਉਸ ਨੂੰ ਗਰਦਨ ਦੀ ਅੰਦਰੂਨੀ ਬਿਮਾਰੀ ਤੋਂ ਨਿਜਾਤ ਮਿਲ ਗਈ ਉੱਥੇ ਉਹ ਇੱਕ ਸ਼ਾਨਦਾਰ ਕਿੱਕ ਬਾਕਸਿੰਗ ਖਿਡਾਰੀ ਵੀ ਬਣ ਗਿਆ ਹੈ। ਰੋਹਿਤ ਕੁਮਾਰ ਅਨੁਸਾਰ ਉਨ੍ਹਾਂ ਦੇ ਬੇਟੇ ਕ੍ਰਿਸ਼ ਕੁਮਾਰ ਨੂੰ ਕਰਵਾਏ ਜਾਂਦੇ ਅਭਿਆਸ ਤੇ ਮੁਕਾਬਲੇਬਾਜ਼ੀ ਨੂੰ ਕਈ ਵਾਰ ਕੋਚ ਬਲਦੇਵ ਰਾਜ ਦੇਵ ਨੂੰ ਆਪਣਾ ਮਿਹਨਤਾਨਾ ਤੇ ਕਈ ਹੋਰ ਸਹੂਲਤਾਂ ਦੇਣ ਦੀ ਪੇਸ਼ਕਸ਼ ਕੀਤੀ ਗਈ ਪਰ ਉਸ ਵੱਲੋਂ ਹਮੇਸ਼ਾ ਹੀ ਕੋਈ ਨਾਂਹ ਕੀਤੀ ਜਾਂਦੀ ਰਹੀ। ਜਿਸ ਤੇ ਉਹ ਅੱਜ ਵੀ ਕਾਇਮ ਤੇ ਅਟੱਲ ਹੈੈ।
ਕੋਚ ਬਲਦੇਵ ਰਾਜ ਦੇਵ ਨੇ ਦੱਸਿਆ ਕਿ ਖੇਡ ਖੇਤਰ ਦੇ ਕਾਰਨ ਦਵਾਈਆ ਤੋਂ ਦੂਰੀ ਬਣਾ ਕੇ ਸਿਹਤਯਾਬ ਹੋਏ ਉਸ ਦੇ ਲਾਡਲੇ ਸ਼ਗਿਰਦ ਕ੍ਰਿਸ਼ ਕੁਮਾਰ ਨੇ ਜ਼ਿਲ੍ਹਾ ਤੇ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਆਪਣੀ ਖੇਡਸ਼ੈਲੀ ਦਾ ਲੋਹਾ ਮੰਨਵਾ ਕੇ ਕਈ ਮੈਡਲ, ਟ੍ਰਾਫੀਆਂ ਤੇ ਸਰਟੀਫ਼ਿਕੇਟ ਹਾਂਸਲ ਕੀਤੇ ਹਨ। ਕੋਚ ਬਲਦੇਵ ਰਾਜ ਦੇਵ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੀ ਸੇਵਾਵਾਂ ਭਵਿੱਖ ਵਿੱਚ ਨਿਭਾਉਂਦੇ ਰਹਿਣਗੇ।
ਫੋਟੋ ਕੈਪਸ਼ਨ:^ ਗੱਲਬਾਤ ਕਰਦੇ ਕ੍ਰਿਸ਼ ਦੇ ਮਾਤਾ^ਪਿਤਾ ਰੋਹਿਤ ਕੁਮਾਰ ਤੇ ਸੋਨੀਆ (ਇੰਨਸੈੱਟ) ਕਿੱਕ ਬਾਕਸਿੰਗ ਦੇ ਅਭਿਆਸ ਦੌਰਾਨ ਆਪਣੇ ਕੋਚ ਬਲਦੇਵ ਰਾਜ ਦੇਵ ਦੇ ਕੋਲੋਂ ਗੁਰ ਸਿੱਖਦੇ ਕ੍ਰਿਸ਼ ਕੁਮਾਰ।

Leave a Reply

Your email address will not be published.


*