ਮੋਗਾ (ਮਨਪ੍ਰੀਤ ਸਿੰਘ/ ਗੁਰਜੀਤ ਸੰਧੂ )
ਜ਼ਿਲ੍ਹਾ ਮੋਗਾ 24 ਨਵੰਬਰ 1995 ਨੂੰ ਹੋਂਦ ਵਿੱਚ ਆਇਆ ਸੀ, ਅੱਜ 24 ਨਵੰਬਰ 2025 ਨੂੰ ਇਸਨੂੰ ਹੋਂਦ ਵਿੱਚ ਆਏ 30 ਸਾਲ ਪੂਰੇ ਹੋ ਗਏ ਹਨ। ਜ਼ਿਲ੍ਹਾ ਮੋਗਾ ਦੀ 30ਵੀਂ ਵਰ੍ਹੇਗੰਢ ਮੌਕੇ ਡਿਪਟੀ ਕਮਿਸ਼ਨਰ, ਮੋਗਾ ਸ੍ਰੀ ਸਾਗਰ ਸੇਤੀਆਂ, ਦੀ ਰਹਿਨੁਮਾਈ ਹੇਠ ਪੰਜਾਬ ਰਾਜ ਜਿਲ੍ਹਾ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਜਿਲ੍ਹਾ ਮੋਗਾ ਵੱਲ਼ੋ ਮਨਾਈ ਗਈ। ਇਸ ਸਮਾਰੋਹ ਵਿੱਚ ਸਮੂਚੇ ਡੀ.ਸੀ. ਦਫਤਰ, ਮੋਗਾ ਦੇ ਅਮਲੇ ਤੋਂ ਇਲਾਵਾ ਸਾਲ 1995 ਤੋਂ ਹੁਣ ਤੱਕ ਦੇ ਡੀ.ਸੀ. ਦਫਤਰ, ਮੋਗਾ ਦੇ ਰਿਟਾਇਰਡ ਕਰਮਚਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਸਮਾਰੋਹ ਵਿੱਚ ਉਹਨਾ ਵੱਲੋਂ ਜ਼ਿਲ੍ਹਾ ਮੋਗਾ ਸ਼ੁਰੂ ਕਰਨ ਸਮੇਂ ਆਈਆਂ ਮੁਸ਼ਕਿਲਾਂ ਅਤੇ ਤਜੁਰਬਾ ਸਾਂਝਾ ਕੀਤਾ ਗਿਆ।
ਡਿਪਟੀ ਕਮਿਸ਼ਨਰ, ਮੋਗਾ ਸ਼੍ਰੀ ਸਾਗਰ ਸੇਤੀਆ ਵੱਲੋਂ ਸਾਰੇ ਰਿਟਾਇਰਡ ਕਰਮਚਾਰੀਆ ਨੂੰ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹਨਾਂ ਲਈ ਮੌਜੂਦਾ ਕਰਮੀਆਂ ਵਾਂਗ ਸੇਵਾ ਮੁਕਤ ਕਰਮੀ ਵੀ ਮਹੱਤਵਪੂਰਨ ਭੂਮਿਕਾ ਰੱਖਦੇ ਹਨ, ਕਿਉਂਕਿ ਸੇਵਾ ਮੁਕਤ ਹੋ ਚੁੱਕੇ ਮੁਲਾਜਮਾਂ ਦੀ ਦੇਖ ਰੇਖ ਹੇਠ ਨਵੇਂ ਕਰਮੀਆਂ ਵੱਲੋਂ ਕੰਮ ਕੀਤਾ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਜੂਦਾ ਅਮਲਾ, ਸੇਵਾ ਮੁਕਤ ਹੋ ਚੁੱਕੇ ਅਮਲੇ ਦੇ ਤਜਰਬਿਆਂ ਨੂੰ ਵਰਤ ਕੇ ਪ੍ਰਸ਼ਾਸ਼ਨਿਕ ਕੰਮਾਂ ਨੂੰ ਤਹਿ ਸਮਾਂ ਸੀਮਾਂ ਵਿੱਚ ਕਰਨ ਨੂੰ ਤਰਜੀਹ ਦੇਵੇ। ਉਹਨਾਂ ਇਹ ਵੀ ਕਿਹਾ ਕਿ ਸੇਵਾ ਮੁਕਤ ਕਰਮੀ ਜਦੋਂ ਵੀ ਦਫਤਰ ਆਉਣ ਉਹਨਾਂ ਦਾ ਉਚਿੱਤ ਮਾਨ ਸਨਮਾਨ ਕਰਨਾ ਯਕੀਨੀ ਬਣਾਇਆ ਜਾਵੇ।ਉਹਨਾਂ ਕਿਹਾ ਕਿ ਸਾਰੇ ਕਰਮਚਾਰੀ ਪ੍ਰਸ਼ਾਸ਼ਨ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਇਸ ਲਈ ਮੌਜੂਦਾ ਕਰਮੀ ਆਪਣੀ ਨੌਕਰੀ ਪੂਰਨ ਇਮਾਨਦਾਰੀ ਨਾਲ ਕਰਕੇ ਲੋਕਾਂ ਨੂੰ ਪ੍ਰਸ਼ਾਸ਼ਨਿਕ ਸੇਵਾਵਾਂ ਪੂਰਨ ਪਾਰਦਸ਼ਤਾ ਨਾਲ ਮੁਹੱਈਆ ਕਰਵਾਉਣ ਵਿੱਚ ਸਹਿਯੋਗ ਕਰਨ।
ਇਸ ਮੋਕੇ ਤੇ ਜ਼ਿਲ੍ਹਾ ਮਾਲ ਅਫ਼ਸਰ ਮੋਗਾ ਸ਼੍ਰੀ ਲਕਸ਼ੇ ਗੁਪਤਾ, ਸੁਪਰਡੰਟ ਗਰੇਡ-1 ਸ੍ਰੀ ਜੁਗਿੰਦਰ ਜੀਰਾ, ਸੁਪਰਡੰਟ ਗਰੇਡ-2 ਸ੍ਰੀ ਪ੍ਰਵੀਨ ਕੁਮਾਰ, ਸੁਪਰਡੰਟ ਗਰੇਡ-2 ਸ੍ਰੀ ਗੁਰਮੇਲ ਸਿੰਘ, ਸੁਪਰਡੰਟ ਗਰੇਡ-2 ਸ੍ਰੀ ਹਰਮੀਤ ਸਿੰਘ ਗਿੱਲ, ਜਿਲ੍ਹਾ ਪ੍ਰਧਾਨ ਸ੍ਰੀ ਦਲਬੀਰ ਸਿੰਘ ਸਿੱਧੂ, ਜਿਲ੍ਹਾ ਜਨਰਲ ਸਕੱਤਰ ਸ੍ਰੀ ਸੰਦੀਪ ਕੁਮਾਰ, ਸਮੂਹ ਜਿਲ੍ਹਾ ਬਾਡੀ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਮੋਗਾ ਅਤੇ ਸਮੂਹ ਡੀ.ਸੀ. ਦਫਤਰ ਦੇ ਕਰਮਚਾਰੀ ਸ਼ਾਮਲ ਹੋਏ।
ਸੇਵਾ ਮੁਕਤ ਕਰਮੀਆਂ ਵੱਲੋਂ ਜ਼ਿਲ੍ਹਾ ਮੋਗਾ ਦੀ ਤਰੱਕੀ ਲਈ ਆਪਣਾ ਨਿਰੰਤਰ ਯੋਗਦਾਨ ਦੇਣ ਦਾ ਭਰੋਸਾ ਦਿੱਤਾ।
Leave a Reply