ਮੁੱਖ ਮੰਤਰੀ ਮਨੋਹਰ ਲਾਲ ਨੇ ਚੰਡੀਗੜ੍ਹ ਤਮਿਲ ਸੰਗਮ ਵੱਲੋਂ ਪ੍ਰਬੰਧਿਤ ਪੋਂਗਲ ਮਹੋਤਸਵ ਵਿਚ ਕੀਤੀ ਸ਼ਿਰਕਤ

ਚੰਡੀਗੜ੍ਹ::::::::::::::::: – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸ਼ਨੀਵਾਰ ਦੇਰ ਸ਼ਾਮ ਚੰਡੀਗੜ੍ਹ  ਤਮਿਲ ਸੰਗਮ ਵੱਲੋਂ ਪ੍ਰਬੰਧਿਤ ਪੋਂਗਲ ਮਹੋਸਤਵ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਦੇਵੀ ਮਾਂ ਮੰਦਿਰ ਦਾ ਉਦਘਾਟਨ। ਉਨ੍ਹਾਂ ਨੇ ਸੰਤ ਕਵੀ ਦਿਰੂਵਲੱਵਰ ਦੀ ਪ੍ਰਤਿਮਾ ‘ਤੇ ਪੁਸ਼ਪ ਅਰਪਿਤ ਕਰ ਨਮਨ ਕੀਤਾ ਅਤੇ ਸਾਰਿਆਂ ਨੂੰ ਪੋਂਗਲ ਮਹੋਤਸਵ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਪ੍ਰੋਗ੍ਰਾਮ ਦਾ ਮੁੱਖ ਖਿੱਚ ਦਾ ਕੇਂਦਰ ਬਣਿਆ ਮੁੱਖ ਮੰਤਰੀ ਵੱਲੋਂ ਸ਼ੁੱਧ ਤਮਿਲ ਵਿਚ ਦਿੱਤਾ ਗਿਆ ਪੰਦਰਾਂ ਮਿੰਟ ਦਾ ਭਾਸ਼ਨ ਰਿਹਾ। ਜਦੋਂ ਮੁੱਖ ਮੰਤਰੀ ਨੇ ਤਮਿਲ ਵਿਚ ਆਪਣਾ ਭਾਸ਼ਨ ਸ਼ੁਰੂ ਕੀਤਾ ਉਦੋਂ ਉੱਥੇ ਮੌਜੂਦ ਲੋਕ ਹੈਰਾਨ  ਅਤੇ ਆਨੰਦਿਤਤ ਹੋਏ ਅਤੇ ਤਮਿਲ ਭਾਸ਼ਾ ਵਿਚ ਆਪਣਾ ਭਾਸ਼ਨ ਦੇਣ ਲਈ ਤਾਲਿਆ ਵਜਾ ਕੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ।

          ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਤਮਿਲ ਭਾਸ਼ਾ ਨੂੰ ਦੁਨੀਆ ਦੀ ਸੱਭ ਤੋਂ ਪੁਰਾਣੀ ਭਾਸ਼ਾਵਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਦਰਸ਼ਕਾਂ  ਨੂੰ ਸੰਯੁਕਤ ਰਾਸ਼ਟਰ  ਮਹਾਸਭਾ ਵਿਚ ਪ੍ਰਧਾਨ ਮੰਤਰੀ ੱਲੋਂ ਦਿੱਤੇ ਗਏ ਭਾਸ਼ਨ ਨੂੰ ਯਾਦ ਕਰਵਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੇ ਮਹਾਨ ਤਮਿਲ ਸੰਤ ਕਣਿਯਨ ਪੁਗੁੰਡ੍ਰਨਾਰ ਵੱਲੋਂ ਦਿੱਤੇ ਗਏ ਵਾਕ ਯਦਿੁਮ ਊਰੇ, ਯਾਵਰੂਮ ਕੇਡਿਰ ਦਾ ਵਰਨਣ ਕੀਤਾ ਸੀ, ਜਿਸ ਦਾ ਅਰਥ ਇਹ ਹੈ ਕਿ ਅਸੀਂ ਸਾਰੇ ਸਥਾਨਾਂ ਲਈ ਅਪਣੇਪਨ ਦਾ ਭਾਵ ਰੱਖਦੇ ਹਨ ਅਤੇ ਸਾਰੇ ਲੋਕ ਸਾਡੇ ਆਪਣੇ ਹਨ। ਉਨ੍ਹਾਂ ਨੇ ਕਿਹਾ ਕਿ ਤਮਿਲ ਅਤੇ ਉਨ੍ਹਾਂ ਦੇ ਲੋਕ ਹਮੇਸ਼ਾ ਸਾਰਵਭੌਮਿਕ ਭਾਈਚਾਰੇ ਦੇ ਲਈ ਖੜੇ ਰਹੇ ਹਨ।

          ਮੁੱਖ ਮੰਤਰੀ ਨੇ ਕਿਹਾ ਕਿ ਸਮਾਜ ਦੇ ਅੰਦਰ ਕੁੱਝ ਤੱਤ ਸਰਗਰਮ ਰੂਪ ਨਾਲ ਨਸਲ, ਧਰਮ ਅਤੇ ਭੋਗੋਲਿਕ ਸਥਿਤੀ ਵਰਗੇ ਕਾਰਕਾਂ ਦੇ ਆਧਾਰ ‘ਤੇ ਬਨਾਵਟੀ ਵੰਡ ਨੂੰ ਪ੍ਰੋਤਸਾਹਨ ਦੇਣ ਦਾ ਯਤਨ ਕਰ ਰਹੇ ਹਨ। ਅਜਿਹੀ ਤਾਕਤ ਨੂੰ ਸਾਨੂੰ ਸਾਰਿਆਂ ਨੂੰ ਮਿਲ ਕੇ ਹਰਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਪੂਰਾ ਦੇਸ਼ ਭਗਵਾਨ ਸ੍ਰੀ ਰਾਮ ਦੀ ਭਗਤੀ ਵਿਚ ਆਨੰਦਿਤ ਹਨ। ਉਨ੍ਹਾਂ ਨੇ ਦਰਸ਼ਕਾਂ ਤੋਂ ਪੋਂਗਲ ਸਮਾਰੋਹ ਸਮਾਪਤ ਹੋਣ ਦੇ ਬਾਅਦ ਇਕ ਹੋਰ ਦਿਵਾਲੀ ਮਨਾਉਣ ਦੇ ਲਈ ਵੀ ਕਿਹਾ।

          ਮੁੱਖ ਮੰਤਰੀ ਨੇ ਮਹੇਸ਼ਾਪੁਰ ਮਦਰੱਸੇ ਕਲੋਨੀ ਦੇ ਨਿਵਾਸੀਆਂ ਲਈ ਆਸ਼ਿਯਾਨਾ ਫਲੈਟਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਵੀ ਮੰਜੂਰ ਕਰਦੇ ਹੋਏ ਐਲਾਨ ਕੀਤਾ ਕਿ ਸਾਰੇ ਯੋਗ ਲਾਭਕਾਰਾਂ ਨੂੰ ਜਲਦੀ ਤੋਂ ਜਲਦੀ ਫਲੈਟ ਅਲਾਟ ਕੀਤੇ ਜਾਣਗੇ। ਉਨ੍ਹਾਂ ਨੇ ਚੰਡੀਗੜ੍ਹ ਤਮਿਲ ਸੰਗਮ ਪਰਿਸਰ ਵਿਚ ਭਾਰਤੀਭਵਨ ਨੂੰ ਪੂਰਾ ਕਰਨ ਲਈ ਆਪਣੇ ਏਛਿੱਕ ਕੋਸ਼ ਤੋਂ 15 ਲੱਖ ਰੁਪਏ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ।

          ਹਰਿਆਣਾ ਦੇ ਸਾਬਕਾ ਮੁੱਖ ਸਕੱਤਰ ਅਤੇ ਚੰਡੀਗੜ੍ਹ ਤਮਿਲ ਸੰਗਮ ਦੇ ਚੇਅਰਮੈਨ, ਆਈਏਐਸ (ਸੇਵਾਮੁਕਤ) ਸ੍ਰੀ ਮਾਧਵਨ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਾਲ 2019 ਵਿਚ ਵੀ ਪੋਂਗਲ ਸਮਾਰੋਹ ਵਿਚ ਸ਼ਿਰਕਤ ਕੀਤੀ ਸੀ। ਇਸ ਪੋਂਗਲ ਮਹੋਤਸਵ ਵਿਚ ਹਰਿਆਣਾ ਦੇ ਵੱਖ-ਵੱਖ ਹਿਸਿਆਂ ਤੋਂ 600 ਤੋਂ ਵੱਧ ਤਮਿਲ ਲੋਕਾਂ ਨੇ ਹਿੱਸਾ ਲਿਆ ਹੈ।

          ਤਮਿਲ ਸੰਗਮ ਦੇ ਮਹਾਸਕੱਤਰ ਐਸ ਪੀ ਰਾਜਸ਼ੇਖਰਨ ਨੇ ਤਮਿਲ ਲੋਕਾਂ ਅਤੇ ਸੰਗਮ ਦੇ ਪ੍ਰਤੀ ਉਨ੍ਹਾਂ ਦੇ ਲਗਾਤਾਰ ਸਮਰਥਨ ਅਤੇ ਮਾਤਰਤਵ ਰਵੈਯਿੇ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਤਮਿਲ ਪੁਜਾਰਿਯੋ ਦੇ ਮੰਤਰ ਉਚਾਰਣ ਦੇ ਨਾਲ ਮੁੱਖ ਮੰਤਰੀ ਨੁੰ ਮਾਮਾਕਸ਼ੀਵਿਲਕੱਕੂ ਨਾਲ ਸਨਮਾਨਿਤ ਕੀਤਾ ਅਿਗਾ।

          ਚੰਡੀਗੜ੍ਹ ਤਮਿਲ ਸੰਗਮ ਇਕ ਗੈਰ-ਲਾਭਕਾਰੀ ਸਮਾਜਿਕ-ਸਭਿਆਚਾਰਕ ਸੰਗਠਨ ਹੈ, ਜੋ 50 ਸਾਲਾਂ ਤੋਂ ਵੱਧ ਸਮੇਂ ਤੋਂ ਟ੍ਰਾਈਸਿਟੀ ਵਿਚ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਇਹ ਲੰਬੇ ਸਮੇਂ ਤੋਂ ਵੱਖ-ਵੱਖ ਸਮਾਜਿਕ, ਸਭਿਆਚਾਰਕ, ਦਾਨ ਅਤੇ ਮਨੁੱਖੀ ਗਤੀਵਿਧੀਆਂ ਵਿਚ ਸਰਗਰਮ ਰੂਪ ਨਾਲ ਸ਼ਾਮਿਲ ਰਿਹਾ ਹੈ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin