ਦੇਸ਼ ਦਾ ਹਰ ਵਰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪੂਰੀ ਤਰਾਂ ਖੁਸ਼ – ਹਰਜੀਤ ਸੰਧੂ

ਰਾਕੇਸ਼ ਨਈਅਰ ਚੋਹਲਾ
ਤਰਨਤਾਰਨ
ਵਿਧਾਨ ਸਭਾ ਹਲਕਾ ਤਰਨਤਾਰਨ ਦੇ ਮੁਰਾਦਪੁਰ ਇਲਾਕਾ ਨਿਵਾਸੀ ਅਕਾਲੀ ਦਲ ਦੇ ਪ੍ਰਮੁੱਖ ਲੀਡਰ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਸਵਰਗੀ ਸਰਦਾਰ ਬਲਦੇਵ ਸਿੰਘ ਬਿੱਲਾ ਦੇ ਨੌਜਵਾਨ ਸਪੁੱਤਰ ਪਵਨਦੀਪ ਸਿੰਘ ਪ੍ਰਿੰਸ ਅਕਾਲੀ ਦਲ ਛੱਡ ਕੇ ਦਰਜਨਾਂ ਪਰਿਵਾਰਾਂ ਸਮੇਤ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਕੋ ਕਨਵੀਨਰ ਜਿਲਾ ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ ਅਤੇ ਯੁਵਾ ਮੋਰਚਾ ਦੇ ਜਿਲਾ ਪ੍ਰਧਾਨ ਦਿਨੇਸ਼ ਜੋਸ਼ੀ,ਅਵਤਾਰ ਬੰਟੀ ਦੀ ਪ੍ਰੇਰਨਾ ਸਦਕਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਲੋਕਾਂ ਦੇ ਦਿਲਾਂ ‘ਤੇ ਰਾਜ ਕਰਕੇ ਕੇਂਦਰ ਸਰਕਾਰ ਦੀ ਸੱਤਾ ‘ਤੇ ਆਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਬਾਖੂਬ ਅਤੇ ਕਾਮਯਾਬੀ ਨਾਲ ਚਲਾ ਰਹੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਦੇਸ਼ ਦਾ ਹਰ ਵਰਗ ਖੁਸ਼ ਹੈ।ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦੀ ਰੀਡ ਦੀ ਹੱਡੀ ਹੁੰਦੇ ਹਨ,ਜਿਹੜੇ ਵੀ ਸੂਬਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਭਾਰੀ ਬਹੁਮਤ ਨਾਲ ਵਾਰ ਵਾਰ ਲਗਾਤਾਰ ਸਰਕਾਰਾਂ ਬਣਦੀਆਂ ਆ ਰਹੀਆਂ ਹਨ ਉਨਾਂ ਵਿੱਚ ਨੌਜਵਾਨ ਦਾ ਬਹੁਤ ਵੱਡਾ ਅਤੇ ਅਹਿਮ ਯੋਗਦਾਨ ਹੈ, ਕਿਉਂਕਿ ਨੌਜਵਾਨ ਸਮਝ ਚੁੱਕੇ ਹਨ ਕਿ ਉਨਾਂ ਦਾ ਭਵਿੱਖ ਸੁਧਾਰ ਸਕਦੀ ਹੈ ਤਾਂ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਹੀ ਸੁਧਾਰ ਸਕਦੀ ਹੈ। ਇਸ ਮੌਕੇ ‘ਤੇ ਸ਼ਾਮਲ ਹੋਣ ਵਾਲਿਆਂ ਵਿੱਚ ਕਿਸ਼ਨ ਸਿੰਘ ਮਾਨਾ, ਇੰਦਰਜੀਤ ਸਿੰਘ,ਲਵ,ਸਵਿੰਦਰ ਸਿੰਘ ਛਿੰਦਾ,ਪ੍ਰਧਾਨ ਸੋਖਾ,ਨਿਰਮਲਜੀਤ ਸਿੰਘ ਨਿੰਮਾ, ਨਿਸ਼ਾਨ ਸਿੰਘ,ਵਿਜੇ,ਛਿੰਦਾ ਨਾਥ,ਅਜੇ ਕੁਮਾਰ,ਭੁੱਟੋ ਪ੍ਰਧਾਨ, ਲਖਨਜੀਤ ਸਿੰਘ,ਰਾਜੂ, ਕੰਵਰਦੀਪ ਸਿੰਘ,ਛਿੰਦਰ ਸਿੰਘ,ਅਕਾਸ਼ਦੀਪ ਸਿੰਘ,ਜਸ਼ਨਦੀਪ ਸਿੰਘ,ਦੀਪ ਸਿੰਘ,ਸੁਲਤਾਨ ਸਿੰਘ, ਬਿੱਲੂ ਕਟਿੰਗ ਸੈਂਟਰ,ਕਾਸ਼ੀ,ਹਰੀਆ,ਖੁਸ਼ੀਆ,ਆਸ਼ੀਆ ਅਤੇ ਹੋਰ ਦਰਜਨਾਂ ਮੋਹਤਬਰਾਂ ਨੇ ਪਰਿਵਾਰਾਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕੀਤੀ,ਜਿੰਨਾ ਨੂੰ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਪਾਰਟੀ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਕੋ ਕਨਵੀਨਰ ਅਤੇ ਜਿਲਾ ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ,ਜਿਲਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਦਬਾਦ,ਜਿਲਾ ਜਨਰਲ ਸਕੱਤਰ ਸੁਰਜੀਤ ਸਿੰਘ ਸਾਗਰ,ਜਿਲਾ ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ,ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ, ਜਿਲਾ ਪ੍ਰਧਾਨ ਯੁਵਾ ਮੋਰਚਾ ਦਿਨੇਸ਼ ਜੋਸ਼ੀ, ਤਰਨਤਾਰਨ ਮੰਡਲ ਪ੍ਰਧਾਨ ਪਵਨ ਕੁੰਦਰਾ,ਜਿਲਾ ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ, ਐਜੂਕੇਸ਼ਨ ਸੈੱਲ ਕਨਵੀਨਰ ਗੁਰਪ੍ਰੀਤ ਸਿੰਘ,ਲੀਗਲ ਸੈੱਲ ਕੋ ਕਨਵੀਨਰ ਜਸਕਰਨ ਸਿੰਘ,ਐਸਸੀ ਮੋਰਚਾ ਜਨਰਲ ਸਕੱਤਰ ਅਵਤਾਰ ਸਿੰਘ ਬੰਟੀ,ਐਗਜੈਕਟਿਵ ਮੈਂਬਰ ਐਸਸੀ ਮੋਰਚਾ ਸੁਰਜੀਤ ਸਿੰਘ ਮਾਹਲ,ਲਲਿਤ ਪ੍ਰੀਂਜਾ,ਪਰਮਜੀਤ ਸਿੰਘ ਲਾਲਕਾ,ਨੌਜਵਾਨ ਆਗੂ ਕਾਰਤਿਕ ਸ਼ਰਮਾ ਵੀ ਮੌਜੂਦ ਸਨ।

Leave a Reply

Your email address will not be published.


*


%d