ਹਰਿਆਣਾ ਨਿਊਜ਼

ਪਾਲਿਕਾਵਾਂ ਦੇ ਪਾਰਸ਼ਦਾਂ ਨੂੰ ਆਯੂਸ਼ਮਾਨ ਭਾਰਤ -ਚਿਰਾਯੂ ਯੋਜਨਾ ਤਹਿਤ ਮਿਲੇਗੀ ਮੈਡੀਕਲ ਸਹੂਲਤਾਂ

ਚੰਡੀਗੜ੍ਹ, 25 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਨਗਰ ਨਿਗਮ, ਨਗਰ ਪਰਿਸ਼ਦ ਤੇ ਨਗਰ ਪਾਲਿਕਾਵਾਂ ਦੇ ਪਾਰਸ਼ਦਾਂ ਦੀ ਪਾਵਰ ਵਧਾਉਣ ਅਤੇ ਮੀਟਿੰਗ ਪੱਤੇ ਦੀ ਸ਼ੁਰੂਆਤ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਵਾਰਡ ਕਮੇਟੀ ਗਠਨ ਹੋਣ ਤਕ ਕਮੇਟੀ ਦੀ ਫੁੱਲ ਪਾਵਰ ਹੁਣ ਸਬੰਧਿਤ ਵਾਡ ਦੇ ਪਾਰਸ਼ਦ ਦੇ ਕੋਲ ਹੋਵੇਗੀ ਤਾਂ ਜੋ ਵਾਰਡ ਵਿਚ ਵਿਕਾਸ ਕੰਮਾਂ ਨੁੰ ਹੋਰ ਤੇਜੀ ਪ੍ਰਦਾਨ ਕੀਤੀ ਜਾ ਸਕੇ।

          ਨਾਲ ਹੀ, ਜਦੋਂ ਤਕ ਵਾਰਡ ਕਮੇਟੀ ਵਿਚ ਸਕੱਤਰ ਦੀ ਨਿਯੁਕਤੀ ਨਹੀਂ ਹੁੰਦੀ ਜਾਂ ਕਿਸੇ ਕਾਰਨ ਸਕੱਤਰ ਮੀਟਿੰਗ ਤੋਂ ਗੈਰਹਾਜਰ ਹੋਣ ਤਾਂ ਅਜਿਹੀ ਸਥਿਤੀ ਵਿਚ ਪਾਰਸ਼ਦ ਦੇ ਕੋਲ ਕਿਸੇ ਵੀ ਗਰੈਜੂਏਟ ਵਿਅਕਤੀ ਤੋਂ ਮੀਟਿੰਗ ਦੀ ਕਾਰਵਾਈ ਬਨਵਾਉਣ ਲਈ 1000 ਰੁਪਏ ਪ੍ਰਤੀ ਮੀਟਿੰਗ ਦਾ ਮਿਹਨਤਾਨਾ ਦੇਣ ਦਾ ਅਧਿਕਾਰ ਵੀ ਹੋਵੇਗਾ। ਇਸ ਤੋਂ ਇਲਾਵਾ, ਵਾਰਡ ਕਮੇਟੀ ਦੀ ਹਰੇਕ ਤਿਮਾਹੀ ਮੀਟਿੰਗ ਦੇ ਲਈ ਪਾਰਸ਼ਦ ਨੁੰ ਬਤੌਰ ਚੇਅਰਮੈਨ ਮੀਟਿੰਗ ਭੱਤਾ ਵੀ ਦਿੱਤਾ ਜਾਵੇਗਾ।

          ਮੁੱਖ ਮੰਤਰੀ ਅੱਜ ਹਿਸਾਰ ਵਿਚ ਪ੍ਰਬੰਧਿਤ ਰਾਜ ਪੱਧਰੀ ਸ਼ਹਿਰੀ ਸਥਾਨਕ ਨਿਗਮਾਂ ਦੇ ਜਿਨ੍ਹਾਂ ਪ੍ਰਤੀਨਿਧੀਆਂ ਦੇ ਸਮਲੇਨ ਵਿਚ ਪੂਰੇ ਸੂਬੇ ਤੋਂ ਆਏ ਜਨ ਪ੍ਰਤੀਨਿਧੀਆਂ ਨੂੰ ਸੰਬੋਧਿਤ ਕਰ ਰਹੇ ਸਨ।

ਨਗਰ ਨਿਗਮ ਪ੍ਰਤੀਨਿਧੀਆਂ ਦੇ ਮਾਨਭੱਤੇ ਵਿਚ ਵਾਧਾ ਕਰਨ ਲਈ ਕਮੇਟੀ ਗਠਨ

          ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਸ਼ਹਿਰੀ ਸਥਾਨਕ ਨਿਗਮ ਰਾਜ ਮੰਤਰੀ ਸ੍ਰੀ ਸੁਭਾਸ਼ ਸੁਧਾ ਦੀ ਅਗਵਾਈ ਹੇਠ ਨਗਰ ਨਿਗਮ ਪ੍ਰਤੀਨਿਧੀਆਂ ਦੇ ਮਾਨਭੱਤੇ ਵਿਚ ਵਾਧਾ ਕਰਨ ਲਈ ਇਕ ਕਮੇਟੀ ਗਠਨ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਕਮੇਟੀ ਸਾਰਿਆਂ ਨਾਲ ਵਿਚਾਰ-ਵਟਾਂਦਰਾਂ ਕਰ ਜਲਦੀ ਹੀ ਆਪਣੀ ਰਿਪੋਰਟ ਦਵੇਗੀ।

          ਸ੍ਰੀ ਨਾਇਬ ਸਿੰਘ ਸੈਨੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਹੁਣ ਤੋਂ ਤਿਮਾਹੀ ਮੀਟਿੰਗ ਵਿਚ ਸ਼ਾਮਿਲ ਹੋਣ ਦੇ ਲਈ ਨਗਰ ਪਾਲਿਕਾ ਦੇ ਪਾਰਸ਼ਦ ਨੂੰ 1600 ਰੁਪਏ ਦੀ ਮੀਟਿੰਗ ਭੱਤਾ ਰਕਮ ਮਿਲੇਗੀ। ਇਸੀ ਤਰ੍ਹਾ ਨਗਰ ਪਰਿਸ਼ਦ ਦੇ ਪਾਰਸ਼ਦ ਨੂੰ 2400 ਰੁਪਏ ਅਤੇ ਨਗਰ ਨਿਗਮ ਦੇ ਪਾਰਸ਼ਦ ਨੂੰ 3000 ਰੁਪਏ ਦੀ ਭੱਤਾ ਰਕਮ ਪ੍ਰਦਾਨ ਕੀਤੀ ੧ਾਵੇਗੀ। ਇਸ ਤੋਂ ਇਲਾਵਾ, 15 ਅਗਸਤ ਅਤੇ 26 ਜਨਵਰੀ ਦੇ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਜਾਂ ਕੇਂਦਰੀ ਮੰਤਰੀ ਦੇ ਆਉਣ ‘ਤੇ ਨਗਰ ਨਿਗਮ, ਨਗਰ ਪਰਿਸ਼ਦ  ਤੇ ਨਗਰ ਪਾਲਿਕਾਵਾਂ ਦੇ ਪਾਰਸ਼ਦਾਂ ਦੀ ਕ੍ਰਮਵਾਰ 30000, 20000 ਤੇ 10000 ਰੁਪਏ ਦੀ ਰਕਮ ਪ੍ਰੋਗ੍ਰਾਮ ਪ੍ਰਬੰਧਿਤ ਕਰਨ ਲਈ ਪ੍ਰਦਾਨ ਕੀਤੀ ਜਾਵੇਗੀ।

ਪਾਰਸ਼ਦ ਆਪਣੇ ਆਪਣੇ ਵਾਰਡਾਂ ਵਿਚ ਸਾਰੇ ਵਿਕਾਸ ਕੰਮਾਂ ਦੀ ਕਰਣਗੇ ਨਿਗਰਾਨੀ

          ਮੁੱਖ ਮੰਤਰੀ ਨੇ ਕਿਹਾ ਕਿ ਪਾਲਿਕਾਵਾਂ ਦੇ ਸਾਰੇ ਪਾਰਸ਼ਦ ਆਪਣੇ ਆਪਣੇ ਵਾਰਡ ਵਿਚ ਸਾਰੀ ਤਰ੍ਹਾ ਦੇ ਕੰਮਾਂ ਦੀ ਨਿਗਰਾਨੀ ਕਰਣਗੇ ਜਿਸ ਵਿਚ ਵਾਰਡ ਦੇ ਵਿਕਾਸ ਕੰਮਾਂ ਦਾ ਬਜਟ ਬਨਾਉਣਾ ਜਾਂ ਉਸ ਵਿਚ ਜਰੂਰਤ ਅਨੁਸਾਰ ਬਦਲਾਅ, ਸਾਫ ਸਫਾਈ ਦਾ ਪ੍ਰਬੰਧਨ, ਭੂਮੀ ਵਿਕਾਸ ੧ਾਂ ਸੀਐਲਯੂ ਤੇ ਜੋਨਿੰਗ ਪਲਾਨ ਦਾ ਕੰਮ, ਖੇਡ ਦੇ ਮੈਦਾਨਾਂ, ਸੜਕਾਂ ਤੇ ਸਟ੍ਰੀਟ ਲਾਇਟ ਦੇ ਰੱਖਰਖਾਵ, ਸਿਹਤ ਕੇਂਦਰਾਂ ਦੀ ਗਤੀਵਿਧੀਆਂ ਦੀ ਨਿਗਰਾਨੀ, ਜਲ ਸਪਲਾਈ, ਸਫਾਈ ਪ੍ਰਬੰਧਨ, ਸਿਖਿਆ, ਸਿਹਤ ਅਤੇ ਸ਼ਹਿਰੀ ਖੇਤਰ ਵਿਚ ਗਰੀਬ ਵਿਅਕਤੀਆਂ ਦੀ ਮੁੱਢਲੀ ਸੇਵਾਵਾਂ ਦੀ ਵਿਵਸਥਾ ਆਦਿ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਵੱਖ-ਵੱਖ ਵਿਭਾਗਾਂ ਦੇ ਸਬੰਧਿਤ ਕਰਮਚਾਰੀਆਂ ਨੂੰ ਵੀ ਵਾਰਡ ਕਮੇਟੀ ਦੀ ਮੀਟਿੰਗ ਵਿਚ ਸ਼ਾਮਿਲ ਹੋਣਾ ਜਰੂਰੀ ਹੋਵੇਗਾ। ਪਾਲਿਕਾਵਾਂ ਦੇ ਪਾਰਸ਼ਦਾਂ ਨੂੰ ਆਯੂਸ਼ਮਾਨ ਭਾਰਤ-ਚਿਰਾਯੂ ਯੋਜਨਾ ਦੇ ਤਹਿਤ ਮੈਡੀਕਲ ਸਹੂਲਤਾਂ ਦਾ ਲਾਭ ਵੀ ਮਿਲੇਗਾ।

          ਸ੍ਰੀ ਨਾਇਬ ਸਿੰਘ ਸੇਨੀ ਨੇ ਪਾਰਸ਼ਦਾਂ ਨੂੰ ਸ਼ਹਿਰਾਂ ਦੀ ਸਰਕਾਰ ਦੱਸਦੇ ਹੋਏ ਕਿਹਾ ਕਿ ਮੌਜੂਦਾ ਰਾਜ ਸਰਕਾਰ ਸ਼ਹਿਰਾਂ ਅਤੇ ਕਸਬਿਆਂ ਵਿਚ ਬੁਨਿਆਦੀ ਢਾਂਚੇ ਨੂੰ ਮਜਬੂਤ ਬਨਾਉਣ ‘ਤੇ ਵਿਸ਼ੇਸ਼ ਜੋਰ ਦੇ ਰਹੀ ਹੈ। ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ, ਹਿਸਾਰ ਅਤੇ ਪੰਚਕੂਲਾ ਦੇ ਵਿਕਾਸ ਲਈ ਮੈਟਰੋਪੋਲੀਟਨ ਡਿਵੇਲਪਮੈਂਟ ਅਥਾਰਿਟੀ ਦਾ ਗਠਨ ਕੀਤਾ ਗਿਆ ਹੈ। ਇੰਨ੍ਹਾਂ ਹੀ ਨਹੀਂ, ਨਗਰ ਨਿਗਮ, ਨਗਰ ਪਰਿਸ਼ਦ ਤੇ ਸਮਿਤੀਆਂ ਦੇ ਮੇਅਰ , ਚੇਅਰਮੇਨ ਸਮੇਤ ਮੈਂਬਰਾਂ ਦੇ ਮਾਨਭੱਤਾ ਵਿਚ ਵੀ ਵਰਨਣਯੋਗ ਵਾਧਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੌ੧ੂਦਾ ਸੂਬਾ ਸਰਕਾਰ ਨੇ ਸ਼ਹਿਰੀ ਸਥਾਨਕ ਨਿਗਮਾਂ ਦੀ ਸ਼ਕਤੀਆਂ ਦੇ ਵਿਕੇਂਦਰੀਕਰਣ ਲਈ ਵੀ ਕਈ ਕਦਮ ਚੁੱਕੇ ਹਨ। ਅਸੀਂ ਮੇਅਰ ਦਾ ਸਿੱਧੇ ਚੋਣ ਕਰਵਾਇਆ ਹੈ।

ਕਾਂਗਰਸ ਸਿਰਫ ਝੂਠ ਬੋਲ ਰੇ ਗੁਰਮਾਹ ਦੀ ਸਥਿਤੀ ਫੈਲਾਉਣ ਦਾ ਕੰਮ ਕਰਦੀ ਹੈ

          ਸ੍ਰੀ ਨਾਇਬ ਸਿੰਘ ਨੇ ਵਿਰੋਧੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਦੇ ਕੋਲ ਬੋਲਨ ਦੇ ਲਈ ਕੁੱਝ ਨਹੀਂ ਹੈ, ਉਹ ਸਿਰਫ ਝੂਠ ਬੋਲਣ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਦੇ ਨੇਤਾਵਾਂ ਨੇ ਪਿਛਲੇ ਦਿਨਾਂ ਚੋਣ ਵਿਚ ਵੀ ਝੂਠ ਬੋਲ ਕੇ ਆਮ ੧ਨਤਾ ਨੁੰ ਗੁਮਰਾਹ ਦਾ ਕੰਮ ਕੀਤਾ। ਉਨ੍ਹਾਂ ਨੇ ਝੂਠ ਬੋਲਿਆ ਕਿ ਜੇਕਰ ਨਰੇਂਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਗਏ ਤਾਂ ਸੰਵਿਧਾਨ ਨੁੰ ਖਤਮ ਕਰ ਦੇਣਗੇ, ਜਦੋਂ ਕਿ ਪਿਛਲੇ 10 ਸਾਲਾਂ ਵਿਚ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਇਹ ਦੇਸ਼ ਸੰਵਿਧਾਨ ਦੇ ਅਨੁਰੂਪ ਚਲਿਆ ਹੈ। ਪ੍ਰਧਾਨ ਮੰਤਰੀ ਨੇ ਤੀਜੀ ਵਾਰ ਸੁੰਹ ਲੈਦੇਂ ਹੀ ਸੱਭ ਤੋਂ ਪਹਿਲਾਂ ਕੰਮ ਕਿਸਾਨ ਨੁੰ ਲਾਭ ਦੇਣ ਦਾ ਕੀਤਾ। ਦੂ੧ੀ ਵਾਰ ਗਰੀਬਾਂ ਨੂੰ ਛੱਤ ਮਿਲੇ, ਇਸ ਦੇ ਲਈ ਕਲਮ ਚੱਲੀ।

          ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਲੋਕ ਅੱਜ ਸਾਡੇ ਤੋਂ ਹਿਸਾਬ ਮੰਗਦੇ ਹਨ, ੧ਦੋਂ ਕਿ ਜਨਤਾ ਨੇ ਹੀ ਉਨ੍ਹਾਂ ਨੂੰ ਤੀਜੀ ਵਾਰ ਵਿਰੋਧੀ ਪੱਖ ਵਿਚ ਬੈਠਾ ਕੇ ਹਿਸਾਬ ਦੇ ਦਿੱਤਾ ਹੈ। ਉਨ੍ਹਾਂ ਨੇ ਸ਼ਾਇਰਾਨਾ ਅੰਦਾਜ ਵਿਚ ਕਿਹਾ ਕਿ ਉਹ ਦਿੱਲ ਮੇਂ ਕਸਕ ਓਰ ਚੇਹਰੇ ਪਰ ਨਕਾਬ ਲਇਏ ਫਿਰਤੇ ਹੈਂ, ਜਿਨ੍ਹਦੇ ਖੁਦ ਦੇ ਖਾਤੇ ਖਰਾਬ ਹੈਂ, ਉਹ ਹਮਾਰਾ ਹਿਸਾਬ ਲਇਏ ਫਿਰਤੇ ਹੈਂ।

          ਉਨ੍ਹਾਂ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਨੋਕਰੀਆਂ ਦੀ ਬੋਲੀ ਲਗਦੀ ਸੀ ਅਤੇ ਪੈਸੇ ਵਾਲੇ ਨੌਕਰੀਟਾਂ ਲੈ ਜਾਂਦੇ ਸਨ। ਜਦੋਂ ਕਿ ਸਾਡੀ ਸਰਕਾਰ ਵਿਚ ਬਿਨ੍ਹਾ ਪਰਚੀ ਬਿਨ੍ਹਾਂ ਖਰਚੀ ਨੌਜੁਆਨ ਮੇਰਿਟ ‘ਤੇ ਨੌਕਰੀ ਲਗ ਰਹੇ ਹਨ ਅਤੇ ਅੱਜ ਗਰੀਬ ਦਾ ਬੱਚਾ ਵੀ ਹਰਿਆਣਾ ਵਿਚ ਐਚਸੀਐਸ ਅਧਿਕਾਰੀ ਲਗ ਰਹੇ ਹਨ।

          ਇਸ ਮੌਕੇ ‘ਤੇ ਸ਼ਹਿਰੀ ਸਥਾਨਕ ਸਰਕਾਰ ਰਾਜ ਮੰਤਰੀ ਸ੍ਰੀ ਸੁਭਾਸ਼ ਸੁਧਾ ਅਤੇ  ਸਿਹਤ ਮੰਤਰੀ ਨੇ ਵੀ ਸੰਬੋਧਿਤ ਕੀਤਾ।

ਮੁੱਖ ਮੰਤਰੀ ਨੇ ਜੇਲ੍ਹਾਂ ਦੀ ਸੁਰੱਖਿਆ ਵਧਾਉਣ ਲਈ 186 ਵਾਕੀ ਟਾਕੀ ਸੈਟ ਖਰੀਦਣ ਨੁੰ ਦਿੱਤੀ ਮੰਜੂਰੀ

ਚੰਡੀਗੜ੍ਹ, 25 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਹਰਿਆਣਾ ਦੀ ਵੱਖ-ਵੱਖ ਜੇਲ੍ਹਾਂ ਦੇ ਲਈ 56.7 ਲੱਖ ਰੁਪਏ ਦੀ ਲਾਗਤ ਨਾਲ 186 ਵਾਕੀ ਟਾਕੀ ਸੈਟ ਖਰੀਦਣ ਨੂੰ ਮੰਜੂਰੀ ਦਿੱਤੀ ਹੈ। ਇਸ ਪਹਿਲ ਦਾ ਉਦੇਸ਼ ਜੇਲ ਕਰਮਚਾਰੀਆਂ ਦੀ ਸੰਚਾਰ ਸਮਰੱਥਾਵਾਂ ਨੁੰ ਵਧਾਉਣਾ , ਕੈਦੀਆਂ ਅਤੇ ਜਲ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਕਰਨਾ ਹੈ।

          ਹਰਿਆਣਾ ਦੇ ਜੇਲ ਮਹਾਨਿਦੇਸ਼ਕ ਨੇ ਕਿਹਾ ਕਿ ਵਾਕੀ-ਟਾਕੀ ਸੈਟ ਨਾਲ ਨਿਗਰਾਨੀ ਟਾਵਰਾਂ ‘ਤੇ ਤੈਨਾਤ ਕਰਮਚਾਰੀਆਂ ਸਮੇਤ ਜੇਲ ਕਰਮਚਾਰੀਆਂ ਦੇ ਵਿਚ ਸੰਚਾਰ ਪ੍ਰਣਾਲੀ ਮਜਬੂਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਏ ਰੱਖਣ ਅਤੇ ਕਿਸੇ ਵੀ ਸੁਰੱਖਿਆ ਸਬੰਧੀ ਚਿੰਤਾ ਦਾ ਤੁਰੰਤ ਹੱਲ ਕਰਨ ਦੇ ਲਈ ਵਾਕੀ-ਟਾਕੀ ਸੈਟ ਵਰਗੇ ਪ੍ਰਭਾਵੀ ਸੰਚਾਰ ਸੱਭ ਤੋਂ ਉੱਪਰ ਹੈ।

          ਉਨ੍ਹਾਂ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਦੀ ਇਹ ਪਹਿਲ ਰਾਜ ਵਿਚ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣ ਦੇ ਆਪਣੇ ਚੱਲ ਰਹੇ ਯਤਨਾਂ ਨੂੰ ਹੋਰ ਮਜਬੂਤ ਕਰਨ ਲਈ ਇਕ ਸੁਰੱਖਿਅਤ ਅਤੇ ਚੰਗੀ ਤਰ੍ਹਾ ਨਾਲ ਪ੍ਰਬੰਧਿਤ ਜੇਲ ਪ੍ਰਣਾਲੀ ਯਕੀਨੀ ਕਰਨ ਲਈ ਹਰਿਆਣਾ ਸਰਕਾਰ ਦੀ ਪ੍ਰਤੀਬੱਧਤਾ ਨੁੰ ਰੇਖਾਂਕਿਤ ਕਰਦੀ ਹੈ।

ਚੰਡੀਗੜ੍ਹ, 25 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅੱਜ ਜਿਲ੍ਹਾ ਫਤਿਹਾਬਾਦ ਵਾਸੀਆਂ ਨੂੰ ਵੱਡੀ ਸੌਗਾਤ ਦਿੰਦੇ ਹੋਏ ਲਗਭਗ 313 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੇ ਵਿਕਾਸ ਕੰਮਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ। ਜਿਲ੍ਹਾ ਫਤਿਹਾਬਾਦ ਵਿਚ ਪ੍ਰਬੰਧਿਤ ਪ੍ਰਗਤੀ ਰੈਲੀ ਵਿਚ ਮੁੱਖ ਮੰਤਰੀ ਨੇ ਐਲਾਨਾਂ ਦੀ ਝੜੀ ਲਗਾਉਂਦੇ ਹੋਏ ਫਤਿਹਾਬਾਦ ਵਿਚ ਵਿਕਾਸ ਕੰਮਾਂ ਲਈ 10 ਕਰੋੜ ਰੁਪਏ ਰਕਮ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਬੜੋਪਲ ਵਿਚ ਜੰਗਲੀ ਜੀਵ ਉਪਚਾਰ ਕੇਂਦਰ ਬਣਾਇਆ ਜਾਵੇਗਾ। ਸਰਕਾਰ ਦੀ ਪੋਲਿਸੀ ਅਨੁਸਾਰ ਰਸਤਿਆਂ ਦੇ ਵਿਚ ਲੱਗੇ ਖੰਬਿਆਂ ਅਤੇ ਘਰਾਂ ਦੇ ਉਪਰੋਂ ਲੰਘਣ ਵਾਲੀ ਬਿਜਲੀ ਦੀਆਂ ਤਾਰਾਂ ਨੂੰ ਨਿਗਮ ਵੱਲੋਂ ਫਰੀ ਹਟਾਇਆ ਜਾਵੇਗਾ। ਉੱਥੇ ਹੀ ਵੱਖ-ਵੱਖ ਪਿੰਡਾਂ ਵਿਚ ਜਿੱਥੇ ਵੋਲਟੇ੧ ਘੱਟ ਹੈ, ਉੱਥੇ ਬਿਜਲੀ ਵਿਭਾਗ ਵੱਲੋਂ ਵੱਡਾ ਟ੍ਰਾਂਸਫਾਰਮਰ ਲਗਾਇਆ ਜਾਵੇਗਾ।

          ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਭੂਮੀ ਉਪਲਬਧ ਹੋਣ ‘ਤੇ ਵਾਰਡ ਨੰਬਰ 13-14 ਵਿਚ ਬੂਸਟਿੰਗ ਸਟੇਸ਼ਨ ਬਣਾਇਆ ਜਾਵੇਗਾ। ਫਤਿਹਾਬਾਦ ਦੇ ਮਿਨੀ ਬਾਈਪਾਸ ਦਾ ਨਵੀਨੀਕਰਣ ਵੀ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭੂਨਾ ਨੁੰ ਸਬ-ਡਿਵੀਜਨ ਅਤੇ ਭੱਟੂ ਨੂੰ ਤਹਿਸੀਲ ਬਨਾਉਣ ‘ਤੇ ਸਰਕਾਰ ਵੱਲੋਂ ਗਠਨ ਕਮੇਟੀ ਵਿਚਾਰ ਕਰ ਰਹੀ ਹੈ, ਮਾਨਦੰਡ ਪੂਰਾ ਹੁੰਦੇ ਹੀ ਇੰਨ੍ਹਾਂ ਨੂੰ ਸਬ-ਡਿਵੀਜਨਲ ਅਤੇ ਤਹਿਸੀਲ ਬਣਾਇਆ ਜਾਵੇਗਾ।

ਖੇਤਰਵਾਦ ਅਤੇ ਭਾਈ-ਭਤੀਜਵਾਦ ਤੋਂ ਉੱਭਰ ਉੱਠ ਕੇ ਅਸੀਂ ਪੂਰੇ ਹਰਿਆਣਾ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕੀਤਾ

          ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਇਸ ਰੈਲੀ ਵਿਚ ਇੰਨ੍ਹੀ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਜੂਦਗੀ ਸਾਡੀ ਸਰਕਾਰ ਦੇ ਕੰਮਾਂ ਅਤੇ ਨੀਤੀਆਂ ਦੇ ਪ੍ਰਤੀ ਆਪਣੇ ਸਮਰਥਨ ਅਤੇ ਭਰੋਸੇ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਜਨਤਾ ਨੇ ਹਰਿਆਣਾ ਬਨਣ ਦੇ ਬਾਅਦ ਸੂਬੇ ਵਿਚ ਕਈ ਸਰਕਾਰਾਂ ਦੇ ਕੰਮਕਾਜ ਨੂੰ ਦੇਖਿਆ ਹੈ, ਪਰ ਵਿਕਾਸ ਦੇ ਮਾਮਲੇ ਉਨ੍ਹਾਂ ਵਿਚ ਖੇਤਰਵਾਦ ਹਾਵੀ ਰਿਹਾ। ਸਾਡੀ ਸਰਕਾਰ ਨੇ ਹਰਿਆਣਾ ਇਕ-ਹਰਿਆਣਵੀਂ ਇਕ ਦੀ ਭਾਵਨਾ ਨਾਲ ਸੂਬੇ ਦੇ ਹਰ ਖੇਤਰ ਵਿਚ ਸਮਾਨ ਵਿਕਾਸ ਕੀਤਾ ਹੈ। ਅਸੀਂ ਜਿਲ੍ਹਾ, ਸ਼ਹਿਰ ਅਤੇ ਹਲਕੇ ਤੋਂ ਉੱਪਰ ਉੱਠ ਕੇ ਪੂਰੇ ਸੂਬੇ ਨੂੰ ਇਕ ਦ੍ਰਿਸ਼ਟੀ ਨਾਲ ਦੇਖਿਆ ਹੈ। ਖੇਤਰਵਾਦ ਅਤੇ ਭਾਈ-ਭਤੀਜਵਾਦ ਤੋਂ ਉੱਪਰ ਉੱਠ ਕੇ ਅਸੀਂ ਪੂਰੇ ਹਰਿਆਣਾ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕੀਤਾ ਹੈ।

ਪਿਛਲੀ ਸਰਕਾਰ ਕਮੀਸ਼ਨ ਮੋਡ ਵਿਚ ਕੰਮ ਕਰਦੀ ਸੀ, ਜਦੋਂ ਕਿ ਸਾਡੀ ਸਰਕਾਰ ਮਿਸ਼ਨ ਮੋਡ ਵਿਚ ਕੰਮ ਕਰਦੀ ਹੈ

          ਮੁੱਖ ਮੰਤਰੀ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅੱਜ ਮੌਜੂਦਾ ਰਾਜ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦਾ ਹਿਸਾਬ ਮੰਗਣ ਵਾਲਿਆਂ ਨੁੰ ਆਪਣੇ ਗਿਰੇਬਾਨ ਵਿਚ ਝਾਂਕ ਕੇ ਦੇਖਣਾ ਚਾਹੀਦਾ ਹੈ। ਉਨ੍ਹਾਂ ਦੀ ਸਰਕਾਰ ਕਮੀਸ਼ਨ ਮੋਡ ਵਿਚ ਕੰਮ ਕਰਦੀ ਸੀ, ਜਦੋਂ ਕਿ ਸਾਡੀ ਸਰਕਾਰ ਮਿਸ਼ਨ ਮੋਡ ਵਿਚ ਕੰਮ ਕਰਦੀ ਹੈ। ਉਨ੍ਹਾਂ ਦੇ ਰਾਜ ਵਿਚ ਭ੍ਰਿਸ਼ਟਾਚਾਰ ੋਜੋਰਾਂ ‘ਤੇ ਸੀ, ਜਿਨ੍ਹਾਂ ਦੇ ਕੋਲ ਸਿਫਾਰਿਸ਼ ਹੁੰਦੀ ਸੀ, ਪੈਸੇ ਹੁੰਦੇ ਸਨ, ਉਨ੍ਹਾਂ ਨੁੰ ਹੀ ਸਰਕਾਰੀ ਨੌਕਰੀ ਮਿਲਦੀ ਸੀ। ਜਦੋਂ ਕਿ ਅਸੀਂ ਸੂਬੇ ਵਿਚ ਵਿਵਸਥਾ ਬਦਲਣ ਦਾ ਕੰਮ ਕੀਤਾ ਹੈ ਅਤੇ ਮੈਰਿਟ ‘ਤੇ ਨੌਜੁਆਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਕੰਮ ਕੀਤਾ ਹੈ। ਸਾਡੀ ਸਰਕਾਰ ਨੇ ਅਜਿਹੇ ਵਿਚੌਲੀਆਂ ਦੀ ਦੁਕਾਨਾਂ ਬੰਦ ਕਰਵਾ ਦਿੱਤੀਆਂ ਹਨ, ਜੋ ਸਰਕਾਰੀ ਨੌਕਰੀਆਂ ਦਿਵਾਉਣ ਵਿਚ ਜਾਂ ਲੋਕਾਂ ਦੇ ਸਰਕਾਰੀ ਕੰਮਕਾਜ ਕਰਵਾਉਣ ਵਿਚ ਦਲਾਲੀ ਕਰਦੇ ਸਨ। ਅਸੀਂ ਸੂਬੇ ਨੂੰ ਡਰ , ਭ੍ਰਿਸ਼ਟਾਚਾਰ, ਭਾਈ-ਭਤੀਜਵਾਦ , ਖੇਤਰਵਾਦ ਤੋਂ ਮੁਕਤ ਕਰ ਕੇ ਵਿਕਸਿਤ ਸੂਬੇ ਬਣਾਇਆ ਹੈ।

ਜਿਨ੍ਹਾਂ ਦੇ ਖੁਦ ਦੇ ਵਹੀਖਾਤੇ ਖਰਾਬ ਹਨ, ਉਹ ਅੱਜ ਸਾਡੇ ਤੋਂ ਹਿਸਾਬ ਮੰਗ ਰਹੇ ਹਨ

          ਮੁੱਖ ਮੰਤਰੀ ਨੇ ਵਿਰੋਧੀ ਧਿਰ ਕਟਾਕਸ਼ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਦੇ ਖੁਦ ਦੇ ਵਹੀਖਾਤੇ ਖਰਾਬ ਹਨ, ਜਿਨ੍ਹਾਂ ਨੇ ਭ੍ਰਿਸ਼ਟਾਚਾਰ, ਭਾਈ ਭਤੀਜਵਾਦ ਨੁੰ ਜਨਮ ਦਿੱਤਾ ਅਤੇ ਲੋਕਾਂ ਨੁੰ ਉਨ੍ਹਾਂ ਦੀ ਹਾਲਾਤ ਦੇ ਉੱਪਰ ਛੱਡਣ ਦਾ ਕੰਮ ਕੀਤਾ, ਉਹ ਅੱਜ ਸਾਡੇ ਤੋਂ ਹਿਸਾਬ ਮੰਗ ਰਹੇ ਹਨ।

          ਉਨ੍ਹਾਂ ਨੇ ਕਿਹਾ ਕਿ ਸਾਡੇ ਕਾਰਜਕਾਲ ਦਾ ਹਿਸਾਬ ਤਾਂ ਉਹ ਨੌਜੁਆਨ ਦਿੰਦੇ ਹਨ, ਜਿਨ੍ਹਾਂ ਨੁੰ ਬਿਨ੍ਹਾਂ ਖਰਚੀ ਤੇ ਪਰਚੀ ਦੇ ਸਰਕਾਰੀ ਨੌਕਰੀ ਮਿਲੀ ਹੈ। ਉਹ ਗਰੀਬ ਵਿਅਕਤੀ ਦੇ ਰਿਹਾ ਹੈ, ਜਿਸ ਦਾ ਇਲਾਜ ਅੱਜ ਮੁਫਤ ਹੋ ਰਿਹਾ ਹੈ। ਉਹ ਕਿਸਾਨ ਦੇ ਰਿਹਾ ਹੈ, ਜਿਸ ਦੇ ਖਾਤੇ ਵਿਚ ਫਸਲ ਬੀਮਾ ਅਤੇ ਮੁਆਵਜੇ ਦੀ ਰਕਮ ਸਿੱਧੇ ਜਾ ਰਹੀ ਹੈ। ਉਹ ਬਜੁਰਗ ਦੇ ਰਹੇ ਹਨ, ਜਿਨ੍ਹਾਂ ਨੁੰ ਹੁਣ ਪੈਂਸ਼ਨ ਬਨਵਾਉਣ ਲਈ ਦਫਤਰਾਂ ਦੇ ਚੱਕਰ ਨਹੀਂ ਕੱਟਣ ਪੈਂਦੇ ਸਗੋ ਘਰ ਬੈਠੇ ਉਨ੍ਹਾਂ ਦੀ ਪੈਂਸ਼ਨ ਬਣ ਜਾਂਦਾ ਹੈ। ਪਹਿਲਾਂ ਦੀ ਸਰਕਾਰ ਵਿਚ ਪੈਂਸ਼ਨ ਬਨਵਾਉਣ ਦੇ ਲਈ ਬਜੁਰਗਾਂ ਨੁੰ 6-6 ਮਹੀਨੇ ਤਕ ਦਫਤਰਾਂ ਦੇ ਚੱਕਰ ਕੱਟਣੇ ਪੈਂਦੇ ਸਨ।

ਅੱਜ ਹਰਿਆਣਾ ਦੇ ਵਿਕਾਸ ਦੀ ਦੇਸ਼ ਹੀ ਨਹੀਂ, ਵਿਦੇਸ਼ਾਂ ਵਿਚ ਵੀ ਹੋ ਰਹੀ ਚਰਚਾ

          ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਕਾਂਗਰਸ ਦੇ ਸ਼ਾਸਨ ਸਮੇਂ ਵਿਚ ਫਤਿਹਾਬਾਦ ਸ਼ਹਿਰ ਦੀ ਹਾਲਤ ਦੂਰ-ਦੂਰਾਜ ਦੇ ਪਿੰਡ ਵਰਗੀ ਸੀ। ਸੜਕਾਂ ਟੁੱਟੀਆਂ ਪਈਆਂ ਸਨ, ਪੇਯਜਲ ਵਿਵਸਥਾ ਚਰਮਰਾਈ ਹੋਈ ਸੀ, ਬਿਜੀਲ ਘੱਟ ਆਉਂਦੀ ਸੀ। ਬਰਸਾਤ ਵਿਚ ਜਲਭਰਾਵ ਹੁੰਦਾ ਸੀ। ਪਿਛਲੇ 10 ਸਾਲਾਂ ਵਿਚ ਸਾਡੀ ਸਰਕਾਰ ਨੇ ਇੱਥੇ ਵਿਕਾਸ ਪਹਿਆ ਨੁੰ ਲਗਾਤਾਰ ਗਤੀਸ਼ੀਲ ਕੀਤਾ ਹੈ। ਇੱਥੇ ਕਰੋੜਾਂ ਰੁਪਏ ਦੀ ਲਾਗਤ ਦੇ ਵਿਕਾਸ ਕੰਮ ਪੂਰੇ ਹੋ ਚੁੱਕੇ ਹਨ ਅਤੇ ਕਰੋੜਾਂ ਰੁਪਏ ਦੇ ਕੰਮ ਪ੍ਰਗਤੀ ‘ਤੇ ਹਨ।

          ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਸੂਬੇ ਵਿਚ 4-6 ਲੇਣ ਹਾਈਵੇ ਦਾ ਜਾਲ ਵਿਛਾਉਣ ਦਾ ਕੰਮ ਕੀਤਾ ਹੈ। ਆਵਾਜਾਈ ਨੂੰ ਸਰਲ ਬਨਾਉਣ ਲਈ ਬਾਈਪਾਸ, ਫਲਾਈਓਵਰ ਅਤੇ ਰੇਲਵੇ ਓਵਰਬ੍ਰਿਜ ਤੇ ਅੰਡਰਬ੍ਰਿਜ ਬਨਾਉਣ ਦਾ ਕੰਮ ਕੀਤਾ ਅਿਗਾ ਹੈ। ਉੱਚ ਕੋਟੀ ਦੇ ਵਿਦਿਅਕ ਸੰਸਥਾਨ ਬਨਣ ਨਾਲ ਸਿਖਿਆ ਦੇ ਖੇਤਰ ਵਿਚ ਇਕ ਨਵੇਂ ਯੁੱਗ ਦਾ ਸੂਤਰਪਾਤ ਹੋ ਰਿਹਾ ਹੈ। ਅੱਜ ਹਰਿਆਣਾ ਦੇ ਵਿਕਾਸ ਦੀ ਦੇਸ਼ ਹੀ ਨਹੀਂ, ਵਿਦੇਸ਼ਾਂ ਵਿਚ ਵੀ ਚਰਚਾ ਹੋ ਰਹੀ ਹੈ।

ਫਤਿਹਾਬਾਦ ਦੇ ਪਿੰਡ ਰਸੂਲਪੁਰ ਵਿਚ ਬਣ ਰਿਹਾ ਹੈ ਸੰਤ ਸ਼ਿਰੋਮਣੀ ਸ੍ਰੀ ਗੁਰੂ ਰਵੀਦਾਸ ਸਰਕਾਰੀ ਮੈਡੀਕਲ ਕਾਲਜ

          ਮੁੱਖ ਮੰਤਰੀ ਨੇ ਕਿਹਾ ਕਿ ਹਰ ਜਿਲ੍ਹੇ ਵਿਚ ਇਕ ਮੈਡੀਕਲ ਕਾਲਜ ਖੋਲਣ ਦਾ ਸਾਡਾ ਟੀਚਾ ਹੈ। ਇਸੀ ਦਿਸ਼ਾ ਵਿਚ ਕਦਮ ਵਧਾਉਂਦੇ ਹੋਏ ਫਤਿਹਾਬਾਦ ਦੇ ਪਿੰਡ ਰਸੂਲਪੁਰ ਵਿਚ ਸੰਤ ਸ਼ਿਰੋਮਣੀ ਸ੍ਰੀ ਗੁਰੂ ਰਵੀਦਾਸ ਸਰਕਾਰੀ ਮੈਡੀਕਲ ਕਾਲਜ ਖੋਲਿਆ ਜਾ ਰਿਹਾ ਹੈ। ਇਸ ਤਰ੍ਹਾ, ਹਰ ਜਿਲ੍ਹੇ ਵਿਚ 200 ਬੈਡ ਦਾ ਇਕ ਹਸਪਤਾਲ ਖੋਲਣ ਦੇ ਟੀਚਾ ਤਹਿਤ ਸੈਕਟਰ-9 ਵਿਚ 45 ਕਰੋੜ ਰੁਪਏ ਦੀ ਲਾਗਤ ਨਾਲ 200 ਬੈਡ ਦਾ ਹਸਪਤਾਲ ਦਾ ਨਿਰਮਾਣ, ਕੀਤਾ ੧ਾ ਰਿਹਾ ਹੈ। ਟੋਹਾਨਾ ਵਿਚ ਵੀ 138 ਕਰੋੜ ਰੁਪਏ ਦੀ ਲਾਗਤ ਨਾਲ 100 ਬੈਡ ਦੇ ਸੱਤ ਮੰਜਿਲਾ ਹਸਪਤਾਲ ਦਾ ਨਿਰਮਾਣ ਕੀਤਾ ੧ਾ ਰਿਹਾ ਹੈ। ਅਸੀਂ ਸਿਖਿਆ ਦੇ ਖੇਤਰ ਵਿਚ ਵੀ ਇਸ ਜਿਲ੍ਹੇ ਨੂੰ ਮੋਹਰੀ ਬਨਾਉਣ ਦੇ ਲਈ ਕਈ ਨਵੇਂ ਸੰਸਥਾਨ ਖੋਲੇ ਹਨ।

          ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਖੇਤਰ ਦੇ ਵਿਕਾਸ ਨੂੰ ਤੇਜੀ ਦੇਣ ਦੇ ਲਈ ਇਸ ਦੀ ਕਨੈਕਟੀਵਿਟੀ ਨੂੰ ਵਧਾਉਣ ਦਾ ਕੰਮ ਕੀਤਾ ਹੈ। ਮੰਡੀ ਡਬਵਾਲੀ ਸਿਰਸਾ, ਫਤਿਹਾਬਾਦ -ਦਿੱਲੀ ਕੌਮੀ ਰਾਜਮਾਰਗ ਇੱਥੋਂ ਲੰਘ ਰਿਹਾ ਹੈ। ਇਸੀ ਤਰ੍ਹਾ ਹਾਂਸੀ-ਮਹਿਮ-ਰੋਹਤਕ-ਰੇਲਵੇ ਲਾਇਨ ਦੇ ਬਣ ਜਾਣ ਨਾਲ ਇਸ ਖੇਤਰ ਦੇ ਲੋਕਾਂ ਨੂੰ ਦਿੱਤੀ ਦੇ ਲਈ ਇਕ ਹੋਰ ਰੇਲ ਕਨੈਕਟੀਵਿਟੀ ਮਿਲ ਗਈ ਹੈ। ਹਿਸਾਰ ਵਿਚ ਬਣ ਰਿਹਾ ਮਹਾਰਾਜਾ ਅਗਰਸੇਨ ਏਅਰਪੋਰਟ ਇੱਥੋਂ ਸਿਰਫ 35 ਕਿਲੋਮੀਟਰ ਦੂਰ ਹੈ। ਇਸ ਤਰ੍ਹਾ ਇਸ ਖੇਤਰ ਨੁੰ ਏਅਰ ਕਨੈਕਟੀਵਿਟੀ ਵੀ ਮਿਲ ਗਈ ਹੈ।

ਅਗਨੀਵੀਰ ਨੂੰ ਹਰਿਆਣਾ ਸਰਕਾਰ ਦੀ ਸਿੱਧੀ ਭਰਤੀ ਵਿਚ ਰਾਖਵਾਂ ਦੇਣ ਦਾ ਐਲਾਨ

          ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਅਗਨੀਵੀਰਾਂ ਨੂੰ ਹਰਿਆਣਾ ਸਰਕਾਰ ਦੀ ਸਿੱਧੀ ਭਰਤੀ ਵਿਚ ਰਾਖਵਾਂ ਦੇਣ ਦਾ ਫੈਸਲਾ ਕੀਤਾ ਹੈ। ਇੰਨ੍ਹਾਂ ਨੁੰ ਗਰੁੱਪ-ਬੀ ਅਤੇ ਸੀ ਵਿਚ ਸਰਕਾਰੀ ਅਹੁਦਿਆਂ ਲਈ ਨਿਰਧਾਰਿਤ ਵੱਧ ਤੋਂ ਵੱਧ ਉਮਰ ਵਿਚ ਵੀ 3 ਸਾਲ ਦੀ ਛੋਟ ਪ੍ਰਦਾਨ ਕੀਤੀ ਜਾਵੇਗੀ। ਜੇਕਰ ਕੋਈ ਅਗਨੀਵੀਰ ਆਪਣਾ ਉਦਯੋਗ ਸਥਾਪਿਤ ਕਰਦਾ ਹੈ, ਤਾਂ ਸਰਕਾਰ ਉਸ ਨੂੰ 5 ਲੱਖ ਰੁਪਏ ਤਕ ਦੇ ਕਰਜੇ ‘ਤੇ ਵਿਆਜ ਸਹਾਇਤਾ ਪ੍ਰਦਾਨ ਕਰੇਗੀ।

          ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਪਿਛੜਾ ਵਰਗਾਂ ਦੇ ਲਈ ਕ੍ਰੀਮੀਲੇਅਰ ਦੀ ਉਮਰ ਸੀਮਾ 6 ਲੱਖ ਰੁਪਏ ਤੋਂ ਵਧਾ ਕੇ 8 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਹਰਿਆਣਾ ਅੰਤੋਂਦੇਯ ਪਰਿਵਾਰ ਟ੍ਰਾਂਸਪੋਰਟ ਯੋਜਨਾ (ਹੈਪੀ) ਤਹਿਤ 84 ਲੱਖ ਗਰੀਬਾਂ ਨੂੰ ਹਰਿਆਣਾ ਰੋਡਵੇਜ ਦੀ ਬੱਸਾਂ ਵਿਚ ਸਾਲਾਨਾ 1000 ਕਿਲੋਮੀਟਰ ਤਕ ਮੁਫਤ ਯਾਤਰਾ ਦਾ ਲਾਭ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਪੰਚਾਇਤ ਦੇ ਕੰਮ ਕਰਵਾਉਣ ਦੀ ਲਿਮਿਟ 5 ਲੱਖ ਰੁਪਏ ਤੋਂ ਵਧਾ ਕੇ 21 ਲੱਖ ਰੁਪਏ ਕਰ ਦਿੱਤੀ ਗਈ।

          ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਜਨ ਦੇ ਅਨੁਰੂਪ ਸੱਭਕਾ ਸਾਥ-ਸੱਭਕਾ ਵਿਕਾਸ ਅਤੇ ਹਰਿਆਣਾ ਇਕ ਹਰਿਆਣਵੀਂ ਇਕ ਦੇ ਮੂਲਮੰਤਰ ‘ਤੇ ਚਲਦੇ ਹੋਏ ਪੂਰੇ ਹਰਿਆਣਾ ਅਤੇ ਹਰੇਕ ਹਰਿਆਣਵੀਂ ਦੇ ਸਮਾਨ ਵਿਕਾਸ ਦਾ ਬੀੜਾ ਚੁਕਿਆ ਹੈ।

          ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਮੋਹਨ ਲਾਲ ਬੜੌਲੀ  ਅਤੇ ਵਿਧਾਇਕ ਦੂੜਾਰਾਮ ਨੇ ਜਨਭਸਾ ਨੂੰ ਸੰਬੋਧਿਤ ਕੀਤਾ।

          ਇਸ ਮੌਕੇ ‘ਤੇ ਰਾਜਸਭਾ ਸਾਂਸਦ ਸੁਭਾ ਬਰਾਲਾ, ਵਿਧਾਇਕ ਲਛਮਣ ਨਾਪਾ, ਸਾਬਕਾ ਸਾਂਸਦ ਡਾ. ਅਸ਼ੋਕ ਤੰਵਰ, ਸ੍ਰੀਮਤੀ ਸੁਨੀਤਾ ਦੁਗੱਲ, ਸਾਬਕਾ ਵਿਧਾਇਕ ਰਵਿੰਦਰ ਬਲਿਆਲਾ, ਡਿਪਟੀ ਕਮਿਸ਼ਨਰ ਰਾਹੁਲ ਨਰਵਾਲ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ, ਪਾਰਸ਼ਦ ਤੇ ਮਾਣਯੋਗ ਨਾਗਰਿਕ ਮੌਜੂਦ ਸਨ।

ਹੋਮ ਲੋਨ ਦੀ ਸੀਮਾ 75 ਲੱਖ ਰੁਪਏ ਅਤੇ ਸਿਖਿਆ ਲੋਨ 40 ਲੱਖ ਰੁਪਏ ਤਕ ਵਧਾਈ

ਚੰਡੀਗੜ੍ਹ, 25 ਜੁਲਾਈ – ਹਰਕੋ ਬੈਂਕ ਨੇ ਸਾਲ 2024-25 ਵਿਚ 100 ਕਰੋੜ ਰੁਪਏ ਦੇ ਸ਼ੁੱਧ ਲਾਭ ਦਾ ਟੀਚਾ ਨਿਰਧਾਰਿਤ ਕੀਤਾ ਹੈ।

          ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਬੈਂਕ ਦੇ ਪ੍ਰਬੰਧ ਨਿਦੇਸ਼ਕ (ਸੀਈਓ) ਪ੍ਰਫੂਲ ਰੰਜਨ ਨੇ ਦਸਿਆ ਕਿ ਹਰਕੋ ਬੈਂਕ ਦੇ ਸਾਰੇ ਬ੍ਰਾਂਚ ਪ੍ਰਬੰਧਕਾਂ ਦੀ ਇਕ ਮੀਟਿੰਗ ਪ੍ਰਬੰਧਿਤ ਕਰ ਕੇ ਉਪਰੋਕਤ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਬੈਂਕ ਵੱਲੋਂ ਆਪਣੇ ਕਰਜਾ ਵੇਰਵਾ ਯੌਜਨਾਵਾਂ ਵਿਚ ਵੀ ਬਦਲਾਅ ਕੀਤਾ ਗਿਆ ਹੈ, ਜਿਸ ਵਿਚ ਬੈਂਕ ਵੱਲੋਂ ਹੋਮ ਲੋਨ ਦੀ ਸੀਮਾ 75 ਲੱਖ ਰੁਪਏ , ਸਿਖਿਆ ਲੋਨ 40 ਲੱਖ ਰੁਪਏ ਤਕ ਵਧਾਈ ਗਈ ਹੈ।

          ਡਾ. ਰੰਜਨ ਨੇ ਬੈਂਕ ਦੀ ਮਾਲੀ ਸਥਿਤੀ ਬਾਰੇ ਦਸਿਆ ਕਿ ਜੂਨ 2024 ਤਕ ਹਰਕੋ ਬੈਂਕ ਵੱਲੋਂ 838.28 ਕਰੋੜ ਰੁਪਏ ਦੇ ਕਰਜਾ ਜਾਰੀ ਕੀਤੇ ਗਏ ਹਨ ਅਤੇ 4008.37 ਕਰੋੜ ਰੁਪਏ ਦੀ ਅਮਾਨਤ ਹੋ ਚੁੱਕੀ ਹੈ। ਉਨ੍ਹਾਂ ਨੇ ਬੈਂਕ ਵਿਚ ਅਪਣਾਈ ੧ਾ ਰਹੀ ਨਵੀਂ ਤਕਨੀਕਾਂ ਦੇ ਬਾਰੇ ਵਿਚ ਦਸਿਆ ਕਿ ਹਰਕੋ ਬੈਂਕ ਆਪਣੇ ਵੈਬ ਪਲੇਟਫਾਰਮ ‘ਤੇ ਯੋਜਨਾਵਾਂ ਨੂੰ ਪੇਸ਼ ਕਰਨ ਲਈ ਪੂਰੀ ਤਰ੍ਹਾ ਤਿਆਰ ਹੈ ਅਤੇ ਨਾਲ ਹੀ ਹੱਥ ਨਾਲ ਹੱਥ ਮਿਲਾਉਣ ਦੇ ਮੁਹਿੰਮ ਰਾਹੀਂ ਸਮਾਜ ਦੇ ਸਾਰੇ ਵਰਗਾਂ ਨਾਲ ਜੁੜ ਰਿਹਾ ਹੈ।

          ਪ੍ਰਬੰਧ ਨਿਦੇਸ਼ਕ ਨੇ ਕਿਹਾ ਕਿ ਇਹ ਸਿਰਫ ਇਕ ਵਪਾਰਕ ਕਾਰਪੋਰੇਟ ਪਹਿਲ ਨਹੀਂ ਹੈ, ਸਗੋਂ ਬੈਂਕ ਦੀ ਹਰਿਆਣਾ ਦੇ ਪ੍ਰਤੀ ਸਮਾਜਿਕ ਜਿਮੇਵਾਰੀ ਨੂੰ ਪੂਰਾ ਕਰਨ ਲਈ ਵੀ ਚੁਕਿਆ ਗਿਆ ਕਦਮ ਹੈ। ਤਕਨਾਲੋਜੀ ਖੇਤਰ ਵਿਚ ਵੀ ਬੈਂਕ ਵੱਲੋਂ ਤਕਨੀਕੀ ਦੀ ਵਰਤੋ ਕਰਦੇ ਹੋਏ ਲਾਕਰ, ਰੁਪਏ ਡੇਬਿਟ ਕਾਰਡ, ਲਚੀਲੇ ਕਰਜਾੇ, ਮੋਬਾਇਲ ਬੈਂਕਿੰਗ, ਆਰਟੀਜੀਐਸਐਮਈਐਫਟੀਯੂਪੀਆਈ ਸਹੂਲਤਾ ਦੇ ਨਾਲ-ਨਾਲ ਮਾਈਕਰੋ ਏਟੀਐਮ ਤੇ ਮੋਬਾਇਲ ਏਟੀਐਮ ਵਰਗੀ ਵੱਖ-ਵੱਖ ਸਹੂਲਤਾਂ ਗ੍ਰਾਹਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਤਾਊ ਦੇਵੀ ਲਾਲ ਖੇਡ ਪਰਿਸਰ ਵਿਚ ਹੋ ਰਿਹਾ ਹੈ ਸ਼ਰੀਰਿਕ  ਮਾਪਦੰਡ ਪ੍ਰੀਖਿਆ ਦਾ ਪ੍ਰਬੰਧ

ਚੰਡੀਗੜ੍ਹ, 25 ਜੁਲਾਈ – ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਦਸਿਆ ਕਿ ਦੂ੧ੇ ਪੜਾਅ ਦੀ ਪੀਐਮਟੀ ਪ੍ਰੀਖਿਆ ਪੰਚਕੂਲਾ ਦੇ ਤਾਊ ਦੇਵੀਲਾਲ ਖੇਡ ਸਟੇਡੀਅਮ ਵਿਚ 27 ਜੁਲਾਈ ਤਕ ਚੱਲੇਗੀ। ਇਸ ਦੇ ਤਹਿਤ ਹਰ ਦਿਨ 5000 ਉਮੀਦਵਾਰਾਂ ਦੀ ਸ਼ਰੀਰਿਕ ਮਾਪਦੰਡ ਪ੍ਰੀਖਿਆ ਦਾ ਪ੍ਰਬੰਧ ਹੋਵੇਗਾ, ਜਿਨ੍ਹਾਂ ਦੀ ਸੂਚੀ ਕਮਿਸ਼ਨ ਦੀ ਵੈਬਸਾਇਟ ‘ਤੇ ਉਪਲਬਧ ਹੈ।

          ਸ੍ਰੀ ਹਿੰਮਤ ਸਿੰਘ ਨੇ ਦਸਿਆ ਕਿ 16 ਜੁਲਾਈ ਨੂੰ 2000 ਉਮੀਦਵਾਰਾਂ ਦਾ ਸ਼ਰੀਕਿ ਮਾਪਦੰਡ ਪ੍ਰੀਖਿਆ ਪ੍ਰਬੰਧਿਤ ਕੀਤੀ ਗਈ ਸੀ। ਇਸ ਦੇ ਬਾਅਦ ਪੜਾਅਵਾਰ ਢੰਗ ਨਾਲ ਇਸ ਦੀ ਗਿਣਤੀ ਵਧਾਉਂਦੇ ਹੋਏ ਹੁਣ ਰੋਜਾਨਾ 5000 ਉਮੀਦਵਾਰਾਂ ਨੂੰ ਪ੍ਰੀਖਿਆ ਦੇ ਲਈ ਬੁਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਆਯੋਗ ਵੱਲੋਂ ਮਹਿਲਾ ਉਮ੍ਰੀਦਵਾਰਾਂ ਦੀ ਪੀਐਮਟੀ ਪ੍ਰੀਖਿਆ ਦਾ ਪ੍ਰਬੰਧ ਦਾ ਪ੍ਰੋਗ੍ਰਾਮ ਬਾਅਦ ਵਿਚ ਜਾਰੀ ਕੀਤਾ ਜਾਵੇਗਾ।

          ਪੰਚਕੂਲਾ ਦੇ ਤਾਊ ਦੇਵੀ ਲਾਲ ਖੇਡ ਪਰਿਸਰ ਵਿਚ ਪੀਐਮਟੀ ਪ੍ਰੀਖਿਆ ਦੇ ਲਈ ਆਏ ਉਮੀਦਵਾਰਾਂ ਦੀ ਭਾਰੀ ਭੀੜ ਨੂੰ ਦੇਖ ਕੇ ਮੰਨੋਂ ਅਜਿਹਾ ਪ੍ਰਤੀਕ ਹੁੰਦਾ ਹੈ ਕਿ ਨੌਜੁਆਨ ਹਰਿਆਣਾ ਪੁਲਿਸ ਵਿਚ ਸੇਵਾ ਕਰਨ ਲਈ ਉਤਸਾਹਿਤ ਹਨ।

          ਕਮਿਸ਼ਨ ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਇਸ ਸਬੰਧ ਵਿਚ ਵਿਸਥਾਰ ੧ਾਣਕਾਰੀ ਦਿੰਦੇ ਹੋਏ ਦਸਿਆ ਕਿ ਆਖੀਰੀ ਪੜਾਅ ਵਿਚ 1000 ਮਹਿਲਾ ਪੁਲਿਸ ਸਿਪਾਹੀ (ਆਮ ਡਿਊਟੀ) ਦੇ ਅਹੁਦਿਆਂ ਲਈ ਪੀਐਮਟੀ ਪ੍ਰਬੰਧਿਤ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਉਮੀਦਵਾਰਾਂ ਦੇ ਜੀਰਕਪੁਰ ਦੇ ਸਿੰਘਪੁਰ ਬੱਸ ਅੱਡੇ ਤੋਂ ਤਾਊ ਦੇਵੀਲਾਲ ਖੇਡ ਪਰਿਸਰ ਤਕ ਆਉਣ ਜਾਣ ਦੀ ਸਹੂਲਤ ਦੇ ਲਈ ਹਰਿਆਣਾ ਰੋਡਵੇਜ ਵੱਲੋਂ ਵਿਸ਼ੇਸ਼ ਬੱਸ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ, ਪੰਚਕੂਲਾ ਦੇ ਦੇਵੀ ਨਗਰ ਵੱਲੋਂ ਇੰਡੀਅਨ ਆਇਲ ਪੰਪ ਦੇ ਨੇੜੇ ਪਾਰਕਿੰਗ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ ਹੀ ਪੀਣ ਦੇ ਪਾਣੀ ਦੇ ਟੈਂਕਰ ਤੇ ਮੋਬਾਇਲ ਟਾਇਲੇਟ ਵੀ ਲਗਾਏ ਗਏ ਹਨ।

          ਵਰਨਣਯੋਗ ਹੈ ਕਿ ਪੀਐਮਟੀ ਪ੍ਰੀਖਿਆ ਦੌਰਾਨ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਪ੍ਰਬੰਧਾਂ ਦਾ ਖੁਦ ਜਾਇਜਾ ਲੈਂਦੇ ਹਨ ਅਤੇ ਉਮੀਦਵਾਰਾਂ ਦੀ ਸਹੂਲਤ ਲਈ ਡਿਊਟੀ ‘ਤੇ ਤੈਨਾਤ ਕਰਮਚਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਵੀ ਦਿੰਦੇ ਹਨ।

ਚੋਣ ਕਮਿਸ਼ਨ ਵੱਲੋਂ ਦੂਜਾ ਵਿਸ਼ੇਸ਼ ਸੋਧ ਨੋਟੀਫਾਇਡ  ਪੰਕਜ ਅਗਰਵਾਲ

ਚੰਡੀਗੜ੍ਹ, 25 ਜੁਲਾਈ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਵਿਚ ਵਿਸ਼ੇਸ਼ ਸਮੀਰ ਸੋਧ ਪ੍ਰੋਗ੍ਰਾਮ ਵਿਚ ਬਦਲਾਅ ਕੀਤਾ ਗਿਆ ਹੈ। ਕਮਿਸ਼ਨ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਹੁਣ 1 ਜੁਲਾਈ, 2024 ਨੂੰ ਕੁਆਲੀਫਾਇੰਗ ਮਿੱਤੀ ਮੰਨ ਕੇ ਨਵੇਂ ਵੋਟੇ ਬਣਾਏ ਜਾਣਗੇ।

          ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਕਮਿਸ਼ਨ ਵੱਲੋਂ ਜਾਰੀ ਸੋਧ ਸ਼ੈਡੀਯੂਲ ਦੇ ਅਨੁਸਾਰ ਪੂਰਵ-ਸੋਧ ਗਤੀਵਿਧੀਆਂ 25 ਜੂਨ ਤੋਂ 1 ਅਗਸਤ, 2024 ਤਕ ਕੀਤੀ ਜਾਵੇਗੀ। ਡ੍ਰਾਫਟ ਵੋਟਰ ਸੂਚੀ ਦਾ ਪ੍ਰਕਾਸ਼ਨ 2 ਅਗਸਤ, 2024 ਨੁੰ ਹੋਵੇਗਾ।

          ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਦਾਵੇ ਅਤੇ ਇਤਰਾਜ 2 ਤੋਂ 16 ਅਗਸਤ, 2024 ਤਕ ਦਰਜ ਕਰਵਾਏ ਜਾ ਸਕਦੇ ਹਨ। ਦਾਵੇ ਅਤੇ ਇਤਰਾਜਾਂ ਦਾ ਨਿਪਟਾਨ 26 ਅਗਸਤਤ ਕ ਕੀਤਾ ੧ਾਵੇਗਾ। ਮੁੱਖ ਚੋਣ ਅਧਿਕਾਰੀ ਦਫਤਰ ਵੱਲੋਂ ਪੋਲਿੰਗ ਸਟੇਸ਼ਨ ‘ਤੇ ਬੀਐਲਓ ਨੂੰ ਮੌਜੂਦ ਰਹਿਣ ਦੇ ਲਈ 3, 4, 10 ਤੇ 11 ਅਗਸਤ ਵਿਸ਼ੇਸ਼ ਮਿੱਤੀਆਂ ਜਾਰੀ ਕੀਤੀ ਗਈ ਹੈ।

          ਉਨ੍ਹਾਂ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੁੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਬੂਥ  ਲੇਵਲ ਏਜੰਟਾਂ ਨੂੰ ਇੰਨ੍ਹਾਂ ਮਿੱਤੀਆਂ ਵਿਚ ਬੀਐਲਓ ਨਾਲ ਸੰਪਰਕ ਕਰਨ ਨੂੰ ਕਹਿਣ ਅਤੇ ਉਹ ਪੋਲਿੰਗ ਸਟੇਸ਼ਨਾਂ ‘ਤੇ ਮੌਜੂਦ ਰਹਿਣ। ਲੋਕਤੰਤਰ ਵਿਚ ਚੋਣ ਹੀ ਸੱਭ ਤੋਂ ਵੱਡਾ ਪਹਿਲੂ ਹੈ। ਵੋਟਰ ਸੂਚੀ ਵਿਚ ਨਾਂਅ ਦਰਜ ਹੋਏ ਬਿਨ੍ਹਾ ਕੋਈ ਵੀ ਨਾਗਰਿਕ ਆਪਣਾ ਵੋਟ ਨਹੀਂ ਪਾ ਸਕਦਾ। ਇਸ ਲਈ ਯੋਗ ਨਾਗਰਿਕ ਆਪਣਾ ਵੋਟ ਜਰੂਰ ਬਨਵਾਉਣ। ਉਨ੍ਹਾਂ ਨੇ ਦਸਿਆ ਕਿ ਵੋਟਰ ਸੂਚੀ ਦਾ ਆਖੀਰੀ ਪ੍ਰਕਾਸ਼ਨ 27 ਅਗਸਤ, 2024 ਨੂੰ ਕੀਤਾ ਜਾਵੇਗਾ।

          ਉਨ੍ਹਾਂ ਨੇ ਚੋਣ ਪ੍ਰਕ੍ਰਿਆ ਵਿਚ ਸ਼ਾਮਿਲ ਸਾਰੇ ਸਬੰਧਿਤ ਬੀਐਲਓ, ਏਈਆਈਓ ਤੇ ਹੋਰ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੋਧ ਪ੍ਰੋਗ੍ਰਾਮ ਅਨੁਸਾਰ ਆਪਣੀ ਡਿਊਟੀ ਨੁੰ ਨਿਭਾਵੁਣ। ਪਹਿਲਾਂ ਸੋਧ ਡ੍ਰਾਫਟ ਵੋਟਰ ਸੂਚੀ 25 ੧ੁਲਾਈ ਨੂੰ ਪ੍ਰਕਾਸ਼ਿਤ ਕੀਤੀ ਜਾਣੀ ਸੀ। ਹੁਣ ਕਮਿਸ਼ਨ ਨੇ ਇਸ ਪ੍ਰੋਗ੍ਰਾਮ ਵਿਚ ਸੋਧ ਕੀਤਾ ਹੈ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin