ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪੰਜਾਬੀ ਲੇਖਕ ਡਾ. ਕਰਨਜੀਤ ਸਿੰਘ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ

ਲੁਧਿਆਣਾਃ ( Harjinder/Vijay Bhamri/Rahul Ghai)

ਅਗਾਂਹ ਵਧੂ ਸੋਚ ਧਾਰਾ ਨੂੰ ਸਾਰੀ ਉਮਰ ਅਪਨਾਉਣ ਤੇ ਨਿਭਾਉਣ ਵਾਲੇ ਉੱਘੇ ਪੰਜਾਬੀ ਲੇਖਕ, ਆਲੋਚਕ ਤੇ ਡਾ. ਕਰਨਜੀਤ ਸਿੰਘ ਦਾ ਅੱਜ ਸਵੇਰੇ ਦਿੱਲੀ ਵਿੱਚ ਦੇਹਾਂਤ ਹੋ ਗਿਆ ਹੈ। ਉਹ 93 ਸਾਲਾਂ ਦੇ ਸਨ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਡਾ. ਕਰਨਜੀਤ ਸਿੰਘ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਪੱਟੀ ਦੇ ਜੰਮਪਲ ਡਾ.ਕਰਨਜੀਤ ਸਿੰਘ ਦਾ ਸਾਰਾ ਜੀਵਨ ਪੰਜਾਬੀ ਸਾਹਿਤ ਦੀ ਸੇਵਾ ਨੂੰ ਪਰਨਾਇਆ ਹੋਇਆ ਸੀ।1957  ਤੋਂ 1961 ਤੱਕ ਲੋਕ ਲਿਖਾਰੀ ਸਭਾ , ਅੰਮ੍ਰਿਤਸਰ ਦੇ ਜਨਰਲ ਸਕੱਤਰ ਰਹੇ ਅਤੇ ਮਗਰੋਂ ਜਾ ਕੇ ਪੰਜਾਬੀ ਸਾਹਿੱਤ ਸਭਾ ਦਿੱਲੀ ਦੇ ਸੰਸਥਾਪਕਾਂ ਵਿੱਚੋਂ ਇੱਕ ਸਨ। ਉਹ ਲੰਮਾ ਸਮਾਂ ਪੰਜਾਬੀ ਭਵਨ ਦਿੱਲੀ ਦੇ ਡਾਇਰੈਕਟਰ ਰਹੇ ਅਤੇ ਕਈ ਸਾਲ ‘ਸਮਕਾਲੀ ਸਾਹਿਤ ‘ ਤ੍ਰੈਮਾਸਿਕ ਮੈਗਜ਼ੀਨ ਦੇ ਸੰਪਾਦਕ ਵੀ ਰਹੇ । ਆਪਣੇ ਆਖਰੀ ਵੇਲੇ ਤੱਕ  ਉਹ ਪੰਜਾਬੀ ਸਾਹਿਤ ਸਭਾ ਦਿੱਲੀ ਦੇ ਮੈਂਬਰ ਸਨ ਅਤੇ ਸਭਾ ਦੀਆਂ ਸਰਗਰਮੀਆਂ ਵਿਚ ਲਗਾਤਾਰ ਹਿੱਸਾ ਪਾਉਂਦੇ ਰਹੇ।
ਉਹਨਾਂ ਨੇ ਸਭ ਤੋਂ ਪਹਿਲਾਂ ਬਾਵਾ ਬਲਵੰਤ ਬਾਰੇ ਆਲੋਚਨਾ ਪੁਸਤਕ ਲਿਖੀ ਅਤੇ ਮਗਰੋਂ ਦੋ ਕਾਵਿ ਸੰਗ੍ਰਹਿ ‘ਰਿਸ਼ਤੇ’ ਅਤੇ ‘ਫੁੱਲ ਵੀ ਅੰਗਿਆਰ ਵੀ’ ਪ੍ਰਕਾਸ਼ਿਤ ਕਰਵਾਏ। ਸਾਹਿਤਕ ਹਸਤੀਆਂ ਨਾਲ ਮੁਲਾਕਾਤਾਂ ਤੇ ਆਧਾਰਿਤ ਦੋ ਕਿਤਾਬਾਂ ‘ਕਲਮ ਦੀ ਅੱਖ’ ਅਤੇ ‘ਜਿੰਨ੍ਹਾਂ ਪਛਾਤਾ ਸੱਚ’  ਬਹੁਤ ਮਕਬੂਲ ਹੋਈਆਂ ।
ਉਹਨਾਂ ਨੇ ਆਪਣੀ ਜੀਵਨ ਕਹਾਣੀ ਨੂੰ ਤਿੰਨ ਹਿੱਸਿਆਂ “ਮੈਂ ਭੋਲਾਵਾ ਪਗ ਦਾ,” ‘ਹਾਸ਼ੀਏ ਦੀ ਇਬਾਰਤ ‘ਅਤੇ ‘ ਏਨੀ ਮੇਰੀ ਬਾਤ ‘ ਨਾਮ ਹੇਠ ਲਿਖਿਆ।
ਡਾ. ਸਿੰਘ ਨੇ ਕਵਿਤਾ, ਲੋਕਧਾਰਾ, ਵਾਰਤਕ ਅਤੇ ਸਾਹਿਤਕ ਆਲੋਚਨਾ ਦੀਆਂ 17 ਕਿਤਾਬਾਂ ਲਿਖੀਆਂ ਹਨ। ਉਸ ਨੇ ਪੰਜਾਬੀ ਵਿੱਚ 50 ਤੋਂ ਵੱਧ ਕਿਤਾਬਾਂ ਅਨੁਵਾਦ ਵੀ ਕੀਤੀਆਂ ਹਨ ਅਤੇ ਇਨ੍ਹਾਂ ਵਿੱਚ ਅਲੈਗਜ਼ਾਂਦਰ ਪੁਸ਼ਕਿਨ, ਫ਼ਿਓਦਰ ਦੋਸਤੋਵਸਕੀ ਹੈ ਅਤੇ ਲਿਓ ਟਾਲਸਟਾਏ ਦੀਆਂ ਲਿਖਤਾਂ ਸ਼ਾਮਿਲ ਹਨ।
ਭਾਰਤੀ ਸਾਹਿੱਤ ਅਕਾਡਮੀ ਨਵੀਂ ਦਿੱਲੀ ਲਈ ਉਨ੍ਹਾਂ ਪੰਜਾਬੀ ਕਵੀ ਤੇ ਸਿਰਮੌਰ ਅਨੁਵਾਦਕ ਪਿਆਰਾ ਸਿੰਘ ਸਹਿਰਾਈ ਜੀ ਬਾਰੇ ਵੀ ਪੁਸਤਕ ਲਿਖੀ ਸੀ।
ਭਾਰਤ ਦੇ ਗੌਰਵ ਗ੍ਰੰਥ,ਪੰਜਾਬੀ ਜੀਵਨ
ਤੇ ਪੰਜਾਬੀ ਲੋਕਧਾਰਾ,ਪਾਣੀ ਕੇਰਾ ਬਦਬੁਦਾ (ਸਵੈਜੀਵਨੀ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਪ ਰਹੀ ਹੈ। ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼ ਧਰਮਸਾਲਾ ਵਿੱਚ ਪੰਜਾਬੀ ਤੇ ਡੋਗਰੀ ਵਿਭਾਗ ਦੇ ਅਧਿਆਪਕ ਡਾ. ਨਰੇਸ਼ ਕੁਮਾਰ ਨੇ ਉਨ੍ਹਾਂ ਬਾਰੇ “ਡਾ. ਕਰਨਜੀਤ ਸਿੰਘ: ਚਿੰਤਨ ਤੇ ਸਿਰਜਣਾ” ਪੁਸਤਕ ਵੀ ਲਿਖੀ।
ਪਿਛਲੀ ਸਦੀ ਦੇ 70ਵੇਂ 80ਵੇਂ ਦਹਾਕਿਆਂ ਵਿੱਚ ਉਹ ਪ੍ਰਗਤੀ ਪ੍ਰਕਾਸ਼ਨ, ਮਾਸਕੋ ਵਿੱਚ ਬਤੌਰ ਅਨੁਵਾਦਕ ਸਰਗਰਮ ਰਹੇ ਤੇ ਉਹਨਾਂ ਨੇ ਰੂਸੀ ਦੀਆਂ ਬਹੁਤ ਸਾਰੀਆਂ ਸਾਹਿਤਕ ਅਤੇ ਸਿਆਸੀ ਰਚਨਾਵਾਂ ਨੂੰ  ਪੰਜਾਬੀ ਵਿੱਚ ਉਲਥਾਇਆ। ਪ੍ਰੋ, ਗਿੱਲ ਨੇ ਕਿਹਾ ਕਿ ਬਾਰਾਂਖੰਭਾ ਰੋਡ ਨਵੀਂ ਦਿੱਲੀ ਦੇ ਸੋਵੀਅਤ ਕਲਚਰਲ ਸੈਟਰ ਵਿੱਚ ਵੀ ਉਨ੍ਹਾਂ ਦੀਆਂ ਪਿਆਰਾ ਸਿੰਘ ਸਹਿਰਾਈ,ਗੁਰਵੇਲ ਸਿੰਘ ਪੰਨੂੰ,ਗੁਰਬਚਨ ਸਿੰਘ ਭੁੱਲਰ, ਤੇਰਾ ਸਿੰਘ ਚੰਨ ਤੇ ਕੇਵਲ ਸੂਦ ਨਾਲ ਜਾਗੀਰ ਸਿੰਘ ਕਾਹਲੋਂ ਤੇ ਸ਼ੰਗਾਰਾ ਸਿੰਘ ਭੁੱਲਰ ਦੀ ਸੰਗਤ ਵਿੱਚ ਸਤਵੇਂ ਦਹਾਕੇ ਦੀਆਂ ਯਾਦਗਾਰੀ ਮਿਲਣੀਆਂ ਮੇਰੀ ਜੀਵਨ ਪੂੰਜੀ ਦਾ ਮਹਿੰਗਾ ਹਾਸਲ ਹਨ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin