ਸਿਆਸੀ ਪਾਰਟੀਆਂ ਦੇ ਲੀਡਰ ਡਰਦੇ ਹੀ ਜਾ ਰਹੇ ਬੀ ਜੇ ਪੀ ਵਿੱਚ ਪਰ ਉੱਥੇ ਵੀ ਉਹਨਾਂ ਦਾ ਭਵਿੱਖ ਜੀਰੋ ਹੈ :ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ 

ਨਵਾਂਸ਼ਹਿਰ   (ਜਤਿੰਦਰ ਪਾਲ ਸਿੰਘ ਕਲੇਰ )ਲੋਕ ਸਭਾ ਚੋਣਾਂ-2024 ਨੂੰ ਲੈ ਸਭ ਲੀਡਰ ਆਪੋ ਆਪਣੀਆਂ ਪਾਰਟੀਆਂ ਬਦਲਣ ਵਿੱਚ ਉਤਾਵਲੇ ਹੋਏ ਪਏ ਹਨ। ਕਈ ਵਾਰ ਚੰਗੇ ਕੱਦ ਅਤੇ ਸਾਫ ਛਬੀ ਵਾਲੇ ਲੀਡਰਾਂ ਨੂੰ ਮਜਬੂਰੀ ਵੱਸ ਕਈ ਵਾਰੀ ਗਲਤ ਫੈਸਲੇ ਲੈਣੇ ਪੈਂਦੇ ਹਨ। ਇਹਨਾਂ ਦੇ ਲਏ ਫੈਸਲੀਆ ਵਿਚ ਕਈ ਵਾਰੀ ਉਹਨਾ ਦੇ ਸਾਕ ਸਬੰਧੀ ਅਤੇ ਰਿਸ਼ਤੇਦਾਰ ਵੀ ਨਾਰਾਜ਼ ਹੋ ਜਾਦੇ ਹਨ ।ਇਸ ਸਬੰਧੀ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੋਜਵਾਨ ਕਾਂਗਰਸੀ ਆਗੂ ਅਤੇ ਸਮਾਜ ਸੇਵੀ ਸੁਰਿੰਦਰ ਸ਼ਿੰਦਾ ਰੈਲਮਾਜਰਾ ਨੇ ਕਿਹਾ ਕਿ ਅੱਜ ਦੇਸ਼ ਦੀ ਜਨਤਾ ਭਲੀ ਭਾਂਤ ਜਾਣਦੀ ਹੈ ਕਿ ਦੇਸ਼ ‘ਚ ਧੱਕਾ ਕਿਸ ਹੱਦ ਤੱਕ ਪਹੁੰਚ ਚੁੱਕਿਆ ਹੈ ਅਤੇ ਕਿੰਨਾ ਕੁ ਸੱਚ ਅਤੇ ਝੂਠ ਦਾ ਬੋਲਬਾਲਾ ਹੈ ਪਰ ਦੁੱਖ ਦੀ ਗੱਲ ਹੈ ਕਿ ਇਸ ਸਭ ਕੁਝ ਦੇ ਚਲਦਿਆਂ ਵੱਖ-ਵੱਖ ਸਿਆਸੀ ਪਾਰਟੀਆਂ (ਸਮੇਤ ਕਾਂਗਰਸ) ਛੋਟੇ ਤੇ ਵੱਡੇ ਨੇਤਾ ਜਿਨ੍ਹਾਂ ਨੂੰ ਲੋਕਾਂ ਨੇ ਚੰਗੀ ਲੀਡ ਨਾਲ ਜਿਤਾਇਆ ਸੀ ਉਹ ਆਪਣੇ ਗਲਤ ਕਾਰਨਾਮਿਆਂ ਅਤੇ ਪੈਸਿਆਂ ਦੇ  ਲਾਲਚ ਦੇ ਵੱਸ ‘ਚ ਹੋ ਕੇ ਆਪਣੀਆਂ ਆਪਣੀਆਂ  ਪਾਰਟੀਆਂ ਬਦਲਣ ਵਿੱਚ ਕਾਹਲੇ ਪਏ ਹਨ। ਪਰ ਇਸ ਤਰ੍ਹਾਂ ਦੇ ਦਲ ਬਦਲੂਆਂ ਲੀਡਰਾਂ ਦਾ ਅੱਗੇ ਭਵਿੱਖ ਖਤਮ ਹੋ ਜਾਦਾ ਹੈ। ਨਾ ਇਹ ਲੀਡਰ ਆਪਣੇ ਜੋਗੋ ਰਹਿੰਦੇ ਹਨ ਨਾ ਹੀ ਆਪਣੇ ਚਾਹੁਣ ਵਾਲਿਆਂ ਜੋਗੇ ਰਹਿੰਦੇ ਹਨ। ਜਿਸ ਦੀਆਂ ਉਦਾਹਰਣਾਂ ਤੁਹਾਡੇ ਸਾਹਮਣੇ ਹਨ। ਦੱਸਣ ਦੀ ਲੋੜ ਨਹੀਂ ਹੈ। ਸ਼ੁਰਿੰਦਰ ਸ਼ਿੰਦਾ ਰੈਲਮਾਜਰਾ
 ਨੇ ਕਿਹਾ ਕਿ ਅਜਿਹੇ ਦਲ ਬਦਲੁ ਲੋਕਾਂ ਨੂੰ ਸਿਰਫ ਤੇ ਸਿਰਫ ਆਪਣੀ ਕੁਰਸੀ ਜਾਂ ਫੌਕੀ ਸ਼ੋਹਰਤ ਚਾਹੀਦੀ ਹੈ ਬਜਾਏ ਇਸ ਦੇ ਕਿ ਉਨ੍ਹਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਜਾਂ ਵਿਕਾਸ ਨਾਲ ਕੋਈ ਮਤਲਬ ਹੋਵੇ। ਕਾਂਗਰਸ ਪਾਰਟੀ ਵਿਚ ਥੰਮ ਰਹੇ ਜੋ ਨੇਤਾ ਭਾਜਪਾ ਵਿਚ ਗਏ ਹਨ ਅੱਜ ਪੰਜਾਬੀ ਉਨ੍ਹਾਂ ਦਾ ਨਾਮ ਤੱਕ ਲੈਣਾ ਪਸੰਦ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿਚ ਆਪਣੀ ਜਿੱਤ ਦੇ ਸੁਪਨੇ ਲੈਣੇ ਛੱਡ ਦੇਵੇ ਕਿਉਂਕਿ ਪੰਜਾਬ ਨਿਵਾਸੀ ਭਾਜਪਾ ਨੂੰ ਚਾਹੁੰਦੇ ਹੀ ਜਦਕਿ ਪਿਛਲੇ 10 ਸਾਲਾਂ ਵਿਚ ਤਾਂ ਭਾਜਪਾ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਤੋਂ ਵਪਾਰੀ, ਕਿਸਾਨ, ਮਜ਼ਦੂਰ ਬਲਕਿ ਹਰ ਵਰਗ ਪਰੇਸ਼ਾਨੀ, ਬੇਰੋਜ਼ਗਾਰੀ, ਮਹਿੰਗਾਈ, ਡਰ ਆਦਿ ਦੇ ਮਾਹੌਲ ‘ਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਗਾਮੀ ਲੋਕ ਸਭਾ ਦੀਆਂ ਸਾਰੀਆਂ ਸੀਟਾਂ ‘ਤੇ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਹਾਸਲ ਕਰੇਗੀ ।

Leave a Reply

Your email address will not be published.


*


%d