ਸਰਕਾਰੀ ਹਸਪਤਾਲ ਬਣਿਆ ਜੰਗ ਦਾ ਅਖਾੜਾ ਹਸਪਤਾਲ ਦੇ ਐਸ ਐਮ ਓ ਬੇਖ਼ਬਰ 

ਹੁਸ਼ਿਆਰਪੁਰ ( ਤਰਸੇਮ ਦੀਵਾਨਾ )
ਹਮੇਸ਼ਾ ਕਿਸੇ ਨਾ ਕਿਸੇ ਗੱਲ ਲਈ ਸੁਰਖੀਆਂ ਵਿੱਚ ਰਹਿਣ ਵਾਲੇ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਅੰਦਰ ਅੱਜ ਇੱਕ ਵਾਰ ਫਿਰ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਮਿਲੀ ਜਾਣਕਾਰੀ ਅਨੁਸਾਰ ਹਸਪਤਾਲ ਅੰਦਰ ਦੋ ਧਿਰਾਂ ਦੀ ਆਪਸ ਵਿੱਚ ਜ਼ਬਰਦਸਤ ਲੜਾਈ ਹੋਈ। ਜਿਸ ਵਿੱਚ ਦੋ ਦਰਜਨ ਦੇ ਕਰੀਬ ਨੌਜਵਾਨ ਆਪਸ ਵਿੱਚ ਭਿੜੇ ਦੱਸੇ ਜਾ ਰਹੇ ਨੇ ਹਾਲਾਂਕਿ ਮੌਕੇ ਤੇ ਪਹੁੰਚੀ ਪੁਲਿਸ ਨੇ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰਨ ਦੀ ਗੱਲ ਆਖੀ। ਹਸਪਤਾਲ ਅੰਦਰ ਦਾਖਲ ਨੌਜਵਾਨਾਂ ਅਨੁਸਾਰ ਓਹ ਹੁਸ਼ਿਆਰਪੁਰ ਦੇ ਮੁਹੱਲਾ ਬੱਸੀ ਖਵਾਜੂ ਦਾ ਰਹਿਣ ਵਾਲਾ ਹੈ ਅਤੇ ਉਸਦਾ ਨਾਮ ਗੌਤਮ ਹੈ।
ਜਿਸਨੂੰ ਕੁਝ ਲੜਕੇ ਸੋਸ਼ਲ ਮੀਡੀਆ ਤੇ ਇੱਕ ਗਰੁੱਪ ਵਿੱਚ ਐਡ ਹੋਣ ਲਈ ਕਹਿ ਰਹੇ ਸਨ ਪਰ ਉਸ ਵੱਲੋਂ ਮਨਾ ਕਰਨ ਤੇ ਉਸ ਨੂੰ ਹੁਸ਼ਿਆਰਪੁਰ ਦੀ  ਕਿਸੇ ਗਰਾਉਂਡ ਵਿੱਚ ਬੁਲਾ ਕੇ ਉਸ ਨੂੰ ਬੁਰੀ ਤਰ੍ਹਾਂ ਵੱਢ ਟੁੱਕ ਗਈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਿਸ ਤੋਂ ਬਾਅਦ ਲਹੂ ਲੁਹਾਨ ਹੋਏ ਨੌਜਵਾਨ ਨੇ ਘਰ ਪਹੁੰਚ ਕੇ ਸਾਰੀ ਗੱਲ ਦੱਸੀ ਅਤੇ ਉਸਦੇ ਮਾਪਿਆਂ ਨੇ ਉਸ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ।
ਪਰ ਅੱਜ ਇੱਕ ਵਾਰ ਫਿਰ ਇਸ ਨੌਜਵਾਨ ਉੱਪਰ ਦੁਬਾਰਾ ਕੁਝ ਨੌਜਵਾਨਾਂ ਨੇ ਹਸਪਤਾਲ ਅੰਦਰ ਹੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਦੱਸਿਆ ਜਾ ਰਿਹਾ ਕਿ ਉਹਨਾਂ ਵੱਲੋਂ ਤਿੱਖੇ ਤੇਜਧਾਰ ਹਥਿਆਰ ਵੀ ਵਰਤੇ ਗਏ ਅਤੇ  ਲੜਾਈ ਛੁਡਵਾਉਣ ਲਈ ਆਏ ਹਸਪਤਾਲ ਦੇ ਕੁਝ ਸਟਾਫ ਮੈਂਬਰਾਂ ਦੇ ਵੀ ਸੱਟਾਂ ਮਾਰ ਗਏ।
ਹਸਪਤਾਲ ਵਿੱਚ ਦਾਖਲ ਗੌਤਮ ਦੀ ਮਾਂ ਨੇ ਰੋਂਦਿਆਂ ਕੁਰਲਾਉਂਦਿਆਂ ਦੱਸਿਆ ਕਿ ਜਦੋਂ ਉਸਦਾ ਪੁੱਤਰ ਕੰਟੀਨ ਵਿੱਚ ਕੁਝ ਖਾਣ ਲਈਂ ਗਿਆ ਤਾਂ ਉਸਦੇ ਨੌਜਵਾਨ ਪੁੱਤਰ ਉੱਪਰ  ਹਸਪਤਾਲ ਦੇ ਅੰਦਰ ਹੀ ਦੂਜੀ ਵਾਰ ਉਕਤ ਨੌਜਵਾਨਾਂ ਨੇ ਹਮਲਾ ਕੀਤਾ।
ਇਨਾ ਹੀ ਨਹੀਂ ਸ਼ੁਕਰਵਾਰ ਨੂੰ ਹੋਏ ਹਮਲੇ ਤੋਂ ਬਾਅਦ ਪੁਲਿਸ ਨੂੰ ਇਤਲਾਅ ਕਰਨ ਦੇ ਬਾਵਜੂਦ ਪੁਲਿਸ ਵੱਲੋਂ ਹਜੇ ਤੱਕ ਜ਼ਖਮੀ ਨੌਜਵਾਨ ਦੇ ਬਿਆਨ ਨਹੀਂ ਕੀਤੇ ਗਏ ਅਤੇ ਹਸਪਤਾਲ ਵਿੱਚ ਦਾਖਲ ਨੌਜਵਾਨ ਗੌਤਮ ਦੀ ਮਾਤਾ ਨੇ ਆਪਣੀ ਜਾਨਮਾਲ ਦੀ ਰਾਖੀ ਯਕੀਨੀ ਬਣਾਉਣ ਲਈ ਪੁਲਿਸ ਅਤੇ ਪ੍ਰਸ਼ਾਸਨ ਨੇ ਅੱਗੇ ਜਿੱਥੇ ਗੁਹਾਰ ਲਗਾਈ ਉੱਥੇ ਹੀ ਉਹਨਾਂ ਵੱਡੇ ਸਵਾਲ ਖੜੇ ਕੀਤੇ ਕਿ ਹਸਪਤਾਲ ਦੀ ਹੱਦ ਅੰਦਰ ਜੇਕਰ ਮਰੀਜ਼ ਸੁਰੱਖਿਤ ਨਹੀਂ ਹੈ ਤਾਂ ਫਿਰ ਆਮ ਲੋਕ ਕਿੱਥੇ ਸੁਰੱਖਿਤ ਹੋਣਗੇ।
ਮੌਕੇ ਤੇ ਜਾਂਚ ਲਈ ਥਾਣਾ ਮਾਡਲ ਟਾਊਨ ਤੋਂ ਆਏ ਜਾਂਚ ਅਧਿਕਾਰੀ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਮੌਕੇ ਤੇ ਜਦੋਂ ਪਹੁੰਚੇ ਉਦੋਂ ਨੌਜਵਾਨ ਇਧਰ ਉਧਰ ਹੋ ਗਏ ਸਨ ਪਰ ਵੀਡੀਓ ਫੁਟੇਜ ਤੇ ਨਜ਼ਰ ਮਾਰੀਏ ਤਾਂ ਸਾਫ ਪਤਾ ਲੱਗਦਾ ਹੈ ਕਿ ਪੀਸੀਆਰ ਅਤੇ ਥਾਣਾ ਮਾਡਲ ਤੋਂ ਦੇ ਮੁਲਾਜ਼ਮਾਂ ਵੱਲੋਂ ਜਾਂਚ ਦੌਰਾਨ ਕਈ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਪਰ ਕੈਮਰੇ ਅੱਗੇ ਜਨਾਬ ਇਹ ਕਹਿ ਕੇ ਗੱਲ ਗੋਲ ਮੋਲ ਕਰਦੇ  ਨਜ਼ਰ ਆਏ ਕਿ ਹਾਲੇ ਤੱਕ ਤਸਵੀਰ ਧੁੰਦਲੀ ਹੈ ਅਤੇ ਕੁਝ ਵੀ ਸਾਫ ਨਹੀਂ ਹੋ ਸਕਿਆ ਹੈ ਜਾਂਚ ਕੀਤੀ ਜਾ ਰਹੀ ਹੈ। ਅਤੇ ਅਗਲੀ ਕਾਰਵਾਈ ਜਾਂਚ ਉਪਰੰਤ ਅਮਲ ਵਿੱਚ ਲਿਆਂਦੀ ਜਾਵੇਗੀ। ਜ਼ਿਕਰ ਯੋਗ ਹੈ ਕਿ ਸਿਵਿਲ ਹਸਪਤਾਲ ਦੇ ਸਾਈਕਲ ਸਟੈਂਡ ਉੱਤੇ ਦੋ ਦਿਨ ਪਹਿਲਾਂ ਬਹੁਤ ਵੱਡਾ ਹਗਾਮਾ ਹੋਇਆ ਜਿਸ ਵਿੱਚ ਕਿ ਸਿਵਿਲ ਹਸਪਤਾਲ ਦੇ ਹੀ ਇੱਕ ਮੁਲਾਜ਼ਮ ਦਾ ਹੀ ਕੁਟਾਪਾ ਚਾੜਿਆ ਗਿਆ !

Leave a Reply

Your email address will not be published.


*