ਹਰਿਆਣਾ ਖ਼ਬਰਾਂ

ਬ੍ਰਮਸਰੋਵਰ ਦੇ ਕਿਨਾਰੇ ਤੇ ਇੱਕ ਸਾਥ ਦੇਸ਼ ਦੀ ਸੰਸਕ੍ਰਿਤੀ ਵਿਰਾਸਤ ਨੂੰ ਵੇਖ ਕੇ ਹੋ ਰਹੇ ਛੋਟੇ ਭਾਰਤ ਦੇ ਦਰਸ਼ਨ

ਕੌਮਾਂਤਰੀ ਗੀਤਾ ਮੂਤਵ ਵਿੱਚ ਵੱਖ ਵੱਖ ਰਾਜਾਂ ਦੇ ਲੋਕ ਕਲਾਕਾਰਾਂ ਨੇ ਆਪਣੇ ਆਪਣੇ ਸੂਬੇ ਦੇ ਕਲਚਰ ਦੀ ਦਿੱਤੀ ਪੇਸ਼ਗੀ

ਸਰਸ ਅਤੇ ਦਸਤਕਾਰੀ ਮੇਲੇ ਦੇ ਨੌਵੇਂ ਦਿਨ ਭਾਰੀ ਗਿਣਤੀ ਵਿੱਚ ਪਹੁੰਚੇ ਸਲਾਨੀ

ਚੰਡੀਗੜ੍ਹ  ( ਜਸਟਿਸ ਨਿਊਜ਼  )

ਕੌਮਾਂਤਰੀ ਗੀਤਾ ਮਹੋਤਸਵ ਦੇ ਪਵਿੱਤਰ ਪਰਬ ਤੇ ਕੁਰੂਕਸ਼ੇਤਰ ਵਿੱਚ ਬ੍ਰਹਮ ਸਰੋਵਰ ਦੇ ਕਿਨਾਰੇ ਤੇ ਦੇਸ਼ ਦੀ ਸੰਸਕ੍ਰਿਤਿਕ ਵਿਰਾਸਤ ਨੂੰ ਵੇਖ ਕੇ ਸੈਲਾਨੀਆਂ ਨੂੰ ਛੋਟੇ ਭਾਰਤ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਹੀ ਹੈ। ਵੱਖ ਵੱਖ ਰਾਜਾਂ ਦੀ ਸੰਸਕ੍ਰਿਤੀ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਇਹ ਮੂਸ ਆਪਣੇ ਇੱਕ ਵੱਖ ਪਛਾਣ ਬਣਾ ਚੁੱਕਾ ਹੈ। ਇਸ ਸਰੋਵਰ ਤੇ ਦੇਸ਼ ਦੇ ਵੱਖ ਵੱਖ ਰਾਜ ਦੇ ਲੋਕ ਕਲਾਕਾਰਾਂ ਨੇ ਆਪਣੇ ਆਪਣੇ ਸੂਬੇ ਦੀ ਲੋਕ ਸੰਸਕ੍ਰਿਤੀ ਨੂੰ ਪੇਸ਼ ਕੀਤਾ ਅਤੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਦਸਤਕਾਰਾਂ ਨੇ ਆਪਣੀ ਕਲਾ ਦੇ ਜਰੀਏ ਲੋਕਾਂ ਨੂੰ ਮੋਹਣ ਦਾ ਕੰਮ ਕੀਤਾ। ਇਸ ਸੰਸਕ੍ਰਿਤਿਕ ਵਿਰਾਸਤ ਤੋਂ ਰੂਬਰੂ ਹੋਣ ਅਤੇ ਪਵਿੱਤਰ ਗ੍ਰੰਥ ਗੀਤਾ ਦੀ ਨਗਰੀ ਨੂੰ ਵੇਖਣ ਲਈ ਰੋਜਾਨਾ ਵਾਧੂ ਗਿਣਤੀ ਵਿੱਚ ਸਲਾਨੀ ਕੁਮਾਂਤਰੀ ਗੀਤ ਮੋਹਤਸਵ ਵਿੱਚ ਪਹੁੰਚ ਰਹੇ ਹਨ।

ਕੌਮਾਂਤਰੀ ਗੀਤਾ ਮਹੋਤਸਵ 2025 ਦੇ ਨੌਵੇਂ ਦਿਨ ਐਤਵਾਰ ਨੂੰ ਛੁੱਟੀ ਦੇ ਦਿਨ ਸਵੇਰੇ ਤੋਂ ਹੀ ਸੈਲਾਨੀ ਸਰਸ ਅਤੇ ਦਸਤਕਾਰੀ ਮੇਲੇ ਵਿੱਚ ਖਰੀਦਾਰੀ ਕਰਨ ਲਈ ਪਹੁੰਚ ਗਏ। ਜਿਵੇਂ ਜਿਵੇਂ ਦਿਨ ਚੜਦਾ ਗਿਆ ਉਵੇਂ ਉਵੇਂ ਸਲਾਨੀਆਂ ਦੀ ਆਵਾਜਾਈ ਵੀ ਵੱਧਦੀ ਰਹੀ ਇਸ ਸਾਲ ਉੱਤਰ ਖੇਤਰ ਸੰਸਕ੍ਰਿਤੀ ਕਲਾ ਕੇਂਦਰ ਪਟਿਆਲਾ ਵੱਲੋਂ ਹਿਮਾਚਲ ਪ੍ਰਦੇਸ਼ ਦੇ ਕਲਾਕਾਰ ਪੂਜਾ ਅਤੇ ਡਾਂਸ, ਜੰਮੂ ਕਸ਼ਮੀਰ ਦੇ ਕਲਾਕਾਰ ਧਮਾਲੀ ਡਾਂਸ ਅਤੇ ਪੱਧਰਵਾਹੀ ਕੂੜ ਅਤੇ ਰੁਮਾਲੀ ਡਾਂਸ,   ਪੰਜਾਬ ਦਾ ਝੂਮਰ ਅਤੇ ਮਲਵਈ ਗਿੱਧਾ, ਰਾਜਸਥਾਨ ਦਾ ਚਾਰੀ, ਉੱਤਰਾਖੰਡ ਦੇ ਕਲਾਕਾਰ ਪਾਂਡਵ ਡਾਂਸ, ਮੱਧ ਪ੍ਰਦੇਸ਼ ਦਾ ਗੰਗੋਰ ਅਤੇ ਪਾਂਥੀ ਡਾਂਸ, ਝਾਰਖੰਡ ਦਾ ਪਾਇਕਾ ਡਾਂਸ, ਉੜੀਸਾ ਦਾ ਸੰਭਾਲਪੂਰੀ ਡਾਂਸ ਸਮੇਤ ਰਾਜਸਥਾਨ ਦੇ ਕੱਚੀ ਘੋੜੀ ਡਾਂਸ, ਡੇਰੂ ਗਾਥਾ ਗਾਇਨ ਆਦਿ ਦੀ ਸ਼ਾਨਦਾਰ ਪੇਸ਼ਗੀ ਕਰ ਦੇ ਹਨ।

ਮੌਤ ਸਭ ਵਿੱਚ ਜਿੱਥੇ ਸਲਾਨੀਆਂ ਨੂੰ ਸੂਬੇ ਦੀ ਸੰਸਕ੍ਰਿਤਿਕ ਵਿਰਾਸਤ ਨੂੰ ਵੇਖਣ ਦਾ ਮੌਕਾ ਮਿਲ ਰਿਹਾ ਹੈ ਉੱਥੇ ਹੀ ਦੇਸ਼ ਦੇ ਵੱਖ-ਵੱਖ ਰਾਜਾਂ ਅਤੇ ਸੂਬਿਆਂ ਦੇ ਜ਼ਿਲਿਆਂ ਤੋਂ ਆਏ ਦਸਤਕਾਰਾਂ ਦੀ ਦਸਤਕਾਰੀ ਨੂੰ ਵੇਖਣ ਅਤੇ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਹਨਾਂ ਸੈਲਾਨੀਆਂ ਲਈ ਕੁਰੂਕਸ਼ੇਤਰ ਵਿਕਾਸ ਬੋਰਡ ਵੱਲੋਂ ਪੁਖਤਾ ਇੰਤਜ਼ਾਮ ਵੀ ਕੀਤੇ ਗਏ ਹਨ । ਐਡ ਸੀਸੀ ਦੇ ਅਧਿਕਾਰੀ ਭੁਪਿੰਦਰ ਸਿੰਘ ਨੇ ਕਿਹਾ ਕਿ ਕੌਮਾਂਤਰੀ ਗੀਤਾ ਮੌਸਮ ਲਈ ਵੱਖ-ਵੱਖ ਸੂਬਿਆਂ ਦੇ ਬੇਹਤਰੀਨ ਕਲਾਕਾਰਾਂ ਨੂੰ ਸੱਦਾ ਦਿੱਤਾ ਗਿਆ ਹੈ। ਇਹ ਦਸਤਕਾਰੀ ਅਤੇ ਸਰਸ ਮੇਲਾ ਪੰਜ ਦਸੰਬਰ 2025 ਤੱਕ ਚੱਲੇਗਾ ਅਤੇ ਸੈਲਾਨੀ ਇਸ ਮੌਤ ਦਾ ਵਿੱਚ ਪਹੁੰਚ ਕੇ ਦਸਤਕਾਰਾਂ ਦੀ ਦਸਤਕਾਰੀ ਅਤੇ ਵੱਖ ਵੱਖ ਸੂਬਿਆਂ ਦੇ ਲੋਕ ਕਲਾ ਦਾ ਆਨੰਦ ਵੀ ਚੁੱਕ ਸਕਦੇ ਹਨ।

ਸਰਲ ਆਜੀਵਿਕਾਸ ਮੇਲਾ ਸ਼ਿਲਪਕਾਰਾਂ ਅਤੇ ਖਰੀਦਦਾਰਾਂ ਨੂੰ ਇੱਕ ਮੰਚ ‘ਤੇ ਲਿਆਉਣ ਦੇ ਨਾਲ ਦੇਸ਼ ਦੀ ਆਰਥਕ ਆਤਮਨਿਰਭਰਤਾ ਵਿੱਚ ਵੀ ਦਿੰਦਾ ਹੈ ਯੋਗਦਾਨ  ਮੁੱਖ ਮੰਤਰੀ

ਚੰਡੀਗਡ੍ਹ  (ਜਸਟਿਸ ਨਿਊਜ਼   )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਸ ਆਜੀਵਿਕਾ ਮੇਲਾ ਸ਼ਿਲਪਕਾਰਾਂ ਅਤੇ ਖਰੀਦਦਾਰਾਂ ਨੂੰ ਇੱਕ ਮੰਚ ‘ਤੇ ਆਉਣ ਦੇ ਨਾਲ-ਨਾਲ ਦੇਸ਼ ਦੀ ਆਰਥਕ ਆਤਮਨਿਰਭਰਤਾ ਵਿੱਚ ਵੀ ਯੋਗਦਾਨ ਦਿੰਦਾ ਹੈ। ਸਾਨੂੰ ਸਾਰਿਆਂ ਨੂੰ ਆਪਣੇ ਸ਼ਿਲਪਕਾਰਾਂ ਵੱਲੋਂ ਬਣਾਈ ਗਈ ਵਸਤੂਆਂ ‘ਤੇ ਮਾਣ ਕਰਨਾ ਚਾਹੀਦਾ ਅਤੇ ਉਨ੍ਹਾਂ ਦੇ ਵੱਲੋਂ ਬਣਾਏ ਉਤਪਾਦਾਂ ਨੁੰ ਪ੍ਰਾਥਮਿਕਤਾ ਦੇਣੀ ਚਾਹੀਦੀਆਂ ਹਨ। ਅਜਿਹਾ ਕਰ ਕੇ ਸਾਨੂੰ ਆਪਣੇ ਖੇਤਰ ਦੇ ਸ਼ਿਲਪਕਾਰਾਂ ਅਤੇ ਲਘੂ ਉਦਮੀਆਂ ਦੀ ਮਦਦ ਕਰ ਸਕਦੇ ਹਨ।

          ਮੁੱਖ  ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਐਤਵਾਰ ਨੂੰ ਪੰਚਕੂਲਾ ਦੇ ਸੈਕਟਰ-5 ਸਥਿਤ ਪਰੇਡ ਗਰਾਊਂਡ ਵਿੱਚ ਆਯੋਜਿਤ ਸਰਸ ਆਜੀਵਿਕਾ ਮੇਲਾ-2025 ਦੇ ਸਮਾਪਨ ਸਮਾਰੋਹ ਨੂੰ ਮੁੱਖ ਮਹਿਮਾਨ ਵਜੋ ਸੰਬੋਧਿਤ ਕਰ ਰਹੇ ਸਨ।

ਮਹਿਲਾ ਉਦਮੀ ਅਜਿਹੇ ਉਤਪਾਦਾਂ ਦਾ ਨਿਰਮਾਣ ਕਰਨ ਜੋ ਗੁਣਵੱਤਾ ਅਤੇ ਸ਼ਿਲਪ ਦੀ ਦ੍ਰਿਸ਼ਟੀ ਨਾਲ ਵਿਦੇਸ਼ੀ ਉਤਪਾਦਾਂ ਨੁੰ ਸਖਤ ਟੱਕਰ ਦੇਣ

          ਮੁੱਖ ਮੰਤਰੀ ਨੇ ਵੱਖ-ਵੱਖ ਸੂਬਿਆਂ ਦੀ ਮਹਿਲਾ ਸਵੈ ਸਹਾਇਤਾ ਸਮੂਹ ਦੀ ਮੈਂਬਰਾਂ, ਸ਼ਿਲਪਕਾਰਾਂ ਤੇ ਕਾਰੀਗਰਾਂ ਵੱਲੋਂ ਲਗਾਏ ਗਏ ਵੱਖ-ਵੱਖ ਉਤਪਾਦਾਂ ਦੇ ਸਟਾਲਸ ਦਾ ਅਵਲੋਕਨ ਕੀਤਾ ਅਤੇ ਉਤਪਾਦਾਂ ਵਿੱਚ ਡੁੰਘੀ ਦਿਲਚਸਪੀ ਦਿਖਾਈ। ਉਨ੍ਹਾਂ ਨੇ ਮਹਿਲਾਵਾਂ ਦੀ ਕਲਾ ਅਤੇ ਸਕਿਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਡੀ ਭੈਣਾਂ ਸਵਦੇਸ਼ੀ ਉਤਪਾਦਾਂ ਦਾ ਨਿਰਮਾਣ ਕਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਸੰਕਲਪ ਅਤੇ ਵੋਕਲ ਫਾਰ ਲੋਕਲ ਦੀ ਭਾਵਨਾ ਨੂੰ ਮਜਬੂਤ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਦੇ ਰਹੀ ਹੈ। ਉਨ੍ਹਾਂ ਨੇ ਮਹਿਲਾ ਉਦਮੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਉਤਪਾਦਾਂ ਦਾ ਨਿਰਮਾਣ ਕਰਨ ਜੋ ਗੁਣਵੱਤਾ ਅਤੇ ਸ਼ਿਲਪ ਦੀ ਦ੍ਰਿਸ਼ਟੀ ਨਾਲ ਵਿਦੇਸ਼ ਉਤਪਾਦਾਂ ਨੂੰ ਸਖਤ ਟੱਕਰ ਦੇਣ।

ਸਵਾਪਨ ਡਿਜੀਟਲ ਪਿੰਡ ਬਾਜਾਰ ਪੋਰਟਲ ਰਾਹੀਂ ਐਸਐਚਜੀ ਦੇ ਉਤਪਾਦਾਂ ਦੀ ਵਿਸ਼ਵ ਪੱਧਰ ‘ਤੇ ਹੋ ਸਕੇਗੀ ਪ੍ਰਦਰਸ਼ਨ ਅਤੇ ਵਿਕਰੀ

          ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੈ ਹਰਿਆਣਾ ਰਾਜ ਗ੍ਰਾਮ ਆਜੀਵਿਕਾ ਮਿਸ਼ ਦੇ ਦੋ ਆਨਲਾਹਿਨ ਪੋਰਟਲ-ਸਵਾਪਨ ਡਿਜੀਟਲ ਗ੍ਰਾਮ ਬਾਜਾਰ ਪੋਰਟਲ ਅਤੇ ਸਾਂਝਾ ਬਾਜਾਰ ਸੇਲਸ ਪੋਰਟਲ ਦੀ ਉਦਘਾਟਨ ਕੀਤਾ।

          ਸਵਾਪਨ ਡਿਜੀਟਲ ਗ੍ਰਾਮ ਬਾਜਾਰ ਪੋਰਟਲ ਇੱਕ ਏਕੀਕ੍ਰਿਤ ਈ-ਕਾਮਰਸ ਪਲੇਟਫਾਰਮ ਹੈ, ਜਿਸ ਦੇ ਰਾਹੀਂ ਹਰਿਆਣਾਂ ਦੇ ਸਵੈ ਸਹਾਇਤਾ ਸਮੂਹਾਂ ਵੱਲੋਂ ਨਿਰਮਾਣਤ ਉਤਪਾਦਾਂ ਦੀ ਵਿਸ਼ਵ ਪੱਧਰ ‘ਤੇ ਪ੍ਰਦਰਸ਼ਨ ਅਤੇ ਵਿਕਰੀ ਕੀਤੀ ਜਾ ਸਕੇਗੀ। ਇਸ ਪਹਿਲ ਤੋਂ ਗ੍ਰਾਮੀਣ ਮਹਿਲਾਵਾਂ ਦੀ ਆਜੀਵਿਕਾ ਵਧੇਗੀ ਅਤੇ ਆਰਥਕ ਸੁਤੰਤਰਤਾ ਮਜਬੂਤ ਹੋਵੇਗੀ। ਇਹ ਆਨਲਾਇਨ ਖੁਦਰਾ ਮੰਚ ਐਸਐਚਜੀ ਨੂੰ ਆਪਣੇ ਉਤਪਾਦ ਰਜਿਸਟਰਡ ਕਰਨ, ਆਡਰ ਪ੍ਰਾਪਤ ਕਰਨ, ਵਿਕਰੀ ਦੇ ਰਿਕਾਰਡ ਦੇਖਣ ਅਤੇ ਸੂਬਾ ਅਤੇ ਰਾਸ਼ਟਰੀ ਪੱਧਰ ਦੇ ਗ੍ਰਾਹਕਾਂ ਤੱਕ ਪਹੁੰਚਣ ਦੀ ਸਹੂਲਤ ਪ੍ਰਦਾਨ ਕਰੇਗਾ।

          ਇਸੀ ਤਰ੍ਹਾ ਸਾਂਝਾ ਬਾਜਾਰ ਸੇਲਸ ਪੋਰਟਲ ਰਾਹੀਂ ਐਸਐਚਜੀ ਨੂੰ ਲਗਾਤਾਰ ਬਾਜਾਰ ਉਪਲਬਧਤਾ, ਸਟਾਲ ਅਲਾਟਮੇਂਟ ਵਿੱਚ ਪਾਰਦਰਸ਼ਿਤਾ, ਰਿਅਲ-ਟਾਇਮ ਸੇਲਸ ਟ੍ਰੈਕਿੰਗ ਅਤੇ ਉਤਪਾਦ ਪ੍ਰਦਰਸ਼ਨ ਦੇ ਵਿਸ਼ਲੇਸ਼ਣ ਵਰਗੀ ਸਹੂਲਤਾਂ ਪ੍ਰਾਪਤ ਹੋਣਗੀਆਂ। ਇਹ ਪੋਰਟਲ ਸਾਝਾ ਬਾਜਾਰ, ਬੱਸ ਸਟੈਂਡ ਸ਼ਾਪਸ, ਪਿੰਡ ਦੁਕਾਨਾਂ, ਕੈਂਟੀਨ, ਸਰਸ ਮੇਲਾ ਅਤੇ ਮਾਲ ਸਟੋਲਸ ਦੇ ਤਹਿਤ ਆਉਣ ਵਾਲੀ ਸਾਰੀ ਪਰਿਚਾਲਣ ਗਤੀਵਿਧੀਆਂ ਨੂੰ ਏਕੀਕ੍ਰਿਤ ਕਰੇਗਾ।

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵੀ ਸਵੈ ਸਹਾਇਤਾ ਸਮੂਹਾਂ ਦੇ ਕੰਮ ਦੀ ਕਰੀ ਪ੍ਰਸੰਸਾਂ

          ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਸ ਮੇਲੇ ਵਿੱਚ ਸਾਡੀ ਭੈਣਾਂ ਦੀ ਭਾਗੀਦਾਰੀ ਵੱਧ ਹੈ। ਇਹ ਮਹਿਲਾ ਸਸ਼ਕਤੀਕਰਣ ਦਾ ਇੱਕ ਮੰਚ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਮਹਿਲਾਵਾਂ ਦੀ ਆਰਥਕ ਆਜਾਦੀ ਵਿੱਚ ਸਵੈ ਸਹਾਇਤਾ ਸਮੂਹਾਂ ਦਾ ਮਹਤੱਵਪੂਰਣ ਯੋਗਦਾਨ ਹੈ। ਉਨ੍ਹਾਂ ਨੇ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਦੇ ਕੰਮ ਦੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵੀ ਪ੍ਰਸੰਸਾਂ ਕੀਤੀ ਹੈ। ਉਨ੍ਹਾਂ ਨੇ 28 ਜੁੁਲਾਈ, 2024 ਨੂੰ ਮਨ ਕੀ ਬਾਤ ਪ੍ਰੋਗਰਾਮ ਵਿੱਚ ਰੋਹਤਕ ਜਿਲ੍ਹਾ ਦੇ ਹਥਕਰਘਾ ਉਦਯੋਗ ਦਾ ਜਿਕਰ ਕੀਤਾ ਹੈ। ਉਸ ਉਦਯੋਗ ਵਿੱਚ ਲੱਗੀਆਂ ਭੈਣਾਂ ਦੀ ਮਿਹਨਤ ਅਤੇ ਸਕਿਲ ਦਾ ਤਾਰੀਫ ਕੀਤੀ ਹੈ। ਉਸ ਵਿੱਚ ਰੋਹਤਕ ਜਿਲ੍ਹਾ ਦੀ 250 ਤੋਂ ਵੱਧ ਮਹਿਲਾਵਾਂ ਬਲਾਕ ਪ੍ਰਿੰਟਿੰਗ ਅਤੇ ਰੰਗਾਈ ਦਾ ਕੰਮ ਕਰਦੀਆਂ ਹਨ। ਉਨ੍ਹਾਂ ਸਵੈ ਸਹਾਇਤਾ ਸਮੂਹਾਂ ਨਾਲ ਜੁੜ ਕੇ ਟ੍ਰੇਨਿੰਗ ਹਾਸਲ ਕੀਤੀ ਹੈ। ਇਸੀ ਤਰ੍ਹਾ ਦੇ ਉਦਯੋਗਾਂ ਨੂੰ ਪ੍ਰੋਤਸਾਹਨ ਦੇਣ ਲਈ ਰਾਜ ਸਰਕਾਰ ਨੇ ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾਸ ਮਿਸ਼ਨ ਦੀ ਸਥਾਪਨਾ ਕੀਤੀ ਸੀ। ਇਸ ਦੇ ਵੱਲੋਂ ਗ੍ਰਾਮੀਣ ਗਰੀਬ ਪਰਿਵਾਰਾਂ ਦੀ ਆਮਦਨ ਵਧਾ ਕੇ ਉਨ੍ਹਾਂ ਸਮਾਜ ਦੀ ਮੁੱਖ ਧਾਰਾ ਨਾਲ ਜੋੜਿਆ ਜਾ ਰਿਹਾ ਹੈ।

ਸਾਰੇ ਜਿਲ੍ਹਾ ਮੁੱਖ ਦਫਤਰ ‘ਤੇ ਸਾਂਝਾ ਬਾਜਾਰ ਦੀ ਵਿਵਸਥਾ ਕਾਰਵਾਈ ਜਾ ਰਹੀ ਹੈ

          ਮੁੱਖ ਮੰਤਰੀ ਨੇ ਕਿਹਾ ਕਿ ਮੇਲੇ ਵਿੱਚ ਮਹਿਲਾਵਾਂ ਦੇ ਹੱਥਾਂ ਨਾਲ ਬਣੇ ਉਤਪਾਦਾਂ ਨੂੰ ਦੇਖ ਕੇ ਉਨ੍ਹਾਂ ਨੇ ਮਹਿਸੂਸ ਕੀਤਾ ਹੈ ਕਿ ਜੇਕਰ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇ, ਤਾਂ ਉਹ ਕਿਸੇ ਤੋਂ ਘੱਟ ਨਹੀਂ ਹਨ। ਅਜਿਹੇ ਉਤਪਾਦਾਂ ਨੂੰ ਵੇਚਣ ਲਈ ਸਾਰੀ ਜਿਲ੍ਹਾ ਮੁੱਖ ਦਫਤਰ ‘ਤੇ ਸਾਂਝਾ ਬਾਜਾਰ ਦੀ ਵਿਵਸਥਾ ਕਰਵਾਈ ਜਾ ਰਹੀ ਹੈ। ਸੂਬੇ ਵਿੱਚ ਹੁਣ ਤੱਕ 10 ਸਾਂਝਾ ਬਾਜਾਰ ਬਣਾਂਏ ਜਾ ਚੁੱਕੇ ਹਨ। ਇਸ ਦੇ ਨਾਲ ਹੀ ਮਾਰਕਟਿੰਗ ਤੇ ਬ੍ਰਾਂਡਿੰਗ ਵਿੱਚ ਸਹਿਯੋਗ ਲਈ ਆਨਲਾਇਨ ਪਲੇਟਫਾਰਮ ਅਤੇ ਆਫਲਾਇਨ ਪਲੇਟਫਾਰਮ ਉਪਲਬਧ ਕਰਵਾਏ ਗਏ ਹਨ।

60,554 ਸਵੈ ਸਹਾਇਤਾ ਸਮੂਹਾਂ ਵਿੱਚ 5 ਲੱਖ 98 ਹਜਾਰ ਪਰਿਵਾਰਾਂ ਨੁੰ ਜੋੜਿਆ ਗਿਆ

          ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ ਤਹਿਤ ਹੁਣ ਤੱਕ 60,554 ਸਵੈ ਸਹਾਇਤਾ ਸਮੁਹਾਂ ਵਿੱਚ 5 ਲੱਖ 98 ਹਜਾਰ ਪਰਿਵਾਰਾਂ ਨੂੰ ਜੋੜਿਆ ਹੈ। ਇੰਨ੍ਹਾਂ ਰਿਵਾਲਵਿੰਗ ਫੰਡ ਅਤੇ ਕਮਿਊਨਿਟੀ ਨਿਵੇਸ਼ ਨਿਧੀ ਵਜੋ ਸਰਲ ਕਰਜਾ ਵਜੋ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਹੁਣ ਤੱਕ 547 ਕਰੋੜ 89 ਲੱਖ ਰੁਪਏ ਦੀ ਵੱਖ-ਵੱਖ ਤਰ੍ਹਾ ਦੀ ਵਿੱਤੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਸਰਕਾਰ ਨੇ ਕਮਿਉਨਿਟੀ ਨਿਵੇਸ਼ ਨਿਧੀ ਦੀ ਰਕਮ 50 ਹਜਾਰ ਤੋਂ ਵਧਾ ਕੇ 1 ਲੱਖ 50 ਹਜਾਰ ਰੁਪਏ ਕਰ ਦਿੱਤੀ ਹੈ। ਇਸ ਤੋਂ ਇਲਾਵਾ ਸਵੈ ਸਹਾਇਤਾ ਸਮੂਹਾਂ ਦੀ ਭੈਣਾਂ ਨੂੰ ਹੋਟਲ ਪ੍ਰਬੰਧਨ ਤੋਂ ਸਿਖਲਾਈ ਦਿਵਾਈ ਹੈ। ਅਜਿਹੀ ਭੇਣਾਂ ਸੂਬੇ ਵਿੱਚ ਲਗਭਗ 380 ਕੈਂਟੀਨ ਚਲਾ ਰਹੀਆਂ ਹਨ।

ਹਰਿਆਣਾ ਵਿੱਚ ਤਿੰਨ ਲੱਖ ਲੱਖਪਤੀ ਦੀਦੀ ਬਨਾਉਣ ਦਾ ਟੀਚਾ

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਡਰੋਨ ਦੀਦੀ ਯੋਜਨਾ ਤਹਿਤ ਭੈਣਾਂ ਨੂੰ ਡਰੋਨ ਚਲਾਉਣ ਦੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਇਸ ਨਾਲ ਉਹ ਖੇਤੀਬਾੜੀ, ਬਾਗਬਾਨੀ ਅਤੇ ਹੋਰ ਖੇਤਰਾਂ ਵਿੱਚ ਆਪਣੀ ਸੇਵਾਵਾਂ ਦੇ ਰਹੀਆਂ ਹਨ ਅਤੇ ਆਤਮਨਿਰਭਰ ਬਣ ਰਹੀ ਹੈ। 100 ਮਹਿਲਾਵਾਂ ਨੂੰ ਡਰੌਨ ਵੰਡ ਕਰ ਦਿੱਤੇ ਗਏ ਹਨ। ਡਰੋਨ ਦੀਦੀਆਂ ਨੂੰ ਵੱਧ ਤੋਂ ਵੱਧ ਕੰਮ ਮਿਲੇ ਉਸ ਦੇ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਸਰਕਾਰ ਦਾ ਟੀਚਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਵਿੱਚ ਤਿੰਨ ਲੱਖ ਲੱਖਪਤੀ ਦੀਦੀ ਹੋਣ।

          ਮੁੱਖ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਸਾਡੇ ਸਮਾਜ ਦੀ ਧੂਰੀ ਹਨ। ਸੂਬੇ ਦੇ ਇਸ ਚਹੁੰਖੁਖੀ ਵਿਕਾਸ ਵਿੱਚ ਮਹਿਲਾਵਾਂ ਦੀ ਬਰਾਬਰ ਦੀ ਭੂਕਿਮਾ ਰਹੀ ਹੈ। ਇਸੀ ਦੇ ਚਲਦੇ ਅੱਜ ਹਰਿਆਣਾ ਦੀ ਗਿਣਤੀ ਦੇਸ਼ ਦੇ ਸੱਭ ਤੋਂ ਵੱਧ ਪ੍ਰਗਤੀਸ਼ੀਲ ਸੂਬਿਆਂ ਨੇ ਹੁੰਦੀ ਹੈ। ਮਹਿਲਾਵਾਂ ਨੂੰ ਆਤਮਨਿਰਭਰ ਬਨਾਉਣ ਲਈ ਅਸੀਂ ਸੂਬੇ ਵਿੱਚ 151 ਵੀਟਾ ਵਿਕਰੀ ਕੇਂਦਰਾਂ ਦਾ ਸੰਚਾਲਨ ਮਹਿਲਾਵਾਂ ਦੇ ਹੱਥਾ ਵਿੱਚ ਦਿੱਤਾ ਹੈ।

ਸਰਲ ਆਜੀਵਿਕਾ ਮੇਲੇ ਨਾਲ ਮਹਿਲਾ ਉਦਮੀਆਂ ਦੇ ਸਪਨਿਆਂ ਨੂੰ ਮਿਲੀ ਨਵੀਂ ਉੜਾਨ  ਡਾ. ਸਾਕੇਤ ਕੁਮਾਰ

          ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਕਮਿਸ਼ਨਰਅਤੇ ਸਕੱਤਰ ਡਾ. ਸਾਕੇਤ ਕੁਮਾਰ ਨੇ ਕਿਹਾ ਕਿ ਸਰਸ ਆਜੀਵਿਕਾ ਮੇਲੇ ਦਾ ਉਦੇਸ਼ ਨਾ ਸਿਰਫ ਸਵੈ ਸਹਾਇਤਾ ਸਮੂਹ ਦੀ ਮਹਿਲਾਵਾਂ ਨੂੰ ਆਪਣੇ ਉਤਪਾਦਾਂ ਨੂੰ ਵੇਚਣ ਦਾ ਮੌਕਾ ਪ੍ਰਦਾਨ ਕਰਨਾ ਹੈ ਸਗੋ ਉਨ੍ਹਾਂ ਦੇ ਸਪਨਿਆਂ ਨੂੰ ਇੱਕ ਨਵੀਂ ਉੜਾਨ ਦੇਣਾ ਵੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਦੇਸ਼ ਅਤੇ ਸੂਬੇ ਵਿੱਚ ਮਹਿਲਾਵਾਂ ਨੂੰ ਸਵਾਲੰਬੀ ਬਨਾਉਣ ਲਈ ਅਨੇਕ ਮਹਤੱਵਪੂਰਣ ਕਦਮ ਚੁੱਕੇ ਹਨ।

ਮਹਿਲਾ ਉਦਮੀਆਂ ਨੇ ਸਾਂਝਾ ਕੀਤੇ ਤਜਰਬੇ, ਜਤਾਇਆ ਮੁੱਖ ਮੰਤਰੀ ਦਾ ਧੰਨਵਾਦ

          ਪ੍ਰੋਗਰਾਮ ਦੌਰਾਨ ਹਰਿਆਣਾ ਅਤੇ ਹੋਰ ਸੂਬਅਿਾਂ ਤੋਂ ਆਈ ਸਵੈ ਸਹਾਇਤਾ ਸਮੂਹ ਦੀ ਮਹਿਲਾਵਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਉਨ੍ਹਾਂ ਨੇ ਮਹਿਲਾ ਉਦਮੀਆਂ ਨੂੰ ਆਪਣੈ ਉਤਪਾਦਾਂ ਦੀ ਵਿਕਰੀ ਲਈ ਇੱਕ ਉਪਯੁਕਤ ਮੰਚ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਆਤਮਨਿਰਭਰ ਬਣੀਆਂ ਹਨ ਅਤੇ ਉਨ੍ਹਾਂ ਦੇ ਬਣਾਏ ਉਤਪਾਦਾਂ ਦੀ ਪਹਿਚਾਣ ਦੇਸ਼-ਵਿਦੇਸ਼ ਵਿੱਚ ਹੋ ਰਹੀਆਂ ਹਨ। ਉਨ੍ਹਾਂ ਨੇ ਦਸਿਆ ਕਿ ਮੇਲੇ ਵਿੱਚ ਆਚਾਰ, ਮਸਾਲੇ, ਵੱਖ-ਵੱਖ ਤਰ੍ਹਾ ਦੇ ਭੋਜਨ, ਧਾਤੂ ਤੋਂ ਬਣੇ ਭਾਂਡੇ, ਖਿਲੋਨੇ ਆਦਿ ਦੀ ਵਿਕਰੀ ਨਾਲ ਚੰਗੀ ਆਮਦਨੀ ਹੋਈ ਹੈ।

          ਇਸ ਮੌਕੇ ‘ਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ, ਹਰਿਆਣਾ ਵਿਧਾਨਸਭਾ ਦੇ ਸਾਬਕਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ, ਮੇਅਰ ਸ੍ਰੀ ਕੁਲਭੂਸ਼ਣ ਗੋਇਲ ਸਮੇਤ ਵੱਖ-ਵੱਖ ਸੂਬਿਆਂ ਦੀ ਸਵੈ ਸਹਾਇਤਾ ਸਮੂਹ ਦੀ ਮਹਿਲਾਵਾਂ, ਕਾਰੀਗਰ, ਬੁਨਕਰ ਤੇ ਸ਼ਿਲਪਕਾਰ ਮੌਜੂਦ ਰਹੇ।

ਚੌਥੀ ਪਵਿੱਤਰ ਨਗਰ ਕੀਰਤਨ ਯਾਤਰਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੈਕਾਰੇ ਨਾਲ ਹੋਈ ਸ਼ੁਰ—–ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਵੀ ਹੋਏ ਸ਼ਾਮਲ

ਚੰਡੀਗੜ੍ਹ   (  ਜਸਟਿਸ ਨਿਊਜ਼ )

– ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਮੌਕੇ ਤੇ ਯਮੁਨਾਨਗਰ ਜ਼ਿਲੇ ਦੇ ਕਸਬਾ ਸਡੋਰਾ ਤੋਂ ਸ਼ੁਰੂ ਹੋਈ ਚੌਥੀ ਪਵਿੱਤਰ ਨਗਰ ਕੀਰਤਨ ਯਾਤਰਾ ਨੂੰ ਬੀਤੀ ਸ਼ਾਮ ਸਰਸਵਤੀ ਨਗਰ ਦੇ ਜਨਤਾ ਪਬਲਿਕ ਸਕੂਲ ਤੋਂ ਕ੍ਰਿਸ਼ ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਅਤੇ ਯਾਤਰਾ ਕੋਰਡੀਨੇਟਰ ਗੁਰਬਾਜ ਸਿੰਘ ਸਿਕੰਦਰਾ, ਬੀਬੀ ਜਸਵੀਰ ਕੌਰ ਅਤੇ ਚੇਅਰਮੈਨ ਰੁਪਿੰਦਰ ਮੱਲੀ ਦੀ ਅਗਵਾਈ ਹੇਠ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਨਾਲ ਪਿੰਡ ਝੀਵਰਹੇੜੀ ਵਿੱਚ ਰਾਤ ਨੂੰ ਰੁੱਕਣ ਲਈ ਰਵਾਨਾ ਕੀਤਾ ।

ਇਹ ਨਗਰ ਕੀਰਤਨ ਯਾਤਰਾ ਜੋੜੀਓ ਗੁਰਦੁਆਰਾ ਸਾਹਿਬ ਤੋਂ ਰਾਤ ਦੇ ਆਰਾਮ ਤੋਂ ਬਾਅਦ ਪਿੰਡ ਉੱਚਾ ਚਾਂਦਣਾ, ਰਪੋਲੀ,ਸਤਗੋਲੀ ,ਟੋਪਰਾ ਕਲਾ, ਹਰਨੌਲ ਰੇਤਗੜ੍ਹ ,ਹਾਫਿਜਪੁਰ, ਕੁੰਜਲ ਕੰਬੋਯਾਨ, ਬੈਡੀ ,ਖਜੂਰੀ ,ਬਕਾਣਾ , ਰਾਦੌਰੀ ਚੌਕ ਤੋਂ ਹੁੰਦੇ ਹੋਏ ਰਾਦੌਰ ਪਹੁੰਚੀ ਜਿੱਥੇ ਸੀਨੀਅਰ ਨੇਤਾਵਾਂ ਨੇ ਫੁੱਲਾਂ ਦੀ ਵਰਖਾ ਨਾਲ ਯਾਤਰਾ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਸਰੋਪੇ ਭੇਂਟ ਕੀਤੇ।

ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ  ਸਿੰਘ ਰਾਣਾ ਨੇ ਇਸ ਮੌਕੇ ਤੇ ਬੋਲਦੇ ਹੋਏ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਾਲ ਦੇ ਉਪਲੱਖ ਵਿੱਚ ਹਰਿਆਣਾ ਵਿੱਚ ਚਾਰ ਪਵਿੱਤਰ ਨਗਰ ਕੀਰਤਨ ਯਾਤਰਾਵਾਂ ਕੱਢੀਆ ਜਾ ਰਹੀਆਂ ਹਨ ਜੋ ਹਰਿਆਣਾ ਦੇ ਸਾਰੇ ਜਿਲਿਆਂ ਵਿੱਚੋਂ ਲੰਘਦੇ ਹੋਏ 24 ਨਵੰਬਰ ਨੂੰ ਕੁਰੂਕਸ਼ੇਤਰ ਵਿੱਚ ਸਮਾਪਤ ਹੋਵੇਗੀ ਜਿੱਥੇ ਸਰਬ ਧਰਮ ਸੰਮੇਲਨ ਦਾ ਆਯੋਜਨ ਹੋਵੇਗਾ।

ਇਸ ਤੋਂ ਅਗਲੇ ਦਿਨ 25 ਨਵੰਬਰ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਦੇ ਉਪਲੱਖ ਵਿੱਚ ਕੁਰੂਕਸ਼ੇਤਰ ਵਿੱਚ ਮਹਾ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

ਉਹਨਾਂ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਧਰਮ ਅਤੇ ਦੇਸ਼ ਦੀ ਰੱਖਿਆ ਲਈ ਮਹਾਨ ਬਲਿਦਾਨ ਦਿੱਤਾ ਜਿਸ ਨੂੰ ਸਮਾਜ ਦੇ ਹਰੇਕ ਵਿਅਕਤੀ ਤੱਕ ਪਹੁੰਚਣਾ ਜਰੂਰੀ ਹੈ ਤਾਂ ਜੋ ਆਉਣ ਵਾਲੀ ਪੀਡੀਆ ਇਸ ਪ੍ਰੇਰਣਾ ਦਾ ਇੱਕ ਇਤਿਹਾਸ ਤੋਂ ਸੀਖ ਲੈ ਸਕੇ ਉਹਨਾਂ ਨੇ ਕਿਹਾ ਕਿ ਗੁਰੂਆਂ ਦੇ ਤਪ ਤਿਆਗ ਅਤੇ ਗੌਰਵਸਾਲੀ ਇਤਿਹਾਸ ਨੂੰ ਜਨਤਕ ਤੱਕ ਪਹੁੰਚਾਉਣ ਦੇ ਟੀਚੇ ਨਾਲ ਹਰਿਆਣਾ ਸਰਕਾਰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਾਲ ਨੂੰ ਸੂਬੇ ਭਰ ਵਿੱਚ ਸ਼ਾਨਦਾਰ ਢੰਗ ਨਾਲ ਮਨਾਇਆ ਜਾ ਰਿਹਾ ਹੈ।

ਸ਼ਿਆਮ ਸਿੰਘ ਰਾਣਾ ਨੇ ਡੀਏਪੀ ਅਤੇ ਯੂਰੀਆ ਨਾਲ ਵਾਧੂ ਉਤਪਾਦ ਥੋਪਣ ਵਾਲੇ ਅਧਿਕਾਰੀਆਂ ਅਤੇ ਪ੍ਰਾਈਵੇਟ ਡੀਲਰਾਂ ਦੇ ਵਿਰੁੱਧ ਸਖਤ ਕਾਰਵਾਈ ਦੇ ਦਿੱਤੇ ਆਦੇਸ਼

ਚੰਡੀਗੜ੍ਹ  ( ਜਸਟਿਸ ਨਿਊਜ਼   )

– ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ  ਸਿੰਘ ਰਾਣਾ ਨੇ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਪ੍ਰਾਈਵੇਟ ਖਾਦ ਕੀਟ ਨਾਸਕ ਡੀਲਰਾਂ ਨੂੰ ਸਖਤ ਨਿਰਦੇਸ਼ ਜਾਰੀ ਕਰਦੇ ਹੋਏ ਸਪਸ਼ਟ ਕੀਤਾ ਹੈ ਕਿ ਕਿਸਾਨਾਂ ਨੂੰ ਡੀਏਪੀ ਜਾਂ ਯੂਰੀਆ ਨਾਲ ਵਾਧੂ ਖਾਦ ,ਜਿੰਕ , ਕੀਟਨਾਸਕ ਜਾਂ ਕਿਸੇ ਹੋਰ ਖੇਤੀਬਾੜੀ ਸਮੱਗਰੀ ਨੂੰ ਜਬਰਨ ਖਰੀਦਣ ਲਈ ਰੋਕਣਾ ਪੂਰੀ ਤਰ੍ਹਾਂ ਨਾਲ ਪ੍ਰਤਿਬੰਦਿਤ ਹੈ।

ਸ੍ਰੀ ਰਾਣਾ ਨੇ ਕਿਹਾ ਕਿ ਕਿਸਾਨਾਂ ਨੂੰ ਅਵਾਂਛਿਤ ਉਤਪਾਦ ਖਰੀਦਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਖਾਦ ਵੰਡ ਸਬੰਧੀ ਸਪਸ਼ਟ ਦਿਸ਼ਾ ਨਿਰਦੇਸ਼ ਪਹਿਲਾਂ ਤੋਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਕੋਈ ਵੀ ਅਧਿਕਾਰੀ ਜਾਂ ਡੀਲਰ ਇਹਨਾਂ ਨਿਯਮਾਂ ਦਾ ਉਲੰਘਣ ਕਰਦਾ ਪਾਇਆ ਗਿਆ ਤਾਂ ਉਸ ਨੂੰ ਕਿਸੇ ਵੀ ਸਥਿਤੀ ਵਿੱਚ ਬਖਸ਼ਿਆ ਨਹੀਂ ਜਾਵੇਗਾ।

ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਅਧਿਕਾਰੀ ਜਾਂ ਡੀਲਰ ਡੀਏਪੀ ਜਾਂ ਯੂਰੀਆ ਨਾਲ ਵਾਧੂ ਉਤਪਾਦ ਖਰੀਦਣ ਦਾ ਦਬਾਉ ਪਾਉਣ ਦਾ ਹੈ ਤਾਂ ਕਿਸਾਨ ਤੁਰੰਤ ਟੋਲ ਫਰੀ ਨੰਬਰ 1800-180-1551 ਤੇ ਕੋਲ ਕਰਨ ਜਾਂ ਜਿਲਾ ਖੇਤੀਬਾੜੀ ਦਫਤਰ ਵਿੱਚ ਸ਼ਿਕਾਇਤ ਦਰਜ ਕਰਵਾਉਣ। ਕਿਸਾਨ ਬਲੋਕ ਜਾਂ ਜ਼ਿਲ੍ਹਾ ਪੱਧਰ ਤੇ ਖੇਤੀਬਾੜੀ ਅਧਿਕਾਰੀਆਂ ਨੂੰ ਵੀ ਆਪਣੀ ਸ਼ਿਕਾਇਤ ਦੇ ਸਕਦੇ ਹਨ। ਸਰਕਾਰ ਤੁਰੰਤ ਕਾਰਵਾਈ ਕਰੇਗੀ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।

ਖਾਦ ਉਪਲਬਧਤਾ ਨੂੰ ਲੈ ਕੇ ਚਿੰਤਾ ਦੂਰ ਕਰਦੇ ਹੋਏ ਸ੍ਰੀ ਰਾਣਾ ਨੇ ਕਿਹਾ ਕਿ ਰਾਜ ਵਿੱਚ ਰਬੀ ਸੀਜਨ ਲਈ ਉਚਿਤ ਸਟੋਕ ਉਪਲਬਧ ਹੈ ।ਉਹਨਾਂ ਨੇ ਦੱਸਿਆ ਕਿ ਹਰਿਆਣਾ ਨੂੰ ਡੀਏਪੀ ਅਤੇ ਯੂਰੀਆ ਦੀ ਸਪਲਾਈ ਮਿਲ ਚੁੱਕੀ ਹੈ । ਕੇਂਦਰ ਸਰਕਾਰ ਨਾਲ ਨਿਮਤ ਰੂਪ ਨਾਲ ਸਪਲਾਈ ਜਾਰੀ ਹੈ ਅਤੇ ਸਾਰੇ ਜਿਲ੍ਹਿਆਂ ਵਿੱਚ ਉਚਿਤ ਬਫਰ ਸਟੋਕ ਬਣਾਏ ਰੱਖਿਆ ਗਿਆ ਹੈ।

ਹਾਲ ਹੀ ਵਿੱਚ ਜਬਰਨ ਬਿਕਰੀ ਦੀ ਮਿਲੀ ਸ਼ਿਕਾਇਤਾਂ ਦਾ ਜ਼ਿਕਰ ਕਰਦੇ ਹੋਏ ਸ੍ਰੀ ਰਾਣਾ ਨੇ ਦੱਸਿਆ ਕਿ ਤੁਰੰਤ ਕਾਰਵਾਈ ਕੀਤੀ ਗਈ ਸੰਬੰਧਿਤ ਡਿਲਰਾਂ ਵਿਰੁੱਧ ਐਫਆਈਆਰ ਦਰਜ ਕਰਾਈ ਗਈ ਅਤੇ ਉਹਨਾਂ ਦੇ ਲਾਈਸੈਂਸ ਨੂੰ ਰੱਦ ਕਰ ਦਿੱਤਾ ਗਿਆ।

ਕਿਸਾਨਾਂ ਨੂੰ ਭਰੋਸਾ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਰਾਜ ਸਰਕਾਰ ਕਿਸਾਨਾਂ ਦੀ ਹਰ ਸਮੱਸਿਆ ਨੂੰ ਪ੍ਰਾਥਮਿਕਤਾ ਨਾਲ ਹੱਲ ਕਰਨ ਲਈ ਤਿਆਰ ਹੈ। ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ। ਕਿਸਾਨਾਂ ਨੂੰ ਸਮੇਂ ਸਿਰ ਅਤੇ ਲੋੜ ਅਨੁਸਾਰ ਖਾਦ ਉਪਲਬਧ ਕਰਾਈ ਜਾਵੇਗੀ । ਕਿਸੇ ਵੀ ਡੀਲਰ ਜਾਂ ਅਧਿਕਾਰੀ ਨੂੰ ਕਿਸਾਨਾਂ ਦਾ ਸ਼ੋਸਣ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin