ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) – ਡੀ ਜੀ ਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤੇ ਤਹਿਤ ਅਤੇ ਐਸ ਐਸ ਪੀ ਡਾ. ਮਹਿਤਾਬ ਸਿੰਘ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੀਆਂ ਹਦਾਇਤਾਂ ਦੀ ਸਖਤ ਪਾਲਣਾਂ ਕਰਦੇ ਅੱਜ ਬਲਾਚੌਰ ਦੇ ਸਬ ਡਵੀਜ਼ਨ ਦੇ ਵੱਖ ਵੱਖ ਇਲਾਕਿਆਂ ਕਾਸੋ ਸਰਚ ਆਪ੍ਰੇਸ਼ਨ ਚਲਾਈਆ ਗਿਆ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਸ਼ਾਮ ਸੁੰਦਰ ਸ਼ਰਮਾ ਬਲਾਚੌਰ ਨੇ ਦੱਸਿਆ ਕਿ ਉਹਨਾਂ ਵੱਲੋ ਵੱਖ ਵੱਖ ਥਾਣਿਆਂ ਟੀਮਾਂ ਬਣਾ ਕੇ ,ਜਿਹਨਾਂ ਦੀ ਅਗਵਾਈ ਇੰਸਪੈਕਟਰ ਦਲਜੀਤ ਸਿੰਘ ਸਿਟੀ ਥਾਣਾ ਬਲਾਚੌਰ ਅਤੇ ਐਸ ਐਚ ਓ ਇੰਸਪੈਕਟਰ ਸਤਨਾਮ ਸਿੰਘ ਸਦਰ ਥਾਣਾ ਬਲਾਚੌਰ ਦੇ ਵੱਲੋਂ ਭਾਰੀ ਪੁਲਿਸ ਬੱਲ ਦੇ ਨਾ ਨਾਲ ਇਲਾਕੇ ਦੇ ਵੱਖ ਵੱਖ ਗੁੱਜਰਾਂ ਦੇ ਡੇਰਿਆਂ , ਸਰਵਜਨਿਕ ਸਥਾਨ, ਬੱਸ ਅੱਡਾ ਦੇ ਹੋਰ ਸ਼ੱਕੀ ਥਾਵਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ | ਉਨਾਂ ਨੇ ਕਿਹਾ ਕਿ ਲੋਕ ਸਭਾ ਚੋਣਾ ਨੂੰ ਲੈ ਕੇ ਇਲਾਕੇ ਵਿੱਚ ਸ਼ਾਤੀਪੂਰਵਕ ਮਾਹੌਲ ਨੂੰ ਕਾਇਮ ਰੱਖਿਆ ਜਾਵੇਗਾ | ਉਨਾਂ ਕਿਹਾ ਕਿ ਕਿਸੇ ਨੂੰ ਲਾਅ ਐਡ ਆਰਡਰ ਨਾਲ ਛੇੜਛਾੜ ਨਹੀ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ | ਉਨਾਂ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ
ਸ਼ੱਕੀ ਵਿਅਕਤੀ ਤਾਂ ਕੋਈ ਚੀਜ ਦਿਖਾਈ ਦਿੰਦੀ ਹੈ ਤਾਂ ਉਸਦੀ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ | ਉਨਾਂ ਕਿਹਾ ਕਿ ਸ਼ਰਾਰਤੀ ਤੱਤਵਾ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ |
Leave a Reply