ਹਰਿਆਣਾ ਨਿਊਜ਼

ਚੰਡੀਗੜ੍ਹ, 15 ਜੁਲਾਈ – ਹਰਿਆਣਾ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀ ਅਸੀਮ ਗੋਇਲ ਨੇ ਐਲਾਨ ਕੀਤਾ ਕਿ ਬੇਟੀਆਂ ਨੂੰ ਆਤਮ ਸੁਰੱਖਿਆ ਲਈ ਟ੍ਰੇਨਡ ਕਰਨ ਤਹਿਤ ਸੂਬੇ ਦਾ ਪਹਿਲਾ ਸੈਲਫ ਡਿਫੇਂਸ  ਕੇਂਦਰ ਅੰਬਾਲਾ ਸ਼ਹਿਰ ਵਿਚ ਖੋਲਿਆ ਜਾਵੇਗਾ। ਇਸ ਤੋਂ ਇਲਾਵਾ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਹਮਾਰੀ ਲਾਡੋ ਨਾਂਅ ਨਾਲ ਆਪਣਾ ਐਫਐਮ ਚੈਨਲ ਸ਼ੁਰੂ ਕਰੇਗਾ ਜੋ ਕਿ ਦੇਸ਼ ਵਿਚ ਇਸ ਵਿਭਾਗ ਵੱਲੋਂ ਆਪਣੀ ਹੀ ਤਰ੍ਹਾ ਦਾ ਪਹਿਲਾ ਚੈਨਲ ਹੋਵੇਗਾ। ਉਨ੍ਹਾਂ ਨੇ ਦਸਿਆ ਕਿ ਰਾਜ ਦੇ ਹਰੇਕ ਜਿਲ੍ਹਾ ਵਿਚ ਘੱਟ ਤੋਂ ਘੱਟ ਇਕ ਚੌਕ ਦਾ ਨਾਂਅ ਬੇਟੀ ਬਚਾਓ-ਬੇਟੀ ਪੜਾਓ ਚੌਕ ਰੱਖਿਆ ਜਾਵੇਗਾ।

          ਸ੍ਰੀ ਅਸੀਮ ਗੋਇਲ ਅੱਜ ਅੰਬਾਲਾ ਵਿਚ ਸਰਵੋਤਮ ਮਾਤਾ ਪੁਰਸਕਾਰ ਦੇ ਸੂਬਾ ਪੱਧਰੀ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਉਨ੍ਹਾਂ ਨੇ 442 ਸਰਵੋਤਮ ਮਾਤਾਵਾਂ ਨੂੰ ਅਵਾਰਡ ਦੇ ਕੇ ਸਨਮਾਨਿਤ ਵੀ ਕੀਤਾ।

          ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਕਿ ਮਾਂ ਬ੍ਰਹਮਾ ਦਾ ਸਵਰੂਪ ਹੈ ਅਤੇ ਮਾਂ ਹਮੇਸ਼ਾ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੰਦੇ ਹੋਏ ਜੀਵਨ ਵਿਚ ਅੱਗੇ ਵੱਧਣ ਲਈ ਪ੍ਰੇਰਿਤ ਕਰਦੀ ਹੈ।

          ਉਨ੍ਹਾਂ ਨੇ ਇਸ ਮੌਕੇ ‘ਤੇ ਐਲਾਨ ਕੀਤਾ ਕਿ ਸਰਕਾਰੀ ਸਕੂਲਾਂ ਵਿਚ ਪੜਨ ਵਾਲੀ ਬੇਟੀਆਂ ਨੂੰ ਆਤਮ ਰੱਖਿਆ ਵਿਚ ਨਿਰਭਰ ਬਨਾਉਣ ਲਈ ਮੈਂ ਵੀ ਲੱਛਮੀਬਾਈ ਯੋਜਨਾ ਤਹਿਤ ਹਰਿਆਣਾ ਵਿਚ ਪਹਿਲਾ ਸੈਲਫ ਡਿਫੇਂਸ ਕੇਂਦਰ ਸਰਕਾਰੀ ਮਾਡਲ ਸੰਸਕ੍ਰਿਤ ਸਕੂਲ ਪੁਲਿਸ ਲਾਇਨ ਅੰਬਾਲਾ ਸ਼ਹਿਰ ਵਿਚ ਖੋਲਿਆ ਜਾਵੇਗਾ। ਇਸੀ ਤਰ੍ਹਾ ਭਾਰਤ ਵਿਚ ਹਰਿਆਣਾ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਪਹਿਲਾ ਅਜਿਹਾ ਵਿਭਾਗ ਹੋਵੇਗਾ, ਜੋ ਆਪਣਾ ਐਫਐਮ ਚੈਨਲ ਸ਼ੁਰੂ ਕਰਨ ਜਾ ਰਿਹਾ ਹੈ। ਹਮਾਰੀ ਲਾਡੋ ਦੇ ਨਾਂਅ ਨਾਲ ਇਹ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ।

          ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਸੂਬੇ ਵਿਚ ਮਹਿਲਾ ਸਰਪੰਚਾਂ ਦਾ ਇਕ ਸੂਬਾ ਪੱਧਰੀ ਸਮੇਲਨ ਕੀਤਾ ਜਾਵੇਗਾ, ਜਿਸ ਵਿਚ ਮਹਿਲਾ ਸਰਪੰਚਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਕਿ ਉਹ ਆਪਣੇ ਪਿੰਡਾਂ ਵਿਚ ਲਿੰਗਨੁਪਾਤ ਸੁਧਾਰ ਵਿਚ ਆਪਣੀ ਮਹਤੱਵਪੂਰਨ ਭੁਮਿਕਾ ਨਿਭਾਉਣ। ਉਨ੍ਹਾਂ ਨੇ ਇਹ ਵੀ ਦਸਿਆ ਕਿ ਅੰਬਾਲਾ ਦੀ ਤਰਜ ‘ਤੇ ਰਾਜ ਦੇ ਹਰੇਕ ਜਿਲ੍ਹਾ ਵਿਚ ਬੇਟੀ ਬਚਾਓ-ਬੇਟੀ ਪੜਾਓ ਚੌਕ ਬਣਾਇਆ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਜਲਦੀ ਹੀ ਪੰਚਕੂਲਾ ਵਿਚ ਵੀ ਇਸ ਚੌਕ ਦਾ ਨਿਰਮਾਣ ਕੀਤਾ ਜਾਵੇਗਾ।

          ਸ੍ਰੀ ਅਸੀਮ ਗੋਇਲ ਨੇ ਇਹ ਵੀ ਦਸਿਆ ਕਿ ਬੇਟੀ ਬਚਾਓ-ਬੇਟੀ ਪੜਾਓ ਦਾ ਸੰਦੇਸ਼ ਦੇਣ ਦੇ ਉਦੇਸ਼ ਨਾਲ ਆਂਗਨਵਾੜੀ ਵਰਕਰਾਂ ਨੂੰ ਬੇਟੀ ਬਚਾਓ-ਬੇਟੀ ਪੜਾਓ ਦੇ ਬੈਚ ਦਿੱਤਾ ਜਾ ਰਹੇ ਹਨ। ਉਹ ਇਸ ਨੂੰ ਆਪਣੀ ਡ੍ਰੈਸ ‘ਤੇ ਲਗਾਂਉਣਗੇ।, ਜਿਸ ਨਾਲ ਸਮਾਜ ਵਿਚ ਇਕ ਸੰਦੇਸ਼ ਜਾਵੇਗਾ। ਕੇਂਦਰ ਤੇ ਸੂਬਾ ਸਰਕਾਰ ਮਹਿਲਾਵਾਂ ਦੇ ਅਸਤਿਤਵ, ਸਿਖਿਆ, ਸਿਹਤ ਤੇ ਉਨ੍ਹਾਂ ਦੇ ਮਾਣ ਨੂੰ ਵਧਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।

          ਇਸ ਮੌਕੇ ‘ਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ ਅਮਨੀਤ ਪੀ. ਕੁਮਾਰ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਵਿਭਾਗ ਵੱਲੋਂ ਚਲਾਈ ਜਾ ਰਹੀ ਯੋਜਨਾਵਾਂ ਦੇ ਬਾਰੇ ਵਿਚ ਵਿਸਤਾਰ ਨਾਲ ਜਾਣਕਾਰੀ ਕੀਤੀ। ਉਨ੍ਹਾਂ ਨੇ ਦਸਿਆ ਕਿ ਬਜਟ ਵਿਚ ਵਿਸ਼ੇਸ਼ ਵਾਧਾ ਕੀਤਾ ਗਿਆ ਹੈ ਤਾਂ ਜੋ ਬੱਚਿਆਂ ਤੇ ਮਹਿਲਾਵਾਂ ਦੇ ਵਿਕਾਸ ਦੇ ਲਈ ਕੰਮ ਕੀਤੇ ਜਾ ਸਕਣ। ਮਹਿਲਾਵਾਂ ਦੇ ਮਜਬੂਤੀਕਰਣ ਲਈ ਵੀ ਕੰਮ ਕੀਤੇ ਜਾ ਰਹੇ ਹਨ। ਮਾਤਰਤਵ ੳਦਮਤਾ ਯੋਜਨਾ  ਤਹਿਤ 3 ਲੱਖ ਰੁਪਏ ਤਕ ਦਾ ਕਰਜਾ ਉਪਲਬਧ ਕਰਵਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

          ਇਸ ਮੌਕੇ ‘ਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਨਿਦੇਸ਼ਕ ਮੋਨਿਕਾ ਮਲਿਕ ਨੇ ਵੀ ਵਿਚਾਰ ਰੱਖੇ।

ਰਾਮਲੱਲਾ ਦੇ ਦਰਸ਼ਨ ਲਈ ਯਮੁਨਾਨਗਰ ਤੋਂ ਰਵਾਨਾ ਹੋਏ ਸ਼ਰਧਾਲੂ

ਚੰਡੀਗੜ੍ਹ, 15 ਜੁਲਾਈ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਕੰਵਰ ਪਾਲ ਨੇ ਸੋਮਵਾਰ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਜਿਲ੍ਹਾ ਸਮੁਨਾਨਗਰ ਤੋਂ ਅਯੋਧਿਆ ਧਾਮ ਲਈ ਸ਼ਰਧਾਲੂਆਂ ਨਾਲ ਭਰੀ ਏਸੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਬੱਸ ਵਿਚ 26 ਤੀਰਥ ਯਾਤਰੀ ਸਵਾਰ ਸਨ, ਜੋ ਅਯੋਧਿਆ ਜਾਵੇਗਾ ਅਤੇ ਸ੍ਰੀ ਰਾਮ ਲੱਲਾ ਦੇ ਦਰਸ਼ਨ ਕਰਣਗੇ।

          ਸ੍ਰੀ ਕੰਵਰ ਪਾਲ ਨੇ ਕਿਹਾ ਕਿ ਅਯੋਧਿਆ ਵਿਚ ਭਗਵਾਨ ਸ੍ਰੀ ਰਾਮ ਦਾ ਦਿਵਯ ਅਤੇ ਸ਼ਾਨਦਾਰ ਮੰਦਿਰ ਬਣਿਆ ਹੈ ਜੋ ਸਾਡੇ ਲਈ ਖੁਸ਼ਕਿਸਮਤੀ ਦੀ ਗੱਲ ਹੈ। ਮੁੱਖ ਮੰਤਰੀ ਤੀਰਥ ਯਾਤਰਾ ਯੌਜਨਾ ਜਰਇਏ ਸੂਬੇ ਦੇ ਸ਼ਰਧਾਲੂ ਫਰੀ ਦੇਸ਼ ਦੇ ਮਹਤੱਵਪੂਰਨ ਤੀਰਥ ਸਥਾਨਾਂ ਦੇ ਦਰਸ਼ਨ ਕਰਣਗੇ। ਇਸ ਦੇ ਲਈ ਪੂਰੇ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਤੋਂ ਹੁਣ ਤਕ ਦਰਜਨਾਂ ਏਸੀ ਵੋਲਵੋ ਬੱਸਾਂ ਸਰਕਾਰ ਵੱਲੋਂ ਰਵਾਨਾ ਕੀਤੀ ਜਾ ਚੁੱਕੀਆਂ ਹਨ ਅਤੇ ਸੈਂਕੜਿਆਂ ਯਾਤਰੀ ਅਯੋਧਿਆ ਸਮੇਤ ਹੋਰ ਤੀਰਥ ਸਥਾਨਾਂ ਦਾ ਦੌਰਾ ਕਰ ਚੁੱਕੇ ਹਨ। ਇਸ ਅਨੋਖੀ ਯੋਜਨਾ ਨਾਲ ਸ਼ਰਧਾਲੂਆਂ ਦੀ ਆਸਥਾ ਨੂੰ ਵੀ ਸਨਮਾਨ ਮਿਲ ਰਿਹਾ ਹੈ।

          ਇਸ ਮੌਕੇ ‘ਤੇ ਮੰਤਰੀ ਨੇ ਅਯੋਧਿਆ ਧਾਮ ਜਾ ਰਹੇ ਸ਼ਰਧਾਲੂਆਂ ਨਾਲ ਗਲਬਾਤ ਕੀਤੀ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸ਼ਰਧਾਲੂਆਂ ਨੇ ਮੰਤਰੀ ਨੂੰ ਕਿਹਾ ਕਿ ਇਹ ਸਰਕਾਰ ਦੀ ਇਕ ਬਹੁਤ ਵੱਡੀ ਸੋਚ ਹੈ ਕਿ ਜੋ ਵਿਅਕਤੀ ਤੀਰਥ ਸਥਾਂਨ ‘ਤੇ ਆਰਥਕ ਅਭਾਵ ਨਾਲ ਨਹੀਂ ਜਾ ਸਕੇਦ , ਉਨ੍ਹਾਂ ਦੇ ਲਈ ਸਰਕਾਰ ਨੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਇਹ ਸਰਕਾਰ ਦੀ ਇਕ ਬਹੁਤ ਵੱਡੀ ਪਹਿਲ ਹੈ।

ਜਿਮ ਖਾਨਾ ਕਲੱਬ ਦੇ ਪਰਿਸਰ ਤੋਂ ਦਿਖਾਈ ਹਰੀ ਝੰਡੀ

          ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਕੰਵਰ ਪਾਲ ਨੇ ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਰਾਹੀਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਏਸੀ ਵੋਲਵੋ ਬੱਸ ਨੂੰ ਹਰੀ ਝੰਡੀ ਦੇਣ ਦੇ ਬਾਅਦ ਪੱਤਰਕਾਰਾਂ ਨਾਲ ਗਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਆਏ ਦਿਨ ਗਰੀਬ ਵਿਅਕਤੀਆਂ ਦੇ ਉਥਾਨ ਦੇ ਲਈ ਯੋਜਨਾਵਾਂ ਨੂੰ ਮੂਰਤ ਰੂਪ ਦੇ ਰਹੇ ਹਨ। ਇਸੀ ਲੜੀ ਵਿਚ  ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵੀ ਗਰੀਬ ਤੇ ਜਰੂਰਤਮੰਦ ਦੇ ਲਈ ਇਕ ਬਹੁਤ ਵੱਡਾ ਸਨਮਾਨ ਹੈ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਯਾਤਰੀਆਂ ਨੂੰ ਇਕ ਕਿੱਟ ਵੀ ਦਿੱਤੀ ਗਈ ਹੈ। ਜਿਸ ਵਿਚ ਪਵਿੱਤਰ ਗ੍ਰੰਥ ਰਾਮਚਰਿਤਰ ਮਾਨਸ , ਪੀਣ ਦੇ ਲਈ ਪਾਣੀ, ਕਾਪੀ, ਪੈਨ ਉਪਲਬਧ ਕਰਵਾਇਆ ਗਿਆ ਹੈ ਅਤੇ ਸਰਕਾਰ ਵੱਲੋਂ ਇੰਨ੍ਹਾਂ ਦੇ ਠਹਿਰਣ , ਖਾਣ-ਪੀਣ ਦੀ ਵੀ ਵਿਵਸਥਾ ਕੀਤੀ ਗਈ ਹੈ।

ਲਗਾਤਾਰ ਭੇਜੇ ਜਾ ਰਹੇ ਹਨ ਸ਼ਰਧਾਲੂ

          ਹਰਿਆਣਾ ਸਰਕਾਰ ਨੇ ਸ਼ਰਧਾਲੂਆਂ ਨੂੰ ਫਰੀ ਤੀਰਥ ਯਾਤਰਾ ਕਰਵਾਉਣ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸ ਯੋਜਨਾ ਤਹਿਤ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਈ ਜਾ ਰਹੀ ਹੈ। ਯੋਜਨਾ ਦਾ ਲਾਭ ਲੈਣ ਲਈ ਉਮਰ 60 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਅਤੇ ਪਰਿਵਾਰ ਦੀ ਉਮਰ 1 ਲੱਖ 80 ਹਜਾਰ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ। ਅਜਿਹੇ ਸ਼ਰਧਾਲੂਆਂ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਪੋਰਟਲ ‘ਤੇ ਰਜਿਸਟ੍ਰੇਸ਼ਣ ਕਰਵਾਉਣ ਜਰੂਰੀ ਹੈ। ਹੁਣ ਤਕ ਅਨੇਕ ਲਾਭਕਾਰ ਇਸ ਯੋਜਨਾ ਦਾ ਲਾਭ ਚੁੱਕ ਚੁੱਕੇ ਹਨ।

ਅਧਿਕਾਰੀਆਂ ਨੂੰ ਸਿਵਲ ਤੇ ਇਲੈਕਟ੍ਰਿਕਲ ਕੰਮਾਂ ਨੂੰ ਜਲਦੀ ਨਾਲ ਪੂਰਾ ਕਰਨ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ, 15 ਜੁਲਾਈ – ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਡਾ. ਕਮਲ ਗੁਪਤਾ ਨੇ ਕਿਹਾ ਕਿ ਅੰਬਾਲਾ ਏਅਰਪੋਰਟ ਤੋਂ ਉੜਾਨ 15 ਅਗਸਤ ਤੋਂ ਸ਼ੁਰੂ ਹੋ ਜਾਵੇਗੀ। ਇਸ ਲਈ ਅਧਿਕਾਰੀ 15 ਅਗਸਤ ਤੋਂ ਪਹਿਲਾਂ ਪਹਿਲਾਂ ਏਅਰਪੋਰਟ ਵਿਚ ਬਾਊਂਡਰੀ ਵਾਲ ਪਾਰਕਿੰਗ ਏਰਿਆ, ਮੁੱਖ ਬਿੱਲਡਿੰਗ, ਏਂਟਰੇਂਸ ਰੋਡ , ਕੈਂਟੀਨ , ਵਾਟਰ ਟੈਂਕ ਸਮੇਤ ਸਿਵਲ ਤੇ ਇਲੈਕਟ੍ਰਿਕਲ ਕੰਮਾਂ ਨੂੰ ਪੂਰਾ ਕਰਵਾਉਣ।

          ਇਹ ਨਿਰਦੇਸ਼ ਸਿਵਲ ਏਵੀਏਸ਼ਨ ਮੰਤਰੀ ਡਾ. ਕਮਲ ਗੁਪਤਾ ਨੇ ਅੱਜ ਚੰਡੀਗੜ੍ਹ ਵਿਚ ਸਿਵਲ ਏਵੀਏਸ਼ਨ , ਬਿਜਲੀ , ਲੋਕ ਨਿਰਮਾਣ (ਭਵਨ ਅਤੇ ਸੜਕਾਂ) ਅਤੇ ਫਾਇਰ ਸੇਵਾ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਪ੍ਰਬੰਧਿਤ ਸਮੀਖਿਆ ਮੀਟਿੰਗ ਵਿਚ ਦਿੱਤੇ।

          ਡਾ. ਕਮਲ ਗੁਪਤਾ ਨੇ ਕਿਹਾ ਕਿ ਅੰਬਾਲਾ ਏਅਰਪੋਰਟ ਵਿਚ ਹਵਾਈ ਜਹਾਜ ਦੇ ਟੇਕ -ਆਫ ਅਤੇ ਲੈਂਡਿੰਗ ਲਈ ਅੰਬਾਲਾ ਏਅਰਫੋਰਸ ਸਟੇਸ਼ਨ ਦੀ ਹਵਾਹੀ ਪੱਟੀ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਹਵਾਈ ਅੱਡੇ ਦਾ ਲਾਭ ਹਰਿਆਣਾ ਦੇ ਨਾਲ ਲਗਦੇ ਹਿਮਾਚਲ ਪ੍ਰਦੇਸ਼, ਪੰਜਾਬ, ਉੱਤਰ ਪ੍ਰਦੇਸ਼ ਦੇ ਯਾਤਰੀਆਂ ਨੂੰ ਵੀ ਮਿਲੇਗਾ, ਜਿਨ੍ਹਾਂ ਨੇ ਇੱਥੋਂ ਵੱਖ-ਵੱਖ ਸ਼ਹਿਰਾਂ ਦੇ ਲਈ ਹਵਾਈ ਜਹਾਜ ਸੇਵਾ ਮਿਲੇਗੀ।

          ਸਿਵਲ ਏਵੀਏਸ਼ਨ ਮੰਤਰੀ ਨੇ ਕਿਹਾ ਕਿ ਆਰਸੀਐਸ -ਯੂਡੀਏ ਤਹਿਤ ਉੜਾਨ ਸੰਚਾਲਨ ਲਈ ਏਅਰ ਲਾਇਨਸ ਅਤੇ ਹਰਿਆਣਾ ਸਰਕਾਰ ਦੇ ਵਿਚ ਸਮਝੌਤਾ ਮੈਮੋ ਵੀ ਜਲਦੀ ਹੋਵੇਗਾ।

          ਇਸ ਮੌਕੇ ‘ਤੇ ਸਿਵਲ ਏਵੀਏਸ਼ਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਸਿਵ ਏਵੀਏਸ਼ਨ ਵਿਭਾਗ ਦੇ ਸਲਾਹਕਾਰ ਅਤੇ ਸਕੱਤਰ ਸ਼ੇਖਰ ਵਿਦਿਆਰਥੀ, ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਲਿਮੀਟੇਡ ਦੇ ਪ੍ਰਬੰਧ ਨਿਦੇਸ਼ਕ ਡਾ. ਸਾਕੇਤ ਕੁਮਾਰ, ਹਰਿਆਣਾ ਫਾਇਰ ਸੇਵਾ ਦੇ ਮਹਾਨਿਦੇਸ਼ਨਕ ਮਨੀਸ਼ ਚੌਧਰੀ, ਡਿਪਟੀ ਕਮਿਸ਼ਨਰ ਅੰਬਾਲਾ ਡਾ. ਸ਼ਾਲੀਨ, ਏਅਰਫੋਰਸ ਤੇ ਆਰਮੀ ਦੇ ਅਧਿਕਾਰੀ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਰਹੇ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin