ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਵਿਖ਼ੇ ਸ਼੍ਰੀ ਗੁਰੂ ਗੋਬਿੰਦ ਸਿੰਘ ਚੇਅਰ ਦੀ ਸਥਾਪਨਾ ਕੀਤੀ ਗਈ |

 ਨਵਾਂਸ਼ਹਿਰ /ਕਾਠਗੜ੍ਹ  (  ਜਤਿੰਦਰ ਪਾਲ ਸਿੰਘ ਕਲੇਰ       )  ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਪੰਜਾਬ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਉਦਮਾਂ ਸਦਕਾ ਯੂਨੀਵਰਸਿਟੀ ਕੈਂਪਸ ਵਿਖੇ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ  ਸਿੱਖਿਆਵਾਂ ਸੰਬੰਧੀ ਸਰਬਪੱਖੀ ਅਧਿਐਨ ਅਤੇ ਖੋਜ ਵਿਭਾਗ ਅਤੇ ਚੇਅਰ  ਦੀ ਸਥਾਪਨਾ ਕੀਤੀ ਗਈ | ਜਿਸ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੱਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਮੁੱਖ ਮਹਿਮਾਨ ਵੱਜੋ ਸ਼ਾਮਲ ਹੋਏ | ਇਸ ਸਮਾਗਮ ਦੀ  ਪ੍ਰਧਾਨਗੀ ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ ਜੀ ਸਾਬਕਾ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਕੀਤੀ | ਆਪਣੇ ਸੰਬੋਧਨ ਦੌਰਾਨ ਦੋਨਾਂ ਸਿੰਘ ਸਾਹਿਬਾਨ ਨੇ ਆਪਣੇ ਵਿਚਾਰ ਵਿਅਕਤ ਕਰਦੇ ਹੋਏ ਕਿਹਾ ਕਿ ਸਰਬੰਸ ਦਾਨੀ ਗੁਰ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਕਾਰਜ ਤੇ ਊਸਾਰੂ ਖੋਜ ਕਰਨ ਲਈ ਨੌਜਵਾਨ ਖੋਜਾਰਥੀ ਅੱਗੇ ਆਉਣ | ਉਨ੍ਹਾਂ ਨੇ ਯੂਨੀਵਰਸਿਟੀ ਨੂੰ ਇਸ ਚੇਅਰ ਦੀ ਸਥਾਪਨਾ ਦੇ ਇਤਿਹਾਸਕ ਕਾਰਜ ਲਈ ਜਿੱਥੇ ਵਧਾਈ ਦਿੱਤੀ ਉੱਥੇ ਅਧਿਐਨ ਦੇ ਕਾਰਜ ਨੂੰ ਸੰਜੀਦਗੀ ਨਾਲ ਕਰਦੇ ਹੋਏ ਇਸਦੇ ਪ੍ਰਸਾਰ ਲਈ ਉਚੇਚੇ ਪ੍ਰਬੰਧ ਕਰਨ ਦੀ ਲੋੜ ਤੇ ਜ਼ੋਰ ਦਿੱਤਾ |
ਆਪਣੇ ਸਵਾਗਤੀ ਭਾਸ਼ਣ ਦੌਰਾਨ ਡਾ. ਸੰਦੀਪ ਸਿੰਘ ਕੌੜਾ, ਚਾਂਸਲਰ ਨੇ ਹਾਜਰੀਨ ਨੂੰ ਜੀ ਆਇਆ ਕਹਿੰਦੇ ਹੋਏ, ਸਮਾਗਮ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਖੋਜ ਚੇਅਰ ਗੁਰੂ ਸਾਹਿਬ ਜੀ ਦੇ ਜੀਵਨ ਦੇ ਅਣਛੂਹੇ ਪਹਿਲੂਆਂ ਬਾਰੇ ਖੋਜ ਕਰਕੇ ਨਾ ਕੇਵਲ ਵਿਦਿਆਰਥੀ ਵਰਗ ਸਗੋਂ ਸਮੁੱਚੇ ਸਮਾਜ ਨੂੰ ਸੇਧ ਦੇਣ ਦਾ ਕਾਰਜ ਕਰੇਗੀ | ਇਸ ਵਿਭਾਗ ਅਤੇ ਚੇਅਰ ਦੀ ਸਥਾਪਨਾ ਦਾ ਮੁੱਖ ਮੰਤਵ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਸਰਬਪੱਖੀ ਅਧਿਐਨ ਕਰਕੇ ਅੱਜ ਦੀ ਨੌਜਵਾਨ ਪੀੜੀ ਨੂੰ ਖੋਜ ਕਾਰਜਾਂ ਲਈ ਉਤਸ਼ਾਹਿਤ ਕਰਨਾ ਹੈ |
ਅੱਜ ਦੇ ਸਮਾਗਮ ਦੀ ਅਰੰਭਤਾ ਅਰਦਾਸ ਉਪਰੰਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿਦਿਅਰਥੀਆਂ ਵੱਲੋਂ  “ਦੇਹ ਸਿਵਾ ਬਰ ਮੋਹਿ ਇਹੈ” ਸ਼ਬਦ ਦਾ ਗਾਇਨ  ਕੀਤਾ |ਸ. ਬਿਕਰਮਜੀਤ  ਸਿੰਘ ਨੇ ਮੂਲ ਮੰਤਰ ਤੇ ਗੁਰੂ ਮੰਤਰ ਦਾ ਜਾਪ ਕਰਵਾਇਆ |
ਵੱਖ-ਵੱਖ ਸਥਾਨਾਂ ਅਤੇ ਵਿੱਦਿਅਕ ਅਦਾਰਿਆਂ ਤੋਂ ਆਏ ਵਿਦਵਾਨਾਂ ਅਤੇ ਬੁਲਾਰਿਆਂ ਨੇ ਅੱਜ ਦੇ ਇਸ ਇਤਿਹਾਸਿਕ ਫੈਸਲੇ ਲਈ ਜਿੱਥੇ ਯੂਨੀਵਰਸਿਟੀ ਪ੍ਰਬੰਧਕਾਂ ਨੂੰ ਵਧਾਈ ਦਿੱਤੀ, ਉੱਥੇ ਆਪਣੇ ਬਹੁਮੁੱਲੇ  ਸੁਝਾਅ ਅਤੇ ਵਿਚਾਰਾਂ ਰਾਹੀਂ ਗੁਰੂ ਸਾਹਿਬ ਜੀ ਦੇ ਜੀਵਨ ਸਿੱਖਿਆਵਾਂ ਤੇ ਚਾਨਣਾਂ ਪਾਇਆ | ਇਸ ਸਮਾਗਮ ਵਿਚ ਡਾ. ਸਵਰਾਜ ਸਿੰਘ ਯੂ.ਐਸ.ਏ, ਡਾ. ਜਸਪਾਲ ਕੌਰ ਕਾਂਗ ਸਾਬਕਾ ਚੇਅਰਪਰਸਨ ਗੁਰੂ ਨਾਨਕ ਸਿੱਖ ਸਟੱਡੀਜ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ. ਪਰਮਵੀਰ ਸਿੰਘ ਮੁੱਖੀ ਸਿੱਖ ਵਿਸ਼ਵ ਕੋਸ਼ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸ. ਮਨਜੀਤ ਸਿੰਘ ਡਾਇਰੈਕਟਰ ਭਾਈ ਕਾਹਨ ਸਿੰਘ ਨਾਭਾ ਇੰਸਟੀਟਿਊਟ ਲੁਧਿਆਣਾ, ਡਾ. ਸੇਵਕ ਸਿੰਘ, ਸ. ਮੋਹਨ ਸਿੰਘ ਚੰਡੀਗੜ੍ਹ, ਸ. ਕੰਵਲਜੀਤ ਸਿੰਘ ਸੱਚਖੰਡ ਸ਼੍ਰੀ ਹਰਮਿੰਦਰ ਸਾਹਿਬ, ਗਿਆਨੀ ਬਲਜੀਤ ਸਿੰਘ ਡਾਇਰੈਕਟਰ ਸਿੱਖ ਮਿਸ਼ਨਰੀ ਕਾਲਜ, ਡਾ. ਕਸ਼ਮੀਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਕੁਲਵਿੰਦਰ ਸਿੰਘ ਦੇਹਰਾਦੂਨ, ਸ. ਗੁਰਸੰਤ ਸਿੰਘ ਨਾਇਲੇਟ ਰੋਪੜ, ਸ. ਨਿਸ਼ਾਨ ਸਿੰਘ ਆਸਟ੍ਰੇਲ਼ੀਆ, ਡਾ. ਭੁਪਿੰਦਰ ਕੌਰ ਸਰਕਾਰੀ ਕਾਲਜ ਹੁਸ਼ਿਆਰਪੁਰ, ਸ. ਬਲਜਿੰਦਰ ਸਿੰਘ ਡਿਪਟੀ ਡਾਇਰੈਕਟਰ ਸਿੱਖਿਆ ਪੰਜਾਬ, ਅਤੇ ਸ. ਸਤਨਾਮ ਸਿੰਘ ਮੋਰਿੰਡਾ ਨੇ ਵਿਚਾਰ ਪ੍ਰਗਟ ਕੀਤੇ ਇਸ ਮੌਕੇ ਤੇ ਦੇਸ਼ ਵਿਦੇਸ਼ ਤੋਂ ਆਨਲਾਈਨ ਸੈਂਕੜੇ ਵਿਦਵਾਨ ਅਤੇ ਸਰੋਤੇ  ਵਿਸ਼ੇਸ ਤੌਰ ਤੇ ਹਾਜ਼ਰ ਰਹੇ |
ਪ੍ਰੋ. ਭਗਵੰਤ ਸਿੰਘ ਸਤਿਆਲ ਰਜਿਸਟਰਾਰ ਨੇ ਯੂਨੀਵਰਸਿਟੀ ਦੇ ਸੰਖੇਪ ਇਤਿਹਾਸ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਕਿ ਜਿੱਥੇ ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ, ਬੱਚਿਆਂ ਵਿੱਚ ਸਕਿੱਲ ਪੈਦਾ ਕਰਕੇ ਰੁਜ਼ਗਾਰ ਲੈਣ ਲਈ ਸੁਖਾਵੇ ਵਸੀਲੇ ਪੈਦਾ ਕਰਦੀ ਹੈ ਉੱਥੇ ਇਸ ਅਧਿਐਨ ਅਤੇ ਖੋਜ ਵਿਭਾਗ ਦੀ ਸਥਾਪਨਾ ਨਾਲ ਅਧਿਆਤਮਿਕ ਤੌਰ ਤੇ ਜੋੜਨ ਲਈ ਵਿਸ਼ੇਸ ਉਪਰਾਲਾ ਕੀਤਾ ਜਾ ਰਿਹਾ ਹੈ | ਇਸ ਵਿਭਾਗ ਦੇ ਮੁੱਖੀ ਡਾ. ਜਗਦੀਪ ਕੌਰ ਨੇ ਸਮਾਗ਼ਮ ਵਿੱਚ ਪਹੁੰਚਣ ਤੇ ਵਿਦਵਾਨਾਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ |
ਇਸ ਸਮਾਗਮ ਵਿੱਚ ਸ. ਇੰਦਰਪਾਲ ਸਿੰਘ ਡਾਇਰੈਕਟਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ  ਲੁਧਿਆਣਾ ਨੇ ਬਤੋਰ ਮੁੱਖ ਸਲਾਹਕਾਰ ਅਤੇ ਪ੍ਰੋਗਰਾਮ ਸੰਚਾਲਕ ਦੀ ਸੇਵਾ ਬਾਖੂਬੀ ਨਿਭਾਈ | ਸਮਾਗਮ ਦੇ ਅੰਤ ਵਿੱਚ ਡਾ. ਪਰਵਿੰਦਰ ਕੌਰ ਵਾਈਸ ਚਾਂਸਲਰ ਨੇ ਆਏ ਸਮੂਹ ਵਿਦਵਾਨਾਂ ਅਤੇ ਹਾਜਰੀਨ ਦਾ ਧੰਨਵਾਦ ਕੀਤਾ |
ਇਸ ਮੌਕੇ ਯੂਨੀਵਰਸਿਟੀ ਵਿਖੇ ਸਟੱਡੀ ਸਰਕਲ ਦੇ ਯੂਨਿਟ ਦੇ ਸਥਾਪਨਾ ਵੀ ਕੀਤੀ ਗਈ |ਯੂਨੀਵਰਸਿਟੀ ਸਕੂਲ ਆਫ਼ ਐਜੂਕੇਸ਼ਨ ਵੱਲੋਂ  ਡਾ. ਰਾਜਿੰਦਰ ਕੌਰ ਗਿੱਲ  ਨੂੰ ਇੰਚਾਰਜ ਅਤੇ ਸ. ਸਰਬਜੀਤ ਸਿੰਘ ਨੂੰ ਕਨਵੀਨਰ ਬਣਾਇਆ ਗਿਆ ਹੈ ਜੋ ਕਿ ਯੂਨਿਟ ਦੀ ਪੂਰੀ ਟੀਮ ਤਿਆਰ ਕਰਨਗੇ |
ਕਾਨਫਰੰਸ ਦੇ ਅੰਤ ਵਿੱਚ ਦੋਨੋ ਸਿੰਘ ਸਾਹਿਬਾਨ ਨੇ ਯੂਨੀਵਰਸਿਟੀ ਪ੍ਰਬੰਧਕਾਂ ਅਤੇ ਪਤਵੰਤੇ ਵਿਦਵਾਨਾਂ ਦੀ ਹਾਜ਼ਰੀ ਵਿੱਚ ਗੁਰੂ ਗੋਬਿੰਦ ਸਿੰਘ ਚੇਅਰ ਅਤੇ ਵਿਭਾਗ ਦਾ ਉਦਘਾਟਨ ਕੀਤਾ ਅਤੇ ਡਾ. ਜਗਦੀਪ ਕੌਰ ਨੂੰ ਇਸ ਦੀ ਜਿੰਮੇਵਾਰੀ ਸੌਂਪੀ ਗਈ |
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋ ਇਸ ਮੌਕੇ ਸ. ਬਿਕਰਮਜੀਤ ਸਿੰਘ ਜੋਨਲ ਸਕੱਤਰ, ਸ ਭੁਪਿੰਦਰ ਸਿੰਘ, ਸ. ਜਗਤਾਰ ਸਿੰਘ, ਸ. ਗੁਰਦੀਪ ਸਿੰਘ, ਸ. ਪ੍ਰਿਤਪਾਲ ਸਿੰਘ, ਸ. ਰਵਿੰਦਰ ਸਿੰਘ, ਬੀਬੀ ਰਾਜਿੰਦਰ ਕੌਰ, ਬੀਬੀ ਪਰਮਜੀਤ ਕੌਰ ਅਤੇ ਬੀਬੀ ਹਰਪ੍ਰੀਤ ਕੌਰ ਅਤੇ ਹੋਰ ਪਤਵੰਤੇ, ਯੂਨੀਵਰਸਿਟੀ ਸਟਾਫ ਮੈਂਬਰ ਹਾਜ਼ਰ ਸਨ |

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin