ਸੰਗਰੂਰ ਦੇ ਪੱਤਰਕਾਰਾਂ ਨਾਲ ਪੁਲਸ ਵੱਲੋਂ ਕੀਤੀ ਗਈ ਬਦਸਲੂਕੀ ਪ੍ਰੈਸ ਦੀ ਅਜ਼ਾਦੀ ‘ਤੇ ਹਮਲਾ : ਪ੍ਰਧਾਨ ਸ਼ਹਾਬੂਦੀਨ—ਮਾਲੇਰਕੋਟਲਾ ਦੇ ਸਮੁੱਚੇ ਪੱਤਰਕਾਰਾਂ ਨੇ ਸੰਗਰੂਰ ਦੇ ਪੱਤਰਕਾਰਾਂ ਨਾਲ ਡੱਟ ਕੇ ਖੜ੍ਹਣ ਦਾ ਕੀਤਾ ਐਲਾਨ

ਮਾਲੇਰਕੋਟਲਾ,–ਸ਼ਹਿਬਾਜ਼ ਚੌਧਰੀ
ਮਾਲੇਰਕੋਟਲਾ ਜ਼ਿਲਾ ਪ੍ਰੈਸ ਕਲੱਬ ਦੀ ਇੱਕ ਅਹਿਮ ਮੀਟਿੰਗ ਅੱਜ ਇਥੇ ਜ਼ਿਲਾ ਪ੍ਰੈਸ ਕਲੱਬ ਦੇ ਪ੍ਰਧਾਨ ਸ਼ਹਾਬੂਦੀਨ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ‘ਚ ਇੱਕ ਮਤੇ ਰਾਹੀਂ ਲੰਘੇ ਦਿਨੀ ਸੰਗਰੂਰ ਸ਼ਹਿਰ ‘ਚ ਧਰਨਾਂ ਪ੍ਰਦਰਸ਼ਨ ਦੀ ਕਵਰੇਜ਼ ਕਰ ਰਹੇ ਪੱਤਰਕਾਰਾਂ ਦੀ ਪੁਲਸ ਵੱਲੋਂ ਸ਼ਰੇਆਮ ਕੁੱਟਮਾਰ ਕਰਨ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰੈਸ ਕਲੱਬ ਦੇ ਜ਼ਿਲਾ ਪ੍ਰਧਾਨ ਪੱਤਰਕਾਰ ਸ਼ਹਾਬੂਦੀਨ ਨੇ ਪੁਲਸ ਵੱਲੋਂ ਸੰਗਰੂਰ ਦੇ ਪੱਤਰਕਾਰਾਂ ਨਾਲ ਕੀਤੀ ਗਈ ਕਥਿਤ ਗੁੰਡਾਗਰਦੀ ਨੂੰ ਲੋਕਤੰਤਰ ਦੇ ਚੌਥੇ ਥੰਪ ਪ੍ਰੈਸ ਦੀ ਅਜ਼ਾਦੀ ‘ਤੇ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਭਰ ਅੰਦਰ ਪੁਲਸ ਦਾ ਪੱਤਰਕਾਰਾਂ ਪ੍ਰਤੀ ਗੁੰਡਾਤੰਤਰ ਵੱਧਦਾ ਜਾ ਰਿਹਾ ਹੈ ਆਏ ਦਿਨ ਪੁਲਸ ਪੱਤਰਕਾਰਾਂ ਨਾਲ ਬਦਸਲੂਕੀਆਂ ਕਰਦੇ ਹੋਏ ਪੱਤਰਕਾਰਾਂ ‘ਤੇ ਝੂੱਠੇ ਪਰਚੇ ਦਰਜ ਕਰਕੇ ਪ੍ਰੈਸ ਦੀ ਅਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।ਜਿਸਨੂੰ ਪੰਜਾਬ ਦਾ ਪੱਤਰਕਾਰ ਭਾਈਚਾਰਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗਾ।ਪ੍ਰਧਾਨ ਸ਼ਹਾਬੂਦੀਨ ਨੇ ਦੱਸਿਆ ਕਿ ਲੰਘੀ ਕੱਲ ਸੰਗਰੂਰ ਵਿਖੇ ਪੰਜਾਬ ਰੋਡਵੇਜ਼ ਮੁਲਾਜ਼ਮਾਂ ਵੱਲੋਂ ਕੀਤੇ ਜਾ ਰਹੇ ਧਰਨਾਂ ਪ੍ਰਦਰਸ਼ਨ ਦੀ ਸ਼ਾਂਤਮਈ ਢੰਗ ਨਾਲ ਕਵਰੇਜ਼ ਕਰ ਰਹੇ ਪੱਤਰਕਾਰਾਂ ਨਾਲ ਪੁਲਸ ਨੇ ਬਦਸਲੂਕੀ ਕਰਦਿਆਂ ਇੱਕ ਪੱਤਰਕਾਰ ਕਿਰਤੀ ਦੀ ਕੁੱਟਮਾਰ ਕੀਤੀ ਅਤੇ ਉਸਦਾ ਮੋਬਾਇਲ ਫੋਨ ਵੀ ਪੁਲਸ ਨੇ ਤੋੜ ਦਿੱਤਾ।ਮੁੱਖ ਮੰਤਰੀ ਪੰਜਾਬ ਦੇ ਆਪਣੇ ਜ਼ਿਲੇ ਅੰਦਰ ਪੁਲਸ ਦਾ ਪੱਤਰਕਾਰਾਂ ਪ੍ਰਤੀ ਇਹ ਮਾੜਾ ਰਵੱਈਆ ਬਹੁਤ ਹੀ ਨਿੰਦਣਯੋਗ ਹੈ।ਪੱਤਰਕਾਰਾਂ ਨਾਲ ਬਦਸਲੂਕੀ ਕਰਨ ਵਾਲੇ ਪੁਲਸ ਅਫਸਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹੋਏ ਪ੍ਰਧਾਨ ਸ਼ਹਾਬੂਦੀਨ ਨੇ ਕਿਹਾ ਕਿ ਸੰਗਰੂਰ ਦੇ ਪੱਤਰਕਾਰਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੀਤੇ ਜਾਣ ਵਾਲੇ ਹਰ ਤਰ੍ਹਾਂ ਦੇ ਸੰਘਰਸ਼ ‘ਚ ਮਾਲੇਰਕੋਟਲਾ ਜ਼ਿਲੇ ਦਾ ਸਮੁੱਚਾ ਪੱਤਰਕਾਰ ਭਾਈਚਾਰਾ ਡੱਟ ਕੇ ਸਾਥ ਦਿੰਦੇ ਹੋਏ ਵਧ-ਚੜ੍ਹ ਕੇ ਸ਼ਮੂਲੀਅਤ ਕਰੇਗਾ।ਉਨ੍ਹਾਂ ਕਿਹਾ ਕਿ ਜੇਕਰ ਅੱਜ ਪੁਲਸ ਦੀ ਇਸ ਗੁੰਡਾਗਰਦੀ ਦੇ ਖਿਲਾਫ ਅਵਾਜ਼ ਬੁਲੰਦ ਨਾ ਕੀਤੀ ਗਈ ਤਾਂ ਪੁਲਸ ਦਾ ਇਹ ਗੁੰਡਾਤੰਤਰ ਵੱਧਦਾ ਜਾਵੇਗਾ।
                     ਇਸ ਮੌਕੇ ਜ਼ਿਲਾ ਪ੍ਰੈਸ ਕਲੱਬ ਦੇ ਪ੍ਰਧਾਨ ਸ਼ਹਾਬੂਦੀਨ, ਸੀਨੀਅਰ ਪੱਤਰਕਾਰ ਹੁਸ਼ਿਆਰ ਸਿੰਘ ਰਾਣੂ, ਮੁਨਸ਼ੀ ਫਾਰੂਕ ਅਹਿਮਦ, ਮੁਕੰਦ ਸਿੰਘ ਚੀਮਾ, ਮਨਜਿੰਦਰ ਸਿੰਘ ਸਰੌਦ, ਸ਼ਾਹਿਦ ਜ਼ੁਬੈਰੀ, ਦਲਜਿੰਦਰ ਸਿੰਘ ਕਲਸੀ, ਸਰਾਜਦੀਨ ਦਿਓਲ, ਭੁਪੇਸ਼ ਜੈਨ, ਸੁਮੰਤ ਤਲਵਾਨੀ, ਮੁਹੰਮਦ ਅਸਲਮ ਨਾਜ਼, ਸੁਖਜੀਤ ਸਿੰਘ ਖੇੜਾ ਅਹਿਮਦਗੜ੍ਹ, ਯਾਸੀਨ ਅਲੀ, ਸੁਖਵਿੰਦਰ ਸਿੰਘ ਅਟਵਾਲ ਅਮਰਗੜ੍ਹ, ਗੁਰਤੇਜ਼ ਸਿੰਘ, ਅਕਬਰ ਮਹਿਬੂਬ ਤੱਖਰ, ਮੁਹੰਮਦ ਸਲੀਮ, ਰੋਹਿਤ ਸ਼ਰਮਾਂ, ਰਾਜੇਸ਼ ਸ਼ਰਮਾਂ,  ਸ਼ਹਿਬਾਜ਼ ਚੌਧਰੀ, ਬਲਵਿੰਦਰ ਸਿੰਘ ਸ਼ੇਰ ਗਿੱਲ ਅਮਰਗੜ੍ਹ, ਪ੍ਰਕਾਸ਼ ਸ਼ਰਮਾਂ ਕੁੱਪ ਕਲਾਂ, ਸਰਬਜੀਤ ਸਿੰਘ ਰਟੋਲਾ, ਤਮੰਨਾਂ ਵਰਮਾ, ਕਰਨੈਲ ਸਿੰਘ ਅਹਿਮਦਗੜ੍ਹ, ਅਸ਼ਰਫ ਅਨਸਾਰੀ, ਰਵਿੰਦਰ ਸਿੰਘ ਰੇਸਮ ਕੁੱਪ ਕਲਾਂ, ਅਜੀਤ ਸਿੰਘ ਰਾਜੜ ਅਹਿਮਦਗੜ, ਹਰੀਸ਼ ਅਬਰੋਲ ਅਮਰਗੜ੍ਹ, ਰੂੱਪੀ ਰਛੀਨ, ਬਲਵੀਰ ਸਿੰਘ ਕੁਠਾਲਾ, ਕੁਲਦੀਪ ਸਿੰਘ ਲਵਲੀ ਕੁੱਪ, ਦਿਲਦਾਰ ਮੁਹੰਮਦ ਅਤੇ ਇਸਮਾਇਲ ਏਸ਼ੀਆ ਸਮੇਤ ਕਈ ਹੋਰ ਪੱਤਰਕਾਰ ਹਾਜ਼ਰ ਸਨ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin