ਐਨਆਈਟੀ ਕੁਰੂਕਸ਼ੇਤਰ ਖੋਜ ਨਵਾਚਾਰ ਦਾ ਮਜਬੂਤ ਥੰਮ੍ਹ ਬਣ ਕੇ ਨਵੀਂ ਉਚਾਈਆਂ ਛੋਹੇਗਾ – ਰਾਜਪਾਲ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਐਨਆਈਟੀ ਕੁਰੂਕਸ਼ੇਤਰ, ਜੋ ਭਾਂਰਤ ਦੇ ਰਿਸਰਚ ਅਤੇ ਇਨੋਵੇਸ਼ਨ ਇਕੋਸਿਸਟਮ ਵਿੱਚ ਇੱਕ ਮਹਤੱਵਪੂਰਣ ਥੰਮ੍ਹ ਵਜੋ ਤੇਜੀ ਨਾਲ ਉਭਰ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਗੌਰਵ ਅਤੇ ਉਪਲਬਧੀਆਂ ਦੀ ਨਵੀਂ ਉਚਾਈਆਂ ਨੂੰ ਪ੍ਰਾਪਤ ਕਰੇਗਾ।
ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਐਤਵਾਰ ਨੂੰ ਐਨਆਈਟੀ ਕੁਰੂਕਸ਼ੇਤਰ ਦੇ 20ਵੇਂ ਕੰਨਵੋਕੇਸ਼ਨ ਸਮਾਰੋਹ ਵਿੱਚ ਨੋਜੁਆਨ ਗਰੈਜੂਏਟਸ ਅਤੇ ਮੈਡਲ ਪ੍ਰਾਪਤਕਰਤਾਵਾਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਸਮਾਰੋਹ ਵਿੱਚ ਭਾਰਤ ਦੇ ਉੱਪ ਰਾਸ਼ਟਰਪਤੀ ਸ੍ਰੀ ਸੀ.ਪੀ. ਰਾਧਾਕ੍ਰਿਸ਼ਣਨ ਮੁੱਖ ਮਹਿਮਾਨ ਵਜੋ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵਿਸ਼ੇਸ਼ ਮਹਿਮਾਨ ਵਜੋ ਸ਼ਾਮਿਲ ਹੋਏ।
ਨਵੇਂ ਗਰੈਜੂਏਟ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਰਾਜਪਾਲ ਨੇ ਕਿਹਾ ਕਿ ਉਨ੍ਹਾਂ ਦੀ ਉਪਲਬਧੀਆਂ ਵਿਕਸਿਤ ਭਾਰਤ ”2047 ਦੇ ਉਸ ਵਿਆਪਕ ਵਿਜਨ ਤੋਂ ਪੇ੍ਰਰਿਤ ਹਨ, ਜਿਸ ਦੇ ਪ੍ਰਤੀ ਹਰਿਆਣਾ ਸਰਕਾਰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਿਖਿਆ ਸੁਧਾਰ, ਡਿਜੀਟਲ ਗਵਰਨੈਂਸ, ਉਦਯੋਗਿਕ ਸਾਝੇਦਾਰੀ ਅਤੇ ਸਮਾਵੇਸ਼ੀ ਗ੍ਰਾਮੀਣ ਵਿਕਾਸ ਨੂੰ ਲੈ ਕੇ ਦ੍ਰਿੜਤਾ ਨਾਲ ਪ੍ਰਤੀਬੱਧ ਹੈ।
ਰਾਜਪਾਲ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿੱਚ ਐਨਆਈਟੀ ਕੁਰੂਕਸ਼ੇਤਰ ਨੇ ਵਿਦਿਅਕ ਖੇਤਰ ਵਿੱਚ ਵਰਨਣਯੋਗ ਰੂਪਾਂਤਰਣ ਕੀਤਾ ਹੈ। ਇਹ ਸੰਸਥਾਨ ਹੁਣ 15 ਗਰੈਜੂਏਟ ਪ੍ਰੋਗਰਾਮ ਅਤੇ 28 ਪੋਸਟ ਗਰੈਜੂਏਟ ਪ੍ਰੋਗਰਾਮ ਪ੍ਰਦਾਨ ਕਰਦਾ ਹੈ, ਜਿਨ੍ਹਾਂ ਵਿੱਚ 17 ਐਮ.ਟੇਮ, ਚਾਰ ਐਮ.ਐਸਸੀ, ਐਮਬੀਏ, ਐਮਸੀਏ ਅਤੇ ਇੰਟੀਗ੍ਰੇਟੇਡ ਬੀ.ਟੇਕ-ਐਮ.ਟੇਕ ਸਮੇਤ ਹੋਰ ਪ੍ਰੋਗਰਾਮ ਸ਼ਾਮਿਲ ਹਨ।
ਊਨ੍ਹਾਂ ਨੇ ਕਿਹਾ ਕਿ ਇਹ ਕੰਨਵੋਕੇਸ਼ਨ ਸਮਾਰੋਹ ਸਿਰਫ ਡਿਗਰੀ ਪ੍ਰਦਾਨ ਕਰਨ ਦਾ ਮੌਕਾ ਨਾ ਰਹੇ, ਸਗੋ ਆਪਣੇ ਗਿਆਨ ਦੀ ਵਰਤੋ ਨਿਰਮਤਾ, ਕਰੁਦਾ ਅਤੇ ਜਿਮੇਵਾਰੀ ਦੇ ਨਾਲ ਕਰਨ ਦਾ ਇੱਕ ਸੰਕਲਪ ਬਣੇ। ਮੇਰੀ ਕਾਮਨਾ ਹੈ ਕਿ ਤੁਸੀਂ ਆਜੀਵਨ ਸਿੱਖਦੇ ਰਹੋ ਅਤੇ ਇੱਕ ਖੁਸ਼ਹਾਲ, ਸਮਾਵੇਸ਼ੀ ਅਤੇ ਲਗਾਤਾਰ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਦੇਣ, ਇੱਕ ਅਜਿਹਾ ਭਾਰਤ, ੧ੋ ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ ਦੇ ਆਦਰਸ਼ ਵਿੱਚ ਸੱਚੇ ਮਨ ਨਾਲ ਵਿਸ਼ਵਾਸ ਕਰਦਾ ਹੈ।
ਆਤਮਨਿਰਭਰ ਭਾਰਤ ਦੇ ਨਿਰਮਾਣ ਵਿੱਚ ਨੋਜੁਆਨਾਂ ਦੀ ਭੁਮਿਕਾ ਸੱਭ ਤੋਂ ਅਹਿਮ , ਯੁਵਾ ਬਨਣ ਨਵਾਚਾਰ ਦੇ ਅਗਰਦੂਰਤ – ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬਦਲਦੇ ਦੌਰ ਵਿੱਚ ਚਨੌਤੀਆਂ ਦਾ ਸਰਲ ਤੇ ਪ੍ਰਭਾਵੀ ਹੱਲ ਸਿਰਫ ਨਵਾਚਾਰ ਨਾਲ ਸੰਭਵ ਹੈ। ਉਨ੍ਹਾਂ ਨੇ ਡਿਗਰੀ ਧਾਰਕ ਅਤੇ ਮੈਡਲ ਲੈਣ ਵਾਲੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਊਹ ਆਪਣੇ ਗਿਆਨ ਅਤੇ ਸਕਿਲ ਦੀ ਵਰਤੋ ਸਮਾਜ ਦੀ ਸਮਸਿਆਵਾਂ ਨੂੰ ਸਰਲ ਬਨਾਉਣ ਵਿੱਚ ਕਰਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਦਿੱਤੇ ਗਏ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਨੋਜੁਆਨਾਂ ਦੀ ਭੁਮਿਕਾ ਸੱਭ ਤੋਂ ਮਹਤੱਵਪੂਰਣ ਹੈ। ਦੇਸ਼ ਨੂੰ ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਅੱਗੇ ਵਧਾਉਣ ਦੀ ਜਿਮੇਵਾਰੀ ਨੌਜੁਆਨਾਂ ਦੇ ਮੋਢਿਆਂ ‘ਤੇ ਹੈ। ਅਜਿਹੇ ਵਿੱਚ ਨੌਜੁਆਨਾਂ ਨੂੰ ਚਾਹੀਦਾ ਹੈ ਕਿ ਉਹ ਸਿਰਫ ਨੋਕਰੀ ਪਾਉਣ ਦਾ ਟੀਚਾ ਨਾ ਰੱਖਣ, ਸਗੋ ਰੁਜ਼ਗਾਰ ਸ੍ਰਿਜਕ, ਸਮਾਧਾਨਕਰਤਾ ਅਤੇ ਨਵਾਚਾਰ ਦੇ ਅਗਰਦੂਰਤ ਬਣਨਣ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਉਪਾਧੀ ਅਤੇ ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਨਵੋਕੇਸ਼ਨ ਸਮਾਰੋਹ ਕਿਸੇ ਵੀ ਵਿਦਿਅਕ ਸੰਸਥਾਨ ਦੇ ਇਤਿਹਾਸ ਦਾ ਮੀਲ ਦਾ ਪੱਥਰ ਹੁੰਦਾ ਹੈ। ਉਨ੍ਹਾਂ ਨੇ ਵਿਫਿਦਆਰਥੀ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਉਜਵਲ ਭਵਿੱਖ ਦੀ ਸ਼ੁਭਕਾਮਨਾਵਾਂ ਦਿੱਤੀਆਂ।
ਉਨ੍ਹਾਂ ਨੇ ਕਿਹਾ ਕਿ ਐਨਆਈਟੀ ਕੁਰੂਕਸ਼ੇਤਰ ਨੇ 1963 ਤੋਂ ਹੁਣ ਤੱਕ ਲੰਬੀ ਵਿਕਾਸ ਯਾਤਰਾ ਤੈਅ ਕੀਤੀ ਹੈ ਅਤੇ ਤਕਨੀਕੀ ਸਿਖਿਆ ਦੇ ਖੇਤਰ ਵਿੱਚ ਕੌਮੀ ਤੇ ਕੌਮਾਂਤਰੀ ਪੱਘਰ ‘ਤੇ ਆਪਣੀ ਵੱਖ ਪਹਿਚਾਣ ਬਣਾਈ ਹੈ। ਉਨ੍ਹਾਂ ਨੇ ਕਿਹਾ ਕਿ ਇੱਥੋਂ ਨਿਕਲੇ ਵਿਦਿਆਰਥੀ ਅੱਜ ਦੁਨੀਆਭਰ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਹੇ ਹਨ ਅਤੇ ਹਰਿਆਣਾ ਤੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਨ।
ਮੁੱਖ ਮੰਤਰੀ ਨੇ ਧਰਮਖੇਤਰ ਕੁਰੂਕਸ਼ੇਤਰ ਦੇ ਇਤਿਹਾਸਕ ਮਹਤੱਵ ਦਾ ਵਰਨਣ ਕਰਦੇ ਹੋਏ ਕਿਹਾ ਕਿ ਇਹ ਉਹੀ ਭੂਮੀ ਹੈ ਜਿੱਥੇ 5,163 ਸਾਲ ਪਹਿਲਾਂ ਮਹਾਭਾਰਤ ਦਾ ਯੁੱਧ ਹੋਇਆ ਸੀ ਅਤੇ ਜਿੱਥੇ ਵਿਗਿਆਨ ਤੇ ਤਕਨੀਕ ਦਾ ਸਰਵੋਚ ਪੱਧਰ ਦੇਖਣ ਨੂੰ ਮਿਲਿਆ। ਉਸ ਯੁੱਧ ਵਿੱਚ ਵਰਤੋ ਕੀਤੇ ਗਏ ਅਸਤਰ-ਸ਼ਸਤਰ ਦੇ ਵਿਦਿਆਨ ਅਤੇ ਤਕਨੀਕ ਤੱਕ ਹੁਣ ਵੀ ਦੁਨੀਆ ਦਾ ਕੋਈ ਦੇਸ਼ ਨਹੀਂ ਪਹੁੰਚਿਆ ਹੈ।
ਮੁੱਖ ਮੰਤਰੀ ਨੇ ਦਸਿਆ ਕਿ ਹਰਿਆਣਾ ਸਰਕਾਰ ਸਕਿਲ ਵਿਕਾਸ ਅਤੇ ਤਕਨੀਕੀ ਸਿਖਿਆ ਨੂੰ ਲੈ ਕੇ ਲਗਾਤਾਰ ਠੋਸ ਕਦਮ ਚੁੱਕ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਗਠਨ ਦੇ ਸਮੇਂ ਹਰਿਆਣਾ ਵਿੱਚ ਇੱਕ ਵੀ ਤਕਨੀਕੀ ਯੂਨੀਵਰਸਿਟੀ ਨਹੀਂ ਸੀ, ਪਰ ਹੁਣ ਇੰਨ੍ਹਾਂ ਦੀ ਗਿਣਤੀ 4 ਹੋ ਚੁੱਕੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਸਰਕਾਰੀ ਤਕਨੀਕੀ ਸੰਸਥਾਨ 29 ਸਨ, ਜੋ ਹੁਣ ਵੱਧ ਕੇ 44 ਹੋ ਗਏ ਹਨ, ਜਦੋਂ ਕਿ ਨਿਜੀ ਸੰਸਥਾਨਾ ਦੀ ਗਿਣਤੀ 198 ਹੈ। ਰਾਜ ਵਿੱਚ 4 ਸਰਕਾਰੀ ਪੋਲੀਟੈਕਨਿਕ ਸੰਸਥਾਨਾਂ ਵਿੱਚ ਐਕਸੀਲੈਂਸ ਕੇਂਦਰ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ 4 ਨਵੇਂ ਪੋਲੀਟੈਕਨਿਕ ਦੀ ਸਥਾਪਨਾ ਪ੍ਰਕ੍ਰਿਆ ਵਿੱਚ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਦੇ ਲਈ ਸਕਿਲ ਵਿਕਾਸ ਸੱਭ ਤੋਂ ਮਹਤੱਵਪੂਰਣ ਉਪਕਰਣ ਹੈ, ਇਸ ਲਈ ਹਰਿਆਣਾ ਵਿੱਚ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤੱਕ ਸਿਖਿਆ ਨੂੰ ਸਕਿਲ ਅਧਾਰਿਤ ਬਣਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਦਸਿਆ ਕਿ ਪਲਵਲ ਦੇ ਦੁਧੋਲਾ ਵਿੱਚ ਸਥਾਪਿਤ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਨੌਜੁਆਨਾਂ ਨੂੰ ਨਵੀਂ ਤਕਨੀਕਾਂ ਵਿੱਚ ਕੁਸ਼ਲ ਬਨਾਉਣ ਦਾ ਪ੍ਰਮੁੱਖ ਕੇਂਦਰ ਬਣ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ, ਜੋ ਪਹਿਲਾਂ ਖੇਤੀਬਾੜੀ ਪ੍ਰਧਾਨ ਸੂਬਾ ਸੀ, ਅੱਜ ਵਿਗਿਆਨ ਅਤੇ ਤਕਨਾਲੋਜੀ ਦੇ ਯੁੱਗ ਵਿੱਚ ਤੇਜੀ ਨਾਲ ਅੱਗੇ ਵੱਧ ਰਿਹਾ ਹੈ।
ਇਸ ਮੌਕੇ ‘ਤੇ ਚੇਅਰਮੈਨ, ਬੋਰਡ ਆਫ ਗਵਰਨਰਸ, ਐਨਆਈਟੀ ਕੁਰੂਕਸ਼ੇਤਰ ਡਾ. ਤੇਜਸਵਿਨੀ ਅਨੰਤ ਕੁਮਾਰ, ਐਨਆਈ ਕੁਰੂਕਸ਼ੇਤਰ ਦੇ ਨਿਦੇਸ਼ਕ ਪ੍ਰੋਫੈਸਰ ਬੀ.ਬੀ. ਰਮਨਾ ਰੇਡੀ ਸਮੇਤ ਹੋਰ ਮਾਣਯੋਗ ਵੀ ਮੌਜੂਦ ਰਹੇ।
ਧਰਮਖੇਤਰ ਕੁਰੂਕਸ਼ੇਤਰ ਵਿੱਚ ਅਖਿਲ ਭਾਰਤੀ ਦੇਵਸਥਾਨਮ ਸਮੇਲਨ ਆਯੋਜਿਤ, ਉੱਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਣ ਨੇ ਬਤੌਰ ਮੁੱਖ ਮਹਿਮਾਨ ਕੀਤੀ ਸ਼ਿਰਕਤ
ਚੰਡੀਗੜ੍ਹ
( ਜਸਟਿਸ ਨਿਊਜ਼ )
10ਵੇਂ ਕੌਮਾਂਤਰੀ ਗੀਤਾ ਮਹੋਤਸਵ ਦੌਰਾਨ ਐਤਵਾਰ ਨੂੰ ਕੁਰੂਕਸ਼ੇਤਰ ਵਿੱਚ 2 ਦਿਨਾਂ ਦੇ ਅਖਿਲ ਭਾਰਤੀ ਦੇਵਸਥਾਨਮ ਸਮੇਲਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉੱਪ ਰਾਸ਼ਟਰਪਤੀ ਸ੍ਰੀ ਸੀ.ਪੀ. ਰਾਧਾਕ੍ਰਿਸ਼ਣਨ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਧਰਮਖੇਤਰ-ਕੁਰੂਕਸ਼ੇਤਰ ਦੀ ਪਾਵਨ ਧਰਤੀ ‘ਤੇ ਉੱਪ ਰਾਸ਼ਟਰਪਤੀ ਸ੍ਰੀ ਸੀ.ਪੀ. ਰਾਧਾਕ੍ਰਿਸ਼ਣਨ ਦਾ ਪਹਿਲੀ ਵਾਰ ਪਹੁੰਚਣ ‘ਤੇ ਸਵਾਗਤ ਕੀਤਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਮਾਜ ਆਪਣੀ ਸਭਿਆਚਾਰਕ ਵਿਰਾਸਤ ਨੂੰ ਸਹੇਜ ਕੇ ਰੱਖਦਾ ਹੈ, ਉੱਥੇ ਹੀ ਆਪਣੇ ਨੌਜੁਆਨਾ ਨੂੰ ਮਜਬੂਤ ਨੈਤਿਕ ਮੁੱਲ ਪ੍ਰਦਾਨ ਕਰਦਾ ਹੈ। ਇਸੀ ਭਾਵਨਾ ਨਾਲ ਸੂਬਾ ਸਰਕਾਰ ਵੇਦਾਂ, ਪੁਰਾਣਾ ਅਤੇ ਗੀਤਾ ਦੀ ਜਨਮਸਥਲੀ ਹਰਿਆਣਾ ਦੀ ਸਭਿਆਚਾਰਕ ਵਿਰਾਸਤ ਨੂੰ ਸਰੰਖਤ ਕਰਨ ਅਤੇ ਨਵੀਂ ਪੀੜੀ ਤੱਕ ਪਹੁੰਚਾਉਣ ਦੇ ਸੰਕਲਪ ਦੇ ਨਾਲ ਕੰਮ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉੱਪ ਰਾਸ਼ਟਰਪਤੀ ਸੰਵੈਧਾਨਿਕ ਪਰੰਪਰਾਵਾਂ ਦੇ ਸਰੰਖਕ ਹਨ, ਉਸੀ ਤਰ੍ਹਾ ਸੰਤ-ਮਹਾਤਮਾ ਸਾਡੀ ਸਨਾਤਨ ਪਰੰਪਰਾਵਾਂ ਅਤੇ ਅਧਿਆਤਮਿਕ ਸਭਿਆਚਾਰ ਦੇ ਸੰਵਾਹਕ ਹਨ। ਕੁਰੂਕਸ਼ੇਤਰ ਦੀ ਪਵਿੱਤਰ ਭੂਮੀ ਅੱਜ ਅਧਿਆਤਮ, ਗਿਆਨ ਅਤੇ ਸਭਿਆਚਾਰ ਦੀ ਉਰਜਾ ਨਾਲ ਪਰਿਪੂਰਣ ਹੈ। ਇੰਨ੍ਹਾਂ ਦਿਨਾਂ ਸੰਪੂਰਣ ਹਰਿਆਣਾ ਗੀਤਾਮਈ ਵਾਤਾਵਰਣ ਨਾਲ ਅਲੋਕਿਤ ਹੈ ਅਤੇ ਪੂਰੇ ਦੇਸ਼ ਦੇ ਤੀਰਥਸਥਾਨਾਂ ਦੀਸ਼ਕਤੀ ਇੱਥੇ ਇੱਕਠਾ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਦੇਵਸਥਾਨਮ ਸਮੇਲਨ ਇਸ ਲਈ ਵੀ ਵਿਸ਼ੇਸ਼ ਹੈ ਕਿਉਂਕਿ ਪਵਿੱਤਰ ਕੁਰੂਕਸ਼ੇਤਰ ਵਿੱਚ ਧਰਮ ਅਤੇ ਅਭਿਆਸ ‘ਤੇ ਸੰਵਾਦ ਭਾਰਤ ਦੀ ਅਧਿਆਤਮਿਕ ਧਾਰਾ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦਾ ਹੈ। ਜਦੋਂ ਇਹ ਸਮੇਲਨ ਗੀਤਾ ਮਹੋਤਸਵ ਦੇ ਨਾਲ ਸੰਯੁਕਤ ਰੂਪ ਨਾਲ ਆਯੋਜਿਤ ਹੋ ਰਿਹਾ ਹੈ, ਤਾਂ ਇਸ ਦੀ ਊਰਜਾ ਅਤੇ ਪ੍ਰਭਾਵ ਅਨੇਕ ਗੁਣਾ ਵੱਧ ਗਿਆ ਹੈ।
ਮੁੱਖ ਮੰਤਰੀ ਨੇ ਕੁਰੂਕਸ਼ੇਤਰ ਦੀ ਮਹਤੱਤਾ ਦਾ ਵਰਨਣ ਕਰਦੇ ਹੋਏ ਕਿਹਾ ਕਿ ਇਹੀ ਉਹ ਪਾਵਨ ਸਥਾਨ ਹੈ ਜਿੱਥੇ ਭਗਵਾਨ ਸ਼੍ਰੀਕ੍ਰਿਸ਼ਣ ਨੇ ਅਰਜੁਨ ਰਾਹੀਂ ਸਮੂਚੇ ਮਨੁੱਖਤਾ ਨੂੰ ਗੀਤਾ ਦਾ ਸੰਦੇਸ਼ ਦਿੱਤਾ ਸੀ-ਜੋ ਅੱਜ ਵੀ ਦੁਨੀਆ ਨੂੰ ਜੀਵਨ ਦਾ ਮਾਰਗ ਦਿਖਾ ਰਿਹਾ ਹੈ। ਇਸ ਲਈ ਇਹ ਅਖਿਲ ਭਾਰਤੀ ਦੇਵਸਥਾਨਮ ਸਮੇਲਨ ਦਾ ਆਯੋਜਨ ਆਪਣੇ ਆਪ ਵਿੱਚ ਗੌਰਵਪੂਰਣ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਸਮੇਲਨ ਦਾ ਮੁੱਖ ਉਦੇਸ਼ ਭਾਰਤ ਦੇ ਪਵਿੱਤਰ ਤੀਰਥਾਂ ਅਤੇ ਦੇਵਸਕਾਨਾਂ ਦੇ ਪ੍ਰਤੀਨਿਧੀਆਂ ਦੇ ਵਿੱਚ ਸੰਵਾਦ ਨੂੰ ਪ੍ਰੋਤਸਾਹਨ ਦੇਣਾ ਹੈ। ਸਭਿਆਚਾਰਕ ਆਦਾਨ-ਪ੍ਰਦਾਨ ਨੂੰ ਸੁਗਮ ਬਨਾਉਣਾ ਤੇ ਪ੍ਰਬੰਧਨ ਨਾਲ ਜੁੜੀ ਮਾਹਰਤਾ ਨੂੰ ਸਾਂਝਾ ਕਰਨਾ ਹੈ। ਇਸ ਸਮੇਲਨ ਵਿੱਚ ਸਾਰੇ ਸੰਤਜਨਾਂ ਨੈ ਆਪਣੇ-ਆਪਣੇ ਅਨੁਭਵ ਅਤੇ ਸੁਝਾਅ ਸਾਂਝੇ ਕੀਤੇ ਹਨ ਅਤੇ ਇਹ ਯਕੀਨੀ ਕੀਤਾ ਹੈ ਕਿ ਭਾਰਤ ਦੀ ਧਾਰਮਿਕ ਵਿਰਾਸਤ ਆਉਣ ਵਾਲੀ ਪੀੜੀਆਂ ਤੱਕ ਸੁਰੱਖਿਅਤ ਅਤੇ ਮਜਬੂਤ ਰੂਪ ਨਾਲ ਪਹੁੰਚ ਸਕੇ।
ਭਾਰਤ ਦਾ ਸਭਿਆਚਾਰ ਸਮੇਂ ਦੇ ਨਾਲ ਬਦਲਦਾ ਹੈ, ਪਰ ਆਪਣੀ ਜੜ੍ਹਾ ਨਾਲ ਜੁੜਿਆ ਰਹਿੰਦਾ ਹੈ
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦਾ ਸਭਿਆਚਾਰ ਦੀ ਸੱਭ ਤੋਂ ਵੱਡੀ ਸ਼ਕਤੀ ਇਹ ਹੈ ਕਿ ਉਹ ਸਮੇਂ ਦੇ ਨਾਲ ਬਦਲਦਾ ਹੈ, ਪਰ ਆਪਣੀ ਜੜ੍ਹਾਂ ਨਾਲ ਜੁੜਿਆ ਰਹਿੰਦਾ ਹੈ। ਇਸ ਸਭਿਆਚਾਰ ਦੀ ਸਦੀਆਂ ਤੋਂ ਤੀਰਥਾਂ ਤੋਂ ਊਰਜਾ ਮਿਲਦੀ ਰਹੀ ਹੈ। ਸਾਡੇ ਤੀਰਥਸਥਾਨ ਭਾਵ, ਭਗਤੀ, ਗਿਆਨ ਅਤੇ ਜੀਵਨ ਦੇ ਮੁੱਲਾਂ ਦੇ ਕੇਂਦਰ ਹਨ। ਇੱਥੋਂ ਲੋਕਾਂ ਨੂੰ ਜੀਵਨ ਜੀਣ ਦੀ ਸਹੀ ਰਾਹ ਮਿਲਦੀ ਹੈ। ਲੱਖਾਂ ਲੋਕ ਧਰਮਸਥਾਨਾਂ ‘ਤੇ ਇਸ ਲਈ ਜਾਂਦੇ ਹਨ ਕਿ ਉਨ੍ਹਾਂ ਨੂੰ ਆਪਣੇ ਅੰਦਰ ਦੀ ਸ਼ਕਤੀ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਇਸੀ ਸਭਿਆਚਾਰਕ ਯਾਤਰਾ ਨੂੰ ਅੱਗੇ ਵਧਾਉਣ ਵਿੱਚ ਇਹ ਸਮੇਲ ਇੱਕ ਸਾਰਥਕ ਪਹਿਲ ਹੈ।
ਸੰਤ-ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ ਨਾਲ ਨੌਜੁਆਨਾਂ ਤੱਕ ਪਹੁੰਚ ਰਿਹਾ ਹੈ ਅਧਿਆਤਮਿਕ ਸੰਦੇਸ਼
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਧਰਮਸਥਾਨਾਂ ਦਾ ਸਾਡੇ ਨਾਲ ਡੁੰਘਾ ਸਬੰਧ ਰਿਹਾ ਹੈ। ਜਿੱਥੇ ਧਰਮਸਥਾਨ ਹੁੰਦੇ ਹਨ ਉੱਥੇ ਸੰਤ ਵੀ ਹੁੰਦੇ ਹਨ। ਇਹੀ ਨਹੀਂ, ਜਿੱਥੇ ਸੰਤ ਹੁੰਦੇ ਹਨ, ਉੱਥੇ ਧਰਮਸਥਾਨ ਵੀ ਬਣ ਜਾਂਦੇ ਹਨ। ਤੁਸੀਂ ਭਾਂਰਤੀ ਰਿਵਾਇਤ ਵਿੱਚ ਸਦਾ ਪੂਜਨੀਕ ਰਹੇ ਹਨ। ਸੰਤਾਂ ਨੇ ਹੀ ਇੱਥੇ ਸਭਿਆਚਾਰ ਦੇ ਬੀਜ ਬਿੱਜੇ। ਸੰਤਾਂ ਨੇ ਹੀ ਸਭਿਆਚਾਰਕ ਮੁੱਲਾਂ ਅਤੇ ਸਿਦਾਂਤਾਂ ਨੂੰ ਪੀੜੀ ਦਰ ਪੀੜੀ ਅੱਗੇ ਵਧਾਇਆ। ਇਸੀ, ਤਰ੍ਹਾ ਤੁਸੀਂ ਭਾਰਤ ਨਾਮ ਦੇ ਵਿਸ਼ਾਲ ਸਭਿਆਚਾਰਕ ਰਾਸ਼ਟਰ ਦਾ ਨਿਰਮਾਣ ਕੀਤਾ। ਆਪਣੇ ਹੀ ਵਸੂਧੇਵ ਕੁਟੁੰਬਕਮ ਦੀ ਧਾਰਣਾ ਵਾਲੀ ਸਭਿਆਚਾਰ ਨੂੰ ਮਨੁੱਖ ਦੀ ਭਲਾਈ ਲਈ ਪੂਰੇ ਵਿਸ਼ਵ ਵਿੱਚ ਫੈਲਾਇਆ। ਇਸੀ ਦਾ ਨਤੀਜਾ ਹੈ ਕਿ ਭਾਰਤ ਅਧਿਆਤਮਿਕਤਾ ਦੇ ਖੇਤਰ ਵਿੱਚ ਵਿਸ਼ਵ ਗੁਰੂ ਕਹਿਲਾਇਆ। ਅੱਜ ਵੀ ਪੂਰਾ ਵਿਸ਼ਵ ਮਾਨਸਿਕ ਸ਼ਾਂਤੀ ਅਤੇ ਸਮਾਜਿਕ ਮੁੱਲਾਂ ਨੂੰ ਸਥਾਪਿਤ ਕਰਨ ਲਈ ਭਾਰਤ ਦੇ ਵੱਲ ਮਾਰਗਦਰਸ਼ਨ ਲਈ ਨਿਹਾਰਾਤਾ ਹੈ। ਇਸ ਲਈ ਸੂਬਾ ਸਰਕਾਰ ਹਰਿਆਣਾ ਵਿੱਚ ਸੰਤ ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ ਤਹਿਤ ਸੰਤਾਂ ਤੇ ਮਹਾਪੁਰਸ਼ਾਂ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਕੰਮ ਕਰ ਰਿਹਾ ਹੈ। ਸਾਡਾ ਉਦੇਸ਼ ਇਹ ਹੈ ਕਿ ਨਵੀਂ ਪੀੜੀ ਉਨ੍ਹਾਂ ਦੇ ਜੀਵਨ ਤੇ ਕੰਮਾਂ ਤੋਂ ਪੇ੍ਰਰਣਾ ਤੇ ਮਾਰਗਦਰਸ਼ਨ ਪ੍ਰਾਪਤ ਕਰਨ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪੇ੍ਰਰਣਾ ਨਾਲ 2016 ਤੋਂ ਵਿਸ਼ਵ ਮੰਚ ‘ਤੇ ਮਨਾਇਆ ੧ਾ ਰਿਹਾ ਹੈ ਗੀਤਾ ਜੈਯੰਤੀ ਸਮਾਰੋਹ
ਮੁੱਖ ਮੰਤਰੀ ਨੇ ਕਿਹਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਗੀਤਾ ਜੈਯੰਤੀ ਸਮਾਰੋਹ ਨੂੰ ਸਾਨੂੰ ਕੌਮਾਂਤਰੀ ਪੱਧਰ ‘ਤੇ ਮਨਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੀ ਸਾਲ 2016 ਤੋਂ ਕੁਰੂਕਸ਼ੇਤਰ ਵਿੱਚ ਕੌਮਾਂਤਰੀ ਪੱਧਰ ‘ਤੇ ਮਨਾਉਂਦੇ ਹਨ। ਇਸ ਵਿੱਚ ਕਈ ਦੇਸ਼ਾਂ ਦੇ ਪ੍ਰਤੀਭਾਗੀ ਅਤੇ ਲੱਖਾਂ ਸ਼ਰਧਾਲੂ ਹਿੱਸਾ ਲੈਂਦੇ ਹਨ। ਪਿਛਲੇ 9 ਸਾਲਾਂ ਤੋਂ ਮਹੋਤਸਵ ਨੂੰ ਅਪਾਰ ਸਫਲਤਾ ਅਤੇ ਪ੍ਰਸਿੱਦੀ ਮਿਲੀ ਹੈ। ਪਹਿਲੀ ਵਾਰ ਸਾਲ 2019 ਵਿੱਚ ਇਹ ਮਹੋਤਸਵ ਦੇਸ਼ ਤੋਂ ਬਾਹਰ ਮਾਰੀਸ਼ਸ ਅਤੇ ਲੰਡਨ ਵਿੱਚ ਵੀ ਮਨਾਇਆ ਗਿਆ। ਇਸ ਦੇ ਬਾਅਦ ਇਹ ਯੁਨਾਈਟੇਡ ਕਿੰਗਡਮ, ਕੈਨੇਡਾ, ਆਸਟ੍ਰੇਲਿਆ, ਸ਼੍ਰੀਲੰਕਾ, ਇੰਡੋਨੇਸ਼ਿਆ, ਜਾਪਾਨ ਵਿੱਚ ਆਯੋਜਿਤ ਕੀਤਾ ਜਾ ਚੁੱਕਾ ਹੈ।
ਇਸ ਮੌਕੇ ‘ਤੇ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ, ਸੰਤ ਮਹਾਤਮਾ, ਆਯੋਜਨ ਕਮੇਟੀ ਦੇ ਮੈਂਬਰ ਅਤੇ ਦੇਸ਼-ਵਿਦੇਸ਼ ਤੋ ਪਹੁੰਚੇ ਸ਼ਜਧਾਲੂ ਵੀ ਮੋਜੂਦ ਰਹੇ।
ਪ੍ਰਧਾਨ ਮੰਤਰੀ ਮੋਦੀ ਨੇ ਕੁਰੂਕਸ਼ੇਤਰ ਦੇ ਮਹਾਭਾਰਤ ਅਨੁਭਵ ਕੇਂਦਰ ਦੇ ਤਜਰਬੇ ਨੂੰ ਦੇਸ਼ਵਾਸੀਆਂ ਦੇ ਨਾਲ ਕੀਤਾ ਸਾਂਝਾ
ਮਨ ਕੀ ਬਾਦ ਪ੍ਰੋਗਰਾਮ ਵਿੱਚ ਕੀਤਾ ਜਿਕਰ
ਚੰਡੀਗੜ੍ਹ
( ਜਸਟਿਸ ਨਿਊਜ਼ )
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪੰਜ ਦਿਨ ਪਹਿਲਾਂ ਕੁਰੂਕਸ਼ੇਤਰ ਵਿੱਚ ਜੋ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਤਜਰਬਾ ਪ੍ਰਾਪਤ ਕੀਤਾ, ਉਹ ਉਨ੍ਹਾਂ ਦੇ ਦਿੱਲ ਨੂੰ ਆਨੰਦਿਤ ਕਰ ਗਿਆ। ਐਤਵਾਰ ਨੂੰ ਆਪਣੇ ਮਨ ਦੀ ਬਾਤ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਕੁਰੂਕਸ਼ੇਤਰ ਵਿੱਚ ਮਹਾਭਾਰਤ ਅਨੁਭਵ ਕੇਂਦਰ ਦਾ ਜਿਕਰ ਦੇਸ਼ਵਾਸੀਆਂ ਦੇ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਦੇਸ਼ਵਾਸੀਆਂ ਨੁੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਮਹਾਭਾਰਤ ਦਾ ਯੁੱਧ ਹੋਇਆ ਸੀ, ਇਹ ਅਸੀਂ ਸਾਰੇ ਜਾਣਦੇ ਹਨ, ਪਰ ਯੁੱਧ ਦੇ ਇਸ ਤਜਰਬੇ ਨੂੰ ਹੁਣ ਤੁਸੀਂ ਉੱਥੇ ਮਹਾਭਾਰਤ ਅਨੁਭਵ ਕੇਂਦਰ ਵਿੱਚ ਵੀ ਦੇਖ ਸਕਦੇ ਹਨ। ਇ ਅਨੁਭਵ ਕੇਂਦਰ ਵਿੱਚ ਮਹਾਭਾਰਤ ਦੀ ਗਾਥਾ ਨੂੰ 3ਡੀ ਲਾਇਟ/ਸਾਉਂਡ ਸ਼ੌਅ ਅਤੇ ਡਿਜੀਟਲ ਟੈਕਨਿਕ ਨਾਲ ਦਿਖਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 25 ਨਵੰਬਰ ਨੁੰ ਜਦੋਂ ਮੈਂ ਕੁਰੂਕਸ਼ੇਤਰ ਗਿਆ ਸੀ ਤਾਂ ਇਸ ਅਨੁਭਵ ਕੇਂਦਰ ਦੇ ਤਜਰਬੇ ਨੇ ਮੈਂਨੂੰ ਆਨੰਦ ਨਾਲ ਭਰ ਦਿੱਤਾ ਸੀ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਕੁਰੂਕਸ਼ੇਤਰ ਵਿੱਚ ਬ੍ਰਹਮਸਰੋਵਰ ‘ਤੇ ਆਯੋਜਿਤ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਸ਼ਾਮਿਲ ਹੋਣਾ ਵੀ ਮੇਰੇ ਲਈ ਬਹੁਤ ਵਿਸ਼ੇਸ਼ ਰਿਹਾ। ਮੈਂ ਇਹ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ ਕਿ ਕਿਵੇਂ ਪੂਰੀ ਦੁਨੀਆ ਦੇ ਲੋਕ ਦਿਵਅ ਗ੍ਰੰਥ ਗੀਤਾ ਤੋਂ ਪੇ੍ਰਰਿਤ ਹੋ ਰਹੇ ਹਨ। ਇਸ ਮਹੋਤਸਵ ਵਿੱਚ ਯੂਰੋਪ ਅਤੇ ਸੈਂਟਰਲ ਏਸ਼ਿਆ ਸਮੇਤ ਵਿਸ਼ਵ ਦੇ ਕਈ ਦੇਸ਼ਾਂ ਦੇ ਲੋਕਾਂ ਦੀ ਭਾਗੀਦਾਰੀ ਰਹੀ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸਾਊਦੀ ਅਰਬ ਵਿੱਚ ਪਹਿਲੀ ਵਾਰ ਕਿਸੇ ਪਬਲਿਕ ਮੰਚ ‘ਤੇ ਗੀਤਾ ਦੀ ਪੇਸ਼ਗੀ ਕੀਤੀ ਗਈ ਹੈ। ਯੂਰੋਪ ਦੇ ਲਾਤਵਿਆ ਵਿੱਚ ਵੀ ਇੱਕ ਯਾਦਗਾਰ ਗੀਤਾ ਮਹੋਤਸਵ ਆਯੋਜਿਤ ਕੀਤਾ ਗਿਆ। ਇਸ ਮਹੋਤਸਵ ਵਿੱਚ ਲਾਤਵਿਆ, ਏਸਟੋਨਿਆ, ਲਿਥੂਆਨਿਆ ਅਤੇ ਅਲਜੀਰਿਆ ਦੇ ਕਲਾਕਾਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਕੀਤੀ ਪੂਜਾ ਅਰਚਥਾ, ਸ੍ਰੀ ਸ਼ਕਤੀਪੀਠ ਮਾਂ ਭਦਰਕਾਲੀ ਮੰਦਿਰ ਦੇ ਪੀਠਾਧੀਸ਼ ਪੰਡਿਤ ਸਤਪਾਲ ਸ਼ਰਮਾ ਨੈ ਪਰੰਪਰਾ ਅਨੁਸਾਰ ਕਰਵਾਇਆ ਪੂਜਨ
ਚੰਡੀਗੜ੍ਹ
( ਜਸਟਿਸ ਨਿਊਜ਼ )
ਉੱਪ ਰਾਸ਼ਟਰਪਤੀ ਸ੍ਰੀ ਸੀ.ਪੀ. ਰਾਧਾਕ੍ਰਿਸ਼ਣਨ ਨੇ ਕੁਰੂਕਸ਼ੇਤਰ ਦੇ ਵਿਸ਼ਵ ਪ੍ਰਸਿੱਦ ਸ਼ਕਤੀਪੀਠ ਮਾਂ ਭਦਰਕਾਲੀ ਮੰਦਿਰ ਵਿੱਚ ਪੂਜਾ-ਅਰਚਣਾ ਕੀਤੀ। ਇਸ ਮੌਕੇ ‘ਤੇ ਉਨ੍ਹਾਂ ਨੇ ਦੇਸ਼ਵਾਸੀਆਂ ਦੇ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਉਨ੍ਹਾਂ ਦੇ ਨਾਲ ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੀ ਮੌਜੂਦ ਰਹੇ।
ਮੰਦਿਰ ਦੇ ਪੀਠਾਧੀਸ਼ ਪੰਡਿਤ ਸਤਪਾਲ ਮਹਾਰਾਜ ਨੇ ਪਰੰਪਰਾ ਅਨੁਸਾਰ ਉੱਪ ਰਾਸ਼ਟਰਪਤੀ ਸ੍ਰੀ ਰਾਧਾਕਿਸ਼ਣਨ ਤੋਂ ਪੂਜਾ-ਅਰਚਣਾ ਕਰਵਾਈ। ਇਸ ਮੌਕੇ ‘ਤੇ ਉੱਪ ਰਾਸ਼ਟਰਪਤੀ ਨੇ ਸ੍ਰੀ ਸ਼ਕਤੀਪੀਠ ‘ਤੇ ਮੱਥਾ ਟੇਕਿਆ। ਪੂਜਾ-ਅਰਚਣਾ ਦੇ ਬਾਅਦ ਪੰਡਿਤ ਸਤਪਾਲ ਮਹਾਰਾਜ ਨੇ ਉੱਪ ਰਾਸ਼ਟਰਪਤੀ ਨੂੰ ਸਨਮਾਨ ਸਵਰੂਪ ਸਮ੍ਰਿਤੀ ਚਿੰਨ੍ਹ ਵੀ ਭੇਂਟ ਕੀਤਾ।
ਉੱਪ ਰਾਸ਼ਟਰਪਤੀ ਸ੍ਰੀ ਰਾਧਾਕ੍ਰਿਸ਼ਣਨ ਆਪਣੇ ਕੁਰੂਕਸ਼ੇਤਰ ਦੌਰੇ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਨਾਲ ਮੰਦਿਰ ਪਹੁੰਚੇ। ਉੱਪ ਰਾਸ਼ਟਰਪਤੀ ਦੇ ਇਸ ਦੌਰੇ ਨੇ ਨਾ ਸਿਰਫ ਧਾਰਮਿਕ ਮਾਹੌਲ ਨੂੰ ਹੋਰ ਖੁਸ਼ਹਾਲ ਕੀਤਾ, ਸਗੋ ਕੁਰੂਕਸ਼ੇਤਰ ਦੀ ਸਭਿਆਚਾਰਕ ਅਤੇ ਇਤਿਹਾਸਕ ਵਿਰਾਸਤ ‘ਤੇ ਵੀ ਚਾਨਣਪਾਇਆ। ਮੰਦਿਰ ਵਿੱਚ ਉਨ੍ਹਾਂ ਦੀ ਮੌਜੂਦਗੀ ਨਾਲ ਸ਼ਰਧਾਲੂਆਂ ਅਤੇ ਸਥਾਨਕ ਨਾਗਰਿਕਾਂ ਵਿੱਚ ਵਿਸ਼ੇਸ਼ ਉਤਸਾਹ ਦੇਖਿਆ ਗਿਆ। ਇਸ ਮੌਕੇ ਨੇ ਇਹ ਸੰਦੇਸ਼ ਵੀ ਦਿੱਤਾ ਕਿ ਭਾਰਤ ਦੀ ਧਾਰਮਿਕ ਪਰੰਪਰਾਵਾਂ ਨਾ ਸਿਰਫ ਸਾਡੀ ਸਭਿਆਚਾਰਕ ਪਹਿਚਾਣ ਹਨ, ਸਗੋ ਸਮਾਜ ਵਿੱਚ ਏਕਤਾ, ਸ਼ਾਂਤੀ ਅਤੇ ਖੁਸ਼ਹਾਲੀ ਦੇ ਮੁੱਲਾਂ ਨੁੰ ਵੀ ਮਜਬੂਤ ਕਰਦੀ ਹੈ।
ਮਾਂ ਭਦਰਕਾਲੀ ਮੰਦਿਰ, ਜਿਸ ਨੂੰ ਸ਼ਕਤੀਪੀਆਂ ਵਿੱਚ ਇੱਕ ਪ੍ਰਮੁੱਖ ਸਥਾਨ ਪ੍ਰਾਪਤ ਹੈ, ਆਪਣੇ ਇਤਿਹਾਸਕ ਅਤੇ ਅਧਿਆਤਮਿਕ ਮਹਤੱਵ ਲਈ ਪੂਰੇ ਦੇਸ਼ ਵਿੱਚ ਪ੍ਰਸਿੱਦ ਹਨ। ਇਹ ਸਥਾਨ ਨਾ ਸਿਰਘ ਭਗਤਾਂ ਦੇ ਲਈ, ਸਗੋ ਸੈਲਾਨੀਆਂ ਅਤੇ ਸਭਿਆਚਾਰ ਪ੍ਰੇਮੀਆਂ ਲਈ ਵੀ ਖਿੱਚ ਦੇ ਕੇਂਦਰ ਹੈ।
ਨੈਸ਼ਨਲ ਮੀਨਸ ਕਮ-ਮੈਰਿਟ ਸਕਾਲਰਸ਼ਿਪ ਸਕੀਮ (NMMSS) ਪ੍ਰੀਖਿਆ ਦਾ ਹੋਇਆ ਸਫਲ ਸੰਚਾਲਨ
ਪੂਰੇ ਸੂਬੇ ਵਿੱਚ ਨਕਲ ਰਹਿਤ ਤੇ ਸੁਵਿਵਸਥਿਤ ਢੰਗ ਨਾਲ ਸੰਚਾਲਿਤ ਹੋਈ ਪ੍ਰੀਖਿਆ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਸਕੂਲ ਸਿਖਿਆ ਬੋਰਡ ਭਿਵਾਨੀ ਵੱਲੋਂ ਅੱਜ ਰਾਸ਼ਟਰੀ ਸਾਧਨ-ਕਮ-ਯੋਗਤਾ ਸਕਾਲਰਸ਼ਿਪ ਯੋਜਨਾ (NMMSS) ਪ੍ਰੀਖਿਆ ਦਾ ਆਯੋਜਨ ਕਰਵਾਇਆ ਗਿਆ। ਇਹ ਪ੍ਰੀਖਿਆ ਸੂਬੇਭਰ ਵਿੱਓ 192 ਪ੍ਰੀਖਿਆ ਕੇਂਦਰਾਂ ‘ਤੇ ਨਕਲ ਰਹਿਤ ਸੁਚਾਰੂ ਰੂਪ ਨਾਲ ਸੰਚਾਲਿਤ ਹੋਈ। ਇਸ ਪ੍ਰੀਖਿਆ ਤਹਿਤ ਸੂਬੇਭਰ ਵਿੱਚ 57268 ਪ੍ਰੀਖਿਆਰਥੀਆਂ ਨੂੰ ਪ੍ਰਵੇਸ਼ ਪੱਤਰ ਜਾਰੀ ਕੀਤੇ ਗਏ ਸਨ, ਜਿਸ ਵਿੱਚ 23031 ਵਿਦਿਆਰਥੀ, 34233 ਵਿਦਿਆਰਥਣਾਂ ਤੇ 04 ਟ੍ਰਾਂਸਜੇਂਡਰ ਸ਼ਾਮਿਲ ਹਨ। ਇਹ ਪ੍ਰੀਖਿਆ ਸਵੇਰੇ 11:00 ਵਜੇ ਤੋਂ ਦੁਪਹਿਰ 2:00 ਤੱਕ ਸੰਚਾਲਿਤ ਹੋਈ।
ਬੋਰਡ ਦੇ ਬੁਲਾਰੇ ਨੇ ਦਸਿਆ ਕਿ ਪ੍ਰੀਖਿਆ ਦੀ ਸ਼ੂਚਿਤਾ, ਭਰੋਸੇਮੰਦਗੀ ਤੇ ਗਰਿਮਾ ਬਣਾਏ ਰੱਖਣ ਲਈ ਹਰੇਕ ਜਿਲ੍ਹਾ ਵਿੱਚ ਜਿਲ੍ਹਾ ਸੁਆਲ ਪੱਤਰ ਫਲਾਇੰਗ ਦਸਤੇ ਦਾ ਗਠਨ ਕੀਤਾ ਗਿਆ ਸੀ। ਇੰਨ੍ਹਾਂ ਫਲਾਇੰਗ ਦਸਤਾ ਵੱਲੋਂ ਪ੍ਰੀਖਿਆ ਕੇਂਦਰਾਂ ਦਾ ਅਚਾਨਕ ਨਿਰੀਖਣ ਕੀਤਾ ਜਿੱਥੇ ਪ੍ਰੀਖਿਆ ਨਕਲ ਰਹਿਤ ਤੇ ਸ਼ਾਂਤੀਪੂਰਵਕ ਚੱਲ ਰਹੀ ਸੀ। ਇਸ ਤੋਂ ਇਲਾਵਾ ਜਿਲ੍ਹਾ ਸਿਖਿਆ ਅਧਿਕਾਰੀਆਂ ਵੱਲੋਂ ਆਪਣੇ-ਆਪਣੇ ਜਿਲ੍ਹਾ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ ਕੀਤਾ ਗਿਆ, ਜਿੱਥੇ ਪ੍ਰੀਖਿਆ ਸੁਚਾਰੂ ਰੂਪ ਨਾਲ ਸੰਚਾਲਿਤ ਹੋ ਰਹੀ ਸੀ।
ਉਨ੍ਹਾਂ ਨੇ ਅੱਗੇ ਦਸਿਆ ਕਿ ਰਾਸ਼ਟਰੀ ਸਾਧਨ-ਕਮ-ਯੋਗਤਾ ਸਕਾਲਰਸ਼ਿਪ ਯੋਜਨਾ (NMMSS) ਪ੍ਰੀਖਿਆ ਸਿਖਿਆ ਮੰਤਰਾਲੇ ਭਾਰਤ ਸਰਕਾਰ, ਨਵੀਂ ਦਿੱਲੀ ਵੱਲੋਂ ਚਲਾਈ ਜਾ ਰਹੀ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਸਰਕਾਰੀ/ਅਨੁਦਾਨ ਪ੍ਰਾਪਤ ਸਕੂਲਾਂ ਵਿੱਚ ਪੜਨ ਵਾਲੇ ਪ੍ਰਤਿਭਾਸ਼ਾਲੀ ਗਰੀਬ ਕੁੜੀਆਂ/ਮੁੰਡਿਆਂ ਦਾ ਚੋਣ ਕਰ ਉਨ੍ਹਾਂ ਦਾ ਵਿਦਿਅਕ ਵਿਕਾਸ ਕਰਨਾ ਹੈ। ਇਸ ਯੋਜਨਾ ਵਿੱਚ ਚੋਣ ਹਏ ਕੁੜੀਆਂ/ਮੁੰਡਿਆਂ ਨੂੰ ਕਲਾਸ ਨੌਂਵੀ, ਦੱਸਵੀ, ਗਿਆਰਵੀਂ ਅਤੇ ਬਾਹਰਵੀਂ ਕਲਾਸ ਲਈ ਪ੍ਰਤਿ ਮਹੀਨਾ ਸਕਾਲਰਸ਼ਿਪ ਦਿੱਤੀ ਜਾਂਦੀ ਹੈ।
Leave a Reply