August 17, 2026

Justice News

ਅਵਾਮ ਦੀ ਆਵਾਜ਼

ਬਲਬੀਰ ਸਿੰਘ ਮੋਮੀ ਦੇ ਦੇਹਾਂਤ ’ਤੇ ਅਫ਼ਸੋਸ ਦਾ ਪ੍ਰਗਟਾਵਾ

ਲੁਧਿਆਣਾ   ( ਵਿਜੇ ਭਾਂਬਰੀ ) ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰ, ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ
ਸਮੂਹ ਮੈਂਬਰਾਂ ਵਲਲੋਂ ਕੈਨੇਡਾ ਵੱਸਦੇ  ਪੰਜਾਬੀ ਲੇਖਕ ਬਲਬੀਰ ਸਿੰਘ ਮੋਮੀ ਦੇ ਦੇਹਾਂਤ
’ਤੇ ਦੁੱਖ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਬਲਬੀਰ ਸਿੰਘ
ਮੋਮੀ ਦੇ ਦੇਹਾਂਤ ’ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਲਬੀਰ ਸਿੰਘ ਮੋਮੀ
ਪਿਛਲੇ ਤਿੰਨ ਦਹਾਕਿਆਂ ਤੋਂ ਟੋਰੰਟੋ (ਕੈਨੇਡਾ) ਵੱਸਦੇ ਸਨ। ਉਹ ਸਾਹਿਤ ਸਿਰਜਣਾ ਦੇ
ਨਾਲ ਨਾਲ ਪੰਜਾਬੀ ਦੇ ਪੱਤਰਕਾਰ ਵੀ ਸਨ। ਦੇਸ਼ ਵੰਡ ਮਗਰੋਂ ਸ. ਬਲਬੀਰ ਸਿੰਘ ਮੋਮੀ ਲੰਮਾ
ਸਮਾਂ ਚੰਡੀਗੜ੍ਹ ਰਹੇ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਬਲਬੀਰ
ਸਿੰਘ ਮੋਮੀ ਦੇ ਦੇਹਾਂਤ ’ਤੇ ਅਫ਼ਸੋਸ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਨਾਲ
ਪੰਜਾਬੀ ਸਾਹਿਤ ਜਗਤ, ਅਤੇ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਦਸਿਆ ਕਿ
ਬਲਬੀਰ ਸਿੰਘ ਮੋਮੀ ਹੋਰਾਂ ਦਾ ਪਹਿਲਾ ਕਹਾਣੀ ਸੰਗ੍ਰਹਿ ਮਸਾਲੇ ਵਾਲਾ ਘੋੜਾ 1959 ਵਿੱਚ
ਛਪਿਆ ਸੀ। ਫਿਰ ਜੇ ਮੈਂ ਮਰ ਜਾਵਾਂ (1965) ਸ਼ੀਸ਼ੇ ਦਾ ਸਮੁੰਦਰ (1968) ਵਿੱਚ ਛਪੇ।
ਉਨ੍ਹਾਂ ਨੇ ਨਾਵਲਾਂ ਦੀ ਸਿਰਜਣਾ ਵੀ ਕੀਤੀ ਜਿਸ ਵਿਚ ਜੀਜਾ ਜੀ (1961) ਪੀਲਾ ਗੁਲਾਬ
(1975) ਇਕ ਫੁੱਲ ਮੇਰਾ ਵੀ (1986) ਅਲਵਿਦਾ ਹਿੰਦੋਸਤਾਨ ਸ਼ਾਮਲ ਹਨ। ਉਨ੍ਹਾਂ ਦੋ ਨਾਟਕ
ਨੌਕਰੀਆਂ ਹੀ ਨੌਕਰੀਆਂ (1960) ਤੇ ਲੌਢਾ ਵੇਲਾ (1961) ਵਿਚ ਪ੍ਰਕਾਸ਼ਿਤ ਹੋਏ।
ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ  ਸੁਰਿੰਦਰ ਕੈਲੇ, ਡਾ. ਸੁਖਦੇਵ ਸਿੰਘ ਸਿਰਸਾ,
ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਭੱਠਲ, ਡਾ. ਲਖਵਿੰਦਰ ਜੌਹਲ, ਡਾ. ਅਨੂਪ
ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ, ਬਲਬੀਰ ਮਾਧੋਪੁਰੀ, ਡਾ. ਗੁਰਇਕਬਾਲ ਸਿੰਘ,
ਜਨਮੇਜਾ ਸਿੰਘ ਜੌਹਲ, ਡਾ. ਅਰਵਿੰਦਰ ਕੌਰ ਕਾਕੜਾ, ਡਾ ਗੁਰਚਰਨ ਕੌਰ ਕੋਚਰ, ਡਾ.
ਹਰਵਿੰਦਰ ਸਿੰਘ, ਤ੍ਰੈਲੋਚਨ ਲੋਚੀ, ਜਸਪਾਲ ਮਾਨਖੇੜਾ, ਜਸਵੀਰ ਝੱਜ, ਡਾ. ਹਰੀ ਸਿੰਘ
ਜਾਚਕ, ਸਹਿਜਪ੍ਰੀਤ ਸਿੰਘ ਮਾਂਗਟ, ਸ਼ਬਦੀਸ਼, ਸੰਜੀਵਨ ਸਿੰਘ, ਨਰਿੰਦਰਪਾਲ ਕੌਰ, ਵਾਹਿਦ
(ਸਤਿਨਾਮ ਸਿੰਘ), ਡਾ. ਸੰਤੋਖ ਸਿੰਘ ਸੁੱਖੀ, ਡਾ. ਹਰਜਿੰਦਰ ਸਿੰਘ, ਕੰਵਰਜੀਤ ਭੱਠਲ,
ਵਰਗਿਸ ਸਲਾਮਤ, ਪ੍ਰੋ. ਸਰਘੀ, ਦੀਪ ਜਗਦੀਪ ਸਿੰਘ, ਕਰਮਜੀਤ ਸਿੰਘ ਗਰੇਵਾਲ, ਪ੍ਰੋ.
ਬਲਵਿੰਦਰ ਸਿੰਘ ਚਹਿਲ, ਪ੍ਰੇਮ ਸਾਹਿਲ ਅਤੇ ਸਮੂਹ ਮੈਂਬਰ ਸ਼ਾਮਲ ਹਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.