ਪਰਮਜੀਤ ਸਿੰਘ,ਜਲੰਧਰ
ਆਉਣ ਵਾਲੇ ਦਿਨਾਂ ‘ਚ ਅਮਰੀਕੀ ਪੁਲਾੜ ਏਜੰਸੀ ਨਾਸਾ ਸਮੇਤ ਦੁਨੀਆ ਭਰ ਦੇ ਵਿਗਿਆਨੀ ਅਲਰਟ ਰਹਿਣ ਵਾਲੇ ਹਨ। ਇੱਕ ਨਹੀਂ, ਬਲਕਿ ਤਿੰਨ ਅਜਿਹੀਆਂ ਚੀਜ਼ਾਂ ਬ੍ਰਹਿਮੰਡ ਤੋਂ ਤੇਜ਼ੀ ਨਾਲ ਧਰਤੀ ਵੱਲ ਆ ਰਹੀਆਂ ਹਨ, ਜਿਨ੍ਹਾਂ ਦੇ ਟਕਰਾਉਣ ਨਾਲ ਪਰਲੋ ਆ ਸਕਦੀ ਹੈ। ਇਹ ਐਸਟੇਰੋਇਡ ਹਨ, ਜੋ ਇਸ ਮਹੀਨੇ ਦੇ ਅੰਤ ਵਿੱਚ ਲਗਾਤਾਰ ਤਿੰਨ ਦਿਨ ਧਰਤੀ ਵੱਲ ਤੇਜ਼ੀ ਨਾਲ ਵਧਣਗੇ। ਹਾਲਾਂਕਿ ਇਨ੍ਹਾਂ ਦੇ ਟਕਰਾਉਣ ਦੀ ਕੋਈ ਸੰਭਾਵਨਾ ਨਹੀਂ ਹੈ, ਪਰ ਵਿਗਿਆਨੀ ਅਜੇ ਵੀ ਇਸ ਅਸਾਧਾਰਣ ਬ੍ਰਹਿਮੰਡੀ ਘਟਨਾ ‘ਤੇ ਨਜ਼ਰ ਰੱਖ ਰਹੇ ਹਨ।
ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਜੈਟ ਪ੍ਰੋਪਲਸ਼ਨ ਲੈਬਾਰਟਰੀ ਮੁਤਾਬਕ 27, 28 ਅਤੇ 29 ਅਗਸਤ ਨੂੰ ਧਰਤੀ ਦੇ ਨੇੜਿਓਂ ਤਿੰਨ ਵੱਡੇ ਗ੍ਰਹਿ ਲੰਘਣ ਵਾਲੇ ਹਨ। ਇਨ੍ਹਾਂ ਤਿੰਨਾਂ ਦਾ ਆਕਾਰ ਕਾਫੀ ਵੱਡਾ ਹੈ। ਜਿਸ ਕਾਰਨ ਵਿਗਿਆਨੀ ਕਾਫੀ ਚਿੰਤਤ ਹਨ। ਭਾਵੇਂ ਇਸ ਮਹੀਨੇ ਹੁਣ ਤੱਕ ਕਈ ਗ੍ਰਹਿ ਧਰਤੀ ਦੇ ਨੇੜੇ ਤੋਂ ਲੰਘ ਚੁੱਕੇ ਹਨ। ਅਮਰੀਕੀ ਪੁਲਾੜ ਏਜੰਸੀ ਮੁਤਾਬਕ 27 ਅਗਸਤ ਨੂੰ ਧਰਤੀ ਦੇ ਨੇੜੇ ਤੋਂ ਗੁਜ਼ਰਨ ਵਾਲੇ ਐਸਟਰਾਇਡ ਦਾ ਨਾਮ 2020 ਆਰ ਐਲ ਹੈ ਅਤੇ ਇਹ ਇੱਕ ਜਹਾਜ਼ ਦੇ ਆਕਾਰ ਦੀ ਤਰ੍ਹਾਂ ਇਸਦਾ ਆਕਾਰ 110 ਫੁੱਟ ਲੰਬਾ ਹੋਵੇਗਾ।
2020 ਆਰ ਐਲ ਗ੍ਰਹਿ 27 ਅਗਸਤ ਨੂੰ ਧਰਤੀ ਦੇ ਸਭ ਤੋਂ ਨੇੜੇ ਤੋਂ ਲੰਘੇਗਾ। ਅਤੇ ਧਰਤੀ ਤੋਂ ਇਸਦੀ ਦੂਰੀ 2,910,000 ਮੀਲ ਹੋਵੇਗੀ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਕਾਰਨ ਇਸ ਦੇ ਧਰਤੀ ਨਾਲ ਟਕਰਾਉਣ ਦੀ ਭਾਵੇਂ ਕੋਈ ਸੰਭਾਵਨਾ ਨਹੀਂ ਹੈ ਜੋ ਰਾਹਤ ਦੀ ਗੱਲ ਹੈ।
Leave a Reply