ਸਿੱਖਿਆ ਦਾ ਨਿੱਜੀਕਰਣ ਦਾ ਮੰਤਵ ਆਮ ਲੋਕਾਂ ਨੂੰ ਸਿੱਖਿਆ ਤੋਂ ਵਾਝੇਂ ਰੱਖਣਾ—ਸਿੱਖਿਆ ਸਾਸ਼ਤਰੀਅਤੇ ਬੁੱਧੀਜੀਵੀ

ਮਾਨਸਾ ( ਡਾ.ਸੰਦੀਪ ਘੰਡ)ਕੇਂਦਰ ਸਰਕਾਰ ਵੱਲੋਂ ਲੰਮੇ ਸਮੇ ਤੋਂ ਉਡੀਕੀ ਜਾ ਰਹੀ ਕੌਮੀ ਸਿਿੱਖਿਆ ਨੀਤੀ 2020 ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਜੋ ਹੁਣ ਕੋਮੀ ਸਿੱਖਿਆ ਨੀਤੀ 2024 ਹੋਵੇਗੀ।ਬਿੰਨਾਂ ਸ਼ੱਕ ਲੋਕਤੰਤਰ ਦੇਸ਼ ਵਿੱਚ ਕਾਨੂੰੰਨ ਨੂੰ ਬਣਨ ਲਈ ਘੱਟ ਸਮਾਂ ਲੱਗਦਾ ਕਈ ਵਾਰ ਤਾਂ ਰਾਤੋ ਰਾਤ ਕਾਨੂੰੰਨ ਬਣ ਜਾਂਦੇ ਹਨ ਪਰ ਇਸ ਨੂੰ ਲਾਗੂ ਕਰਨ ਵਿੱਚ ਲੰਮਾਂ ਸਮਾਂ ਲੱਗ ਜਾਦਾਂ ਹੈ ਅਤੇ ਬਹੁਤ ਵਾਰ ਕਈ ਕਾਨੂੰਨ ਫਾਈਲ ਵਿੱਚ ਹੀ ਬਣੇ ਰਹਿ ਜਾਦੇਂ ਹਨ।
ਜਿਸ ਨੀਤੀ ਦੀ ਕਿਸੇ ਮੁਲਕ ਨੂੰ ਸਬ ਤੋਂ ਵੱਧ ਜਰੂਰਤ ਹੁੰਦੀ ਹੈ ਜਾਂ ਕਹਿ ਸਕਦੇ ਹਾਂ ਕਿ ਕਿਸੇ ਦੇਸ਼ ਦਾ ਵਿਕਾਸ ਲੋਕਾਂ ਦੀ ਸੋਚ ਇਸ ਗੱਲ ਦਾ ਨਿਰਭਰ ਕਰਦੀ ਉਸ ਦੇਸ਼ ਦੀ ਸਿੱਖਿਆ ਨੀਤੀ ਕਿਹੋ ਜਿਹੀ ਹੈ। ਪਰ ਸਾਡੇ ਦੇਸ਼ ਦੀ ਤ੍ਰਾਸਦੀ ਹੈ ਕਿ ਸਾਡੀਆਂ ਸਰਕਾਰਾਂ ਨੇ ਸਿੱਖਿਆ ਨੀਤੀ ਪ੍ਰਤੀ ਕੋਈ ਬਹੁਤੀ ਉਸਾਰੂ ਸੋਚ ਨਹੀ ਰੱਖੀ।ਪਰ ਅਸੀ ਦੇਖਦੇ ਹਾਂ 1986 ਵਿੱਚ ਬਣੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਵਿੱਚ 6 ਸਲਾ ਦਾ ਲੰਮਾ ਸਮਾ ਲੱਗਿਆ ਉਹ 1992 ਵਿੱਚ ਲਾਗੂ ਹੋਈ।ਇਸੇ ਤਰਾਂ ਨਵੀ ਸਿੱਖਿਆ ਨੀਤੀ ਜਿਸ ਨੂੰ ਪਿੱਛਲੇ ਦਿਨੀ ਹੀ ਕੇਂਦਰੀ ਵਜਾਰਤ ਨੇ ਮੰਂਜੂਰੀ ਦਿੱਤੀ ਹੈ ਜੋ 2019 ਵਿੱਚ ਬਣ ਗਈ ਉਸ ਨੂੰ ਲਾਗੂ ਕਰਨ ਲਈ ਵੀ 4 ਸਾਲ ਦਾ ਸਮਾਂ ਲੱਗ ਗਿਆ।ਜਿਸ ਤਰਾਂ ਅਸੀ ਜਾਣਦੇ ਹਾਂ ਕਿ ਜਿਸ ਰਫਤਾਰ ਨਾਲ ਸਮਾਂ ਬਦਲਦਾ ਹੈ ਉਸ ਰਫਤਾਰ ਅੁਨਸਾਰ ਹੀ ਸਾਡੀ ਸੋਚ,ਸਾਡੀ ਸਿੱਖਿਆ ਪ੍ਰਣਾਲੀ ਅਤੇ ਨੋਜਵਾਨਾਂ ਨੂੰ ਸਮੇਂ ਦਾ ਹਾਣੀ ਬਣਾਉਣ ਹਿੱਤ ਅਗਵਾਈ ਦੀ ਜਰੂਰਤ ਪੈਂਦੀ ਹੈ।ਨਵੀ ਸਿੱਖਿਆਂ ਨੀਤੀ ਜਿਸ ਸਬੰਧੀ ਕੇਂਦਰ ਸਰਕਾਰ ਨੇ ਸਾਰੀਆਂ ਰਾਜ ਸਰਕਾਰਾਂ ਨੂੰ ਇਸ ਨੂੰ ਲਾਗੂ ਕਰਨ ਹਿੱਤ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।ਚੰਗੀ ਅਤੇ ਸਕਾਰਤਾਮਕ ਗੱਲ ਇਹ ਵੀ ਹੈ ਕਿ ਪੰਜਾਬ ਸਰਕਾਰ ਨੇ ਵੀ ਸਮੂਹ ਸਿੱਖਿਆਂ ਅਦਾਰਿਆਂ ਨੂੰ ਇਸ ਸਬੰਧ ਵਿੱਚ ਪੱਤਰ ਜਾਰੀ ਕਰ ਦਿੱਤੇ ਗਏ ਹਨ।ਨਵੀ ਸਿੱਖਿਆਂ ਨੀਤੀ ਦੇ ਦੂਰ ਅਗਾਮੀ ਕੀ ਪ੍ਰਭਾਵ ਪੈਣਗੇ ਇਸ ਦੇ ਕੀ ਨਤੀਜੇ ਨਿੱਕਲਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਸਿੱਖਿਆ ਸ਼ਾਸ਼ਤਰੀ ਜਾਂ ਇਸ ਖੇਤਰ ਨਾਲ ਜੁੜੇ ਹੋਏ ਬੁੱਧੀਜੀਵੀ ਇਸ ਨੂੰ ਸ਼ੁਭ ਸੰਕੇਤ ਮੰਂਨ ਰਹੇ ਹਨ।ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੱਧੂ,ਸਭਿਆਚਾਰਕ ਚੇਤਨਾ ਮੰਚ ਦੇ ਪ੍ਰਧਾਨ ਹਰਿੰਦਰ ਸਿੰਘ ਮਾਨਸ਼ਾਹੀਆ ਅਤੇ ਸਿੱਖਿਆ ਸ਼ਾਸਤਰੀ ਕੇ,ਕੇ,ਸਿੰਗਲਾ ਨੇ ਦੱਸਿਆ ਕਿ ਸਕੂਲੀ ਸਿੱਖਿਆ ਵਿੱਚ ਪਹਿਲਾਂ ਤੋਂ ਪੜਾਏ ਜਾਂਦੇ 6 ਵਿਿਸ਼ਆ ਅੰਗਰੇਜੀ,ਵਿਿਗਆਨ,ਗਣਿਤ,ਹਿੰਦੀ/ਪੰਜਾਬੀ ਸਮਾਜਿਕ ਗਿਆਨ ਅਾਿਦ ਤੋਂ ਇਲਾਵਾ ਸਿਹਤ,ਸਰੀਰਕ ਸਿੱਖਿਆ,ਕਾਰਜ ਅਨੁਭਵ,ਕਲਾ ਕ੍ਰਿਤੀ  ਨੂੰ ਸ਼ਾਮਲ ਕੀਤਾ ਗਿਆ। ਜਿਸ ਨਾਲ ਵਿਿਦਆਰਥੀਆਂ ਦਾ ਮਾਨਿਸਕ ਵਿਕਾਸ ਹੋਵੇਗਾ ਜੋ ਇੱਕ ਸ਼ੁਭ ਸੰਕੇਤ ਹੈ ਕਿਉਕਿ ਅਸੀ ਜਾਣਦੇ ਹਾਂ ਕਿ ਇਹ ਉਮਰ ਸਬਰੰਗੀ ਹੁੰਦੀ ਹੈ।
ਨਵੀ ਸਿੱਖਿਆ ਨੀਤੀ ਵਿੱਚ ਬੇਸ਼ਕ ਸਕੂਲੀ ਸਿੱਖਿਆ ਯਾਨੀ ਪਲੱਸ ਟੂ ਕਰਨ ਲਈ ਵਿਿਦਆਰਥੀ ਨੂੰ ਇੱਕ ਸਾਲ ਦਾ ਵਧ ਸਮਾਂ ਲੱਗੇਗਾ ਕਿਉਕਿ ਪਹਿਲੀ ਕਲਾਸ ਵਿੱਚ ਦਾਖਲੇ ਦੀ ਉਮਰ ਜੋ ਪਹਿਲਾਂ ਪੰਜ ਸਾਲ ਸੀ ਉਸ ਨੂੰ ਛੇ ਸਾਲ ਕਰ ਦਿੱਤਾ ਗਿਆ ਯਾਨੀ 5+3+3+4 ਰੱਖਿਆ ੋਗਿਆ ਹੈ।ਸਰਕਾਰੀ ਸਕੂਲਾਂ ਵਿੱਚ ਵੀ ਪ੍ਰਾਈਵੇਟ ਸਕੂਲਾਂ ਵਾਂਗ ਪਹਿਲੀ ਕਲਾਸ ਵਿੱਚ ਦਾਖਲਾ ਲੈਣ ਲਈ ਹਰ ਬੱਚੇ ਨੂੰ ਤਿੰਨ ਸਾਲ (ਪੀ.ਐਚ,ਡੀ) ਕਰਨੀ ਪਵੇਗੀ ਭਾਵ  ਨਰਸਰੀ,ਐਲ,ਕੇ,ਜੀ ਅਤੇ ਯੂ.ਕੇ.ਜੀ ਤੋਂ ਬਾਅਦ ਹੀ ਪਹਿਲੀ ਕਲਾਸ ਵਿੱਚ ਦਾਖਲਾ ਮਿਲੇਗਾ।ਇਸੇ ਤਰਾਂ ਬਾਰਵੀ ਤੱਕ ਸਾਰੀਆਂ ਪ੍ਰੀਖਆਵਾਂ ਸਕੂਲ ਆਪਣੇ ਪੱਧਰ ਤੇ ਲੈਣਗੇ ਕੇਵਲ 12ਵੀ ਯਾਨੀ ਪਲੱਸ ਟੂ ਦੇ ਇਮਤਹਾਨ ਬੋਰਡ ਵੱਲੋ ਲਏ ਜਾਣਗੇ।ਜਿਸ ਨਾਮ ਬੱਚਿਆਂ ਤੇ ਵਾਰ ਵਾਰ ਬੋੋਰਡ ਦੀਆਂ ਪ੍ਰੀਖਆਵਾਂ ਦਾ ਬੋਝ ਘੱਟੇਗਾ ਪਰ ਸਾਰੀਆਂ ਕਲਾਸਾਂ ਤੋਂ ਬਾਅਦ ਇਕਦਮ ਪਲੱਸ ਟੂ ਦੇ ਪੇਪਰ ਬੋਰਡ ਵੱਲੋਂ ਲੈਣ ਨਾਲ ਵਿਿਦਆਰਥੀਆਂ ਤੇ ਮਾਨਸਿਕ ਬੋਝ ਅਤੇ ਮਾਨਿਸਕ ਪ੍ਰੇਸ਼ਾਨੀ ਵੀ ਹੋ ਸਕਦੀ ਹੈ।
ਵੱਖ ਵੱਖ ਸਮਾਜ ਸੇਵੀ ਅਤੇ ਸਿੱਖਿਆ ਸੁਧਾਰ ਕਮੇਟੀਆਂ ਦੇ ਆਗੂਆਂ ਡਾ.ਜਨਕ ਰਾਜ ਸਿੰਗਲਾ,ਡਾ,ਲਖਵਿੰਦਰ ਸਿੰਘ ਮੂਸਾ,ਪ੍ਰਸਿੱਧ ਕਾਲਮਨਵੀਸ ਬਲਜਿੰਦਰ ਜੋੜਕੀਆਂ,ਹਰਦੀਪ ਸਿੱਧੂ,ਹਰਜੀਵਨ ਸਿੰਘ,ਨੇ ਇਸ ਗੱਲ ਤੇ ਤਸੱਲੀ ਪ੍ਰਗਟ ਕੀਤੀ ਕਿ ਚਲੰਤ ਵਿਿਸ਼ਆ ਜਿਵੇਂ ਕਿਤਾਬੀ ਸਿੱਖਿਆ ਨੂੰ ਘੱਟ ਕਰਨ ਅਤੇ ਉਸ ਵਿੱਚ ਹੁਨਰ ਦੇ ਵਿਕਾਸ ਹਿੱਤ ਆਰਟੀਫਿਸ਼ਲ ਏਟੰਲੇਜੰਸੀ,ਸਕਿਊਰਿਟੀ,ਇੰਨਫਰਸ਼ਨ ਟੈਕਨਾਲੋਜੀ ਬਿਊਟੀ ਐਂਡ ਵੇਲਨੈਸ਼ ਖੇਤੀ ਭੋਜਨ ਦੀ ਸਾਂਭ ਸੰਭਾਲ, ਸਕਿੱਲ ਫਾਰ ਸਾਇੰਸ ਡਿਜਾਈਨ ਅਤੇ ਅਜਿਹੇ ਹੋਰ ਵਿਿਸ਼ਆਂ ਦੀ ਪੜਾਈ ਵੀ ਵਿਿਦਆਰਥੀਆਂ ਨੂੰ ਕਰਵਾਈ ਜਾਵੇਗੀ।
ਨਵੀ ਸਿੱਖਿਆ ਨੀਤੀ ਦਾ ਇੱਕ ਸਕਾਰਤਾਮਕ ਪਹਿਲੂ ਇਹ ਵੀ ਹੈ ਕਿ ਪਹਿਲਾਂ ਵਾਂਗ ਬਾਰਵੀ ਕਰਨ ਤੋਂ ਬਾਅਦ ਬੀ.ਏ ਦੀ ਡਿਗਰੀ ਲਈ ਤਿੰਨ ਸਾਲ ਹੀ ਲੱਗਣਗੇ ਪਰ ਜਿਵੇਂ ਪਹਿਲਾਂ ਜੇਕਰ ਕੋਈ ਵਿਿਦਆਰਥੀ ਬੀ.ਏ.ਭਾਗ ਦੂਜਾ ਕਰਨ ਤੋਂ ਬਾਅਦ ਨਹੀ ਸੀ ਪੜਦਾ ਤਾਂ ਉਸ ਦੀ ਦੋ ਸਾਲ ਦੀ ਪੜਾਈ ਨੂੰ ਕੋਈ ਮਾਨਤਾ ਨਹੀ ਸੀ ਭਾਵ ਉਹ ਪਲੱਸ ਟੂ ਹੀ ਮੰਨਿਆ ਜਾਦਾਂ ਸੀ ਪਰ ਹੁਣ ਪਹਿਲੇ ਸਾਲ ਤੋਂ ਬਾਅਦ ਸਾਰਟੀਫਿਕੇਟ,ਦੋ ਸਾਲ ਤੋਂ ਬਾਅਦ ਡਿਪਲੋਮਾ ਅਤੇ ਤਿੰਨ ਸਾਲ ਤੋਂ ਬਾਅਦ ਵਿਿਦਆਰਥੀ ਨੂੰ ਡਿਗਰੀ ਮਿਲੇਗੀ।ਸਿੱਖਿਆ ਸ਼ਾਸ਼ਤਰੀਆਂ ਲਈ ਨਵੀ ਸਿੱਖਿਆ ਨੀਤੀ ਵਿੱਚ ਸਬ ਤੋਂ ਹੈਰਾਨ ਕਰਨ ਵਾਲਾ ਪੈਸਲਾ ਕਿ ਐਮ,ਏ.ਇੱਕ ਸਾਲ ਦੀ ਕਰ ਦਿੱਤੀ ਗਈ ਹੈ ਅਤੇ ਐਮ.ਫਿਲ ਖਤਮ ਕਰ ਦਿੱਤੀ ਗਈ ਹੈ ਵਿਿਦਆਰਥੀ ਹੁਣ ਇੱਕ ਸਾਲ ਐਮ,ਏ ਕਰਨ ਤੋਂ ਬਾਅਦ ਪੀ.ਐਡ.ਡੀ ਕਰ ਸਕਦਾ ਹੈ।ਇਸ ਤਰਾਂ ਇੱਕ ਵਿਿਦਆਰਥੀ ਨੂੰ ਸਕੂਲੀ ਸਿੱਖਿਆ ਯਾਨੀ ਬਾਰਵੀ ਤੱਕ ਕੁੱਲ 15 ਸਾਲ ਲੱਗਣਗੇ ਜਦੋਂ ਕਿ ਕਾਲਜ ਦੀ ਪੜਾਈ ਤਿੰਨ ਸਾਲ ਅਤੇ ਯੂਨੀਵਰਸਿਟੀ ਜੇਕਰ ਕੇਵਲ ਐਮ,ਏ,ਕਰਨੀ ਇੱਕ ਸਾਲ ਅਤੇ ਪੀ,ਐਡ,ਡੀ ਲਈ ਦੋ ਤੋਂ ਤਿੰਨ ਸਾਲ ਦਾ ਸਮਾਂ ਹੋਰ ਲੱਗ ਸਕਦਾ ਹੈ।ਨਵੀ ਸਿਿੱਖਿਆ ਨੀਤੀ ਦੇ ਕੀ ਨਤੀਜੇ ਨਿੱਕਲਣਗੇ ਇਸ ਨੂੰ ਕਿਵੇਂ ਲਾਗੂ ਕੀਤਾ ਜਾਦਾਂ ਇਹ ਤਾਂ ਆਉਣ ਵਾਲ ਸਮਾਂ ਦੱੁਸੇਗਾ ਪਰ ਸਿੱਖਿਆ ਨਾਲ ਜੁੜੇ ਬੁੱਧੀਜੀਵੀਆਂ ਵੱਲੋਂ ਇਸ ਸਬੰਧੀ ਰਲਵਾਂ ਮਿਲਵਾਂ ਹੁੰਗਾਰਾ ਮਿਲ ੋਰਿਹਾ ਹੈ।ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਲਈ ਭਾਸ਼ਾ ਪ੍ਰੇਮੀ ਗੁਰਪ੍ਰੀਤ ਕਵੀ,ਤੇਜਿੰਦਰ ਕੌਰ ਜਿਲ੍ਹਾ ਸਿੱਖਿਆ ਅਫਸਰ ਮਾਨਸਾ,ਸੁਖਵਿੰਦਰ ਰਾਜ,ਕਰਨ ਭੀਖੀ,ਗੁਰਜੰਟ ਚਹਿਲ ਨੇ ਇਸ ਗੱਲ ਤੋਂ ਖੁਸੀ ਪ੍ਰਗਟ ਕੀਤੀ ਕਿ ਬੱਚਿਆਂ ਦੀ ਮੁੱਢਲੀ ਪੜਾਈ ਪੰਜਵੀ ਤੱਕ ਦੀ ਪੜਾਈ ਕੇਵਲ ਮਾਤਭਾਸ਼ਾ ਯਾਨੀ ਮਾਂ ਬੋਲੀ ਵਿੱਚ ਹੀ ਕਰਵਾਈ ਜਾਵੇਗੀ ਜੋ ਇੱਕ ਸ਼ੁਭ ਸੰਕੇਤ ਕਿਹਾ ਜਾ ਸਕਦਾ ਹੈ॥ਪਰ ਇਸ ਲਈ ਜਲਦੀ ਇਹਨਾਂ ਵਿਿਸ਼ਆ ਦੇ ਮਾਹਿਰ ਅਧਿਆਪਕਾਂ ਦੀ ਭਰਤੀ ਕਰਨ ਦੀ ਲੋੜ ਹੈ।ਸਰਕਾਰ ਨੂੰ ਜਿੰਨਾ ਜਲਦੀ ਹੋ ਸਕੇ ਮਾਸਟਰ ਟਰੈਨਿਰ ਤਿਆਰ ਕਰਕੇ ਵੱਖ ਵੱਖ ਸਦਰੰਭ ਵਿਅਕਤੀਆਂ ਦੀ ਟੀਮ ਤਿਆਰ ਕਰਨੀ ਚਾਹੀਦੀ ਹੈ।ਜਿਵੇਂ ਸਰਕਾਰ ਸਿੱਖਿਆ ਵਿੱਚ ਸੁਧਾਰ ਕਰਨ ਹਿੱਤ ਨਿਜੀ ਨਿਵੇਸ਼ ਨੂੰ ਲਿਆਉਣਾ ਚਾਹੁੰਦੀ ਹੈ ਪਰ ਅਸੀ ਇਹ ਵੀ ਜਾਣਦੇ ਹਾਂ ਕਿ ਨਿੱਜੀ ਕਰਣ ਨਾਲ ਸਿੱਖਿਆ ਮਹਿੰਗੀ ਹੋ ਜਾਵੇਗੀ ਜੋ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਰਹਿ ਜਾਂਦੀ ਹੈ।ਇਸ ਲਈ ਸਿੱਖਿਆ ਦਾ ਵਿਸ਼ਾ ਸਰਕਾਰ ਨੂੰ ਆਪ ਰੱਖਕੇ ਇਸ ਨੂੰ ਬਿਲਕੁੱਲ ਮੁੱਫਤ ਕਰਨਾ ਚਾਹੀਦਾ ਹੈ ਕਿਉਕਿ ਇੱਕ ਸਿੱਖਿਅਤ ਵਿਅਕਤੀ ਸਮਾਜ ਦੇ ਸੁਧਾਰ ਵਿੱਚ ਚੰਗਾ ਯੋਗਦਾਨ ਪਾ ਸਕਦਾ।

Leave a Reply

Your email address will not be published.


*


%d