ਜਸਟਿਸ ਨਿਊਜ਼

ਰਾਜਨੀਤਕ ਪਾਰਟੀ ਦੂਰਦਰਸ਼ਨ ਤੇ ਅਕਾਸ਼ਵਾਣੀ ‘ਤੇ ਕਰ ਸਕਦੇ ਹਨ ਪ੍ਰਚਾਰ-ਪ੍ਰਸਾਰ- ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ
ਚੰਡੀਗੜ੍ਹ, ////- ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਹਰਿਆਣਾ ਵਿਧਾਨਸਭਾ ਦੇ ਚੋਣ ਲਈ ਭਾਰਤ ਚੋਣ ਕਮਿਸ਼ਨ ਨੇ ਮਾਨਤਾ ਪ੍ਰਾਪਤ ਕੌਮੀ ਤੇ ਖੇਤਰੀ ਰਾਜਨੀਤਕ ਪਾਰਟੀਆਂ ਲਈ ਦੂਰਦਰਸ਼ਨ ਤੇ ਅਕਾਸ਼ਵਾਣੀ ਦੇ ਖੇਤਰੀ ਕੇਂਦਰਾਂ ਤੋਂ ਚੋਣ ਪ੍ਰਚਾਰ-ਪ੍ਰਸਾਰ ਕਰਨ ਦਾ ਸਮੇਂ ਨਿਰਧਾਰਿਤ ਕੀਤਾ ਹੈ।

ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਚੋਣ ਕਮਿਸ਼ਨ ਵੱਲੋਂ 6 ਕੌਮੀ ਅਤੇ ਹਰਿਆਣਾ ਦੀ 2 ਖੇਤਰੀ ਰਾਜਨੀਤਕ ਪਾਰਟੀਆਂ ਦੇ ਸਮੇਂ ਦਾ ਅਨਾਟਮੈਂਟ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ ਕੌਮੀ ਪਾਰਟੀਆਂ ਵਿਚ ਭਾਰਤੀ ਜਨਤਾ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਭਾਰਤੀ ਕੰਮਿਊਨਿਸਟ ਪਾਰਟੀ (ਮਾਰਕਸਵਾਦੀ), ਬਹੁਜਨ ਸਮਾਜ ਪਾਰਟੀ, ਕੌਮੀ ਪੀਪੁਲਸ ਪਾਰਟੀ ਅਤੇ ਆਮ ਆਦਮੀ ਪਾਰਟੀ ਸ਼ਾਮਿਲ ਹਨ। ਇਸ ਤੋਂ ਇਲਾਵਾ, ਖੇਤਰੀ ਪਾਰਟੀਆਂ ਵਿਚ ਇੰਡੀਅਨ ਨੈਸ਼ਨਨ ਲੋਕਦਲ ਅਤੇ ਜਨਨਾਇਕ ਜਨਤਾ ਪਾਰਟੀ ਸ਼ਾਮਿਲ ਹੈ।
ਉਨ੍ਹਾਂ ਨੇ ਦਸਿਆ ਕਿ ਕਮਿਸ਼ਨ ਵੱਲੋਂ ਟੈਲੀਵਿਜਨ ਤੇ ਰੇਡਿਓ ਰਾਹੀਂ ਪ੍ਰਚਾਰ-ਪ੍ਰਸਾਰ ਲਈ ਫਰੀ ਵਰਤੋ ਕਰਲ ਦੀ ਮੰਜੂਰੀ 1998 ਦੇ ਆਮ ਚੋਣ ਵਿਚ ਦਿੱਤੀ ਗਈ ਸੀ, ਉਸ ਤੋਂ ਬਾਅਦ ਇਸ ਦੀ ਵਰਤੋ ਸੂਬਿਆਂ ਦੀ ਵਿਧਾਨਸਭਾ /ਆਮ ਚੋਣ ਲਈ ਵਧਾਈ ਗਈ ਸੀ। ਜਨਪ੍ਰਤੀਨਿਧੀ ਐਕਟ, 1951 ਵਿਚ ਚੋਣ ਅਤੇ ਹੋਰ ਸਬੰਧਿਤ ਕਾਨੁੰਨਾਂ (ਸੋਧ) ਐਕਟ, 2003 ਅਤੇ ਉਸ ਦੇ ਤਹਿਤ ਨੋਟੀਫਾਇਡ ਨਿਯਮਾਂ ਦੇ ਸੌਧਾਂ ਦੇ ਨਾਲ, ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਵੱਲੋਂ ਇਲੈਕਟ੍ਰੋਨਿਕ ਮੀਡੀਆ ‘ਤੇ ਪ੍ਰਚਾਰ ਲਈ ਸਮਾਨ ਸਮੇਂ ਸਾਂਝਾਂ ਕਰਨਾ ਵੈਧਾਨਿਕ ਹੋ ਚੁੱਕਾ ਹੈ। ਇਸ ਲਈ, ਕਮਿਸ਼ਨ ਨੇ ਪ੍ਰਸਾਰ ਭਾਰਤੀ ਨਿਗਮ ਰਾਹੀਂ ਇਲੈਕਟ੍ਰੋਨਿਕ ਮੀਡੀਆ ‘ਤੇ ਸਮਾਨ ਸਮੇਂ ਸਾਂਝਾਂ ਕਰਨ ਦੀ ਉਪਰੋਕਤ ਯੋਜਨਾ ਨੂੰ ਹਰਿਆਣਾ ਵਿਧਾਨਸਭਾ ਦੇ ਆਮ ਚੋਣ, 2024 ਵਿਚ ਵਰਤੋ ਕਰਨ ਦੀ ਮੰਜੂਰੀ ਦਿੱਤੀ ਹੈ।

ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਅਕਾਸ਼ਵਾਣੀ ਤੇ ਦੂਰਦਰਸ਼ਨ ‘ਤੇ ਰਾਜਨੀਤਕ ਪਾਰਟੀਆਂ ਨੁੰ ਪ੍ਰਚਾਰ-ਪ੍ਰਸਾਰ ਲਈ ਕੁੱਲ ਸਮੇਂ 720-720 ਮਿੰਟ ਦਾ ਅਲਾਟਮੈਂਟ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ ਆਕਾਸ਼ਵਾਣੀ ਤੇ ਦੂਰਦਰਸ਼ਨ ‘ਤੇ ਕੌਮੀ ਪਾਰਟੀਆਂ ਵਿਚ ਭਾਰਤੀ ਜਨਤਾ ਪਾਰਟੀ ਦੇ 197 ਮਿੰਟ, ਇੰਡੀਅਨ ਨੈਸ਼ਨਲ ਕਾਂਗਰਸ ਦੇ 162, ਭਾਰਤੀ ਕੰਮਿਊਨਿਸ ਪਾਰਟੀ (ਮਾਰਕਸਵਾਦੀ) 45 ਮਿੰਟ, ਬਹੁਜਨ ਸਮਾਜ ਪਾਰਟੀ 62 ਮਿੰਟ, ਕੌਮੀ ਪੀਪੁਲਸ ਪਾਰਟੀ ਨੂੰ 45 ਮਿੰਟ ਅਤੇ ਆਮ ਆਦਮੀ ਪਾਰਟੀ ਨੁੰ 47 ਮਿੰਟ ਦਾ ਸਲਾਟ ਨਿਰਧਾਰਿਤ ਕੀਤਾ ਗਿਆ ਹੈ। ਇਸ ਤਰ੍ਹਾ, ਖੇਤਰੀ ਪਾਰਟੀਆਂ ਵਿਚ ਇੰਡੀਅਨ ਨੈਸ਼ਨਲ ਲੋਕਦਲ ਨੂੰ 55 ਮਿੰਟ ਅਤੇ ਜਨਨਾਇਕ ਜਨਤਾ ਪਾਰਟੀ ਨੁੰ 107 ਮਿੰਟ ਦਾ ਸਲਾਟ ਮਿਲਿਆ ਹੈ।
ਪ੍ਰਸਾਰਣ ਦੇ ਸਮੇਂ ਉਮੀਦਵਾਰਾਂ ਦੇ ਨਾਂਅ ਪ੍ਰਕਾਸ਼ਿਤ ਹੋਣ ਦੇ ਬਾਅਦ ਚੋਣ ਮਿੱਤੀ ਤੋਂ ਦੋ ਦਿਨ ਪਹਿਲਾਂ ਤਕ ਹੋਵੇਗਾ

ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਹਰੇਕ ਕੌਮੀ ਪਾਰਟੀ ਅਤੇ ਸਬੰਧਿਤ ਮਾਨਤਾ ਪ੍ਰਾਪਤ ਸੂਬਾ ਪਾਰਟੀਆਂ ਨੂੰ 45 ਮਿੰਟ ਦਾ ਆਧਾਰ (ਬੇਸ) ਟਾਇਮ ਦਿੱਤਾ ਗਿਆ ਹੈ, ਜੋ ਹਰਿਆਣਾ ਵਿਚ ਦੂਰਦਰਸ਼ਨ ਅਤੇ ਅਕਾਸ਼ਵਾਣੀ ਨੈਟਵਰਕ ਦੇ ਖੇਤਰੀ ਕੇਂਦਰਾਂ ‘ਤੇ ਸਮਾਨ ਰੂਪ ਨਾਲ ਉਪਲਬਧ ਹੈ। ਉਨ੍ਹਾਂ ਨੇ ਦਸਿਆ ਕਿ ਕਮਿਸ਼ਨ ਵੱਲੋਂ ਪਾਰਟੀ ਨੂੰ ਅਲਾਟ ਕੀਤੇ ਜਾਣ ਵਾਲਾ ਵੱਧ ਸਮੇਂ ਹਰਿਆਣਾ ਦੇ ਪਿਛਲੇ ਵਿਧਾਨਸਪਾ ਚੋਣਾਂ ਵਿਚ ਪਾਰਟੀ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਤੈਅ ਕੀਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਪ੍ਰਸਾਰਣ ਦੇ ਇਕ ਸੈਸ਼ਨ ਵਿਚ ਕਿਸੇ ਵੀ ਪਾਰਟੀ ਨੂੰ 15 ਮਿੰਟ ਤੋਂ ਵੱਧ ਸਮੇਂ ਅਲਾਟ ਨਹੀਂ ਕੀਤਾ ਜਾਵੇਗਾ। ਪ੍ਰਸਾਰਣ ਅਤੇ ਟੈਲੀਕਾਸਟ ਦੇ ਸਮੇਂ ਚੋਣ ਦੇ ਲਈ ਉਮੀਦਵਾਰਾਂ ਦੀ ਸੂਚੀ ਦੇ ਪ੍ਰਕਾਸ਼ਨ ਦੀ ਮਿੱਤੀ ਤੋਂ ਲੈ ਕੇ ਹਰਿਆਣਾ ਵਿਚ ਚੋਣ ਦੀ ਮਿੱਤੀ ਤੋਂ ਦੋ ਦਿਲ ਪਹਿਲਾਂ ਤਕ ਹੋਵੇਗਾ।
ਪ੍ਰਸਾਰਣ ਲਈ ਕਮਿਸ਼ਨ ਵੱਲੋਂ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਦਾ ਰਾਜਨੀਤਿਕ ਪਾਰਟੀਆਂ ਨੁੰ ਕਰਨਾ ਹੋਵੇਗਾ ਪਾਲਣ

ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਪ੍ਰਸਾਰਣ ਲਈ ਕਮਿਸ਼ਨ ਵੱਲੋਂ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਦਾ ਰਾਜਨੀਤਿਕ ਪਾਰਟੀਆਂ ਨੂੰ ਪਾਲਣ ਕਰਨਾ ਹੋਵੇਗਾ। ਉਨ੍ਹਾਂ ਨੇ ਦਸਿਆ ਕਿ ਪਾਰਟੀਆਂ ਨੂੰ ਪਹਿਲਾਂ ਤੋਂ ਹੀ ਪ੍ਰਤੀਲੇਖ ਅਤੇ ਰਿਕਾਰਡਿੰਗ ਪੇਸ਼ ਕਰਨੀ ਹੋਵੇਗੀ। ਉਨ੍ਹਾਂ ਨੇ ਦਸਿਆ ਕਿ ਵੈਕਲਪਿਕ ਰੂਪ ਨਾਲ, ਉਹ ਪਹਿਲਾਂ ਤੋਂ ਅਪੀਲ ਕਰਨ ਦੇ ਦੂਰਦਰਸ਼ਨ ਅਤੇ ਅਕਾਸ਼ਵਾਣੀ ਦੇ ਸਟੂਡਿਓ ਵਿਚ ਇਸ ਨੂੰ ਰਿਕਾਰਡਿੰਗ ਕਰਵਾ ਸਕਦੇ ਹਨ।
ਪ੍ਰਸਾਰਣ ਵਿਚ ਹੋਰ ਦੇਸ਼ਾਂ, ਧਰਮ, ਕੰਮਿਉਨਿਟੀਆਂ ਤੇ ਵਿਅਕਤੀ ਵਿਸ਼ੇਸ਼ ਦੀ ਆਲੋਚਨਾ ਕਰਲ ਦੀ ਮੰਜੂਰੀ ਨਹੀਂ

ਉਨ੍ਹਾਂ  ਨੇ ਦਸਿਆ ਕਿ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੂਰਦਰਸ਼ਨ ਤੇ ਅਕਾਸ਼ਵਾਣੀ ‘ਤੇ ਪ੍ਰਸਾਰਿਤ ਹੋਣ ਵਾਲੇ ਪ੍ਰਸਾਰਣਾਂ ਵਿਚ ਹੋਰ ਦੇਸ਼ਾਂ ਦੀ ਆਲੋਚਨਾ, ਧਰਮ ਜਾਂ ਕੰਮਿਉਨਿਟੀਆਂ ‘ਤੇ ਚਰਚਾ, ਕੋਈ ਵੀ ਅਸ਼ਲੀਲ ਜਾਂ ਇਤਰਾਜਜਨਕ ਗੱਲ ਕਰਨਾ, ਹਿੰਸਾ ਭੜਕਨਾ, ਕੋਰਟ ਦੀ ਅਵਮਾਨਨਾ ਦੇ ਸਬੰਧ ਵਿਚ, ਰਾਸ਼ਟਰਪਤੀ ਅਤੇ ਨਿਆਂਪਾਲਿਕਾ ਦੀ ਅਖੰਡਤਾ ‘ਤੇ ਇਤਰਾਜ, ਰਾਸ਼ਟਰ ਦੀ ਏਕਤਾ, ਸੰਪ੍ਰਭੂਤਾ ਅਤੇ ਅਖੰਡਤਾ ਨੂੰ ਪ੍ਰਭਾਵਿਤ ਕਰਨ ਵਾਲੀ ਕੋਈ ਵੀ ਗੱਲ ਅਤੇ ਕਿਸੇ ਵੀ ਵਿਅਕਤੀ ਦੇ ਨਾਂਅ ਨਾਲ ਕੋੋਈ ਆਲੋਚਨਾ ਕਰਨ ਦੀ ਮੰਜੂਰੀ ਨਹੀਂ ਹੋਵੇਗੀ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin