ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਲਖਨਊ, ਤਿਰੂਵਨੰਤਪੁਰਮ, ਤ੍ਰਿਚੀ, ਕੋਝੀਕੋਡ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ‘ਤੇ ਫਾਸਟ ਟ੍ਰੈਕ ਇਮੀਗ੍ਰੇਸ਼ਨ- ਟਰੱਸਟੇਡ ਟ੍ਰੈਵਲਰ ਪ੍ਰੋਗਰਾਮ (FTI-TTP) ਦਾ ਉਦਘਾਟਨ ਕੀਤਾ
ਨਵੀਂ ਦਿੱਲੀ ( ਜਸਟਿਸ ਨਿਊਜ਼ ) ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਲਖਨਊ, ਤਿਰੂਵਨੰਤਪੁਰਮ, ਤ੍ਰਿਚੀ, ਕੋਝੀਕੋਡ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ‘ਤੇ ਫਾਸਟ ਟ੍ਰੈਕ ਇਮੀਗ੍ਰੇਸ਼ਨ – ਟਰੱਸਟੇਡ ਟਰੈਵਲਰ ਪ੍ਰੋਗਰਾਮ (FTI-TTP) ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਸਕੱਤਰ ਅਤੇ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਸਮੇਤ ਕਈ ਪਤਵੰਤੇ ਮੌਜੂਦ ਸਨ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਫਾਸਟ ਟ੍ਰੈਕ ਇਮੀਗ੍ਰੇਸ਼ਨ – ਟਰੱਸਟੇਡ ਟ੍ਰੈਵਲਰ ਪ੍ਰੋਗਰਾਮ (FTI-TTP) ਦੇ ਨਾਲ, ਅੱਜ ਤੋਂ ਹਵਾਈ ਅੱਡਿਆਂ ‘ਤੇ ਸੀਮਲੈਸ ਇਮੀਗ੍ਰੇਸ਼ਨ ਦੀ ਸੁਵਿਧਾ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਸਿਰਫ਼ ਸੁਵਿਧਾ ਦੇਣ ਨਾਲ ਸਾਡਾ ਉਦੇਸ਼ ਪੂਰਾ ਨਹੀਂ ਹੋਵੇਗਾ ਸਗੋਂ ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਵੱਧ ਤੋਂ ਵੱਧ ਯਾਤਰੀਆਂ ਨੂੰ ਇਸ ਦਾ ਲਾਭ ਮਿਲੇ। ਇਸ ਦੇ ਲਈ ਪਾਸਪੋਰਟ ਅਤੇ OCI ਕਾਰਡ ਜਾਰੀ ਕਰਦੇ ਸਮੇਂ ਹੀ ਸਾਨੂੰ ਰਜਿਸਟ੍ਰੇਸ਼ਨ ਕਰਨ ਦੀ ਸੰਭਾਵਨਾ ‘ਤੇ ਕੰਮ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਅਜਿਹਾ ਕਰ ਸਕਦੇ ਹਾਂ ਤਾਂ ਯਾਤਰੀਆਂ ਨੂੰ ਦੁਬਾਰਾ ਫਿੰਗਰਪ੍ਰਿੰਟ ਅਤੇ ਦਸਤਾਵੇਜ਼ਾਂ ਲਈ ਆਉਣ ਦੀ ਜ਼ਰੂਰਤ Read More