ਪ੍ਰੈਸ ਕਲੱਬ ਹਲਕਾ ਪਾਇਲ ਦੀ ਸਰਬਸੰਮਤੀ ਨਾਲ ਹੋਈ ਚੋਣ

ਪਾਇਲ / ਦੋਰਾਹਾ   ( ਨਰਿੰਦਰ ਸ਼ਾਹਪੁਰ )  ਹਲਕਾ ਪਾਇਲ ਨਾਲ ਸਬੰਧਿਤ ਦੋਰਾਹਾ , ਪਾਇਲ , ਰਾੜਾ ਸਾਹਿਬ ਤੇ ਹੋਰ ਸਟੇਸਨਾ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਕਰੀਬ ਤਿੰਨ ਦਰਜਨ  ਪੱਤਰਕਾਰਾਂ ਦੀ ਮੀਟਿੰਗ ਦੋਰਾਹਾ ਵਿਖੇ ਹੋਈ ਜਿਸ ਵਿਚ ਪਹਿਲਾਂ ਕਲੱਬ ਭੰਗ ਕਰਕੇ  ਨਵੇ ਕਲੱਬ ਦਾ ਗਠਨ ਕੀਤਾ ਗਿਆ। ਜਿਸਨੂੰ ਪ੍ਰੈਸ ਕਲੱਬ ਹਲਕਾ ਪਾਇਲ ਦਾ ਨਾਂ ਦਿੱਤਾ ਗਿਆ।  ਜਿਸ ‘ਚ ਕਾਬਲੀਅਤ ਅਤੇ ਯੋਗਤਾ ਦੇ ਆਧਾਰ ‘ਤੇ ਮੈਂਬਰਾਂ ਸਮੇਤ ਹੋਰਨਾਂ ਅਹੁਦੇਦਾਰਾਂ ਨੇ ਸਰਬਸੰਮਤੀ ਨਾਲ ਪ੍ਰਧਾਨ ਦੀ ਅਹਿਮ ਜ਼ਿੰਮੇਵਾਰੀ  ਰਣਧੀਰ ਸਿੰਘ ਧੀਰਾ ਬਰਮਾਲੀਪੁਰ ਨੂੰ ਦਿੱਤੀ ਗਈ।  ਇਸੇ ਤਰਾਂ ਰੋਹਿਤ ਗੁਪਤਾ  ਚੇਅਰਮੈਨ ਬਣਾਏ ਗਏ ।।

ਇਸੇ ਤਰਾਂ ਜੋਗਿੰਦਰ ਸਿੰਘ ਓਬਰਾਏ ਮੁੱਖ ਸਰਪ੍ਰਸਤ, ਜਸਵੀਰ ਸਿੰਘ ਝੱਜ ਸਰਪ੍ਰਸਤ, ਮੈਡਮ ਲਵਲੀਨ ਬੈਂਸ ਮੁੱਖ ਬੁਲਾਰਾ  ਮਨਜੀਤ ਸਿੰਘ ਗਿੱਲ ਉਪ ਚੇਅਰਮੈਨ, ਸੁਖਵੰਤ ਸਿੰਘ ਸਾਹਪੁਰ ਸੀਨੀਅਰ ਮੀਤ ਪ੍ਰਧਾਨ, ਰਵਿੰਦਰ ਸਿੰਘ ਢਿਲੋਂ ਜਨਰਲ ਸਕੱਤਰ, ਅਵਤਾਰ ਸਿੰਘ ਜੰਟੀ ਮਾਨ ਮੀਤ ਪ੍ਰਧਾਨ,  ਸੁਖਵੀਰ ਸਿੰਘ ਚਣਕੋਈਆ ਸਕੱਤਰ, ਤਰੁਣ ਅਨੰਦ ਖਜਾਨਚੀ, ਜੋਗਿੰਦਰ ਸਿੰਘ ਕਿਰਤੀ ਸਕੱਤਰ, ਗੁਰਜੀਤ ਸਿੰਘ ਖਾਲਸਾ ਜਥੇਬੰਦਕ ਸਕੱਤਰ, ਨਰਿੰਦਰ ਸਿੰਘ ਸਾਹਪੁਰ ਮੁੱਖ ਸਲਾਹਕਾਰ, ਗੁਰਦੀਪ ਸਿੰਘ  ਜੂਨੀਅਰ ਮੀਤ ਪ੍ਰਧਾਨ , ਕਰਮਜੀਤ ਮਛਾਲ ਬੁਲਾਰਾ, ਹਰਮਿੰਦਰ ਸੇਠ ਪ੍ਰੈਸ ਸਕੱਤਰ ਤੇ ਅਰਵਿੰਦਰ ਸਿੰਘ ਸਵੈਚ ਸਲਾਹਕਾਰ ਚੁਣੇ ਗਏ ।

ਮੁਦਿੱਤ ਮਹਿੰਦਰਾ,  ਕੁਲਦੀਪ ਸਿੰਘ ਬਰਮਾਲੀਪੁਰ, ਮਨਪ੍ਰੀਤ ਸਿੰਘ ਰਣਦਿਉ,  ਬਲਜੀਤ ਸਿੰਘ ਜੀਰਖ, ਮਨਪ੍ਰੀਤ ਸਿੰਘ ਮਾਂਗਟ, ਗੁਰਪ੍ਰੀਤ ਸਿੰਘ ਖੱਟੜਾ, ਸਵੇਕ ਸੂਦ, ਧਰਮਜੀਤ ਸਿੰਘ ਹੈਪੀ ਜੱਲਾ,ਪ੍ਰੀਤੀ ਵਰਮਾ , ਪ੍ਰਗਟ ਸਿੰਘ ਸੇਹ, ਜਗਤਾਰ ਸਿੰਘ ਘੁਡਾਣੀ, ਸੁਖਦੇਵ ਸਿੰਘ ਬਿਲਾਸਪੁਰ, ਲਖਵੀਰ ਸਿੰਘ ਲੱਖਾ, ਕੁਲਵੀਰ ਸਰਾਂ ਤੇ  ਅਮਰੀਸ਼ ਆਨੰਦ ਕਲੱਬ ਦੀ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਚੁਣੇ ਗਏ । ਇਸੇ ਕਲੱਬ ਦੇ ਅਹੁਦੇਦਾਰਾਂ ਤੇ ਮੈਬਰਾਂ ਨੇ  ਪੱਤਰਕਾਰੀ ਦੇ ਖੇਤਰ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਦਾ ਵੀ ਸੰਕਲਪ ਲਿਆ ਗਿਆ। ਇਸ ਮੌਕੇ ਆਪਣੀ ਨਿਯੁਕਤੀ ਤੋਂ ਬਾਅਦ ਪ੍ਰਧਾਨ ਰਣਧੀਰ ਸਿੰਘ ਧੀਰਾ ਤੇ  ਚੇਅਰਮੈਨ ਰੋਹਿਤ ਗੁਪਤਾ  ਨੇ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਇਸ ਅਹਿਮ ਜ਼ਿੰਮੇਵਾਰੀ ਦੀ ਕਸੌਟੀ ‘ਤੇ ਖਰੇ ਉਤਰਦੇ ਹੋਏ ਜਿੱਥੇ ਇੱਕ ਪਾਸੇ ਉਹ ਸਮਾਜ ਵਿੱਚ ਰਹਿੰਦੇ ਲੋਕਾਂ ਦੀਆਂ ਜਾਇਜ਼ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਯਤਨਸ਼ੀਲ ਰਹਿਣਗੇ,।

ਦੂਜੇ ਪਾਸੇ ਜਿੱਥੇ ਉਨ੍ਹਾਂ ਦਾ ਕਲੱਬ ਪਹਿਲੇ ਪੜਾਅ ਵਿੱਚ  ਬੂਟੇ ਲਗਾਏਗਾ, ਉੱਥੇ ਹੀ ਦੂਜੇ ਪੜਾਅ ਵਿੱਚ ਲੋੜਵੰਦ ਲੋਕਾਂ ਲਈ ਖੂਨਦਾਨ ਕੈਂਪ ਲਗਾ ਕੇ ਵੱਖ-ਵੱਖ ਹਸਪਤਾਲਾਂ ਵਿੱਚ ਖੂਨ ਉਪਲਬਧ ਕਰਵਾਏਗਾ ਤਾਂ ਜੋ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਖੂਨ ਮਿਲ ਸਕੇ। ਉਨ੍ਹਾਂ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਲੋੜ ਪੈਣ ’ਤੇ ਜਦੋਂ ਮਰੀਜ਼ਾਂ ਨੂੰ ਸਮੇਂ ਸਿਰ ਖੂਨ ਨਹੀਂ ਮਿਲਦਾ ਤਾਂ ਉਨ੍ਹਾਂ ਨੂੰ ਅਕਸਰ ਗੁੰਝਲਦਾਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇੱਕੋ ਇੱਕ ਉਦੇਸ਼ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਖੂਨ ਦੀ ਕਮੀ ਕਾਰਨ ਕਿਸੇ ਦੀ ਜਾਨ ਨਾ ਜਾਵੇ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜਲਦੀ ਹੀ  ਹਲਕੇ ਪਾਇਲ  ਦੇ ਕਈ ਹੋਰ ਪੱਤਰਕਾਰ ਵੀ ਉਨ੍ਹਾਂ ਦੇ ਕਲੱਬ ਦੀ ਮੈਂਬਰਸ਼ਿਪ ਲੈਣਗੇ, ਜਿਸਦੇ ਚੱਲਦਿਆਂ ਉਨ੍ਹਾਂ ਦੇ ਆਉਣ ਨਾਲ ਉਨ੍ਹਾਂ ਦਾ ਕਲੱਬ ਇਕ ਮੰਚ ‘ਤੇ ਹੋਰ ਮਜ਼ਬੂਤ ​​ਹੋਵੇਗਾ ਅਤੇ ਉਹ ਲੋਕ ਭਲਾਈ ਦੇ ਕੰਮਾਂ ਨੂੰ ਪਹਿਲ ਦੇਣਗੇ 1

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin