ਜੀਵਨ ਦੇ ਪਿਆਰ ਵਿੱਚ ਖੂਨ ਦਾ ਰਿਸ਼ਤਾ ਸੱਭ ਤੋਂ ਪਹਿਲਾ ਹੈ। ਇਸ ਰਿਸ਼ਤੇ ਵਿੱਚ ਮਾਂ ਬਾਪ ਤੋਂ ਬਾਅਦ ਭੈਣ ਭਰਾਵਾਂ ਦੇ ਰਿਸ਼ਤੇ ਦਾ ਸਥਾਨ ਹੈ। ਇਹ ਪਿਆਰ ਦਾ ਰਿਸ਼ਤਾ ਦਿਮਾਗ ਰਹਿਤ ਅਤੇ ਬੇਜ਼ੁਬਾਨ ਜੀਵਾਂ ਵਿੱਚ ਵੀ ਹੈ। ਪ੍ਰੰਤੂ ਇਨਸਾਨ ਵਿੱਚ ਕੁਦਰਤ ਵੱਲੋਂ ਦੀਮਾਗ ਦੀ ਬਖਸ਼ਿਸ਼ ਹੋਣ ਕਾਰਨ ਮਾਂ ਬਾਪ ਅਤੇ ਭੈਣ ਭਰਾਵਾਂ ਦੇ ਰਿਸ਼ਤਿਆਂ ਦੀ ਨਿਰਾਲੀ ਝਲਕ ਹੈ ਅਤੇ ਇਸ ਨਿਰਾਲੀ ਝਲਕ ਨੂੰ ਰਖੜੀ ਬੰਧਨ ਵਿੱਚ ਦੇ ਪਵਿੱਤਰ ਤਿਉਹਾਰ ਚੋਂ ਵੇਖਿਆ ਜਾ ਸਕਦਾ ਹੈ। ਭੈਣ ਭਰਾਵਾਂ ਨੂੰ ਹਰ ਸਾਲ ਰਖੜੀ ਬੰਨ ਕੇ ਸੱਚੇ ਪਿਆਰ ਦਾ ਪ੍ਰਗਟਾਵਾ ਕਰਦੀਆਂ ਹਨ।
ਦੁਨੀਆਂ ਦੇ ਵੱਖ ਵੱਖ ਵੱਖ ਖੇਤਰਾਂ ਵਿੱਚ ਇਸ ਨੂੰ ਮਨਾਉਣ ਦੇ ਵੱਖਰੋ ਵੱਖਰੇ ਢੰਗ ਤਰੀਕੇ ਹਨ। ਅਣਵੰਡੇ ਪੰਜਾਬ ਵਿਚ ਹਮਲਾਵਰ ਨੌਜਵਾਨ ਲੜਕੀਆਂ ਨੂੰ ਜ਼ਬਰਦਸਤੀ ਬੰਧਕ ਬਣਾ ਕੇ ਲੈ ਜਾਂਦੇ ਸਨ। ਇਸ ਲਈ ਭੈਂਣਾਂ ਭਰਾਵਾਂ ਦੇ ਗੁਟਾਂ ਤੇ ਰਖੜੀ ਆਪਣੀ ਰਾਖੀ ਦੀ ਵੰਗਾਰ ਦੇ ਤੌਰ ਤੇ ਬੰਨਦੀਆਂ ਸਨ। ਰਖੜੀ ਨੂੰ ਦੱਖਣੀ ਏਸ਼ੀਆ ਦੇ ਕੱਈ ਭਾਗਾਂ ਵਿਚ, ਭਾਰਤ ਦੇ ਪਛਮੀ ਬੰਗਾਲ, ਉੜੀਸਾ, ਮਾਹਾਂ ਰਾਸ਼ਟਰ, ਹਰਿਆਣਾ, ਜੰਮੂ ਤੋਂ ਇਲਾਵਾ ਹਿੰਦੂ ਅਤੇ ਬੋਧੀ ਰਖੜੀ ਪੂਰਨਿਆਂ ਦੇ ਪਵਿੱਤਰ ਤਿਉਹਾਰ ਵਜੋਂ ਸਾਵਣ ਮਹੀਨੇ ਦੇ ਆਖਰੀ ਦਿਨ ਮਨਾਉਂਦੇ ਹਨ ਅਤੇ ਇਸ ਮੌਕੇ ਭੈਣਾਂ ਖੁਸ਼ੀਆਂ ਅਤੇ ਚਾਵਾਂ ਨਾਲ ਭਰਾਵਾਂ ਦੇ ਰਖੜੀ ਬੰਨਦੀਆਂ ਹਨ ।
ਪਹਿਲੇ ਸਮਿਆਂ ਵਿੱਚ ਭਰਾ ਭੈਣਾਂ ਨੂੰ ਸਿਰਫ਼ ਇੱਕ ਰੁਪਈਆ ਰਖੜੀ ਬੰਧਨ ਦੀ ਖੁਸ਼ੀ ਵਿੱਚ ਦਿੰਦੇ ਸਨ ਪਰ ਅੱਜ ਦੇ ਯੁਗ ਵਿੱਚ ਭਰਾਵਾਂ ਦੀ ਭੈਣਾਂ ਵਲੋਂ ਰਖੜੀ ਬੰਧਨ ਦੀ ਖੁਸ਼ੀ ਲੱਖਾਂ ਹਜ਼ਾਰਾਂ ਤੱਕ ਪੁੱਜ ਗਈ ਹੈ। ਰਖੜੀ ਲਈ ਭੈਣਾਂ ਦੇ ਪਿਆਰ ਦੀ ਝੱਲਕ ਗਿਧਿਆਂ ਤੇ ਭੰਗੜਿਆਂ ਦੀਆਂ ਬੋਲੀਆਂ ਵਿੱਚ ਸਾਫ਼ ਨਜ਼ਰ ਆਉਂਦੀ ਹੈ । ਜਦੋਂ ਭਰਾ ਵਿਹੂਣੀ ਭੈਣ ਕਲੇਜੇ ਵਿਚ ਧੂ ਪਾਉਣ ਵਾਲੀ ਬੋਲੀ ਪਾ ਕੇ ਰੱਬ ਅੱਗੇ ਫਰਿਆਦ ਕਰਦੀ ਹੈ ਕਿ “ ਇਕ ਵੀਰ ਦੇਈਂ ਵੇ ਰੱਬਾ , ਸੌਂਹ ਖਾਂਣ ਨੂੰ ਬੜਾ ਚਿੱਤ ਕਰਦਾ “।
ਜਿਨ੍ਹਾਂ ਭੈਣਾਂ ਦੇ ਵੀਰ ਰੱਬ ਨੂੰ ਪਿਆਰੇ ਹੋ ਜਾਂਦੇ ਹਨ ਤਾਂ ਆਪਣੇ ਛੋਟੇ ਭਤੀਜੇ ਦੇ ਰਖੜੀ ਬੰਨਣ ਸਮੇਂ ਭੈਣ ਦੇ ਰੋਣ ਦੀਆਂ ਭੁੱਬਾਂ ਚੌਗਿਰਦੇ ਨੂੰ ਰੋਣ ਲਈ ਮਜਬੂਰ ਕਰ ਦਿੰਦੀਆਂ ਹਨ। ਇਸ ਸਾਲ 19 ਅਗਸਤ ਨੂੰ ਰਖੜੀ ਦੇ ਪਵਿੱਤਰ ਤਿਉਹਾਰ ਤੇ ਸਮੂਹ ਭੈਣਾਂ ਨੂੰ ਵਧਾਈਆਂ ਦਿੰਦਾ ਹੋਇਆ,ਰੱਬ ਅੱਗੇ ਸਾਰੇ ਵੀਰਾਂ ਦੀ ਲੰਮੀ ਉਮਰ ਅਤੇ ਭੈਣ ਭਰਾਂਵਾਂ ਦੇ ਪਿਆਰ ਬਣਾਈ ਰੱਖਣ ਦੀ ਅਰਦਾਸ ਰੱਬ ਮੂਹਰੇ ਕਰਦਾ ਹਾਂ।
ਗੁਰਦੇਵ ਸਿੰਘ ਪੀ ਆਰ ਓ
9888378393
Leave a Reply