ਹਰਿਆਣਾ ਨਿਊਜ਼

ਕੋਈ ਵੀ ਵੋਟਰ ਸਿਰਫ ਤਾਂਹੀ ਵੋਟ ਪਾ ਸਕਦਾ ਹੈ ਜੋਦੋਂ ਉਸ ਦਾ ਨਾਂਅ ਵੋਟਰ ਸੂਚੀ ਵਿਚ ਹੋਵੇਗਾ ਦਰਜ

ਚੰਡੀਗੜ੍ਹ, 23 ਅਗਸਤ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਲੋਕਤੰਤਰ ਵਿਚ ਹਰ ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋ ਜਰੂਰ ਕਰਨ। ਇਸ ਦੇ ਲਈ ਹਰੇਕ ਵੋਟਰ ਇਹ ਯਕੀਨੀ ਕਰ ਲੈਣ ਕਿ ਉਸ ਦਾ ਨਾਂਅ ਵੋਟਰ ਸੂਚੀ ਵਿਚ ਜਰੂਰ ਸ਼ਾਮਿਲ ਹੋਵੇ।

          ਉਨ੍ਹਾਂ ਨੇ ਕਿਹਾ ਕਿ ਜਿਸ ਵੋਟਰ ਦਾ ਨਾਂਅ ਵੋਟਰ ਲਿਸਟ ਵਿਚ ਹੈ, ਸਿਰਫ ਉਹੀ ਆਪਣੇ ਵੋਟ ਅਧਿਕਾਰ ਦੀ ਵਰਤੋ ਕਰ ਸਕਦਾ ਹੈ। ਕਿਸੇ ਵੋਟਰ ਦਾ ਨਾਂਅ ਵੋਟਰ ਲਿਸਟ ਵਿਚ ਹੈ ਪਰ ਉਸ ਦੇ ਕੋਲ ਵੋਟਰ ਆਈਡੀ ਨਹੀਂ ਹੈ ਤਾਂ ਉਹ ਚੋਣ ਕਮਿਸ਼ਨ ਵੱਲੋਂ 12 ਵੈਕਲਪਿਕ ਪਹਿਚਾਣ ਪੱਤਰ ਦਿਖਾ ਕੇ ਆਪਣਾ ਵੋਟ ਪਾ ਸਕਦਾ ਹੈ। ਪਰ ਕੋਈ ਵੀ ਵੋਟਰ ਸਿਰਫ ਤਾਂਹੀ ਵੋਟ ਪਾ ਸਕਦਾ ਹੈ ਜਦੋਂ ਉਸ ਦਾ ਨਾਂਅ ਵੋਟਰ ਲਿਸਟ ਵਿਚ ਦਰਜ ਹੋਵੇ।

          ਉਨ੍ਹਾਂ ਨੇ ਦਸਿਆ ਕਿ ਵੋਟਰ ਕਮਿਸ਼ਨ ਵੱਲੋਂ 12 ਵੈਕਲਪਿਕ ਫੋਟੋ ਪਹਿਚਾਣ ਦਸਤਾਵੇਜਾਂ ਦੀ ਵਰਤੋ ਕਰ ਕੇ ਵੀ ਵੋਟ ਪਾ ਸਕਦੇ ਹਨ। ਇੰਨ੍ਹਾਂ ਦਸਤਾਵੇਜਾਂ ਵਿਚ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਕੇਂਦਰੀ, ਸੂਬਾ ਸਰਕਾਰ, ਪਬਲਿਕ ਇੰਟਰਪ੍ਰਾਈਸਿਸ ਜਾਂ ਪਬਲਿਕ ਲਿਮੀਟੇਡ ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਫੋਟੋਯੁਕਤ ਸੇਵਾ ਪਹਿਚਾਣ ਪੱਤਰ, ਬੈਂਕ ਜਾਂ ਡਾਕਖਾਨੇ ਵੱਲੋਂ ਜਾਰੀ ਫੋਟੋਯੁਕਤ ਪਾਸਬੁੱਕ, ਪੈਨ ਕਾਰਡ, ਕਿਰਤ ਮੰਤਰਾਲੇ ਵੱਲੋਂ ਜਾਰੀ ਸਮਾਰਟ ਕਾਰਡ, ਮਨਰੇਗਾ ਜਾਬ ਕਾਰਡ, ਕਿਰਤ ਮੰਤਰਾਲੇ ਦੀ ਯੋਜਨਾ ਦੇ ਤਹਿਤ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਫੋਟੋਯੁਕਤ ਪੈਂਸ਼ਨ ਦਸਤਾਵੇਜ ਅਤੇ ਆਧਾਰ ਕਾਰਡ ਸ਼ਾਮਿਲ ਹੈ।

          ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਹਰਿਆਣਾ ਰਾਜ ਚੋਣ ਦਫਤਰ ਦੀ ਵੈਬਸਾਇਟ ਸੀਈਓਹਰਿਆਣਾ.ਜੀਓਵੀ.ਇਨ ‘ਤੇ ਵੋਟਰ ਸੂਚੀਆਂ ਅਪਲੋਡ ਹਨ, ਉਸ ਨੁੰ ਡਾਉਨਲੋਡ ਕਰ ਕੇ ਵੀ ਕਾਰਡ ਵਿਅਕਤੀ ਆਪਣਾ ਨਾਂਅ ਵੋਟਰ ਸੂਚੀ ਵਿਚ ਨਾਂਅ ਚੈਕ ਕਰ ਸਕਦਾ ਹੈ। ਇਸ ਤੋਂ ਇਲਾਵਾ, ਵੋਟਰ ਹੈਲਲਾਇਨ ਨੰਬਰ 1950 ‘ਤੇ ਕਾਲ ਕਰ ਕੇ ਵੀ ਆਪਣੀ ਵੋਟ ਚੈਕ ਕਰ ਸਕਦੇ ਹਨ। 

ਸਰਕਾਰੀ ਕੰਮਾਂ ਵਿਚ  ਕੁਸ਼ਲਤਾ ਲਿਆਉਣ ਵਿਚ ਤਕਨਾਲੋਜੀ ਦੀ ਹੈ ਮਹਤੱਵਪੂਰਨ ਭੁਕਿਮਾ  ਵੀ ਉਮਾਸ਼ੰਕਰ

ਚੰਡੀਗੜ੍ਹ, 23 ਅਗਸਤ – ਹਰਿਆਣਾ ਸਰਕਾਰ ਦੇ  ਸਹਿਯੋਗ ਨਾਲ ਕੌਮੀ ਸੂਚਨਾ ਵਿਗਿਆਨ ਕੇਂਦਰ (ਐਨਆਈਸੀ), ਹਰਿਆਣਾ ਵੱਲੋਂ ਅੱਜ ਇੱਥੇ ਕੋਲੈਬਫਾਈਲਸ, ਈ-ਆਫਿਸ, ਗੋਵ ਡਰਾਇਵ ਅਤੇ ਈ-ਤਾਲ ਸਾਫਟਵੇਅਰ ਟੂਲਸ ‘ਤੇ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ। ਇਸ ਵਿਚ ਹਰਿਅਣਾ, ਪੰਜਾਬ ਅਤੇ ਚੰਡੀਗੜ੍ਹ ਦੇ ਪ੍ਰਸਾਸ਼ਨਿਕ ਸਕੱਤਰਾਂ, ਵਿਭਾਗਾਂ ਦੇ ਪ੍ਰਮੁੱਖਾਂ ਅਤੇ ਕਈ ਆਈਟੀ ਪੇਸ਼ੇਵਰਾਂ ਨੇ ਹਿੱਸਾ ਲਿਆ।

          ਇਸ ਮੌਕੇ ‘ਤੇ ਬਤੌਰ ਮੁੱਖ ਮਹਿਮਾਨ ਹਰਿਆਣਾ ਦੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਤੇ ਕ੍ਰੀਡ ਦੇ ਵਧੀਕ ਮੁੱਖ ਸਕੱਤਰ ਸ੍ਰੀ ਵੀ ਉਮਾਸ਼ੰਕਰ ਅਤੇ ਵਿਸ਼ੇਸ਼ ਮਹਿਮਾਨ ਵਜੋ ਮਾਨਵ ਸੰਸਾਧਨ ਵਿਕਾਸ ਵਿਭਾਗ ਅਤੇ ਨੌਜੁਆਨ ਮਜਬੂਤੀਕਰਣ ਅਤੇ ਊਦਮਤਾ ਵਿਭਾਗ ਦੇ ਪ੍ਰਾਧਨ ਸਕੱਤਰ ਵਿਜੇਂਦਰ ਕੁਮਾਰ ਮੌਜੂਦ ਸਨ।

          ਸ੍ਰੀ ਵੀ ਉਮਾਸ਼ੰਕਰ ਨੇ ਇਸ ਮੌਕੇ ‘ਤੇ ਵਰਕਸ਼ਾਪ ਵਿਚ ਆਪਣੇ ਸੰਬੋਧਨ ਵਿਚ ਸਰਕਾਰੀ ਕੰਮਾਂ ਵਿਚ ਕੁਸ਼ਲਤਾ ਲਿਆਉਣ ਵਿਚ ਤਕਨਾਲੋਜੀ ਦੀ ਮਹਤੱਵਪੂਰਨ ਭੁਕਿਮਾ ‘ਤੇ ਜੋਰ ਦਿੱਤਾ। ਉਨ੍ਹਾਂ ਨੇ ਸਾਰੇ ਪ੍ਰਤੀਭਾਗੀਆਂ ਨੂੰ ਬਿਹਤਰ ਸ਼ਾਸਨ ਲਈ ਇੰਨ੍ਹਾਂ ਨਵੇਂ ਸਾਫਟਵੇਅਰ ਟੂਲਸ ਦੀ ਵਰਤੋ ਕਰਨ ਲਈ ਪ੍ਰੋਤਸਾਹਿਤ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਤਕਨੀਕ ਪ੍ਰਗਤੀ ਰਾਹੀਂ ਸਰਕਾਰੀ ਪ੍ਰਕ੍ਰਿਆਵਾਂ ਨੁੰ ਅੱਗੇ ਵਧਾਉਣ ਵਿਚ ਸਰਕਾਰ ਦੀ ਪ੍ਰਤੀਬੱਧਤਾ ਨੁੰ ਹੋਰ ਵੱਧ ਯਕੀਨੀ ਕੀਤਾ ਜਾ ਰਿਹਾ ਹੈ।

          ਹਰਿਆਣਾ ਐਨਆਈਸੀ ਦੇ ਰਾਜ ਕੋਰਡੀਨੇਟਰ ਅਤੇ ਡਿਪਟੀ ਡਾਇਰੈਕਟਰ ਜਨਰਲ (ਸਾਇੰਟਿਸਟ-ਜੀ)  ਆਈਪੀਐਸ ਸੇਠੀ ਅਤੇ ਭਾਂਰਤ ਸਰਕਾਰ ਦੀ ਕੋਲੇਬਫਾਈਲਸ ਦੀ ਸੀਨ.ਅਰ ਨਿਦੇਸ਼ਕ ਡਾ. ਪੀ ਗਾਇਤਰੀ ਨੇ ਇਸ ਪ੍ਰੋਗ੍ਰਾਮ ਵਿਚ ਬਹੁਮੁੱਲੀ ਜਾਣਕਾਰੀ ਦਿੱਤੀ।

          ਇਸ ਵਰਕਸ਼ਾਪ ਦਾ ਉਦੇਸ਼ ਸੁਰੱਖਿਅਤ ਪਲੇਟਫਾਰਮ ਯਾਨੀ ਕੋਲੇਬਫਾਈਲਸ  ਦੀ ਵਰਤੋ ਕਰ ਕੇ ਸਰਕਾਰ ਦੇ ਅੰਦਰ ਦਸਤੇਵਾਜ ਸਾਂਝਾ ਕਰਨ, ਈ-ਆਫਿਸ, ਗੋਵ ਡਰਾਇਵ ਅਤੇ ਈ ਤਾਲ ਸਾਫਟਵੇਅਰ ਦੀ ਵਰਤੋ ਕਰ ਕੇ ਡਿਜੀਟਲ ਦਫਤਰ ਦੇ ਸੁਚਾਰੂ ਸੰਚਾਲਨ ਦੀ ਜਾਣਕਾਰੀ ਪ੍ਰਦਾਨ ਕਰਨਾ ਸੀ। ਇਸ ਵਿਚ ਵਰਕਫਲੋ ਨੂੰ ਸਹੀ ਢੰਗ ਨਾਲ ਕਰਨ , ਪਾਰਦਰਸ਼ਿਤਾ ਵਿਚ ਸੁਧਾਰ ਕਰਨ ਅਤੇ ਸਰਕਾਰੀ ਕੰਮਾਂ ਵਿਚ ਸਮੂਚੀ ਕੁਸ਼ਲਤਾ ਨੂੰ ਪ੍ਰੋਤਸਾਹਨ ਦੇਣ ਵਿਚ ਉਨ੍ਹਾਂ ਦੇ ਵਿਵਹਾਰਕ ਐਪਲੀਕੇਸ਼ਨਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

          ਵੱਖ-ਵੱਖ ਆਈਟੀ ਪੇਸ਼ੇਵਰਾਂ ਨੇ ਵਰਕਸ਼ਾਪ ਵਿਚ ਹਿੱਸਾ ਲੈਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੇ-ਆਪਣੇ ਵਿਭਾਗਾਂ ਵਿਚ ਇੰਨ੍ਹਾਂ ਡਿਜੀਟਲ ਪਲੇਟਫਾਰਮਾਂ ਦੀ ਸਮਰੱਥਾ ਦਾ ਵੱਧ ਤੋਂ ਵੱਧ ਵਰਤੋ ਕਰਨ ਲਈ ਪ੍ਰੋਤਸਾਹਿਤ ਕੀਤਾ, ਨਾਲ ਉਨ੍ਹਾਂ ਨੁੰ ਇੰਨ੍ਹਾ ਟੂਲਸ ਦੀ ਜਾਣਕਾਰੀ ਦਿੱਤੀ ਗਈ।

ਸੈਕੇਂਡਰੀ ਅਤੇ ਸੀਨੀਅਰ ਸੈਕੇਂਡਰੀ (ਓਪਨ ਸਕੂਲ) ਪ੍ਰੀਖਿਆ ਸਤੰਬਰ,2024 ਦੇ ਲਈ 10 ਸਤੰਬਰ ਤਕ ਕਰ ਸਕਦੇ ਹਨ ਆਨਲਾਇਨ ਬਿਨੈ

ਚੰਡੀਗੜ੍ਹ, 23 ਅਗਸਤ – ਹਰਿਆਣਾ ਸਕੂਲ ਸਿਖਿਆ ਬੋਡਰ ਭਿਵਾਨੀ ਵੱਲੋਂ ਹਰਿਆਣਾ ਓਪਨ ਸਕੂਲ ਦੀ ਸੈਕੇਂਡਰੀ ਅਤੇ ਸੀਨੀਅਰ ਸੈਕੇਂਡਰੀ ਸੀਟੀਪੀ ਹੋਰ ਸੂਬੇ ਸੀਟੀਪੀ ਰੀ-ਅਪੀਅਰ/ਵੱਧ ਵਿਸ਼ਾ ਆਂਸ਼ਿਕ ਤੇ ਪੂਰਨ ਵਿਸ਼ਾ ਅੰਕ ਸੁਧਾਰ ਸ਼੍ਰੇਣੀ ਪ੍ਰੀਖਿਆ ਸਤੰਬਰ-2024 ਲਈ ਇਛੁੱਕ ਪ੍ਰੀਖਿਆਰਥੀਅ 10 ਸਤੰਬਰ, 2024 ਤਕ ਆਨਾਇਨ ਬਿਨੇ ਕਰ ਸਕਦੇ ਹਨ।

          ਬੋਰਡ ਦੇ ਬੁਲਾਰੇ ਨੇ ਦਸਿਆਕਿ ਜੋ ਪ੍ਰੀਖਿਆਰਥੀ ਉਪਰੋਕਤ ਪ੍ਰੀਖਿਆ ਤਹਿਤ ਬਿਨੈ ਕਰਨਾ ਚਾਹੁੰਦੇ ਹਨ, ਉਹ 1000 ਰੁਪਏ ਲੇਟ ਫੀਸ ਸਮੇਤ 10 ਸਤੰਬਰ, 2024 ਤਕ ਬੋਰਡ ਦੀ ਅਥੋਰਾਹਿਜਡ ਵੈਬਸਾਇਟ www.bseh.org.in ‘ਤੇ ਆਨਲਾਇਨ ਬਿਨੈ ਕਰ ਸਕਦੇ ਹਨ।

ਖਪਤਕਾਰਾਂ ਦੀ ਸਾਰੀ ਤਰ੍ਹਾ ਦੀ ਸਮਸਿਆਵਾਂ ਦੀ ਸੁਣਵਾਈ ਕੀਤੀ ਜਾਵੇਗੀ

ਚੰਡੀਗੜ੍ਹ, 23 ਅਗਸਤ – ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਸਰਕਲ ਫੋਰਮ ਪੰਚਕੂਲਾ ਦੇ ਖਪਤਕਾਰ ਸ਼ਿਕਾਇਤ ਹੱਲ ਮੰਚ ਦੇ ਚੇਅਰਮੈਨ ਅਤੇ ਮੈਂਬਰ ਮੰਚ ਦੀ ਕਾਰਵਾਈ 27 ਅਗਸਤ (ਮੰਗਲਵਾਰ) ਨੂੰ ਸਵੇਰੇ 11:30 ਵਜੇ  ਤੋਂ ਸੁਪਰਡੈਂਟ ਇੰਜੀਨੀਅਰ, ਪੰਚਕੂਲਾ ਦੇ ਦਫਤਰ, ਐਸਸੀਓ ਨੰਬਰ -96 , ਪਹਿਲੀ ਮੰਜਿਲ, ਸੈਕਟਰ-5, ਪੰਚਕੂਲਾ ਵਿਚ ਕੀਤੀ ਜਾਵੇਗੀ।

          ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਖਪਤਕਾਰਾਂ ਨੂੰ ਬਿਨ੍ਹਾਂ ਰੁਕਾਵਟ ਬਿਜਲੀ ਦੀ ਸਪਲਾਈ ਉਪਲਬਧ ਕਰਵਾਉਣ ਨਈ ਪ੍ਰਤੀਬੱਧ ਹੈ। ਖਪਤਕਾਰਾਂ ਦੀ ਸਮਸਿਆਵਾਂ ਦੇ ਤੁਰੰਤ ਹੱਲ ਲਈ ਨਿਗਮ ਵੱਲੋਂ ਅਨੇਕ ਮਹਤੱਵਪੂਰਨ ਪ੍ਰੋਗ੍ਰਾਮ ਚਲਾਏ ਜਾ ਰਹੇ ਹਨ।

          ਮੰਖ ਦੇ ਮੈਂਬਰ, ਪੰਚਕੂਲਾ ਜਿਲ੍ਹੇ ਦੇ ਖਪਤਕਾਰਾਂ ਦੀ ਸਾਰੀ ਤਰ੍ਹਾ ਦੀ ਸਮਸਿਆਵਾਂ ਦੀ ਸੁਣਵਾਈ ਕਰਣਗੇ ਜਿਨ੍ਹਾਂ ਵਿਚ ਮੁੱਖ ਰੂਪ ਨਾਲ ਬਿਲਿੰਗ, ਵੋਲਟੇਜ, ਮੀਟਰਿੰਗ ਨਾਲ ਸਬੰਧਿਤ ਸ਼ਿਕਾਇਤਾਂ, ਕਨੈਕਸ਼ਨ ਕੱਟਣ ਤੇ ਜੋੜਨ, ਬਿਜਲੀ ਸਪਲਾਈ ਵਿਚ ਰੁਕਾਵਟਾਂ, ਕਾਰਜਕੁਸ਼ਲਤਾ, ਸੁਰੱਖਿਆ, ਭਰੋਸੇ ਵਿਚ ਕਮੀ ਅਤੇ ਹਰਿਆਣਾ ਬਿਜਲੀ ਰੈਗੂਲੇਸ਼ਨ ਕਮਿਸ਼ਨ ਦੇ ਆਦੇਸ਼ਾਂ ਦੀ ਉਲੰਘਣਾ ਆਦਿ ਸ਼ਾਮਿਲ ਹਨ।

          ਮੰਚ ਵੱਲੋਂ ਬਿਜਲੀ ਐਕਟ ਦੀ ਧਾਰਾ 126 ਅਤੇ ਧਾਰਾ 135 ਤੋਂ 139 ਦੇ ਤਹਿਤ ਬਿਜਲੀ ਚੋਰੀ ਅਤੇ ਬਿਜਲੀ ਦੇ ਅਣਅਥੋਰਾਇਜਡ ਵਰਤੋ ਦੇ ਮਾਮਲਿਆਂ ਵਿਚ ਸਜਾ ਅਤੇ ਜੁਰਮਾਨਾ ਅਤੇ ਧਾਰਾ 161 ਦੇ ਤਹਿਤ ਜਾਂਚ ਅਤੇ ਦੁਰਘਟਨਾਵਾਂ ਨਾਲ ਸਬੰਧਿਤ ਮਾਮਲਿਆਂ ਦੀ ਸੁਣਵਾਈ ਨਹੀਂ ਕੀਤੀ ਜਾਵੇਗੀ।

Leave a Reply

Your email address will not be published.


*