ਲੰਬੀ (ਜਸਵਿੰਦਰ ਪਾਲ ਸ਼ਰਮਾ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਕੂਵਾਲਾ ਦੇ ਵਿਦਿਆਰਥੀ ਪ੍ਰਭਜੋਤ ਸਿੰਘ ਨੇ ਸੰਵਿਧਾਨ ਦਿਵਸ ਮੌਕੇ ਪੰਜਾਬ ਵਿਧਾਨ ਸਭਾ ਦੇ ਰਾਜ ਪੱਧਰੀ ਸਮਾਗਮ ਵਿੱਚ ਹਿੱਸਾ ਲਿਆ ਗਿਆ।ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀ ਪ੍ਰਭਜੋਤ ਸਿੰਘ ਨੇ ਪੰਜਾਬ ਵਿਧਾਨ ਸਭਾ ਵੱਲੋਂ ਚਲਾਏ ਗਏ ਕਾਰਜਕਰਮ ਵਿੱਚ ਭਾਗ ਲਿਆ ਤੇ ਆਪਣੀ ਸ਼ਾਨਦਾਰ ਪ੍ਰਸਤੁਤੀ ਨਾਲ ਸਾਰਿਆਂ ਦਾ ਮਨ ਮੋਹ ਲਿਆ। ਉਸਨੇ ਨੌਜਵਾਨ ਪੀੜ੍ਹੀ ਨੂੰ ਸੰਵਿਧਾਨ ਦੇ ਮੂਲਭੂਤ ਅਧਿਕਾਰਾਂ, ਕਰਤਵਿਆਂ ਅਤੇ ਲੋਕਤੰਤਰਕ ਮੁੱਲਾਂ ਬਾਰੇ ਪ੍ਰੇਰਕ ਜਾਗਰੂਕਤਾ ਸੰਦੇਸ਼ ਦਿੱਤਾਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪ੍ਰਭਜੋਤ ਸਿੰਘ ਦੀ ਪ੍ਰਸਤੁਤੀ ਦੀ ਸਿਰਾਹਣਾ ਕੀਤੀ ਅਤੇ ਉਸਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇਸ਼ ਸੇਵਾ ਅਤੇ ਸਮਾਜਿਕ ਜਿੰਮੇਵਾਰੀਆਂ ਨਿਭਾਉਣ ਲਈ ਉਤਸ਼ਾਹਿਤ ਕੀਤਾ।
ਗੌਰਤਲਬ ਹੈ ਕਿ ਸਿੱਖਿਆ ਵਿਭਾਗ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹੇ ਦੇ ਹਰ ਇੱਕ ਬਲਾਕ ਵਿੱਚੋਂ ਇੱਕ ਵਿਦਿਆਰਥੀ ਦੀ ਚੋਣ ਕਰਨ ਲਈ ਇੱਕ ਬਲਾਕ ਪੱਧਰੀ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚੋਂ ਪ੍ਰਭਜੋਤ ਸਿੰਘ ਨੇ ਲੰਬੀ ਬਲਾਕ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਜਿਸ ਕਾਰਣ ਪ੍ਰਭਜੋਤ ਸਿੰਘ ਦੀ ਚੋਣ ਵਿਧਾਨ ਸਭਾ ਵਿੱਚ ਭਾਗ ਲੈਣ ਲਈ ਹੋਈ। ਸਕੂਲ ਪ੍ਰਿੰਸੀਪਲ ਮੈਡਮ ਰੇਨੂ ਬਾਲਾ ਅਤੇ ਅਧਿਆਪਕਾਂ ਨੇ ਵੀ ਵਿਦਿਆਰਥੀ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਬੱਚਿਆਂ ਵਿੱਚ ਨੇਤ੍ਰਿਤਵ, ਆਤਮ-ਵਿਸ਼ਵਾਸ ਅਤੇ ਲੋਕਤੰਤਰਕ ਮੁੱਲਾਂ ਦੇ ਵਿਕਾਸ ਵਿੱਚ ਮਦਦਗਾਰ ਹੁੰਦੇ
Leave a Reply