ਚੰਡੀਗੜ੍ਹ, 31 ਮਈ – ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਨੇ 25 ਮਈ, 2024 ਨੁੰ 76-ਬਾਦਸ਼ਾਹਪੁਰ ਵਿਧਾਨਸਭਾ ਦੇ ਵਿਧਾਇਕ ਸ੍ਰੀ ਰਾਕੇਸ਼ ਦੌਲਤਾਬਾਦ ਦੇ 25 ਮਈ, 2024 ਨੂੰ ਹੋਏ ਨਿਧਨ ਦੇ ਬਾਅਦ ਇਸ ਵਿਧਾਨਸਭਾ ਖੇਤਰ ਦੀ ਇਸ ਸੀਟ ਨੁੰ ਖਾਲੀ ਐਲਾਨ ਕੀਤਾ ਹੈ।

          ਹਰਿਆਣਾ ਵਿਧਾਨਸਭਾ ਸਕੱਤਰੇਤ ਵੱਲੋਂ ਇਸ ਸਬੰਧ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।

ਹਰਿਆਣਾ ਸਰਕਾਰ ਨੇ ਆਈਏਐਸ ਚੰਦਰ ਸ਼ੇਖਰ ਖਰੇ ਨੂੰ ਸੁਪਰ ਟਾਇਮ ਸਕੇਲ ‘ਤੇ ਕੀਤਾ ਪਦੋਓਨਤ

ਚੰਡੀਗੜ੍ਹ, 31 ਮਈ – ਹਰਿਆਣਾ ਸਰਕਾਰ ਨੇ ਆਈਏਐਸ ਚੰਦਰ ਸ਼ੇਖਰ ਖਰੇ ਨੂੰ ਸੁਪਰ ਟਾਇਮ ਸਕੇਲ ‘ਤੇ ਪਦੋਓਨਤ ਕੀਤਾ ਹੈ, ਜੋ ਕਿ 1 ਜਨਵਰੀ, 2024 (ਸੈਦਾਂਤਿਕ ਰੂਪ) ਨਾਲ ਪ੍ਰਭਾਵੀ ਹੋਵੇਗਾ, ਜੋ ਕਿ ਉਨ੍ਹਾਂ ਦੇ ਤਤਕਾਲ ਜੂਨੀਅਰ ਸ੍ਰੀ ਅੰਸ਼ਜ ਸਿੰਘ, ਆਈਏਐਸ ਦੀ ਪਦੋਓਨਤੀ ਦੀ ਮਿੱਤੀ ਹੈ ਅਤੇ ਮੌਜੂਦਾ ਰੂਪ ਨਾਲ 16 ਮਈ, 2024 ਤੋਂ ਪ੍ਰਭਾਵੀ ਹੋਵੇਗੀ।

          ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਵੱਲੋਂ ਇਸ ਸਬੰਧ ਵਿਚ ਆਦੇਸ਼ ਜਾਰੀ ਕੀਤੇ ਗਏ ਹਨ।

ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਚੋਣ ਨਤੀਜੇ ਦੇ ਬਾਅਦ ਇਕ ਮਹੀਨੇ ਦੇ ਅੰਦਰ ਜਮ੍ਹਾ ਕਰਨਾ ਹੋਵੇਗਾ ਆਪਣਾ ਚੋਣਾਵੀ ਖਰਚ ਦਾ ਬਿਊਰਾ

ਚੰਡੀਗੜ੍ਹ, 31 ਮਈ – ਹਰਿਆਣਾ ਵਿਚ ਲੋਕਸਭਾ ਆਮ ਚੋਣ-2024 ਅਤੇ ਕਰਨਾਲ ਵਿਧਾਨਸਭਾ ਜਿਮਨੀ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਜੂਨ, 2024 ਨੂੰ ਨਤੀਜੇ ਆਉਣ ਦੇ ਬਾਅਦ ਇਕ ਮਹੀਨੇ ਦੇ ਅੰਦਰ ਆਪਣੇ ਚੋਣਾਵੀ ਖਰਚ ਦਾ ਬਿਊਰਾ ਜਿਲ੍ਹਾ ਚੋਣ ਅਧਿਕਾਰੀ ਦੇ ਦਫਤਰ ਨੂੰ ਜਮ੍ਹਾ ਕਰਨਾ ਹੋਵੇਗਾ। ਭਾਰਤ ਚੋਣ ਕਮਿਸ਼ਨ ਅਨੁਸਾਰ ਤੈਅ ਸਮੇਂ ਸੀਮਾ ਵਿਚ ਚੋਣਾਵੀ ਖਰਚ ਦਾ ਬਿਊਰਾ ਨਾ ਦੇਣ ਵਾਲੇ ਉਮੀਦਵਾਰ ਨੁੰ ਭਵਿੱਖ ਵਿਚ ਚੋਣ ਲੜਨ ਦੇ ਲਈ ਅਯੋਗ ਐਲਾਨ ਕੀਤਾ ਜਾ ਸਕਦਾ ਹੈ।

          ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਵਾਰ ਲੋਕਸਭਾ ਆਮ ਚੋਣ ਲਈ ਚੋਣ ਖਰਚ ਦੀ ਵੱਧ ਤੋਂ ਵੱਧ ਸੀਮਾ 95 ਲੱਖ ਰੁਪਏ ਪ੍ਰਤੀ ਊਮੀਦਵਾਰ ਤੈਅ ਕੀਤੀ ਗਈ ਸੀ। ਜਦੋਂ ਕਿ ਵਿਧਾਨਸਭਾ ਦੇ ਲਈ ਇਹ ਸੀਮਾ 40 ਲੱਖ ਰੁਪਏ ਸੀ ਉਨ੍ਹਾਂ ਨੇ ਦਸਿਆ ਕਿ ਨਿਯਮ ਅਨੁਸਾਰ ਉਮੀਦਵਾਰ ਵੱਲੋਂ ਨਾਮਜਦਗੀ ਪੱਤਰ ਭਰਨ ਦੇ ਨਾਲ ਹੀ ਚੋਣਾਵੀ ਖਰਚ ਦੀ ਗਿਣਤੀ ਸ਼ੁਰੂ ਹੋ ਜਾਂਦੀ ਹੈ। ਇਸ ਦੇ ਲਈ ਜਿਮੇਵਾਰ ਨੁੰ ਵੱਖ ਤੋਂ ਇਕ ਡਾਇਰੀ ਵਿਚ ਆਪਣੇ ਰੋਜਾਨਾ ਦੇ ਚੋਣਵਾੀ ਖਰਚ ਦਾ ਹਿਸਾਬ ਰੱਖਨਾ ਹੁੰਦਾ ਹੈ ਅਤੇ ਵੱਖ ਤੋਂ ਬੈਂਕ ਖਾਤਾ ਵੀ ਖੁਲਵਾਉਣਾ ਹੁੰਦਾ ਹੈ। ਚੋਣ ਪ੍ਰਕ੍ਰਿਆ ਪੂਰੀ ਹੋਣ ਤਕ ਖਰਚ ਦੀ ਗਿਣਤੀ ਚਲਦੀ ਹੈ। ਇਸ ਦੌਰਾਨ ਕੋਈ ਵੀ ਉਮੀਦਵਾਰ ਤੈਅ ਸੀਮਾ ਤੋਂ ਵੱਧ ਪੈਸਾ ਨਹੀਂ ਖਰਚ ਕਰ ਸਕਦਾ ਹੈ।

          ਉਨ੍ਹਾਂ ਨੇ ਦਸਿਆ ਕਿ 4 ਜੂਨ, 2024 ਨੁੰ ਜਿਵੇਂ ਹੀ ਲੋਕਸਭਾ ਆਮ ਚੋਣ ਅਤੇ ਕਰਨਾਲ ਵਿਧਾਨਸਭਾ ਜਿਮਨੀ ਚੋਣ ਦੇ ਨਤੀਜੇ ਐਲਾਨ ਹੋਣਗੇ, ਉਸ ਮਿੱਤੀ ਤੋਂ ਇਕ ਮਹੀਨੇ ਦੇ ਅੰਦਰ-ਅੰਦਰ ਉਮੀਦਵਾਰਾਂ ਨੂੰ ਆਪਣੇ ਚੋਣ ਖਰਚ ਦਾ ਬਿਊਰਾ ਦੇਣਾ ਜਰੂਰੀ ਹੈ।

ਹਰਿਆਣਾ ਸਰਕਾਰ ਨੇ ਆਈਏਐਸ ਅਤੇ ਐਚਸੀਐਸ ਅਧਿਕਾਰੀਆਂ ਨੂੰ ਕੈਸ਼ਲੈਸ ਸਿਹਤ ਸਹੂਲਤ (ਸੀਸੀਐਚਐਫ) ਕਾਰਡ ਦੇ ਲਈ ਪਰਿਵਾਰਕ ਵੇਰਵਾ ਤਸਦੀਕ ਕਰਨ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ, 31 ਮਈ – ਹਰਿਆਣਾ ਸਰਕਾਰ ਨੇ ਸਾਰੇ ਆਈਏਐਸ ਅਤੇ ਐਚਸੀਐਸ ਅਧਿਕਾਰੀਆਂ ਨੂੰ ਵਿਆਪਕ ਕੈਸ਼ਲੈਸ ਸਿਹਤ ਸਹੂਲਤਾ ਯੋਜਨਾ (ਸੀਸੀਐਚਐਫ) ਕਾਰਡ ਬਨਾਉਣ ਲਈ ਜਲਦੀ ਤੋਂ ਜਲਦੀ ਇੰਟਰਾ ਹਰਿਆਣਾ ਪੋਰਟਲ ‘ਤੇ ਆਪਣੇ ਪਰਿਵਾਰ ਦਾ ਵੇਰਵਾ ਭਰਨ ਦਾ ਨਿਰਦੇਸ਼ ਦਿੱਤਾ ਹੈ।

          ਮੁੱਖ ਸਕੱਤਰ ਵੱਲੋਂ ਅਧਿਕਾਰੀਆਂ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ ਰਾਜ ਸਰਕਾਰ ਵੱਲੋਂ ਜਨਵਰੀ, 2024 ਨੁੰ ਵਿਆਪਕ ਕੈਸ਼ਲੈਸ ਸਿਹਤ ਸਹੂਲਤ ਸ਼ੁਰੂ ਕੀਤੀ ਗਈ ਸੀ। ਜਿਸ ਦੇ ਤਹਿਤ ਰਾਜ ਦੇ ਕਰਮਚਾਰੀਆਂ, ਸਿਰਫ ਮੱਛੀ ਪਾਲਣ ਅਤੇ ਬਾਗਬਾਨੀ ਕਰਮਚਾਰੀਆਂ ਦੇ ਆਸ਼ਰਿਤਾਂ, ਸਾਰੇ ਆਈਏਐਸ, ਆਈਪੀਐਸ ਅਤੇ ਆਈਐਫਓਐਸ ਅਧਿਕਾਰੀਆਂ ਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਸਿਹਤ ਕੈਸ਼ਲੈਸ ਸਿਹਤ ਦਾ ਲਾਭ ਮਿਲਨਾ ਹੈ।

          ਪੱਤਰ ਵਿਚ ਕਿਹਾ ਗਿਆ ਹੈ ਕਿ ਸੀਸੀਐਚਐਫ ਕਾਰਡ ਬਨਾਉਣ ਲਈ ਰਾਜ ਸਰਕਾਰ ਦੇ ਕਰਮਚਾਰੀਆਂ ਲਈ ਪੀਪੀਪੀ ਆਈਡੀ ਅਤੇ ਆਧਾਰ ਕਾਰਡ ਜਰੂਰੀ ਹੈ। ਇਸ ਤੋਂ ਇਲਾਵਾ, ਕਰਮਚਾਰੀਆਂ ਨੂੰ ਪਹਿਲਾਂ ਤੋਂ ਹੀ ਆਪਣੇ ਪਰਿਵਾਰ ਦਾ ਵੇਰਵਾ (ਆਸ਼ਰਿਤਾਂ) ਨੁੰ ਇ੍ਰਟਰਾ ਹਰਿਆਣਾ ਪੋਰਟਲ ‘ਤੇ ਅਪਡੇਟ ਕਰਨਾ ਚਾਹੀਦਾ ਹੈ ਜਿਸ ਵਿਚ ਖੁਦ ਦਾ ਵੇਰਵਾ ਵੀ ਸ਼ਾਮਿਲ ਹੈ, ਜਿਸ ਨੂੰ ਐਚਆਰਐਮਐਸ ਪੋਰਟਲ ‘ਤੇ ਉਨ੍ਹਾਂ ਦੇ ਸਬੰਧਿਤ ਚੈਕਰ ਵੱਲੋਂ ਅਨੁਮੋਦਿਤ ਕੀਤਾ ਜਾਦਾ ਚਾਹੀਦਾ ਹੈ। ਨਾਲ ਕਰਮਚਾਰੀਆਂ ਅਤੇ ਆਸ਼ਰਿਤਾਂ ਦੀ ਪੀਪੀਪੀ ਆਈਡੀ ਨੂੰ ਇੰਟਰਾ ਹਰਿਆਣਾ ਪੋਰਟਲ ‘ਤੇ ਕਰਮਚਾਰੀਆਂ ਵੱਲੋਂ ਖੁਦ ਹੀ ਮੈਪ ਕੀਤਾ ਜਾਣਾ ਚਾਹੀਦਾ ਹੈ।

          ਪੱਤਰ ਵਿਚ ਸਾਰੇ ਆਈਏਐਸ/ਐਚਸੀਐਸ ਅਧਿਕਾਰੀਆਂ ਨੂੰ ਇੰਟਰਾ ਹਰਿਆਣਾ ਪੋਰਟਲ ‘ਤੇ ਆਪਣੇ ਪਰਿਵਾਰ ਦਾ ਵੇਰਵਾ ਸਾਵਧਾਨੀਪੂਰਵਕ ਭਰਨ ਲਈ ਕਿਹਾ ਗਿਆ ਹੈ, ਜਿਸ ਦੇ ਬਾਅਦ ਮੁੱਖ ਸਕੱਤਰ ਦਫਤਰ ਦੇ ਚੈਕਰ ਸਬੰਧਿਤ ਵੱਲੋਂ ਭਰੇ ਗਏ ਐਚਆਰਐਮਐਸ ਪੋਰਟਲ ‘ਤੇ ਸਿਰਫ ਪਰਿਵਾਰਕ ਵੇਰਵਾ ਨੂੰ ਤਸਦੀਕ ਜਾਂ ਅਨੁਮੋਦਿਤ ਕਰਣਗੇ। ਇੰਟਰਾ ਹਰਿਆਣਾ ਪੋਰਟਲ ‘ਤੇ ਉਨ੍ਹਾਂ ਦੇ ਪਰਿਵਾਰ ਦਾ ਵੇਰਵਾ ਭਰਨ ਲਈ ਸਬੰਧਿਤ ਅਧਿਕਾਰੀ ਪੂਰੀ ਤਰ੍ਹਾ ਨਾਲ ਜਿਮੇਵਾਰ ਹੋਵੇਗਾ।

ਐਚਏਯੂ ਵਿਗਿਆਨਕਾਂ ਵੱਲੋਂ ਵਿਕਸਿਤ ਝੋਨਾ ਥ੍ਰੈਸ਼ਰ  (ਮਸ਼ੀਨ) ਦਾ ਮਿਲਿਆ ਪੈਟੇਂਟ

ਚੰਡੀਗੜ੍ਹ, 31 ਮਈ – ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਦੇ ਵਿਗਿਆਨਕਾਂ ਨੇ ਇਕ ਹੋਰ ਉਪਲਬਧੀ ਨੁੰ ਯੂਨੀਵਰਸਿਟੀ ਦੇ ਨਾਂਅ ਕੀਤਾ ਹੈ। ਯੂਨੀਵਰਸਿਟੀ ਦੇ ਵਿਗਿਆਨਕਾਂ ਵੱਲੋਂ ਵਿਕਸਿਤ ਕੀਤੀ ਗਈ ਡ੍ਰਾਇਰ, ਡੀ ਹਸਕਰ ਅਤੇ ਪੋਲਿਸ਼ਰ ਦੇ ਨਾਲ ਏਕੀਕ੍ਰਿਤ ਝੋਨਾ ਥ੍ਰੈਸ਼ਰ ਮਸ਼ੀਨ ਨੂੰ ਭਾਰਤ ਸਰਕਾਰ ਦੇ ਪੈਟੇਂਟ ਦਫਤਰ ਵੱਲੋਂ ਪੈਟੇਂਟ ਮਿਲ ਗਿਆ ਹੈ।

          ਯੂਨੀਵਰਸਿਟੀ ਦੇ ਇਕ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਯੂਨੀਵਰਸਿਟੀ ਖੇਤੀਬਾੜੀ ਇੰਜੀਨੀਅਰਿੰਗ  ਅਤੇ ਤਕਨਾਲੋਜੀ ਕਾਲਜ ਦੇ ਵਿਗਿਆਨਕਾਂ ਵੱਲੋਂ ਵਿਕਸਿਤ ਇਹ ਮਸ਼ੀਨ ਕਿਸਾਨਾਂ ਦੇ ਲਈ ਬਹੁਤ ਲਾਭਕਾਰੀ ਸਾਬਿਤ ਹੋਵੇਗੀ। ਮਸ਼ੀਨ ਦੀ ਖੋਜ ਕਾਲਜ ਦੇ ਫਾਰਮ ਮਸ਼ੀਨਰੀ  ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਕੀਤਾ ਗਿਆ। ਇਸ ਮਸ਼ੀਨ ਨੁੰ ਭਾਰਤ ਸਰਕਾਰ ਵੱਲੋਂ ਇਸ ਦਾ ਪ੍ਰਮਾਣ ਪੱਤਰ ਮਿਲ ਗਿਆ ਹੈ ਜਿਸ ਦੀ ਪੈਟੈਂਟ ਗਿਣਤੀ 536920 ਹੈ।

          ਉਨ੍ਹਾਂ ਨੇ ਦਸਿਆ ਕਿ ਯੂਨੀਵਰਸਿਟੀ ਨੂੰ ਲਗਾਤਾਰ ਮਿਲ ਰਹੀ ਉਪਲਬਧੀਆਂ ਲਈ ਇੱਥੇ ਦੇ ਵਿਗਿਆਨਕ ਵਧਾਈਯੋਗ ਹਨ। ਇਸ ਤਰ੍ਹਾ ਦੀ ਤਕਨੀਕਾਂ ਦੇ ਵਿਕਾਸ ਵਿਚ ਸਕਾਰਾਤਮਕ ਯਤਨਾਂ ਨੂੰ ਯੂਨੀਵਰਸਿਟੀ ਹਮੇਸ਼ਾ ਪ੍ਰੋਤਸਾਹਿਤ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਚਾਵਲ ਲੋਕਾਂ ਦੇ ਮੁੱਖ ਖੁਰਾਕ ਪਦਾਰਥ ਵਿਚ ਸ਼ਾਮਿਲ ਹੈ। ਹੁਣ ਕਿਸਾਨ ਖੇਤ ਵਿਚ ਹੀ ਮਸ਼ੀਨ ਦੀ ਵਰਤੋ ਕਰ ਕੇ ਝੋਨੇ ਦੇ ਦਾਨਿਆਂ ਨੂੰ ਫਸਲ ਤੋਂ ਵੱਖ ਕਰ ਸਕਣਗੇ, ਸੁਖਾ ਸਕਣਗੇ, ਭੂਮੀ ਕੱਢ ਸਕਣਗੇ (ਭੂਰੇ ਚਾਵਲ ਲਈ) ਅਤੇ ਪੋਲਿਸ਼ ਕਰ ਸਕਣਗੇ। ਪਹਿਲਾਂ ਕਿਸਾਨਾਂ ਨੁੰ ਝੋਨੇ ਤੋਂ ਚਾਵਲ ਕੱਢਣ ਲਈ ਮਿਲ ਵਿ ਜਾਣਾ ਪੈਂਦਾ ਸੀ। ਹੁਣ ਕਿਸਾਨ ਆਪਣੇ ਘਰ ਦੇ ਖਾਨੇ ਦੇ ਲਈ ਵੀ ਬ੍ਰਾਉਨ ਰਾਇਸ ਕੱਢ ਸਕਣਗੇ।

          ਝੋਨਾ ਥ੍ਰੈਸ਼ਰ ਦੀ ਮੁੱਖ ਵਿਸ਼ੇਸ਼ਤਾਵਾਂ ‘ਤੇ ਉਨ੍ਹਾਂ ਨੇ ਦਸਿਆ ਕਿ ਇਹ ਮਸ਼ੀਨ 50 ਐਚਪੀ ਟਰੈਕਟਰ ਦੇ ਲਈ ਅਨੁਕੂਲ ਹੈ। ਡਰਾਪਰ ਵਿਚ 18 ਸਿਰੇਮਿਕ ਇੰਫ੍ਰਾਰੇਡ ਹੀਟਰ (ਹਰੇਕ 650 ਵਾਟ) ਸ਼ਾਮਿਲ ਹਨ। ਇਸ ਮਸ਼ੀਨ ਦੀ ਚਾਵਲ ਉਤਪਾਦਨ ਸਮਰੱਥਾ 150 ਕਿਲ/ਘੰਟੇ ਤਕ ਪਹੁੰਚ ਜਾਂਦੀ ਹੈ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin