ਰਾਸ਼ਟਰੀ ਵਿਗਿਆਨ ਦਿਵਸ ਨੂੰ ਸਮਰਪਿਤ ਮੁਕਾਬਲੇ ਕਰਵਾਏ ਦਲਜੀਤ ਕੌਰ ਧੂਰੀ, 02 ਮਾਰਚ, 2024: ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਸਾਇੰਸ ਵਿਭਾਗ ਨੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ। ਵਿਭਾਗ ਦੇ ਕੋਆਰਡੀਨੇਟਰ ਡਾ. ਅਸ਼ੋਕ ਕੁਮਾਰ ਨੇ ਵਿਗਿਆਨ ਦਿਵਸ ਦੀ ਮਹੱਤਤਾ ਬਾਰੇ ਸਾਇੰਸ ਗਰੁੱਪ ਦੇ ਵਿਦਿਆਰਥੀਆਂ ਨੂੰ ਵਿਸਤ੍ਰਿਤ ਜਾਣਕਾਰੀ ਦਿੱਤੀ। ਇਸ ਸਮੇਂ ਵਾਦ-ਵਿਵਾਦ, ਰੰਗੋਲੀ, ਪੋਸਟਰ ਬਣਾਉਣ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਸਾਇੰਸ ਗਰੁੱਪ ਦੇ ਭਾਗ ਦੂਜਾ ਦੇ ਹਰਮਨ ਜੋਤ ਸਿੰਘ, ਜੈਸਮੀਨ ਸਿੱਧੂ ਅਤੇ ਭਾਗ ਪਹਿਲਾ ਦੇ ਸੁਮਨ ਸ਼ਰਮਾ ਨੇ ਭਾਸ਼ਣ ਮੁਕਾਬਲੇ ਵਿੱਚ ਕ੍ਰਮਵਾਰ ਪਹਿਲਾ, ਦੂਜਾ ਤੀਜਾ ਸਥਾਨ ਹਾਸਲ ਕੀਤਾ। ਵਾਦ-ਵਿਵਾਦ ਵਿੱਚ ਭਾਗ ਦੂਜਾ ਦੇ ਹਰਸ਼ ਅਲੀ ਤੇ ਗੁਰਸ਼ਰਨ ਸਿੰਘ ਨੇ ਫਰਟੀਲਾਈਜਰ ਤੇ ਪੈਸਟੀਸਾਈਡ ਦੀ ਵਰਤੋਂ ਕਰਨ ਜਾਂ ਨਾ ਕਰਨ ਦੇ ਵਿਸ਼ੇ ‘ਤੇ ਬਹੁਪੱਖੀ ਵਿਚਾਰ ਦਿੱਤੇ ਅਤੇ ਕ੍ਰਮਵਾਰ ਪਹਿਲਾ ਦੂਜਾ ਸਥਾਨ ਹਾਸਲ ਕੀਤਾ। ਭਾਗ ਤੀਜਾ ਦੀ ਵਰਸ਼ਾ ਤੇ ਜੀਆ, ਭਾਗ ਪਹਿਲਾ ਦੀ ਵੰਦਨਾ ਤੇ ਗੁਰਸ਼ਰਨ ਪ੍ਰੀਤ ਅਤੇ ਭਾਗ ਪਹਿਲਾ ਦੀ ਸੁਖਨੂਰ ਤੇ ਰਮਨਦੀਪ ਕੌਰ ਨੇ ਰੰਗੋਲੀ ਬਣਾਉਣ ਵਿੱਚ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਭਾਗ ਪਹਿਲਾ ਦੀ ਸੰਜਨਾ, ਭਾਗ ਦੂਜਾ ਦੀ ਪ੍ਰਭਜੋਤ ਅਤੇ ਭਾਗ ਪਹਿਲਾ ਦੀ ਗੁਰਸ਼ਰਨਪ੍ਰੀਤ ਕੌਰ ਨੇ ਪੋਸਟਰ ਬਣਾਉਣ ਵਿੱਚ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਕਾਲਜ ਇੰਚਾਰਜ ਡਾ. ਸੁਭਾਸ਼ ਕੁਮਾਰ ਨੇ ਕਿਹਾ ਅਧੁਨਿਕ ਯੁੱਗ ਵਿੱਚ ਸਾਇੰਸ ਬਹੁਤ ਵੱਡਾ ਯੋਗਦਾਨ ਦੇ ਰਹੀ ਹੈ ਅਤੇ ਅਜਿਹੇ ਮੁਕਾਬਲੇ ਕਰਵਾਉਣ ਨਾਲ ਵਿਦਿਆਰਥੀਆਂ ਵਿੱਚ ਛੁਪੀ ਪ੍ਰਤਿਭਾ ਨਿਕਲ ਕੇ ਸਾਹਮਣੇ ਆਉਂਦੀ ਹੈ। ਜੇਤੂ ਵਿੱਦਿਆਰਥੀਆਂ ਨੂੰ ਮੈਡਲਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਪ੍ਰੋ. ਜਗਜੋਤ ਕੌਰ ਅਤੇ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਡਾ. ਮਨਜੋਤ ਕੌਰ ਤੇ ਪ੍ਰੋ. ਕੀਰਤੀ ਚਾਵਲਾ ਵੱਲੋਂ ਨਿਭਾਈ ਗਈ। ਇਸ ਮੌਕੇ ਡਾ. ਰਾਕੇਸ਼ ਕੁਮਾਰ, ਡਾ. ਗਗਨਦੀਪ ਸਿੰਘ, ਡਾ. ਊਸ਼ਾ ਜੈਨ ਹਾਜ਼ਰ ਸਨ।
ਧੂਰੀ,::::::::::::: ਯੂਨੀਵਰਸਿਟੀਕਾਲਜ ਬੇਨੜਾ ਵਿਖੇ ਸਾਇੰਸ ਵਿਭਾਗ ਨੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ। ਵਿਭਾਗ ਦੇ ਕੋਆਰਡੀਨੇਟਰ ਡਾ. ਅਸ਼ੋਕ ਕੁਮਾਰ ਨੇ ਵਿਗਿਆਨ ਦਿਵਸ ਦੀ ਮਹੱਤਤਾ ਬਾਰੇ ਸਾਇੰਸ ਗਰੁੱਪ Read More